ਪਾਕਿਸਤਾਨ ਸੁਪਰ ਲੀਗ ਦਾ 5ਵਾਂ ਸੈਸ਼ਨ ਅੱਜ ਤੋਂ ਸ਼ੁਰੂ

Thursday, Feb 20, 2020 - 01:49 AM (IST)

ਪਾਕਿਸਤਾਨ ਸੁਪਰ ਲੀਗ ਦਾ 5ਵਾਂ ਸੈਸ਼ਨ ਅੱਜ ਤੋਂ ਸ਼ੁਰੂ

ਕਰਾਚੀ- ਪਾਕਿਸਤਾਨ ਵਿਚ ਸਟਾਰਾਂ ਨਾਲ ਸਜੀ ਪਾਕਿਸਤਾਨ ਸੁਪਰ ਲੀਗ ਦਾ 5ਵਾਂ ਸੈਸ਼ਨ ਵੀਰਵਾਰ ਤੋਂ ਇੱਥੇ ਸ਼ੁਰੂ ਹੋਵੇਗਾ, ਜਿਸ ਨਾਲ ਕ੍ਰਿਕਟ ਪ੍ਰਸ਼ੰਸਕਾਂ ਨੂੰ ਪਹਿਲੀ ਵਾਰ ਘਰੇਲੂ ਜ਼ਮੀਨ 'ਤੇ ਪੂਰੀ ਟੀ-20 ਲੀਗ ਦੇਖਣ ਦਾ ਮੌਕਾ ਮਿਲੇਗਾ। ਇਕ ਮਹੀਨੇ ਤੱਕ ਚੱਲਣ ਵਾਲੀ ਇਸ ਲੀਗ ਵਿਚ 6 ਟੀਮਾਂ 36 ਵਿਦੇਸ਼ੀ ਖਿਡਾਰੀ ਵੀ ਹਿੱਸਾ ਲੈਣਗੇ। ਵਿਦੇਸ਼ੀ ਖਿਡਾਰੀਆਂ ਵਿਚ ਚੋਟੀ ਦੇ ਅੰਤਰਰਾਸ਼ਟਰੀ ਸਿਤਾਰੇ ਜਿਵੇਂ ਡੇਲ ਸਟੇਨ (ਦੱਖਣੀ ਅਫਰੀਕਾ), ਸ਼ੇਨ ਵਾਟਸਨ ਅਤੇ ਕ੍ਰਿਸ ਲਿਨ (ਆਸਟਰੇਲੀਆ), ਕਾਰਲੋਸ ਬ੍ਰੇਥਵੇਟ (ਵੈਸਟਇੰਡੀਜ਼) ਅਤੇ ਅਲੈਕਸ ਹੇਲਸ ਅਤੇ ਜੈਸਨ ਰਾਏ (ਇੰਗਲੈਂਡ) ਵੀ ਹਿੱਸਾ ਲੈਣਗੇ। ਮੈਚਾਂ ਦਾ ਆਯੋਜਨ ਕਰਾਚੀ, ਰਾਵਲਪਿੰਡੀ, ਮੁਲਤਾਨ ਅਤੇ ਲਾਹੌਰ ਵਿਚ ਕੀਤਾ ਜਾਵੇਗਾ।

 

author

Gurdeep Singh

Content Editor

Related News