ਸ਼ੁਭੰਕਰ ਬੋਗੀ ਰਹਿਤ 64 ਦੇ ਕਾਰਡ ਨਾਲ ਸਾਂਝੇ ਤੌਰ ’ਤੇ ਦੂਜੇ ਸਥਾਨ ’ਤੇ ਪੁੱਜਾ
Saturday, Sep 05, 2026 - 12:25 PM (IST)
ਕ੍ਰੈਂਸ ਮੋਂਟਾਨਾ– ਭਾਰਤੀ ਗੋਲਫਰ ਸ਼ੁਭੰਕਰ ਸ਼ਰਮਾ ਓਮੇਗਾ ਯੂਰੋਪੀਅਨ ਮਾਸਟਰਜ਼ ’ਚ ਸੈਸ਼ਨ ਦਾ ਆਪਣਾ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਬੋਗੀ ਰਹਿਤ 6 ਅੰਡਰ 64 ਦੇ ਸ਼ਾਨਦਾਰ ਕਾਰਡ ਦੇ ਨਾਲ ਸਾਂਝੇ ਤੌਰ ’ਤੇ ਦੂਜੇ ਸਥਾਨ ’ਤੇ ਪਹੁੰਚ ਗਿਆ। ਉਹ ਚੋਟੀ ’ਤੇ ਰਹੇ ਚੀਨ ਦੇ ਵੂ ਆਸ਼ੁਨ ਤੋਂ ਸਿਰਫ ਇਕ ਸ਼ਾਟ ਪਿੱਛੇ ਹੈ।
30 ਸਾਲਾ ਸ਼ਰਮਾ ਨੇ ਪਾਰ-70 ਸਵੇਰੀਆਨੋ ਬੈਲੇਸਟੇਰੋਸ ਕੋਰਸ ’ਚ 6 ਬਰਡੀਆਂ ਲਾਈਆਂ, ਜਦਕਿ ਆਸ਼ੁਨ ਨੇ 7 ਬਰਡੀਆਂ ਨਾਲ 63 ਦਾ ਸਕੋਰ ਬਣਾਇਆ। ਦੋਵਾਂ ਖਿਡਾਰੀਆਂ ਦਾ ਪਹਿਲਾ ਗੇੜ ਬੋਗੀ ਰਹਿਤ ਰਿਹਾ। ਸ਼ਰਮਾ ਦਾ 64 ਦਾ ਸਕੋਰ ਇਸ ਸੈਸ਼ਨ ਦਾ ਉਸ ਦਾ ਬਿਹਤਰੀਨ ਪ੍ਰਦਰਸ਼ਨ ਹੈ। ਇਹ ਪ੍ਰਦਰਸ਼ਨ ਅਗਲੇ ਮਹੀਨੇ ਭਾਰਤ ’ਚ ਹੋਣ ਵਾਲੀ ਡੀ. ਪੀ. ਵਰਲਡ ਇੰਡੀਆ ਚੈਂਪੀਅਨਸ਼ਿਪ ਤੋਂ ਪਹਿਲਾਂ ਆਇਆ ਹੈ। ਇਸ ਨਾਲ ਭਾਰਤੀ ਖਿਡਾਰੀ ਦਾ ਆਤਮਵਿਸ਼ਵਾਸ ਵਧਣਾ ਤੈਅ ਹੈ।
ਇਕ ਹੋਰ ਭਾਰਤੀ ਖਿਡਾਰੀ ਯੁਵਰਾਜ ਸੰਧੂ ਲਈ ਹਾਲਾਂਕਿ ਦਿਨ ਨਿਰਾਸ਼ਾਜਨਕ ਰਿਹਾ। ਉਹ 7 ਓਵਰ 77 ਦਾ ਕਾਰਡ ਖੇਡ ਕੇ ਸਾਂਝੇ ਤੌਰ ’ਤੇ 151ਵੇਂ ਸਥਾਨ ’ਤੇ ਰਿਹਾ। ਕੱਟ ’ਚ ਪ੍ਰਵੇਸ਼ ਲਈ ਉਸ ਨੂੰ ਦੂਜੇ ਗੇੜ ਦੇ ਆਪਣੇ ਪ੍ਰਦਰਸ਼ਨ ’ਚ ਵੱਡਾ ਸੁਧਾਰ ਕਰਨਾ ਪਵੇਗਾ।
