ਇੰਡੀਅਨ ਰੇਲਵੇ ਨੇ ਬੀ. ਐੱਸ. ਐੱਫ. ਨੂੰ 5-0 ਨਾਲ ਹਰਾਇਆ

11/21/2017 3:54:28 AM

ਨਵੀਂ ਦਿੱਲੀ— ਰਾਜਧਾਨੀ ਦੇ ਮੇਜਰ ਧਿਆਨਚੰਦ ਨੈਸ਼ਨਲ ਸਟੇਡੀਅਮ 'ਚ ਖੇਡੇ ਜਾ ਰਹੇ 28ਵੇਂ ਲਾਲ ਬਹਾਦਰ ਸ਼ਾਸਤਰੀ ਹਾਕੀ ਟੂਰਨਾਮੈਂਟ ਦੇ ਤਹਿਤ ਸੋਮਵਾਰ 2 ਮੈਚ ਖੇਡੇ ਗਏ।
ਦਿਨ ਦੇ ਪਹਿਲੇ ਮੈਚ 'ਚ ਇੰਡੀਅਨ ਰੇਲਵੇ ਨੇ ਬੀ. ਐੱਸ. ਐੱਫ. ਨੂੰ 5-0 ਨਾਲ ਹਰਾਇਆ। ਇੰਡੀਅਨ ਰੇਲਵੇ ਲਈ ਪ੍ਰਦੀਪ ਸਿੰਘ, ਅਜਮੇਰ ਸਿੰਘ, ਮਨਪ੍ਰੀਤ ਸਿੰਘ, ਗਗਨਦੀਪ ਸਿੰਘ ਤੇ ਨਵੀਨ ਸਾਂਗਵਾਨ ਨੇ 1-1 ਗੋਲ ਕੀਤਾ। ਮੈਚ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਨਵੀਨ ਸਾਂਗਵਾਨ ਨੂੰ 'ਪਲੇਅਰ ਆਫ ਦਿ ਮੈਚ' ਐਵਾਰਡ ਮਿਲਿਆ।
ਪੀ. ਐੱਨ. ਬੀ. ਹਾਕੀ ਅਕੈਡਮੀ ਤੇ ਏਅਰ ਇੰਡੀਆ ਵਿਚਾਲੇ ਖੇਡੇ ਗਏ ਦਿਨ ਦੇ ਦੂਜੇ ਮੈਚ 'ਚ ਏਅਰ ਇੰਡੀਆ ਨੇ 3-1 ਨਾਲ ਜਿੱਤ ਦਰਜ ਕੀਤੀ। ਏਅਰ ਇੰਡੀਆ ਲਈ ਮੁਹੰਮਦ ਰਾਹਿਲ, ਸ਼ਿਵੇਂਦਰ ਸਿੰਘ ਤੇ ਹਰਸਾਹਿਬ ਸਿੰਘ ਨੇ ਗੋਲ ਕੀਤੇ। ਸ਼ਿਵੇਂਦਰ ਸਿੰਘ ਨੂੰ 'ਪਲੇਅਰ ਆਫ ਦਿ ਮੈਚ' ਐਵਾਰਡ ਮਿਲਿਆ।


Related News