ਕੋਵਿਡ-19 : ਇੰਗਲਿਸ਼ ਪ੍ਰੀਮੀਅਰ ਲੀਗ ਦੀ ਵਾਪਸੀ ਤੋਂ ਪਹਿਲਾਂ ਮਿਲੇ 6 ਪਾਜ਼ੇਟਿਵ ਕੇਸ

05/20/2020 8:02:25 PM

ਨਵੀਂ ਦਿੱਲੀ— ਕੋਵਿਡ-19 ਮਹਾਮਾਰੀ ਦੇ ਚੱਲਦੇ ਖੇਡ ਗਤੀਵਿਧੀਆਂ ਠੱਪ ਹਨ। ਕੋਰੋਨਾ ਵਾਇਰਸ 'ਤੇ ਰੋਕ ਨਹੀਂ ਲੱਗ ਪਾ ਰਹੀ ਹੈ। ਇਸ ਵਿਚਾਲੇ ਇੰਗਲਿਸ਼ ਪ੍ਰੀਮੀਅਰ ਲੀਗ (ਈ. ਪੀ. ਐੱਲ.) ਦੇ ਕਲੱਬਾਂ 'ਚ 6 ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਕੋਰੋਨਾ ਵਾਇਰਸ ਦੇ ਕਾਰਨ ਹੀ ਇੰਗਲਿਸ਼ ਪ੍ਰੀਮੀਅਰ ਲੀਗ ਨੂੰ ਰੋਕ ਦਿੱਤਾ ਗਿਆ ਸੀ। ਲੀਗ ਨੇ ਜੂਨ 'ਚ ਮੈਦਾਨ 'ਤੇ ਵਾਪਸੀ ਦਾ ਟੀਚਾ ਰੱਖਿਆ ਹੈ। ਲੀਗ ਨੇ ਇਕ ਬਿਆਨ 'ਚ ਕਿਹਾ ਹੈ ਕਿ ਪ੍ਰੀਮੀਅਰ ਲੀਗ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਐਤਵਾਰ 17 ਮਈ ਨੂੰ ਤੇ ਸੋਮਵਾਰ 18 ਮਈ ਨੂੰ ਕੁੱਲ 748 ਖਿਡਾਰੀ ਤੇ ਕਲੱਬ ਸਟਾਫ ਦਾ ਕੋਵਿਡ-19 ਦਾ ਟੈਸਟ ਕੀਤਾ ਗਿਆ ਸੀ। ਬਿਆਨ ਅਨੁਸਾਰ ਇਸ 'ਚ ਇਸ 'ਚ ਤਿੰਨ ਕਲੱਬ ਦੇ 6 ਲੋਕ ਪਾਜ਼ੇਟਿਵ ਪਾਏ ਗਏ ਹਨ। ਜੋ ਖਿਡਾਰੀ ਤੇ ਕਲੱਬ ਦੇ ਸਟਾਫ ਪੀੜਤ ਪਾਏ ਗਏ ਹਨ। ਉਨ੍ਹਾਂ ਨੂੰ ਹੁਣ 7 ਦਿਨ ਅਲੱਗ ਰਹਿਣਾ ਹੋਵੇਗਾ।
ਲੀਗ ਨੇ ਦੱਸਿਆ ਕਿ ਕਾਨੂੰਨੀ ਤੇ ਸੰਚਾਲਨ ਸੰਬੰਧੀ ਜ਼ਰੂਰਤਾਂ ਨੂੰ ਦੇਖਦੇ ਹੋਏ ਖਿਡਾਰੀਆਂ ਤੇ ਕਲੱਬਾਂ ਦੀ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ। ਪ੍ਰੀਮੀਅਰ ਲੀਗ ਦੇ ਕਲੱਬ ਮੰਗਲਵਾਰ ਨੂੰ ਛੋਟੇ-ਛੋਟੇ ਗਰੁੱਪਾਂ 'ਚ ਟ੍ਰੇਨਿੰਗ ਨੂੰ ਰਾਜੀ ਹੋ ਗਏ ਸਨ। ਦੂਜੇ ਪਾਸੇ ਮਹਾਮਾਰੀ ਦੇ ਕਾਰਨ 65 ਦਿਨਾਂ ਦੇ ਆਰਾਮ ਤੋਂ ਬਾਅਦ ਸ਼ਨੀਵਾਰ ਨੂੰ ਜਰਮਨ ਬੁੰਦੇਸਲੀਗਾ ਦੀ ਵਾਪਸੀ ਹੋਈ ਸੀ। ਸਪੈਨਿਸ਼ 'ਲਾ ਲਿਗਾ' ਨੇ ਵੀ ਜੂਨ ਦੇ ਅੱਧ 'ਚ ਵਾਪਸੀ ਦਾ ਟੀਚਾ ਰੱਖਿਆ ਹੈ।


Gurdeep Singh

Content Editor

Related News