ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਹੋਈ ਸ਼ੁਰੂਆਤ, ਸ਼੍ਰੀਲੰਕਾ ਵਿਰੁੱਧ ਕੀਵੀ ਟੀਮ 'ਚ 4 ਸਪਿਨਰ
Tuesday, Jul 30, 2019 - 11:21 AM (IST)

ਵੇਲਿੰਗਟਨ— ਨਿਊਜ਼ੀਲੈਂਡ ਨੇ ਸ਼੍ਰੀਲੰਕਾ ਵਿਰੁੱਧ ਆਗਾਮੀ ਦੋ ਟੈਸਟ ਮੈਚਾਂ ਦੀ ਸੀਰੀਜ਼ ਲਈ ਆਪਣੀ ਟੀਮ 'ਚ ਸਪਿਨਰਾਂ ਦੀ ਫੌਜ ਉਤਾਰੀ ਹੈ, ਇਸ ਦੇ ਨਾਲ ਹੀ ਆਈ. ਸੀ. ਸੀ. ਦੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਵੀ ਸ਼ੁਰੂਆਤ ਹੋਵੇਗੀ। ਆਫ ਸਪਿਨਰ ਵਿਲ ਸਮਰਵਿਲੇ ਤੇ ਲੈਫਟ ਆਰਮ ਸਪਿਨਰ ਏਜ਼ਾਜ਼ ਪਟੇਲ ਪਿਛਲੇ ਸਾਲ ਸੰਯੁਕਤ ਅਰਬ ਅਮੀਰਾਤ 'ਚ ਪਾਕਿਸਤਾਨ ਵਿਰੁੱਧ 2-1 ਦੀ ਜਿੱਤ ਤੋਂ ਬਾਅਦ ਵਾਪਸ ਟੀਮ ਵਿਚ ਉਤਰੇਗਾ। ਉਸ ਦੇ ਨਾਲ ਮਿਸ਼ੇਲ ਸੈਂਟਨਰ ਤੇ ਟਾਡ ਐਸਲੇ ਨੂੰ ਵੀ ਸਪਿਨ ਵਿਭਾਗ ਵਿਚ ਜਗ੍ਹਾ ਦਿੱਤੀ ਗਈ ਹੈ। ਸੈਂਟਨਰ ਨੇ ਆਪਣਾ ਆਖਰੀ ਟੈਸਟ ਦਸੰਬਰ 2017 ਵਿਚ ਖੇਡਿਆ ਸੀ ਪਰ ਫਿਰ ਸੱਟ ਕਾਰਣ ਬਾਹਰ ਹੋ ਗਿਆ ਸੀ, ਜਦਕਿ ਐਸਲੇ ਨੇ 7 ਸਾਲ ਬਾਅਦ ਕੋਲੰਬੋ ਵਿਚ ਹੀ ਆਪਣਾ ਟੈਸਟ ਡੈਬਿਊ ਕੀਤਾ ਸੀ। ਨਿਊਜ਼ੀਲੈਂਡ ਤੇ ਸ਼੍ਰੀਲੰਕਾ ਵਿਚਾਲੇ ਇਸ ਸੀਰੀਜ਼ ਦੇ ਨਾਲ ਹੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਵੀ ਆਗਾਜ਼ ਹੋ ਜਾਵੇਗਾ।
ਟੀਮ ਇਸ ਤਰ੍ਹਾਂ ਹੈ : ਕੇਨ ਵਿਲੀਅਮਸਨ (ਕਪਤਾਨ), ਟਾਡ ਐਸਲੇ, ਟਾਮ ਬਲੰਡੇਲ, ਟ੍ਰੇਂਟ ਬੋਲਟ, ਕੌਲਿਨ ਡੀ ਗ੍ਰੈਂਡਹੋਮ, ਟਾਮ ਲਾਥਮ, ਹੈਨਰੀ ਨਿਕੋਲਸ, ਏਜ਼ਾਜ਼ ਪਟੇਲ, ਜੀਤ ਰਾਵਲ, ਵਿਲ ਸਮਰਵਿਲ, ਮਿਸ਼ੇਲ ਸੈਂਟਨਰ, ਟਿਮ ਸਾਊਥੀ, ਰੋਸ ਟੇਲਰ, ਨੀਲ ਵੈਗਨਰ ਤੇ ਵੀ. ਜੇ. ਵਾਟਲਿੰਗ।