BCCI ਪ੍ਰਧਾਨ ਸੌਰਵ ਗਾਂਗੁਲੀ ਨੇ ਦੱਸਿਆ, ਆਸਟ੍ਰੇਲੀਆ ਨਾਲ 5 ਮੈਚਾਂ ਦੀ ਟੈਸਟ ਸੀਰੀਜ਼ ਕਿਉਂ ਨਹੀਂ ਮੁਮਕੀਨ

05/16/2020 4:15:42 PM

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ) ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ ਹੈ ਕਿ ਕ੍ਰਿਕਟ ਆਸਟਰੇਲੀਆ (ਸੀ. ਏ) ਵਲੋਂ ਚਾਰ ਮੈਚਾਂ ਦੀ ਜਗ੍ਹਾ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦੇ ਪ੍ਰਸਤਾਵ ਨੂੰ ਮੰਨਣਾ ਇਸ ਸਾਲ ਸੰਭਵ ਨਹੀਂ ਹੋ ਸਕੇਗਾ। ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੂੰ ਸਾਲ ਦੇ ਅਖੀਰ ’ਚ ਆਸਟਰੇਲੀਆ ਦੌਰੇ ’ਤੇ ਚਾਰ ਮੈਚਾਂ ਦੀ ਟੈਸਟ ਸੀਰੀਜ਼ ਖੇਡਣੀ ਹੈ। ਸੀ. ਏ. ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਕੇਵਿਨ ਰਾਬਰਟਸ ਨੇ ਪਹਿਲਾਂ ਭਾਰਤ ਦੇ ਨਾਲ ਪੰਜ ਮੈਚਾਂ ਦੀ ਟੈਸਟ ਸੀਰੀਜ ਦੀ ਗੱਲ ਕਹੀ ਸੀ, ਪਰ ਗਾਂਗੁਲੀ ਨੇ ਕੋਰੋਨਾ ਵਾਇਰਸ ਕਾਰਨ 14 ਦਿਨ ਕੁਆਰੰਟੀਨ ’ਚ ਰਹਿਣ ਦੀ ਗੱਲ ਦਾ ਹਵਾਲਾ ਦਿੰਦੇ ਹੋਏ ਇਸ ਨੂੰ ਮੁਸ਼ਕਿਲ ਦੱਸਿਆ ਹੈ।

PunjabKesari

ਮਿਡ-ਡੇ ਨੇ ਗਾਂਗੁਲੀ ਦੇ ਹਵਾਲੇ ਤੋਂ ਲਿੱਖਿਆ ਹੈ, ਮੈਨੂੰ ਨਹੀਂ ਲੱਗਦਾ ਕਿ ਭਾਰਤ ਲਈ ਆਸਟਰੇਲੀਆ ’ਚ ਪੰਜ ਮੈਚਾਂ ਦੀ ਟੈਸਟ ਸੀਰੀਜ਼ ਖੇਡਣਾ ਸੰਭਵ ਹੋਵੇਗਾ। ਸੀਮਿਤ ਓਵਰਾਂ ਦੀ ਸੀਰੀਜ਼ ਵੀ ਹੈ ਅਤੇ ਇਸ ਤੋਂ ਇਲਾਵਾ ਸਾਨੂੰ 14 ਦਿਨ ਕੁਆਰੰਟੀਨ ਦੀ ਗਾਇਡਲਾਇਨ ਨੂੰ ਵੀ ਮੰਨਣਾ ਹੋਵੇਗਾ। ਰਾਬਰਟਸ ਨੇ ਬੀ. ਸੀ. ਸੀ. ਆਈ. ਦੇ ਆਪਣੇ ਸਬੰਧਾਂ ਨੂੰ ਮਜ਼ਬੂਤ ਦੱਸਦੇ ਹੋਏ ਕਿਹਾ ਸੀ ਕਿ ਪੰਜ ਮੈਚਾਂ ਦੀ ਸੀਰੀਜ਼ ਨਿਸ਼ਚਿਤ ਤਾਂ ਨਹੀਂ ਹੈ ਪਰ ਇਸ ਦੀ ਸੰਭਾਵਨਾ ਜਰੂਰ ਹੈ।PunjabKesari

ਰਾਬਰਟਸ ਨੇ ਪਿਛਲੇ ਮਹੀਨੇ ਕਿਹਾ ਸੀ, ਆਉਣ ਵਾਲੇ ਸੀਜ਼ਨ ’ਚ 5 ਮੈਚਾਂ ਦੀ ਟੈਸਟ ਸੀਰੀਜ ਨੂੰ ਲੈ ਕੇ ਨਿਸ਼ਚਿੱਤਾ ਨਹੀਂ ਹੈ, ਪਰ ਮੈਂ ਕਹਿ ਸਕਦਾ ਹਾਂ ਕਿ ਬੀ. ਸੀ. ਸੀ. ਆਈ ਅਤੇ ਕ੍ਰਿਕਟ ਆਸਟਰੇਲੀਆ  ਦੇ ਸਬੰਧ ਕਾਫ਼ੀ ਮਜ਼ਬੂਤ ਹਨ। ਅਸੀਂ ਭਵਿੱਖ ’ਚ ਭਾਰਤ ਅਤੇ ਆਸਟਰੇਲੀਆ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਖੇਡਣ ਦੇ ਬਾਰੇ ’ਚ ਚਰਚਾ ਕੀਤੀ ਹੈ। ਇਹ ਅਜਿਹੀ ਚੀਜ਼ ਹੈ ਜਿਸ ਨੂੰ ਲੈ ਕੇ ਅਸੀਂ ਸਾਰੇ ਵਚਨਬੱਧ ਹਾਂ, ਸਵਾਲ ਇਹ ਹੈ ਕਿ ਕੀ ਅਸੀਂ ਇਸ ਨੂੰ 2023 ਦੀ ਟੂਰ ਸਾਈਕਲ ’ਚ ਲਿਆ ਸੱਕਦੇ ਹਾਂ ਜਾਂ ਨਹੀਂ।


Davinder Singh

Content Editor

Related News