ਰਾਜਸਥਾਨ ਦੀਆਂ ਪੇਂਡੂ ਤੇ ਸ਼ਹਿਰੀ ਓਲੰਪਿਕ ਖੇਡਾਂ ਲਈ 56 ਲੱਖ ਲੋਕਾਂ ਨੇ ਕਰਵਾਈ ਰਜਿਸਟ੍ਰੇਸ਼ਨ
Wednesday, Jul 19, 2023 - 11:54 AM (IST)
ਜੈਪੁਰ– ਰਾਜਸਥਾਨ ’ਚ ਰਾਜੀਵ ਗਾਂਧੀ ਪੇਂਡੂ ਤੇ ਸ਼ਹਿਰੀ ਓਲੰਪਿਕ ਖੇਡਾਂ ਦਾ ਆਯੋਜਨ 5 ਅਗਸਤ ਤੋਂ ਹੋਵੇਗਾ ਤੇ ਇਸਦੇ ਲਈ ਲਗਭਗ 56 ਲੱਖ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਸੂਬੇ ਦੀ ਮੁੱਖ ਸਕੱਤਰ ਊਸ਼ਾ ਸ਼ਰਮਾ ਨੇ ਸੋਮਵਾਰ ਨੂੰ ਇਕ ਉੱਚ ਪੱਧਰੀ ਸਮੀਖਿਆ ਮੀਟਿੰਗ ’ਚ ਅਧਿਕਾਰੀਆਂ ਨੂੰ ਕਿਹਾ ਕਿ ਇਨ੍ਹਾਂ ਖੇਡਾਂ ਦੇ ਆਯੋਜਨ ਨਾਲ ਸਬੰਧਤ ਸਾਰੀਆਂ ਤਿਆਰੀਆਂ ਤੈਅ ਸਮੇਂ ’ਤੇ ਪੂਰੀਆਂ ਕੀਤੀਆਂ ਜਾਣ।
ਇਹ ਵੀ ਪੜ੍ਹੋ- BAN vs IND: ਸ਼ੀਰੀਜ਼ ਬਚਾਉਣ ਉਤਰੇਗੀ ਭਾਰਤੀ ਮਹਿਲਾ ਟੀਮ, ਬੱਲੇਬਾਜ਼ਾਂ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ
ਇਕ ਬਿਆਨ ਅਨੁਸਾਰ ਮੀਟਿੰਗ ’ਚ ਖੇਡ ਵਿਭਾਗ ਦੇ ਸ਼ਾਸਨ ਸਕੱਤਰ ਨਰੇਸ਼ ਠਕਰਾਲ ਨੇ ਦੱਸਿਆ ਕਿ ਪੇਂਡੂ ਤੇ ਸ਼ਹਿਰੀ ਓਲੰਪਿਕ ਖੇਡਾਂ ਦਾ ਆਯੋਜਨ 5 ਅਗਸਤ ਤੋਂ ਲੈ ਕੇ 18 ਸਤੰਬਰ ਤਕ ਕੀਤਾ ਜਾਵੇਗਾ, ਜਿਸ 'ਚ ਕਬੱਡੀ, ਟੈਨਿਸ-ਬਾਲ ਕ੍ਰਿਕਟ, ਬਾਸਕਟਬਾਲ, ਰੱਸਾਕੱਸ਼ੀ, ਵਾਲੀਬਾਲ, ਫੁੱਟਬਾਲ, ਸ਼ੂਟਿੰਗ ਬਾਲ, ਐਥਲੈਟਿਕਸ ਆਦਿ ਖੇਡਾਂ ਸ਼ਾਮਲ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ- ਪੀਵੀ ਸਿੰਧੂ ਨੇ ਹਾਸਲ ਕੀਤੀ ਸਭ ਤੋਂ ਖਰਾਬ ਰੈਂਕਿੰਗ, ਹੋਇਆ ਤਗੜਾ ਨੁਕਸਾਨ
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8