ਖੇਡ ਮੰਤਰਾਲਾ ਨੇ ਖੇਡ ਵਿਕਾਸ ਯੋਜਨਾਵਾਂ ਲਈ ਪਿਛਲੇ 5 ਸਾਲ 'ਚ  6,801.30 ਕਰੋੜ ਰੁਪਏ ਕੀਤੇ ਜਾਰੀ

Wednesday, Dec 22, 2021 - 12:50 AM (IST)

ਖੇਡ ਮੰਤਰਾਲਾ ਨੇ ਖੇਡ ਵਿਕਾਸ ਯੋਜਨਾਵਾਂ ਲਈ ਪਿਛਲੇ 5 ਸਾਲ 'ਚ  6,801.30 ਕਰੋੜ ਰੁਪਏ ਕੀਤੇ ਜਾਰੀ

ਨਵੀਂ ਦਿੱਲੀ- ਖੇਡ ਮੰਤਰੀ ਅਨੁਰਾਗ ਠਾਕੁਰ ਨੇ ਮੰਗਲਵਾਰ ਨੂੰ ਕਿਹਾ ਕਿ ਮੰਤਰਾਲਾ ਨੇ ਪਿਛਲੇ ਪੰਜ ਸਾਲ ਵਿਚ ਵੱਖ-ਵੱਖ ਖੇਡ ਵਿਕਾਸ ਯੋਜਨਾਵਾਂ ਦੇ ਤਹਿਤ 6 ਹਜ਼ਾਰ 801 ਕਰੋੜ 30 ਲੱਖ ਰੁਪਏ ਜਾਰੀ ਕੀਤੇ। ਇਸ ਸਾਲ ਦੀ ਸ਼ੁਰੂਆਤ ਵਿਚ ਕਿਰੇਨ ਰੀਜੀਜੂ ਦੀ ਜਗ੍ਹਾ ਯੁਵਾ ਮਾਮਲਿਆਂ ਤੇ ਖੇਡ ਮੰਤਰਾਲਾ ਦਾ ਚਾਰਜ ਸੰਭਾਲਣ ਵਾਲੇ ਠਾਕੁਰ ਨੇ ਕਿਹਾ ਕਿ ਮੰਤਰਾਲਾ ਨੂੰ ਸੱਤ ਹਜ਼ਾਰ 72 ਕਰੋੜ 28 ਲੱਖ ਰੁਪਏ ਜਾਰੀ ਕੀਤੇ ਗਏ ਸਨ।

ਇਹ ਖ਼ਬਰ ਪੜ੍ਹੋ- ਪਾਕਿਸਤਾਨ 'ਤੇ ਰੋਮਾਂਚਕ ਜਿੱਤ ਨਾਲ ਕੋਰੀਆ ਪਹਿਲੀ ਵਾਰ ਫਾਈਨਲ 'ਚ

ਠਾਕੁਰ ਨੇ ਲੋਕਸਭਾ ਵਿਚ ਲਿਖਤੀ ਜਵਾਬ 'ਚ ਸੂਚਿਤ ਕੀਤਾ, ਪਿਛਲੇ ਪੰਜ ਸਾਲ ਵਿਚ ਸੱਤ ਹਜ਼ਾਰ 72 ਕਰੋੜ 28 ਲੱਖ ਰੁਪਏ ਅਲਾਟ ਕੀਤੇ ਗਏ ਤੇ ਮੰਤਰਾਲਾ ਨੇ ਵੱਖ-ਵੱਖ ਖੇਡ ਵਿਕਾਸ ਯੋਜਨਾਵਾਂ ਦੇ ਤਹਿਤ 6 ਹਜ਼ਾਰ 801 ਕਰੋੜ 30 ਲੱਖ ਰੁਪਏ ਜਾਰੀ ਕੀਤੇ। ਖੇਡ ਸੂਬਿਆਂ ਨਾਲ ਜੁੜੇ ਮਾਮਲਾ ਹੈ ਇਸ ਲਈ ਪ੍ਰਾਥਮਿਕ ਰੂਪ ਨਾਲ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਦੀ ਸਰਕਾਰ ਦਾ ਕੰਮ ਹੈ ਤੇ ਕੇਂਦਰ ਸਰਕਾਰ ਉਸਦਾ ਸਹਿਯੋਗ ਕਰਦੀ ਹੈ। ਯੁਵਾ ਮਾਮਲਿਆਂ ਐਂਡ ਖੇਡ ਮੰਤਰਾਲਾ ਹਾਲਾਂਕਿ ਗ੍ਰਾਮ ਪੱਧਰ ਸਮੇਤ ਦੇਸ਼ ਭਰ ਵਿਚ ਖੇਡ ਵਿਕਾਸ ਦੇ ਲਈ ਵੱਖ-ਵੱਖ ਯੋਜਨਾਵਾਂ ਚਲਾਉਂਦਾ ਹੈ, ਜਿਸ ਵਿਚ ਖੇਲੋ ਇੰਡੀਆ ਯੋਜਨਾ, ਰਾਸ਼ਟਰੀ ਖੇਡ ਮਹਾਸੰਘਾਂ ਨੂੰ ਸਹਾਇਤਾ, ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਦੇ ਜੇਤੂਆਂ ਤੇ ਉਸਦੇ ਕੋਚਾਂ ਨੂੰ ਵਿਸ਼ੇਸ਼ ਪੁਰਸਕਾਰ, ਰਾਸ਼ਟਰੀ ਖੇਡ ਪੁਰਸਕਾਰ, ਉੱਤਮ ਖਿਡਾਰੀਆਂ ਨੂੰ ਪੈਨਸ਼ਨ, ਪੰਡਿਤ ਦੀਨਦਿਆਲ ਉਪਾਧਿਆਏ ਰਾਸ਼ਟਰੀ ਖੇਡ ਕਲਿਆਣ ਫੰਡ, ਰਾਸ਼ਟੀ ਖੇਡ ਵਿਕਾਸ ਫੰਡ, ਭਾਰਤੀ ਖੇਡ ਵਿਕਾਸ ਫੰਡ (ਸਾਈ) ਦੇ ਜਰੀਏ ਖੇਡ ਟ੍ਰੇਨਿੰਗ ਕੇਂਦਾਰਾਂ ਦਾ ਸੰਚਾਲਨ ਸ਼ਾਮਲ ਹੈ।
 

ਇਹ ਖ਼ਬਰ ਪੜ੍ਹੋ- ਮੁਚੋਵਾ ਨੇ ਆਸਟਰੇਲੀਅਨ ਓਪਨ ਤੋਂ ਵਾਪਸ ਲਿਆ ਨਾਮ, ਇਹ ਵੱਡੇ ਖਿਡਾਰੀ ਵੀ ਹੋ ਚੁੱਕੇ ਹਨ ਬਾਹਰ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 


author

Gurdeep Singh

Content Editor

Related News