ਭਾਰਤ-ਬੰਗਲਾਦੇਸ਼ ਡੇਅ ਨਾਈਟ ਟੈਸਟ ਦੌਰਾਨ ਸੱਟੇਬਾਜ਼ੀ ਕਰਨ ਦੇ ਦੋਸ਼ ''ਚ 4 ਗ੍ਰਿਫਤਾਰ
Saturday, Nov 23, 2019 - 04:33 PM (IST)

ਕੋਲਕਾਤਾ : ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਜਾਰੀ ਡੇਅ-ਨਾਈਟ ਟੈਸਟ ਮੈਚ ਨੂੰ ਲੈ ਕੇ ਸੱਟਾ ਲਾਉਣ ਦੇ ਮਾਮਲੇ ਵਿਚ 4 ਲੋਕਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਕੋਲਕਾਤਾ ਦੇ ਜੁਆਈਂਟ ਕਮਿਸ਼ਨਰ ਮੁਰਲੀਧਰ ਸ਼ਰਮਾ ਨੇ ਦੱਸਿਆ ਕਿ ਸੱਟੇਬਾਜ਼ੀ ਦੀ ਜਾਣਕਾਰੀ ਮਿਲਣ ਤੋਂ ਬਾਅਦ 3 ਲੋਕਾਂ ਨੂੰ ਬ੍ਰੰਦਾਬਨ ਬਾਸਾਕ ਸਟ੍ਰੀਟ ਤੋਂ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਲੋਕ ਕ੍ਰਿਕਟ ਬੈਟਿੰਗ ਐਪ 'ਤੇ ਸੱਟਾ ਲਗਾ ਰਹੇ ਸੀ।
ਗ੍ਰਿਫਤਾਰ ਕੀਤੇ ਗਏ ਲੋਕਾਂ ਦੀ ਪਹਿਚਾਣ ਕੁੰਦਨ ਸਿੰਘ (22), ਮੁਕੇਸ਼ ਮਾਲੀ (32) ਅਤੇ ਸੰਜੇ ਸਿੰਘ (42) ਦੇ ਰੂਪ 'ਚ ਕੀਤੀ ਗਈ ਹੈ। ਇਨ੍ਹਾਂ ਦੇ ਬਿਆਨਾਂ ਦੇ ਆਧਾਰ 'ਤੇ ਮੁਹੰਮਦ ਸਰਜਿਲ ਹੁਸੈਨ (22) ਨੂੰ ਵੀ ਨਿਊ ਮਾਰਕਿਟ ਇਲਾਕੇ ਤੋਂ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਕੋਲੋਂ 4 ਮੋਬਾਈਲ ਫੋਨ, 2 ਕੰਪਿਊਟਰ ਸੈਟ, ਲੱਗਭਗ 2 ਲੱਖ ਰੁਪਏ ਨਕਦੀ ਅਤੇ ਇਕ ਨੋਟਬੁੱਕ ਬਰਾਮਦ ਕੀਤਾ ਗਿਆ ਹੈ।