GT vs PBKS: ਪੰਜਾਬ ਕਿੰਗਜ਼ ਨੇ ਗੁਜਰਾਤ ਨੂੰ ਦਿੱਤਾ 164 ਦੌੜਾਂ ਦਾ ਟੀਚਾ, ਸੂਰਯਾਂਸ਼ ਨੇ ਜੜਿਆ ਤੂਫਾਨੀ ਅਰਧ ਸੈਂਕੜਾ

Sunday, May 03, 2026 - 09:19 PM (IST)

GT vs PBKS: ਪੰਜਾਬ ਕਿੰਗਜ਼ ਨੇ ਗੁਜਰਾਤ ਨੂੰ ਦਿੱਤਾ 164 ਦੌੜਾਂ ਦਾ ਟੀਚਾ, ਸੂਰਯਾਂਸ਼ ਨੇ ਜੜਿਆ ਤੂਫਾਨੀ ਅਰਧ ਸੈਂਕੜਾ

ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ (IPL) 2026 ਵਿੱਚ ਅੱਜ ਪੰਜਾਬ ਕਿੰਗਜ਼ (PBKS) ਅਤੇ ਗੁਜਰਾਤ ਟਾਈਟਨਸ (GT) ਵਿਚਾਲੇ ਇੱਕ ਅਹਿਮ ਮੁਕਾਬਲਾ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਗੁਜਰਾਤ ਟਾਈਟਨਸ ਦੇ ਕਪਤਾਨ ਸ਼ੁਭਮਨ ਗਿੱਲ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ। ਇਸ ਦੇ ਨਾਲ ਹੀ ਪੰਜਾਬ ਕਿੰਗਜ਼ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ। ਪੰਜਾਬ ਕਿੰਗਜ਼ ਨੇ ਟੀਮ 'ਚ 2 ਬਦਲਾਅ ਕੀਤੇ ਹਨ। ਪੰਜਾਬ ਕਿੰਗਜ਼ ਨੇ ਬਾਰਟਲੇਟ ਤੇ ਵਿਜੇ ਕੁਮਾਰ ਨੂੰ ਟੀਮ ਵਿਚ ਸ਼ਾਮਲ ਕੀਤਾ ਹੈ। ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜਾਬ ਦੀ ਟੀਮ ਨੇ 20 ਓਵਰਾਂ 'ਚ 164 ਦੌੜਾਂ ਬਣਾਈਆਂ। 

ਪੰਜਾਬ ਕਿੰਗਜ਼ ਨੂੰ ਇਸ ਸੀਜ਼ਨ ਵਿੱਚ ਆਪਣੀ ਪਹਿਲੀ ਹਾਰ ਦਾ ਸਾਹਮਣਾ ਜ਼ਰੂਰ ਕਰਨਾ ਪਿਆ ਹੈ, ਪਰ ਟੀਮ ਅਜੇ ਵੀ 8 ਮੈਚਾਂ ਵਿੱਚ 13 ਅੰਕਾਂ ਦੇ ਨਾਲ ਅੰਕ ਸੂਚੀ ਵਿੱਚ ਸਿਖਰ 'ਤੇ ਬਣੀ ਹੋਈ ਹੈ। ਕਪਤਾਨ ਸ਼੍ਰੇਅਸ ਅਈਅਰ ਦੀ ਅਗਵਾਈ ਵਿੱਚ ਪੰਜਾਬ ਦੀ ਟੀਮ ਮੁੜ ਜਿੱਤ ਦੀ ਰਾਹ 'ਤੇ ਪਰਤਣਾ ਚਾਹੇਗੀ। ਦੂਜੇ ਪਾਸੇ, ਗੁਜਰਾਤ ਟਾਈਟਨਸ ਨੇ ਹਾਲ ਹੀ ਦੇ ਮੈਚਾਂ ਵਿੱਚ ਜਿੱਤ ਦਰਜ ਕਰਕੇ ਆਪਣੀ ਲੈਅ ਹਾਸਲ ਕਰ ਲਈ ਹੈ ਅਤੇ ਹੁਣ ਉਹ ਆਪਣੇ ਘਰੇਲੂ ਮੈਦਾਨ 'ਤੇ ਮਜ਼ਬੂਤ ਪ੍ਰਦਰਸ਼ਨ ਕਰਨ ਲਈ ਤਿਆਰ ਹਨ।

ਦੋਵਾਂ ਟੀਮਾਂ ਦੀ ਪਲੇਇੰਗ 11:
ਗੁਜਰਾਤ ਟਾਈਟਨਸ (GT): ਸ਼ੁਭਮਨ ਗਿੱਲ (ਕਪਤਾਨ), ਸਾਈ ਸੁਧਰਸਨ, ਜੋਸ ਬਟਲਰ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਨਿਸ਼ਾਂਤ ਸਿੰਧੂ, ਜੇਸਨ ਹੋਲਡਰ, ਰਾਸ਼ਿਦ ਖਾਨ, ਅਰਸ਼ਦ ਖਾਨ, ਕਾਗਿਸੋ ਰਬਾਡਾ, ਮੁਹੰਮਦ ਸਿਰਾਜ, ਮਾਨਵ ਸੁਥਾਰ।

ਪੰਜਾਬ ਕਿੰਗਜ਼ (PBKS): ਪ੍ਰਭਸਿਮਰਨ ਸਿੰਘ (ਵਿਕਟਕੀਪਰ), ਪ੍ਰਿਯਾਂਸ਼ ਆਰੀਆ, ਕੂਪਰ ਕੋਨੋਲੀ, ਸ਼੍ਰੇਅਸ ਅਈਅਰ (ਕਪਤਾਨ), ਮਾਰਕਸ ਸਟੋਇਨਿਸ, ਸੂਰਯਾਂਸ਼ ਸ਼ੈਡਗੇ, ਨੇਹਲ ਵਢੇਰਾ, ਮਾਰਕੋ ਜੈਨਸਨ, ਜ਼ੇਵੀਅਰ ਬਾਰਟਲੇਟ, ਅਰਸ਼ਦੀਪ ਸਿੰਘ, ਯੁਜਵੇਂਦਰ ਚਾਹਲ।

ਹੈੱਡ-ਟੂ-ਹੈੱਡ ਰਿਕਾਰਡ
ਦੋਵਾਂ ਟੀਮਾਂ ਵਿਚਾਲੇ ਹੁਣ ਤੱਕ ਕੁੱਲ 7 ਮੈਚ ਖੇਡੇ ਗਏ ਹਨ, ਜਿਨ੍ਹਾਂ ਵਿੱਚੋਂ ਗੁਜਰਾਤ ਨੇ 3 ਮੈਚਾਂ ਵਿੱਚ ਜਿੱਤ ਦਰਜ ਕੀਤੀ ਹੈ, ਜਦਕਿ ਪੰਜਾਬ ਨੇ 4 ਮੈਚ ਜਿੱਤੇ ਹਨ। ਹੁਣ ਤੱਕ ਦੇ ਮੁਕਾਬਲਿਆਂ ਵਿੱਚ ਪੰਜਾਬ ਕਿੰਗਜ਼ ਦਾ ਪੱਲੜਾ ਥੋੜ੍ਹਾ ਭਾਰੀ ਰਿਹਾ ਹੈ।
 


author

Inder Prajapati

Content Editor

Related News