ਭਾਰਤੀ ਮਹਿਲਾ ਹਾਕੀ ਟੀਮ ਦੇ 33 ਸੰਭਾਵਿਤ ਮੈਂਬਰਾਂ ਦਾ ਐਲਾਨ, ਕੋਚਿੰਗ ਕੈਂਪ ''ਚ ਲੈਣਗੇ ਹਿੱਸਾ

Saturday, Jun 29, 2024 - 05:16 PM (IST)

ਭਾਰਤੀ ਮਹਿਲਾ ਹਾਕੀ ਟੀਮ ਦੇ 33 ਸੰਭਾਵਿਤ ਮੈਂਬਰਾਂ ਦਾ ਐਲਾਨ, ਕੋਚਿੰਗ ਕੈਂਪ ''ਚ ਲੈਣਗੇ ਹਿੱਸਾ

ਬੈਂਗਲੁਰੂ- ਹਾਕੀ ਇੰਡੀਆ ਨੇ ਸ਼ਨੀਵਾਰ ਨੂੰ 33 ਮੈਂਬਰੀ ਭਾਰਤੀ ਮਹਿਲਾ ਹਾਕੀ ਟੀਮ ਦਾ ਐਲਾਨ ਕੀਤਾ। ਟੀਮ ਦੇ ਮੈਂਬਰ 1 ਜੁਲਾਈ ਤੋਂ 31 ਅਗਸਤ ਤੱਕ ਸਾਈ ਬੈਂਗਲੁਰੂ ਵਿੱਚ ਰਾਸ਼ਟਰੀ ਮਹਿਲਾ ਕੋਚਿੰਗ ਕੈਂਪ ਵਿੱਚ ਹਿੱਸਾ ਲੈਣਗੇ। ਭਾਰਤੀ ਮਹਿਲਾ ਹਾਕੀ ਟੀਮ ਲੰਡਨ ਅਤੇ ਐਂਟਵਰਪ ਵਿੱਚ ਐੱਫਆਈਐੱਚ ਹਾਕੀ ਪ੍ਰੋ ਲੀਗ 2023/24 ਸੀਜ਼ਨ ਦੀ ਸਮਾਪਤੀ ਤੋਂ ਬਾਅਦ ਇੱਕ ਛੋਟੇ ਬ੍ਰੇਕ ਤੋਂ ਬਾਅਦ ਵਾਪਸੀ ਕਰੇਗੀ। ਟੀਮ ਦੇ ਮੁੱਖ ਕੋਚ ਹਰਿੰਦਰ ਸਿੰਘ ਦੀ ਅਗਵਾਈ ਵਿੱਚ ਕਪਤਾਨ ਸਲੀਮਾ ਟੇਟੇ ਅਤੇ ਉਪ ਕਪਤਾਨ ਨਵਨੀਤ ਕੌਰ ਦੀ ਅਗਵਾਈ ਵਾਲੀ ਟੀਮ ਨੇ ਐੱਫਆਈਐੱਚ ਪ੍ਰੋ ਲੀਗ ਵਿੱਚ ਅਰਜਨਟੀਨਾ, ਬੈਲਜੀਅਮ, ਜਰਮਨੀ ਅਤੇ ਗ੍ਰੇਟ ਬ੍ਰਿਟੇਨ ਦੇ ਖਿਲਾਫ ਕਰੀਬੀ ਮੈਚਾਂ ਵਿੱਚ ਸੰਘਰਸ਼ ਕੀਤਾ।
ਸ਼ਾਰਟਲਿਸਟ ਕੀਤੀ ਗਈ ਟੀਮ ਵਿੱਚ ਗੋਲਕੀਪਰ ਸਵਿਤਾ, ਬਿਚੂ ਦੇਵੀ ਖਾਰੀਬਮ, ਬੰਸਾਰੀ ਸੋਲੰਕੀ ਅਤੇ ਮਾਧੁਰੀ ਕਿੰਡੋ ਸ਼ਾਮਲ ਹਨ। ਡਿਫੈਂਡਰਾਂ 'ਚ ਨਿੱਕੀ ਪ੍ਰਧਾਨ, ਉਦਿਤਾ, ਇਸ਼ਿਕਾ ਚੌਧਰੀ, ਮੋਨਿਕਾ, ਰੋਪਣੀ ਕੁਮਾਰੀ, ਮਹਿਮਾ ਚੌਧਰੀ, ਜੋਤੀ ਛੱਤਰੀ ਅਤੇ ਪ੍ਰੀਤੀ ਹਨ ਜਦਕਿ ਡਿਫੈਂਡਰਾਂ 'ਚ ਸਲੀਮਾ ਟੇਟੇ, ਮਰੀਨਾ ਲਾਲਰਾਮੰਘਾਕੀ, ਵੈਸ਼ਨਵੀ ਵਿਟਠਲ ਫਾਲਕੇ, ਨੇਹਾ, ਜੋਤੀ, ਐਡੁਲਾ ਜੋਤੀ, ਬਲਜੀਤ ਕੌਰ,ਮਨੀਸ਼ ਚੌਹਾਨ, ਅਕਸ਼ਤਾ ਆਬਾਸੋ ਢੇਕਾਲੇ, ਅਜਮੀਨਾ ਕੁਜੂਰ ਮਿਡਫੀਲਡਰ ਦੀ ਭੂਮਿਕਾ 'ਚ ਹਨ। ਫਾਰਵਰਡਾਂ ਵਿੱਚ ਸੁਨੇਲਿਤਾ ਟੋਪੋ, ਮੁਮਤਾਜ਼ ਖਾਨ, ਲਾਲਰੇਮਸਿਆਮੀ, ਸੰਗੀਤਾ ਕੁਮਾਰੀ, ਦੀਪਿਕਾ, ਸ਼ਰਮੀਲਾ ਦੇਵੀ, ਨਵਨੀਤ ਕੌਰ, ਦੀਪਿਕਾ ਸੋਰੇਂਗ, ਪ੍ਰੀਤੀ ਦੂਬੇ, ਵੰਦਨਾ ਕਟਾਰੀਆ ਅਤੇ ਰੁਤੁਜਾ ਦਾਦਾਸੋ ਪਿਸਲ ਸ਼ਾਮਲ ਹਨ।
ਮੁੱਖ ਕੋਚ ਹਰਿੰਦਰ ਸਿੰਘ ਨੇ ਕਿਹਾ, ਅਸੀਂ ਹਾਲ ਹੀ ਵਿੱਚ ਪ੍ਰੋ ਲੀਗ ਦੇ ਯੂਰਪ ਲੇਗ ਲਈ ਐਂਟਵਰਪ ਅਤੇ ਲੰਡਨ ਦੀ ਯਾਤਰਾ ਕੀਤੀ ਸੀ। ਹਾਲਾਂਕਿ ਨਤੀਜੇ ਸਾਡੇ ਹੱਕ ਵਿੱਚ ਨਹੀਂ ਸਨ, ਅਸੀਂ ਇੱਕ ਟੀਮ ਵਜੋਂ ਬਹੁਤ ਕੁਝ ਸਿੱਖਿਆ। ਕਈ ਮੌਕਿਆਂ 'ਤੇ ਅਸੀਂ ਲੀਡ 'ਤੇ ਰਹੇ ਅਤੇ ਕਈ ਮੁਕਾਬਲਿਆਂ ਨੂੰ ਰੋਮਾਂਚਕ ਬਣਾਇਆ। ਇਹ ਪੁਨਰ-ਨਿਰਮਾਣ ਦੇ ਸ਼ੁਰੂਆਤੀ ਪੜਾਵਾਂ ਵਿੱਚ ਚੰਗੇ ਸੰਕੇਤ ਹਨ ਅਤੇ ਮੈਨੂੰ ਭਰੋਸਾ ਹੈ ਕਿ ਭਾਰਤੀ ਮਹਿਲਾ ਹਾਕੀ ਟੀਮ ਭਵਿੱਖ ਵਿੱਚ ਇੱਕ ਤਾਕਤ ਬਣੇਗੀ।


author

Aarti dhillon

Content Editor

Related News