ਮਹਿਲਾ ਹਾਕੀ ਰਾਸ਼ਟਰੀ ਕੋਚਿੰਗ ਕੈਂਪ ਲਈ 33 ਸੰਭਾਵੀ ਖਿਡਾਰਨਾਂ ਦਾ ਐਲਾਨ

11/16/2019 6:58:00 PM

ਨਵੀਂ ਦਿੱਲੀ : ਹਾਕੀ ਇੰਡੀਆ ਨੇ ਸ਼ਨੀਵਾਰ ਨੂੰ ਸੀਨੀਅਰ ਮਹਿਲਾ ਰਾਸ਼ਟਰੀ ਕੋਚਿੰਗ ਕੈਂਪ ਲਈ 33 ਸੰਭਾਵਿਤ ਖਿਡਾਰਨਾਂ ਦਾ ਐਲਾਨ ਕੀਤਾ। ਇਹ ਕੈਂਪ ਨਿਊਜ਼ੀਲੈਂਡ ਦੌਰੇ ਤੋਂ ਪਹਿਲਾਂ ਭਾਰਤੀ ਖੇਡ ਅਥਾਰਟੀ (ਸਾਈ) ਦੇ ਬੈਂਗਲੁਰੂ ਸਥਿਤ ਕੇਂਦਰ ਵਿਚ 18 ਨਵੰਬਰ ਤੋਂ ਸ਼ੁਰੂ ਹੋਵੇਗਾ। ਟੋਕੀਓ ਓਲੰਪਿਕ 2020 ਵਿਚ ਜਗ੍ਹਾ ਸੁਰੱਖਿਅਤ ਕਰਨ ਤੋਂ ਬਾਅਦ ਭਾਰਤੀ ਟੀਮ ਹੁ ਕੋਚ ਸੋਰਡ ਮਾਰਿਨ ਦੀ ਦੇਖਰੇਖ ਵਿਚ ਆਪਣੀ ਲੈਅ ਬਰਕਰਾਰ ਰੱਖਣ 'ਤੇ ਧਿਆਨ ਦੇਵੇਗੀ। ਰਾਣੀ ਰਾਮਪਾਲ ਦੀ ਅਗਵਾਈ ਵਾਲੀ ਟੀਮ ਨੇ ਵਰਲਡ ਵਿਚ 13ਵੇਂ ਨੰਬਰ ਦੇ ਅਮਰੀਕਾ ਟੀਮ ਨੂੰ ਕੁਲ ਸਕੋਰ ਵਿਚ 6-5 ਨਾਲ ਹਰਾ ਕੇ ਓਲੰਪਿਕ ਲਈ ਕੁਆਲੀਫਾਈ ਕੀਤਾ ਸੀ। ਭਾਰਤੀ ਟੀਮ ਨੂੰ ਅਗਲੇ ਸਾਲ ਜਨਵਰੀ-ਫਰਵਰੀ ਵਿਚ ਨਿਊਜ਼ੀਲੈਂਡ ਦੌਰੇ 'ਤੇ ਜਾਣਾ ਹੈ।

ਕੈਂਪ ਲਈ ਚੁਣੀਆਂ ਗਈਆਂ ਖਿਡਾਰਨਾਂ : ਗੋਲਕੀਪਰ-ਸਵਿਤਾ, ਰਜਨੀ, ਆਦਿਮਾਰਪੂ, ਬਿਚੂ ਦੇਵੀ ਖਰਿਬਾਮ। ਡਿਫੈਂਡਰ- ਦੀਪ ਗ੍ਰੇਸ ਏਕਾ, ਰੀਨਾ ਖੋਖਰ, ਸੁਮਨ ਦੇਵੀ ਥੂਦਮ, ਸੁਨੀਤਾ ਲਾਕੜਾ, ਸਲੀਮਾ ਟੇਟੇ, ਮਨਪ੍ਰੀਤ ਕੌਰ, ਗੁਰਜੀਤ ਕੌਰ, ਰਸ਼ਿਮਤਾ ਮਿੰਜ, ਮਹਿਮਾ ਚੌਧਰੀ, ਨਿਸ਼ਾ।
ਮਿਡਫੀਲਡਰ : ਨਿੱਕੀ ਪ੍ਰਧਾਨ, ਮੋਨਿਕਾ, ਨੇਹਾ ਗੋਇਲ, ਲਿਲਿਮਾ ਮਿੰਜ, ਸੁਸ਼ੀਲਾ ਚਾਨੂ ਪੁਖਰੰਬਮ, ਚੇਤਨਾ, ਰੀਤ, ਕ੍ਰਿਸ਼ਮਾ ਯਾਦਵ,  ਸੋਨਿਕਾ, ਨਮਿਤਾ ਟੋਪੋ।
ਫਾਰਵਰਡ : ਰਾਣੀ ਰਾਮਪਾਲ, ਲਾਲਰੇਮਸਿਆਮੀ, ਵੰਦਨਾ ਕਟਾਰੀਆ, ਨਵਜੋਤ ਕੌਰ, ਨਵਨੀਤ ਕੌਰ, ਰਾਜਵਿੰਦਰ ਕੌਰ, ਜਯੋਤੀ, ਸ਼ਰਮੀਲਾ ਦੇਵੀ, ਪ੍ਰਿਯੰਕਾ ਵਾਨਖੇੜੇ, ਉਦਿਤਾ।


Related News