34 ਚੌਕੇ, 2 ਛੱਕੇ... ਸਹਿਵਾਗ ਦੇ ਪੁੱਤਰ ਨੇ ਮਚਾਈ ਤਬਾਹੀ, ਠੋਕ'ਤਾਂ ਦੋਹਰਾ ਸੈਂਕੜਾ
Thursday, Nov 21, 2024 - 11:53 PM (IST)
ਸ਼ਿਲਾਂਗ- ਮਹਾਨ ਭਾਰਤੀ ਬੱਲੇਬਾਜ਼ ਵਰਿੰਦਰ ਸਹਿਵਾਗ ਦੇ ਪੁੱਤਰ ਆਰਿਆਵੀਰ ਨੇ ਵੀਰਵਾਰ ਨੂੰ ਇੱਥੇ ਮੇਘਾਲਿਆ ਖਿਲਾਫ ਅੰਡਰ-19 ਕੂਚ ਬਿਹਾਰ ਟਰਾਫੀ 'ਚ ਦਿੱਲੀ ਲਈ 229 ਗੇਂਦਾਂ 'ਚ ਨਾਬਾਦ 200 ਦੌੜਾਂ ਦੀ ਪਾਰੀ ਖੇਡੀ। ਅਰਨਵ ਬੁੱਗਾ ਨਾਲ ਪਾਰੀ ਦੀ ਸ਼ੁਰੂਆਤ ਕਰਨ ਆਏ ਆਰਿਆਵੀਰ ਨੇ ਆਪਣੀ ਖਾਸ ਪਾਰੀ ਦੌਰਾਨ 34 ਚੌਕੇ ਤੇ ਦੋ ਛੱਕੇ ਲਾਏ। ਬੁੱਗਾ ਨੇ 108 ਗੇਂਦਾਂ ਵਿੱਚ 114 ਦੌੜਾਂ ਦੀ ਪਾਰੀ ਖੇਡੀ।
ਮੇਘਾਲਿਆ ਦੀਆਂ 260 ਦੌੜਾਂ ਦੇ ਜਵਾਬ 'ਚ ਦਿੱਲੀ ਨੇ ਦੂਜੇ ਦਿਨ ਸਟੰਪ ਖਤਮ ਹੋਣ ਤੱਕ 81 ਓਵਰਾਂ 'ਚ ਦੋ ਵਿਕਟਾਂ ਦੇ ਨੁਕਸਾਨ 'ਤੇ 468 ਦੌੜਾਂ ਬਣਾ ਲਈਆਂ। ਆਰਿਆਵੀਰ ਦਿਨ ਦੀ ਖੇਡ ਖਤਮ ਹੋਣ ਤੱਕ ਧਨਿਆ ਨਾਕਰਾ ਨਾਲ ਬੱਲੇਬਾਜ਼ੀ ਕਰ ਰਿਹਾ ਸੀ। ਧਨਿਆ 98 ਦੌੜਾਂ ਬਣਾ ਕੇ ਖੇਡ ਰਿਹਾ ਹੈ। ਕੂਚ ਬਿਹਾਰ ਟਰਾਫੀ ਅੰਡਰ-19 ਉਮਰ ਵਰਗ ਲਈ ਭਾਰਤ ਦਾ ਪ੍ਰਮੁੱਖ ਬਹੁ-ਦਿਨ ਘਰੇਲੂ ਮੁਕਾਬਲਾ ਹੈ।