43ਵਾਂ ਸਿਟਜਸ ਇੰਟਰਨੈਸ਼ਨਲ: ਹਿਮਾਂਸ਼ੂ ਦਾ ਡਰਾਅ, ਕੋਰੀ ਜਾਰਜ ਸਭ ਤੋਂ ਅੱਗੇ

07/27/2017 7:38:53 PM

ਸਿਟਜਸ, ਸਪੇਨ (ਨਿਕਲੇਸ਼ ਜੈਨ)— ਕੈਟਲਨ ਚੈੱਸ ਸਰਕਟ 'ਚ ਭਾਰਤ ਲਈ 5ਵਾਂ ਰਾਊਂਡ ਕੋਈ ਖਾਸ ਵੱਡੀ ਖਬਰ ਨਹੀਂ ਲਿਆਇਆ ਹਾਲਾਂਕਿ ਕੁਝ ਨਤੀਜੇ ਭਾਰਤੀ ਖਿਡਾਰੀਆਂ ਲਈ ਚੰਗੇ ਰਹੇ। ਅੱਜ ਦੇ ਮੈਚਾਂ 'ਚ ਸਭ ਤੋਂ ਵੱਡੀ ਖਬਰ ਇਹ ਰਹੀ ਕਿ 57ਵਾਂ ਦਰਜਾ ਪ੍ਰਾਪਤ ਅਮਿਤ ਦੋਸ਼ੀ ਨੇ 16ਵਾਂ ਦਰਜਾ ਪ੍ਰਾਪਤ ਗ੍ਰੈਂਡ ਮਾਸਟਰ ਪੇਰੇਜ ਮਿਤਜਨਸ ਨੂੰ ਹਰਾ ਕੇ ਇਕ ਵੱਡਾ ਉਲਟਫੇਰ ਕੀਤਾ ਅਤੇ ਇਸ ਦੇ ਨਾਲ ਹੀ ਉਹ ਹਿਮਾਂਸ਼ੂ ਸ਼ਰਮਾ, ਦੇਵ੍ਰਸ਼ੀ ਮੁਖਰਜੀ, ਫੇਨੀਲ ਸ਼ਾਹ ਦੇ ਨਾਲ 3.5 ਅੰਕ ਬਣਾ ਕੇ ਭਾਰਤੀ ਖਿਡਾਰੀਆਂ 'ਚ ਸਭ ਤੋਂ ਉਪਰ ਆ ਗਿਆ ਹੈ। 
ਅੱਜ ਹਿਮਾਂਸ਼ੂ ਨੂੰ ਇਕ ਵਾਰ ਫਿਰ ਮਜਬੂਰ ਹੋ ਕੇ ਆਪਣੇ ਤੋਂ ਘੱਟ ਰੇਟਿੰਗ ਦੇ ਖਿਡਾਰੀ ਮੋਰੱਕੋ ਦੇ ਇੰਟਰਨੈਸ਼ਨਲ ਮਾਸਟਰ ਤਸੀਰ ਮੁਹੰਮਦ ਨਾਲ ਡਰਾਅ ਖੇਡਣਾ ਪਿਆ ਅਤੇ ਦੇਵ੍ਰਸ਼ੀ ਮੁਖਰਜੀ ਨੇ ਆਪਣੇ ਤੋਂ ਜ਼ਿਆਦਾ ਰੇਟਿੰਗ ਵਾਲੇ ਨਾਰਵੇ ਦੇ ਸੋਲੋਮਨ ਜਾਨ ਨੂੰ ਬਰਾਬਰੀ 'ਤੇ ਰੋਕ ਦਿੱਤਾ। ਅਨੂਪ ਦੇਸ਼ਮੁਖ ਨੇ ਕੱਲ ਦੀ ਰੋਮਾਂਚਕ ਜਿੱਤ ਅਤੇ ਫਿਰ ਹਾਰ ਤੋਂ ਬਾਅਦ ਅੱਜ ਆਪਣੇ ਪੁਰਾਣੇ ਵਿਰੋਧੀ ਯੁਕ੍ਰੇਨ ਦੇ ਗ੍ਰੈਂਡ ਮਾਸਟਰ ਪੋਗੋਰੇਵ ਰੂਸਲਾਨ ਨਾਲ ਡਰਾਅ ਖੇਡਿਆ। ਦੁਲੀਬਾਲਾ ਚੰਦਰ ਅਤੇ ਫੇਨੀਲ ਸ਼ਾਹ ਨੇ ਆਪਣੇ ਤੋਂ ਘੱਟ ਦਰਜਾ ਪ੍ਰਾਪਤ ਖਿਡਾਰੀਆਂ ਨੂੰ ਆਸਾਨੀ ਨਾਲ ਹਰਾਉਂਦੇ ਹੋਏ 3.5 ਅੰਕ ਬਣਾ ਲਏ ਹਨ।
ਪੰਜ ਰਾਊਂਡਾਂ ਬਾਅਦ ਟਾਪ ਸੀਡ ਪੇਰੂ ਦਾ ਕੋਰੀ ਜਾਰਜ ਫਿਲਹਾਲ ਰੁਕਣ ਵਾਲਾ ਨਜ਼ਰ ਨਹੀਂ ਆ ਰਿਹਾ ਹੈ ਅਤੇ ਉਹ ਅਰਮੀਨੀਆ ਦੇ ਮੋਵੀਸਜਨ ਕੇਰੇਨ ਦੇ ਨਾਲ 5 ਅੰਕ ਬਣਾ ਕੇ ਖੇਡ ਰਿਹਾ ਹੈ, ਦੋਵੇਂ ਖਿਡਾਰੀ ਹੁਣ

ਆਪਸ 'ਚ ਟਕਰਾਉਣਗੇ ਅਤੇ ਦੇਖਣਾ ਇਹ ਹੋਵੇਗਾ ਕਿ ਕਿਹੜਾ ਕਿਸ 'ਤੇ ਭਾਰੀ ਪੈਂਦਾ ਹੈ।


Related News