ਰਾਸ਼ਟਰੀ ਕੋਚਿੰਗ ਕੈਂਪ ਲਈ 34 ਮੈਂਬਰੀ ਮਹਿਲਾ ਹਾਕੀ ਟੀਮ ਦਾ ਐਲਾਨ

Wednesday, Nov 22, 2023 - 01:47 PM (IST)

ਰਾਸ਼ਟਰੀ ਕੋਚਿੰਗ ਕੈਂਪ ਲਈ 34 ਮੈਂਬਰੀ ਮਹਿਲਾ ਹਾਕੀ ਟੀਮ ਦਾ ਐਲਾਨ

ਬੈਂਗਲੁਰੂ (ਭਾਸ਼ਾ) : ਹਾਕੀ ਇੰਡੀਆ ਨੇ ਸੋਮਵਾਰ ਨੂੰ ਇੱਥੇ ਭਾਰਤੀ ਖੇਡ ਅਥਾਰਟੀ (ਸਾਈ) ਦੇ ਕੇਂਦਰ ’ਚ 22 ਨਵੰਬਰ ਤੋਂ 10 ਦਸੰਬਰ ਤੱਕ ਹੋਣ ਵਾਲੇ ਸੀਨੀਅਰ ਰਾਸ਼ਟਰੀ ਮਹਿਲਾ ਕੋਚਿੰਗ ਕੈਂਪ ਲਈ 34 ਮੈਂਬਰੀ ਸੰਭਾਵੀ ਟੀਮ ਦਾ ਐਲਾਨ ਕੀਤਾ। ਭਾਰਤ ਨੇ 15 ਤੋਂ 22 ਦਸੰਬਰ ਤਕ ਵੈਲੇਂਸੀਆ ’ਚ ਹੋਣ ਵਾਲੇ ਪੰਜ ਦੇਸ਼ਾਂ ਦੇ ਟੂਰਨਾਮੈਂਟ ’ਚ ਹਿੱਸਾ ਲੈਣਾ ਹੈ। ਇਸ ਮੁਕਾਬਲੇ ’ਚ ਭਾਰਤ ਤੋਂ ਇਲਾਵਾ ਆਇਰਲੈਂਡ, ਜਰਮਨੀ, ਬੈਲਜੀਅਮ ਤੇ ਮੇਜ਼ਬਾਨ ਸਪੇਨ ਦੀਆਂ ਟੀਮਾਂ ਭਾਗ ਲੈਣਗੀਆਂ। ਇਹ 13 ਜਨਵਰੀ ਤੋਂ ਰਾਂਚੀ ’ਚ ਸ਼ੁਰੂ ਹੋਣ ਵਾਲੇ ਐੱਫ. ਆਈ. ਐੱਚ. ਹਾਕੀ ਓਲੰਪਿਕ ਕੁਆਲੀਫਾਇਰ ਲਈ ਭਾਰਤੀ ਟੀਮ ਦੀ ਤਿਆਰੀ ’ਚ ਇੱਕ ਅਹਿਮ ਕਦਮ ਹੈ।

ਇਹ ਵੀ ਪੜ੍ਹੋ : ਪੰਕਜ ਆਡਵਾਨੀ ਨੇ 26ਵੀਂ ਵਾਰ ਜਿੱਤਿਆ ਵਿਸ਼ਵ ਬਿਲੀਅਰਡਸ ਚੈਂਪੀਅਨਸ਼ਿਪ ਦਾ ਖਿਤਾਬ

ਟੀਮ : ਸਵਿਤਾ, ਰਜਨੀ ਇਤਿਮਾਰਪੂ, ਬਿਚੂ ਦੇਵੀ ਖਰੀਬਮ, ਬੰਸਾਰੀ ਸੋਲੰਕੀ, ਦੀਪ ਗ੍ਰੇਸ ਏਕਾ, ਗੁਰਜੀਤ ਕੌਰ, ਨਿੱਕੀ ਪ੍ਰਧਾਨ, ਉਦਿਤਾ, ਇਸ਼ਿਕਾ ਚੌਧਰੀ, ਅਕਸ਼ਾ ਅਬਾਸੋ ਢੇਕਲੇ, ਜਯੋਤੀ ਛੱਤਰੀ, ਮਹਿਮਾ ਚੌਧਰੀ, ਨਿਸ਼ਾ, ਸਲੀਮਾ ਟੇਟੇ, ਸੁਸ਼ੀਲਾ, ਜੋਤੀ, ਨਵਜੋਤ ਕੌਰ, ਮੋਨਿਕਾ, ਮਾਰੀਆਨਾ ਕੁਜੂਰ, ਸੋਨਿਕਾ, ਨੇਹਾ, ਬਲਜੀਤ ਕੌਰ, ਰੀਨਾ ਖੋਖਰ, ਵੈਸ਼ਨਵੀ ਵਿੱਠਲ ਫਾਲਕੇ, ਅਜ਼ਮੀਨਾ ਕੁਜੂਰ, ਲਾਲਰੇਮਸਿਆਮੀ, ਨਵਨੀਤ ਕੌਰ, ਵੰਦਨਾ ਕਟਾਰੀਆ, ਸ਼ਰਮੀਲਾ ਦੇਵੀ, ਦੀਪਿਕਾ, ਸੰਗੀਤਾ ਕੁਮਾਰੀ, ਮੁਮਤਾਜ਼ ਖਾਨ, ਸੁਨੇਲਿਤਾ ਟੋਪੋ, ਬਿਊਟੀ ਡੂੰਗ-ਡੂੰਗ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tarsem Singh

Content Editor

Related News