ਤਣਾਅ ਕਾਰਨ PSL ਦੇ 3 ਮੈਚ ਲਾਹੌਰ ਤੋਂ ਕਰਾਚੀ ਤਬਦੀਲ

Tuesday, Mar 05, 2019 - 04:15 AM (IST)

ਤਣਾਅ ਕਾਰਨ PSL ਦੇ 3 ਮੈਚ ਲਾਹੌਰ ਤੋਂ ਕਰਾਚੀ ਤਬਦੀਲ

ਕਰਾਚੀ— ਪਾਕਿਸਤਾਨ ਤੇ ਭਾਰਤ ਵਿਚਾਲੇ ਰਾਜਨੀਤਕ ਤੇ ਫੌਜੀ ਤਣਾਅ ਕਾਰਨ ਪਾਕਿਸਤਾਨ ਸੁਪਰ ਲੀਗ (ਪੀ. ਐੈੱਸ. ਐੱਲ.) ਟੀ-20 ਕ੍ਰਿਕਟ ਟੂਰਨਾਮੈਂਟ ਦੇ ਲਾਹੌਰ ਵਿਚ ਹੋਣ ਵਾਲੇ ਤਿੰਨ ਮੈਚਾਂ ਨੂੰ ਕਰਾਚੀ ਤਬਦੀਲ ਕਰ ਦਿੱਤਾ ਗਿਆ ਹੈ। 
ਇਸ ਤਣਾਅ ਕਾਰਨ ਪਾਕਿਸਤਾਨ ਦੀ ਜ਼ਿਆਦਾਤਰ ਹਵਾਈ ਸੀਮਾ ਨੂੰ ਬੰਦ ਕਰਨਾ ਪਿਆ ਹੈ। ਪਿਛਲੇ ਚਾਰ ਦਿਨਾਂ 'ਚ 400 ਤੋਂ ਵੱਧ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਲਾਹੌਰ ਭਾਰਤ ਦੇ ਉੱਤਰ ਵਿਚ ਸ਼ਹਿਰ ਹੈ ਤੇ ਉਸ ਦੇ ਉਡਾਣ ਸੰਚਾਲਨ ਨੂੰ ਸ਼ੁਰੂਆਤੀ ਤੌਰ 'ਤੇ ਸਸਪੈਂਡ ਕਰ ਦਿੱਤਾ ਗਿਆ ਸੀ। ਹਾਲਾਂਕਿ ਸੰਚਾਲਨ ਦਾ ਕੁਝ ਹਿੱਸਾ ਐਤਵਾਰ ਸਵੇਰੇ ਸ਼ੁਰੂ ਹੋ ਗਿਆ। ਪਾਕਿਸਤਾਨ ਦੀ ਅਖਬਾਰ 'ਡਾਨ' ਅਨੁਸਾਰ ਲਾਹੌਰ ਵਿਚ ਉਡਾਣ ਸੰਚਾਲਨ ਦੇ ਪੂਰੀ ਤਰ੍ਹਾਂ 8 ਮਾਰਚ ਨੂੰ ਰਾਤ 12 ਵਜੇ ਤਕ ਸ਼ੁਰੂ ਹੋਣ ਦੀ ਉਮੀਦ ਹੈ। ਕਰਾਚੀ ਵਿਚ ਸੰਚਾਲਨ 1 ਮਾਰਚ ਨੂੰ ਸ਼ੁਰੂ ਕੀਤਾ ਗਿਆ ਸੀ ਤੇ ਉਸ ਦੀਆਂ ਸਾਰੀਆਂ ਕੌਮਾਂਤਰੀ ਉਡਾਣਾਂ ਆਮ ਤੌਰ 'ਤੇ ਕੰਮ ਕਰ ਰਹੀਆਂ ਹਨ।


author

Gurdeep Singh

Content Editor

Related News