ਧੋਖਾਧੜੀ ਦੇ ਮਾਮਲੇ ’ਚ 30 ਪਹਿਲਵਾਨ ਸਸਪੈਂਡ
Sunday, Jun 08, 2025 - 10:46 AM (IST)

ਨਵੀਂ ਦਿੱਲੀ- ਭਾਰਤੀ ਕੁਸ਼ਤੀ ਸੰਘ (ਡਬਲਯੂ. ਐੱਫ. ਆਈ.) ਨੇ ਜੂਨੀਅਰ ਪੱਧਰ ’ਤੇ ਜ਼ਿਆਦਾ ਉਮਰ ਦੇ ਪਹਿਲਵਾਨਾਂ ’ਤੇ ਸ਼ਿਕੰਜਾ ਕੱਸਦੇ ਹੋਏ ਪਿਛਲੇ ਮਹੀਨੇ 400 ਤੋਂ ਵੱਧ ਅਜਿਹੇ ਮਾਮਲਿਆਂ ਦੀ ਜਾਂਚ ਤੋਂ ਬਾਅਦ 30 ਪਹਿਲਵਾਨਾਂ ਨੂੰ ਅਸਥਾਈ ਤੌਰ ’ਤੇ ਸਸਪੈਂਡ ਕਰ ਦਿੱਤਾ ਹੈ।
ਡਬਲਯੂ. ਐੱਫ. ਆਈ. ਨੇ ਮੁੱਖ ਰੂਪ ਨਾਲ ਦਿੱਲੀ ਦੇ ਅਖਾੜਿਆਂ ਦੇ ਕੋਚਾਂ ਤੇ ਪਹਿਲਵਾਨਾਂ ਦੀਆਂ ਸ਼ਿਕਾਇਤਾਂ ’ਤੇ ਕਾਰਵਾਈ ਕੀਤੀ, ਜਿਸ ਵਿਚ ਕਿਹਾ ਗਿਆ ਸੀ ਕਿ ਹਰਿਆਣਾ ਦੇ ਕਈ ਪਹਿਲਵਾਨਾਂ ਨੇ ਫਰਜ਼ੀ ਪ੍ਰਮਾਣ ਪੱਤਰ ਹਾਸਲ ਕਰ ਕੇ ਇਹ ਦਿਖਾਇਆ ਹੈ ਕਿ ਉਹ ਰਾਸ਼ਟਰੀ ਰਾਜਧਾਨੀ ਵਿਚ ਪੈਦਾ ਹੋਏ ਹਨ ਤੇ ਜੂਨੀਅਰ ਪੱਧਰ ’ਤੇ ਮੁਕਾਬਲੇਬਾਜ਼ੀ ਕਰਨ ਦੇ ਯੋਗ ਹਨ। ਇਨ੍ਹਾਂ ਵਿਚੋਂ ਦੋ ਪਹਿਲਵਾਨ ਅਜਿਹੇ ਹਨ, ਜਿਨ੍ਹਾਂ ਨੇ ਹਾਲ ਹੀ ਵਿਚ ਬਿਹਾਰ ਵਿਚ ਆਯੋਜਿਤ ਖੇਲੋ ਇੰਡੀਆ ਖੇਡਾਂ ਵਿਚ ਤਮਗੇ ਜਿੱਤੇ ਸਨ।