5 ਭਾਰਤੀਆਂ ਨੇ ਵਰਲਡ ਐਮੇਚਿਓਰ ਗੋਲਫਰਸ ਚੈਂਪੀਅਨਸ਼ਿਪ ਲਈ ਕੀਤਾ ਕੁਆਲੀਫਾਈ

09/16/2019 12:09:52 PM

ਬੈਂਗਲੁਰੂ : ਕਰਨਾਟਕ ਗੋਲਫ ਫੈਸਟਿਵਲ (ਕੇ. ਜੀ. ਐੱਫ.) ਵਿਚ ਹਿੱਸਾ ਲੈ ਰਹੇ 5 ਭਾਰਤੀਆਂ ਨੇ ਅਕਤੂਬਰ ਵਿਚ ਮਲੇਸ਼ੀਆ ਦੇ ਬੋਰਨੀਆ ਵਿਚ ਹੋਣ ਵਾਲੀ ਵਰਲਡ ਐਮੇਚਿਓਰ ਗੋਲਫਰਸ ਚੈਂਪੀਅਨਸ਼ਿਪ (ਡਬਲਿਯੂ. ਏ. ਜੀ. ਸੀ.) ਦੇ ਲਈ ਕੁਆਲੀਫਾਈ ਕਰ ਲਿਆ ਹੈ। ਕੇ. ਜੀ. ਐੱਫ. ਦੇ ਜੇਤੂਆਂ ਨੇ ਡਬਲਿਯੂ. ਏ. ਜੀ. ਸੀ. ਵਿਚ ਭਾਰਤ ਦੀ ਅਗਵਾਈ ਕਰਨ ਦਾ ਅਧਿਕਾਰ ਹਾਸਲ ਕੀਤਾ। ਐਤਵਾਰ ਨੂੰ ਖਤਮ ਹੋਈਆਂ ਪ੍ਰਤੀਯੋਗਿਤਾਵਾਂ ਵਿਚ ਨਰੇਂਦਰ ਕਰੁਦਵਾ ਨੇ 40 ਦੇ ਸਕੋਰ ਦੇ ਨਾਲ 21-24 ਹੈਂਡੀਕੈਪ ਵਰਗ ਦਾ ਖਿਤਾਬ ਜਿੱਤਿਆ ਜਦਕਿ ਸੰਦੀਪ ਮਲਹਾਨ 16-20 ਹੈਂਡੀਕੈਪ ਵਰਗ ਵਿਚ 41 ਅੰਕ ਦੇ ਨਾਲ ਚੋਟੀ 'ਤੇ ਰਹੇ। ਹੋਰ ਵਰਗਾਂ ਵਿਚ ਐੱਮ. ਕੇ. ਅਯੱਪਾ (11-15, 41 ਅੰਕ), ਅਮਿਤ ਖਾਨ ਸਾਹਬ (6-10, 40 ਅੰਕ) ਅਤੇ ਡੇਵਿਡ ਡਿਸੂਜ਼ਾ (0-5, 39 ਅੰਕ) ਜੇਤੂ ਰਹੇ। ਇਸ ਸਾਲਾਨਾ ਪ੍ਰਤੀਯੋਗਿਤਾ ਵਿਚ ਦੇਸ਼ ਭਰ ਦੇ 500 ਤੋਂ ਵੱਧ ਗੋਲਫਰਾਂ ਨੇ ਹਿੱਸਾ ਲਿਆ। ਇਸ ਟੂਰਨਾਮੈਂਟ ਵਿਚ ਕਰੁਣ ਨਾਇਰ, ਐੱਸ. ਬਦਰੀਨਾਥ, ਸੁਜਿਤ ਸੋਮਸੁੰਦਰ, ਲਕਸ਼ਮੀਪਤੀ ਬਾਲਾਜੀ ਅਤੇ ਵੈਂਕਟੇਸ਼ ਪ੍ਰਸਾਦ ਵਰਗੇ ਕ੍ਰਿਕਟਰਾਂ ਨੇ ਵੀ ਹਿੱਸਾ ਲਿਆ।


Related News