4 ਭਾਰਤੀ ਗੇਂਦਬਾਜ਼ ਜਿਨ੍ਹਾਂ ਦੇ ਨਾਂ ਹੈ ਇਹ ਅਜੀਬ ਰਿਕਾਰਡ

04/11/2021 1:40:10 AM

ਨਵੀਂ ਦਿੱਲੀ (ਇੰਟ.)- ਆਈ.ਪੀ.ਐੱਲ.ਨੂੰ ਦੁਨੀਆ ਦੀ ਵਿਚ ਸਭ ਤੋਂ ਜ਼ਿਆਦਾ ਪਸੰਦ ਕੀਤੀ ਜਾਣ ਵਾਲੀ ਖੇਡ ਮੰਨਿਆ ਜਾਂਦਾ ਹੈ। ਉਂਝ ਤਾਂ ਟੀ-20 ਕ੍ਰਿਕਟ ਨੂੰ ਬੱਲੇਬਾਜ਼ਾਂ ਦੀ ਹੀ ਖੇਡ ਕਿਹਾ ਜਾਂਦਾ ਹੈ ਪਰ ਕਿਸੇ ਵੀ ਟੀਮ ਨੂੰ ਜਿਤਾਉਣ ਵਿਚ ਗੇਂਦਬਾਜ਼ਾਂ ਦੀ ਮੁੱਖ ਭੂਮਿਕਾ ਹੁੰਦੀ ਹੈ। ਖੇਡ ਦੇ ਇਸ ਛੋਟੇ ਫਾਰਮੈੱਟ ਵਿਚ ਇਕ ਗੇਂਦਬਾਜ਼ ਦੀ ਇਕਾਨਮੀ ਬਹੁਤ ਮਾਇਨੇ ਰੱਖਦੀ ਹੈ ਕਿਉਂਕਿ ਇਕ ਜਾਂ ਦੋ ਮਹਿੰਗੇ ਓਵਰ ਕਿਸੇ ਵੀ ਮੁਕਾਬਲੇ ਦਾ ਪਾਸਾ ਪਲਟ ਕੇ ਰੱਖ ਦਿੰਦੇ ਹਨ।
ਕਈ ਵਾਰ ਸ਼ੁਰੂ ਵਿਚ ਚੰਗਾ ਓਵਰ ਸੁੱਟਣ ਵਾਲੇ ਗੇਂਦਬਾਜ਼ ਵੀ ਆਖਰੀ ਓਵਰਾਂ ਵਿਚ ਵਾਧੂ ਦੌੜਾਂ ਲੁਟਾ ਦਿੰਦੇ ਹਨ ਅਤੇ ਉਨ੍ਹਾਂ ਦਾ ਪੂਰਾ ਓਵਰ ਹੀ ਮਹਿੰਗਾ ਸਾਬਿਤ ਹੁੰਦਾ ਹੈ। ਅਜਿਹਾ ਰਿਕਾਰਡ ਇਨ੍ਹਾਂ 4 ਭਾਰਤੀ ਗੇਂਦਬਾਜ਼ਾਂ ਦੇ ਨਾਂ ਹੈ। ਜਿਨ੍ਹਾਂ ਨੇ ਆਪਣੀ ਗੇਂਦਬਾਜ਼ੀ ਦੌਰਾਨ ਇਹ ਰਿਕਾਰਡ ਆਪਣੇ ਨਾਂ ਕੀਤਾ।

PunjabKesari
ਉਮੇਸ਼ ਯਾਦਵ- ਇਸ ਸੂਚੀ ਵਿਚ ਚੌਥੇ ਨੰਬਰ 'ਤੇ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਹਨ ਜਿਨ੍ਹਾਂ ਨੇ ਰਾਇਲ ਚੈਲੰਜਰਸ ਬੰਗਲੌਰ ਵਿਰੁੱਧ 2013 ਵਿਚ ਖੇਡੇ ਗਏ ਮੁਕਾਬਲੇ ਵਿਚ ਆਪਣੇ 4 ਓਵਰ ਵਿਚ ਬਿਨਾਂ ਕਿਸੇ ਵਿਕਟ ਦੇ 65 ਦੌੜਾਂ ਦਿੱਤੀਆਂ ਸਨ। ਦਿੱਲੀ ਦੇ ਕਪਤਾਨ ਡੇਵਿਡ ਵਾਰਨਰ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਲਿਆ ਸੀ ਅਤੇ ਸ਼ੁਰੂਆਤੀ 5 ਓਵਰਾਂ ਵਿਚ ਆਰ.ਸੀ.ਬੀ. ਨੂੰ ਸਿਰਫ 32 ਦੌੜਆਂ ਹੀ ਬਣਾਉਣ ਦਿੱਤੀਆਂ। ਉਮੇਸ਼ ਯਾਦਵ ਦੇ ਪਹਿਲੇ ਓਵਰ ਵਿਚ ਸਿਰਫ 8 ਦੌੜਾਂ ਅਤੇ ਦੂਜੇ ਓਵਰ ਵਿਚ 10 ਦੌੜਾ ਆਈਆਂ ਜਦੋਂ ਕਿ ਅਖਰੀਲੇ 2 ਓਵਰਾਂ ਵਿਚ ਵਿਰਾਟ ਕੋਹਲੀ ਅਤੇ ਏ.ਬੀ.ਡਵੀਲੀਅਰਸ ਨੇ ਚੌਕੇ-ਛੱਕਿਆਂ ਦੀ ਬਰਸਾਤ ਕੀਤੀ ਅਤੇ ਆਖਰੀ 12  ਗੇਂਦਾਂ 'ਤੇ 47 ਦੌੜਾਂ ਲੁਟਾਈਆਂ।

PunjabKesari
ਸੰਦੀਪ ਸ਼ਰਮਾ- ਸੰਦੀਪਸ਼ਰਮਾ  ਦੇ ਨਾਂ ਵੀ ਆਪਣੇ 4 ਓਵਰਾਂ ਵਿਚ 65 ਦੌੜਾਂ ਲੁਟਾਉਣ ਦਾ ਰਿਕਾਰਡ ਹੈ, ਜੋ ਉਨ੍ਹਾਂ ਨੂੰ ਇਸ ਸੂਚੀ ਵਿਚ ਤੀਜੇ ਨੰਬਰ 'ਤੇ ਲਿਆਉਂਦਾ ਹੈ। ਪੰਜਾਬ ਵਲੋਂ ਖੇਡਦੇ ਹੋਏ 2014 ਦੇ ਇਸ ਮੁਕਾਬਲੇ ਵਿਚ ਸਨਰਾਈਜ਼ਰਸ ਹੈਦਰਾਬਾਦ ਵਿਰੁੱਧ ਸੰਦੀਪ ਸ਼ਰਮਾ ਦਾ ਪਹਿਲਾ ਓਵਰ ਬਹੁਤ ਵਧੀਆ ਰਿਹਾ। ਅਖੀਰਲੇ ਓਵਰਾਂ ਵਿਚ ਸ਼ਿਖਰ ਧਵਨ ਅਤੇ ਨਮਨ ਓਝਾ ਦੀ ਤਾਬੜਤੋੜ ਬੱਲੇਬਾਜ਼ੀ ਕਾਰਨ ਉਨ੍ਹਾਂ ਨੇ 65 ਦੌੜਾਂ ਜੋੜੀਆਂ।

PunjabKesari
ਇਸ਼ਾਂਤ ਸ਼ਰਮਾ- ਇਸ਼ਾਂਤ ਸ਼ਰਮਾ ਨੇ ਆਪਣੇ 4 ਓਵਰਾਂ ਵਿਚ 66 ਦੌੜਾਂ ਲੁਟਾਈਆਂ। ਸਨਰਾਈਜ਼ਰਸ ਦੇ ਕਪਤਾਨ ਸੰਗਾਕਾਰਾ ਨੇ  ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਲਿਆ ਜੋ ਬਿਲਕੁਲ ਉਲਟ ਗਿਆ। ਇਸ਼ਾਂਤ ਦੇ ਪਹਿਲੇ ਓਵਰ ਵਿਚ ਹੀ ਮਾਈਕਲ ਹਸੀ ਨੇ 11 ਦੌੜਾਂ ਬਣਾਈਆਂ। ਅਗਲੇ ਓਵਰ ਵਿਚ ਮੁਰਲੇ ਨੇ 3 ਛੱਕਿਆਂ ਨਾਲ 18 ਦੌੜਾਂ ਬਣਾਈਆਂ, ਜਦੋਂ ਕਿ ਆਖਰੀ ਓਵਰਾਂ ਵਿਚ ਚੌਕੇ-ਛੱਕਿਆਂ ਦੀ ਬਰਸਾਤ ਹੋਈ ਅਤੇ 25 ਦੌੜਾਂ ਦਿੱਤੀਆਂ। ਜੋ ਕਿ ਉਨ੍ਹਾਂ ਦਾ ਸਭ ਤੋਂ ਮਹਿੰਗੇ ਓਵਰ ਸਾਬਿਤ ਹੋਏ।

PunjabKesari
ਬੇਸਿਲ ਥੰਪੀ- ਇਸ ਸੂਚੀ ਵਿਚ ਟਾਪ 'ਤੇ ਤੇਜ਼ ਗੇਂਦਬਾਜ਼ ਬੇਸਿਲ ਥੰਪੀ ਹਨ, ਜਿਨ੍ਹਾਂ ਨੇ ਸਨਰਾਈਜ਼ਰਸ ਹੈਦਰਾਬਾਦ ਵਲੋਂ ਖੇਡਦੇ ਹੋਏ 2018 ਵਿਚ ਹੋਏ ਮੁਕਾਬਲੇ ਵਿਚ ਆਰ.ਸੀ.ਬੀ. ਵਿਰੁੱਧ ਆਪਣੇ 4 ਓਵਰਾਂ ਵਿਚ ਰਿਕਾਰਡ 70 ਦੌੜਾਂ ਲੁਟਾਈਆਂ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Sunny Mehra

Content Editor

Related News