ਇਹ ਹਨ IPL ਇਤਿਹਾਸ ਦੀਆਂ 5 ਸਭ ਤੋਂ ਵੱਡੀਆਂ ਪਾਰੀਆਂ, ਕਦੇ ਨਹੀਂ ਟੁੱਟੇਗਾ ਰਿਕਾਰਡ

07/28/2020 5:44:01 PM

ਸਪੋਰਟਸ ਡੈਸਕ– ਕੁਝ ਦਿਨ ਪਹਿਲਾਂ ਇੰਡੀਅਨ ਪ੍ਰੀਮੀਅਰ ਲੀਕ (ਆਈ.ਪੀ.ਐੱਲ.) ਦੇ ਚੇਅਰਮੈਨ ਬ੍ਰਜੇਸ਼ ਪਟੇਲ ਨੇ ਐਲਾਨ ਕੀਤਾ ਸੀ ਕਿ ਆਈ.ਪੀ.ਐੱਲ. ਦਾ ਇਹ 13ਵਾਂ ਸੀਜ਼ਨ 19 ਸਤੰਬਰ ਤੋਂ ਦੁਬਈ ’ਚ ਖੇਡਿਆ ਜਾਵੇਗ। ਜਿਸ ਤੋਂ ਬਾਅਦ ਕ੍ਰਿਕਟ ਪ੍ਰਸ਼ੰਸਕਾਂ ’ਚ ਖੁਸ਼ੀ ਦੀ ਲਹਿਰ ਜਿਹੀ ਛਾਅ ਗਈ। ਦੱਸ ਦੇਈਏ ਕਿ ਇਸ ਦਾ ਫਾਈਨਲ ਮੁਕਾਬਲਾ 8 ਨਵੰਬਰ ਨੂੰ ਖੇਡਿਆ ਜਾਵੇਗਾ। ਯਾਨੀ ਇਸ ਟੂਰਨਾਮੈਂਟ ’ਚ 51 ਮੈਟ ਖੇਡੇ ਜਾਣਗੇ। ਪਰ ਕੀ ਤੁਹਾਨੂੰ ਪਤਾ ਹੈ ਆਈ.ਪੀ.ਐੱਲ. ਦੇ ਇਤਿਹਾਸ ’ਚ ਸਭ ਤੋਂ ਜ਼ਿਆਦਾ ਵਿਅਕਤੀਗਤ ਦੌੜਾਂ ਕਿਸ ਖਿਡਾਰੀ ਦੀਆਂ ਹਨ। ਜੀ ਹਾਂ, ਤਾਂ ਚਲੋ ਅੱਜ ਅਸੀਂ ਤੁਹਾਨੂੰ ਇਸ ਬਾਰੇ ਵਿਸਤਾਰ ਨਾਲ ਦੱਸਦੇ ਹਾਂ। 

ਕ੍ਰਿਸ ਗੇਲ 

PunjabKesari
ਇਸ ਲਿਸਟ ’ਚ ਸਭ ਤੋਂ ਪਹਿਲਾਂ ਵਿੰਡੀਜ਼ ਟੀਮ ਦੇ ਸਟਾਰ ਖਿਡਾਰੀ ਕ੍ਰਿਸ ਗੇਲ ਦਾ ਨਾਂ ਹੈ। ਦੱਸ ਦੇਈਏ ਕਿ ਗੇਲ ਨੇ ਸਾਲ 2013 ’ਚ ਪੁਣੇ ਵਾਰੀਅਰਸ ਇੰਡੀਆ ਖਿਲਾਫ 66 ਗੇਂਦਾਂ ’ਚ 13 ਚੌਕੇ ਅਤੇ 17 ਛੱਕਿਆਂ ਦੀ ਮਦਦ ਨਾਲ ਬਿਨ੍ਹਾਂ ਵਿਕਟ ਗੁਆਏ 175 ਦੌੜਾਂ ਦੀ ਪਾਰੀ ਖੇਡੀ ਸੀ। ਹਾਲਾਂਕਿ, ਇਸ ਦੌਰਾਨ ਉਨ੍ਹਾਂ ਦਾ ਸਟ੍ਰਾਈਕ ਰੇਟ 265.15 ਸੀ। ਉਹ ਇਸ ਸਮੇਂ ਰਾਇਲ ਚੈਲੇਂਜਰਸ ਬੈਂਗਲੋਰ ਯਾਨੀ ਵਿਰਾਟ ਕੋਹਲੀ ਦੀ ਟੀਮ ਦਾ ਹਿੱਸਾ ਸਨ। ਇਸੇ ਦੌਰਾਨ ਉਨ੍ਹਾਂ ਨੇ ਆਈ.ਪੀ.ਐੱਲ. ਦਾ ਸਭ ਤੋਂ ਵੱਡਾ ਸਕੋਰ ਬਣਾਇਆ ਸੀ ਜੋ ਅੱਜ ਤਕ ਨਹੀਂ ਟੁੱਕ ਸਕਿਆ। 

ਬ੍ਰੈਂਡਨ ਮੈਕਲਮ

PunjabKesari
ਇਸ ਲਿਸਟ ’ਚ ਦੂਜੇ ਨੰਬਰ ’ਤੇ ਨਿਊਜ਼ੀਲੈਂਡ ਦੇ ਦਿੱਗਜ ਬੱਲੇਬਾਜ਼ ਬ੍ਰੈਂਡਨ ਮੈਕਲਮ ਦਾ ਆਉਂਦਾ ਹੈ। ਜਿਥੇ ਉਨ੍ਹਾਂ ਨੇ ਸਾਲ 2008 ’ਚ ਕੋਲਕਾਤਾ ਨਾਈਟ ਰਾਈਡਰਸ ਅਤੇ ਰਾਇਲ ਚੈਲੇਂਜਰਸ ਬੈਂਗਲੋਰ ਵਿਚਕਾਰ ਖੇਡੇ ਗਏ ਮੈਚ ’ਚ 73 ਗੇਂਦਾਂ ’ਤੇ 158 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਸੀ। 

ਏ.ਬੀ. ਡਵੀਲੀਅਰਸ

PunjabKesari
ਤੀਜੇ ਨੰਬਰ ’ਤੇ ਹੈ 360 ਡਿਗਰੀ ਨਾਂ ਨਾਲ ਮਸ਼ਹੂਰ ਖਿਡਾਰੀ ਏ.ਬੀ. ਡਵੀਲੀਅਰਸ ਹੈ। ਜਿਨ੍ਹਾਂ ਦਾ ਆਈ.ਪੀ.ਐੱਲ. ’ਚ ਤੀਜਾ ਸਭ ਤੋਂ ਜ਼ਿਆਦਾ ਵਿਅਕਤੀਗਤ ਸਕੋਰ ਹੈ। ਦੱਖਣੀ ਅਫਰੀਕੀ ਬੱਲੇਬਾਜ਼ ਏ.ਬੀ. ਨੇ 2015 ’ਚ ਮੁੰਬਈ ਇੰਡੀਅਨਜ਼ ਖਿਲਾਫ 133 ਦੌੜਾਂ ਦੀ ਪਾਰੀ ਖੇਡੀ ਸੀ। ਡਵੀਲੀਅਰਸ ਨੇ ਆਪਣੀ ਇਸ ਪਾਰੀ ’ਚ 59 ਗੇਂਦਾਂ ’ਤੇ 19 ਚੌਕੇ ਅਤੇ 4 ਛੱਕੇ ਲਗਾਏ ਸਨ। 

ਏ.ਬੀ. ਡਵੀਲੀਅਰਸ

PunjabKesari
ਚੌਥੇ ਨੰਬਰ ’ਤੇ ਫਿਰ ਏ.ਬੀ. ਡਵੀਲੀਅਰਸ ਦਾ ਹੀ ਨਾਂ ਆਉਂਦਾ ਹੈ। ਸਾਲ 2016 ’ਚ ਏ.ਬੀ. ਡਵੀਲੀਅਰਸ ਅਤੇ ਵਿਰਾਟ ਕੋਹਲੀ ਨੇ ਇਕੱਠੇ ਬੱਲੇਬਾਜ਼ੀ ਕਰਦੇ ਹੋਏ ਆਪਣਾ ਪਿਛਲੇ ਸਾਲ ਦਾ ਰਿਕਾਰਡ ਹੋਰ ਜ਼ਿਆਦਾ ਬਿਹਤਰ ਕੀਤਾ। ਦੋਵਾਂ ਨੇ ਮਿਲ ਕੇ 229 ਦੌੜਾਂ ਦੀ ਸਾਂਝੇਦਾਰੀ ਕੀਤੀ। ਵਿਰੋਧੀ ਟੀਮ ਸੀ ਗੁਜਰਾਤ ਲਾਇੰਜ਼। ਡਵੀਲੀਅਰਸ ਨੇ ਇਸ ਮੌਚ ’ਚ 129 ਦੌੜਾਂ ਦੀ ਪਾਰੀ ਖੇਡੀ। ਕੋਹਲੀ ਨੇ ਵੀ ਉਸ ਮੈਚ ’ਚ ਸੈਂਕੜਾ ਲਗਾਇਆ ਸੀ ਅਤੇ 109 ਦੌੜਾਂ ਦੀ ਪਾਰੀ ਖੇਡੀ ਸੀ। 

ਕ੍ਰਿਸ ਗੇਲ

PunjabKesari
ਕ੍ਰਿਸ਼ ਗੇਲ ਦਾ ਬੱਲਾ ਆਈ.ਪੀ.ਐੱਲ. ’ਚ ਜੰਮ ਕੇ ਬੋਲਦਾ ਹੈ। ਹਾਲਾਂਕਿ, ਆਈ.ਪੀ.ਐੱਲ. ਇਤਿਹਾਸ ’ਚ 6 ਸੈਂਕੜੇ ਲਗਾਉਣ ਵਾਲੇ ਗੇਲ ਦਾ ਦੂਜਾ ਸਭ ਤੋਂ ਵੱਡਾ ਸਕੋਰ 128 ਦੌੜਾਂ ਹੈ। ਉਨ੍ਹਾਂ ਨੇ ਇਹ ਪਾਰੀ 62 ਗੇਂਦਾਂ ’ਚ ਖੇਡੀ ਸੀ। 


Rakesh

Content Editor

Related News