BBL ''ਚ ਲਾਗੂ ਹੋਣਗੇ 3 ਨਵੇਂ ਨਿਯਮ, ਮੈਚ ਹਾਰ ਜਾਣ ''ਤੇ ਵੀ ਮਿਲੇਗਾ ''ਪੁਆਇੰਟ''

Tuesday, Nov 17, 2020 - 02:37 AM (IST)

BBL ''ਚ ਲਾਗੂ ਹੋਣਗੇ 3 ਨਵੇਂ ਨਿਯਮ, ਮੈਚ ਹਾਰ ਜਾਣ ''ਤੇ ਵੀ ਮਿਲੇਗਾ ''ਪੁਆਇੰਟ''

ਨਵੀਂ ਦਿੱਲੀ (ਵੈੱਬ ਡੈਸਕ)– ਆਈ. ਪੀ. ਐੱਲ. 2020 ਨੂੰ ਮਿਲੀ ਸਫਲਤਾ ਤੋਂ ਬਾਅਦ ਹੁਣ ਕ੍ਰਿਕਟ ਆਸਟਰੇਲੀਆ ਆਪਣੀ ਘਰੇਲੂ ਫੈਂਟੇਸੀ ਲੀਗ ਬਿੱਗ ਬੈਸ਼ ਲੀਗ (ਬੀ. ਬੀ. ਐੱਲ.) ਨੂੰ ਰੋਮਾਂਚਕ ਬਣਾਉਣ ਲਈ 3 ਨਵੇਂ ਨਿਯਮ ਲਿਆ ਰਿਹਾ ਹੈ। ਟੂਰਨਾਮੈਂਟ ਨੂੰ ਖਿਡਾਰੀਆਂ ਲਈ ਚੁਣੌਤੀਪੂਰਨ ਬਣਾਏ ਰੱਖਣ ਲਈ ਬੀ. ਬੀ. ਐੱਲ. ਮੈਨੇਜਮੈਂਟ ਨੇ 10 ਦਸੰਬਰ ਤੋਂ ਸ਼ੁਰੂ ਹੋ ਰਹੇ ਸੀਜ਼ਨ ਵਿਚ 'ਦਿ ਪਾਵਰ ਸਰਜ', 'ਐਕਸ-ਫੈਕਟਰ ਪਲੇਅਰ' ਤੇ 'ਬੈਸ਼ ਬੂਸਟ' ਨਿਯਮ ਬਣਾਏ ਹਨ। ਇਸ ਨਾਲ ਹਾਰ ਜਾਣ ਵਾਲੀ ਟੀਮ ਨੂੰ ਵੀ ਪੁਆਇੰਟ ਹਾਸਲ ਕਰਨ ਦਾ ਮੌਕਾ ਹੋਵੇਗਾ ਬਸ ਉਨ੍ਹਾਂ ਨੂੰ ਗੇਂਦਬਾਜ਼ੀ ਕਰਦੇ ਹੋਏ ਵਿਰੋਧੀ ਟੀਮ ਨੂੰ ਪਹਿਲੇ 10 ਓਵਰਾਂ ਵਿਚ 100 ਦੌੜਾਂ ਬਣਾਉਣ ਤੋਂ ਰੋਕਣਾ ਪਵੇਗਾ। ਜਾਣੋਂ ਨਵੇਂ ਨਿਯਮਾਂ ਦੇ ਫਾਇਦੇ ਤੇ ਨੁਕਸਾਨ-

ਦਿ ਪਾਵਰ ਸਰਜ

PunjabKesari
ਪਹਿਲੇ 6 ਓਵਰ ਪਾਵਰਪਲੇਅ ਦੇ ਹੁੰਦੇ ਸਨ ਪਰ ਹੁਣ ਨਵੇਂ ਨਿਯਮ ਅਨੁਸਾਰ ਬੱਲੇਬਾਜ਼ੀ ਕਰਨ ਵਾਲੀ ਟੀਮ ਪਹਿਲੇ 4 ਓਵਰ ਪਾਵਰਪਲੇਅ ਦੇ ਤੌਰ 'ਤੇ ਖੇਡੇਗੀ ਜਦਕਿ ਬਾਕੀ ਬਚੇ 2 ਓਵਰ 11ਵੇਂ ਓਵਰ ਤੋਂ ਬਾਅਦ ਕਦੇ ਵੀ ਲੈ ਸਕੇਗੀ।
ਫਾਇਦਾ : ਪਾਵਰਪਲੇਅ ਦੌਰਾਨ ਸਿਰਫ 2 ਹੀ ਫੀਲਡਰ 30 ਯਾਰਡ ਸਰਕਲ ਦੇ ਬਾਹਰ ਹੋ ਸਕਦੇ ਹਨ। ਜੇਕਰ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਪਾਵਰਪਲੇਅ 19ਵੇਂ ਓਵਰ ਵਿਚ ਲਿਆ ਤਾਂ ਉਸ ਨੂੰ ਆਖਰੀ ਓਵਰਾਂ ਵਿਚ ਜ਼ਿਆਦਾ ਦੌੜਾਂ ਬਣਾਉਣ ਦਾ ਮੌਕਾ ਮਿਲੇਗਾ।
ਨੁਕਸਾਨ : ਨਵਾਂ ਨਿਯਮ ਲਾਗੂ ਹੋਣ ਨਾਲ ਬੱਲੇਬਾਜ਼ੀ ਕਰਨ ਉਤਰੀ ਟੀਮ ਸਹੂਲਤ ਅਨੁਸਾਰ ਕਦੇ ਵੀ ਇਸਦਾ ਇਸਤੇਮਾਲ ਕਰ ਸਕਦੀ ਹੈ। ਖਾਸ ਤੌਰ 'ਤੇ ਬਰਾਬਰੀ 'ਤੇ ਚੱਲ ਰਹੇ ਮੈਚ ਦੇ ਆਖਰੀ ਓਵਰਾਂ ਵਿਚ ਇਸ ਨਿਯਮ ਦੇ ਕਾਰਣ ਇਕਪਾਸੜ ਹੁੰਦਾ ਨਜ਼ਰ ਆਵੇਗਾ।

ਐਕਸ ਫੈਕਟਰ ਪਲੇਅਰ

PunjabKesari
12ਵੇਂ ਤੇ 13ਵੇਂ ਖਿਡਾਰੀ ਦੀ ਜਗ੍ਹਾ ਹੋਵੇਗੀ। ਨਿਯਮ ਪਹਿਲੀ ਪਾਰੀ ਦੇ 10ਵੇਂ ਓਵਰ ਤੋਂ ਬਾਅਦ ਲਾਗੂ ਹੋਵੇਗਾ। ਤੁਸੀਂ ਆਪਣਾ ਖਿਡਾਰੀ ਬਦਲ ਸਕੇਗੋ, ਬਸ਼ਰਤ ਉਸ ਨੇ ਬੱਲੇਬਾਜ਼ੀ ਨਾ ਕੀਤੀ ਹੋਵੇ ਤੇ ਸਿਰਫ ਇਕ ਹੀ ਓਵਰ ਗੇਂਦਬਾਜ਼ੀ ਕੀਤੀ ਹੋਵੇ।
ਫਾਇਦਾ : ਟੀਮਾਂ ਲਈ ਇਹ ਨਿਯਮ ਫਾਇਦੇਮੰਦ ਸਾਬਤ ਹੋਵੇਗਾ। ਸ਼ੁਰੂਆਤੀ ਓਵਰਾਂ ਵਿਚ ਜੇਕਰ ਖਿਡਾਰੀ ਨੂੰ ਕੋਈ ਇੰਜਰੀ ਹੁੰਦੀ ਹੈ ਤਾਂ ਉਸਦੀ ਜਗ੍ਹਾ ਨਵਾਂ ਖਿਡਾਰੀ ਟੀਮ ਵਿਚ ਸ਼ਾਮਲ ਹੋਵੇਗਾ। ਇਸ ਨਾਲ ਆਊਟ ਆਫ ਫਾਰਮ ਖਿਡਾਰੀਆਂ ਨੂੰ ਦਿੱਕਤ ਹੋਵੇਗੀ। ਕਪਤਾਨ ਵੀ ਪਿੱਚ ਦੇ ਹਿਸਾਬ ਨਾਲ ਬੱਲੇਬਾਜ਼ ਜਾਂ ਗੇਂਦਬਾਜ਼ ਚੁਣ ਸਕੇਗਾ।
ਨੁਕਸਾਨ : ਕਪਤਾਨ ਵਡੇਰੀ ਉਮਰ ਦੇ ਖਿਡਾਰੀਆਂ ਨੂੰ ਸਹੂਲਤ ਅਨੁਸਾਰ ਬਾਹਰ ਬਿਠਾ ਕੇ ਨਵੇਂ ਖਿਡਾਰੀਆਂ ਨੂੰ ਅੰਦਰ ਲਿਆ ਸਕੇਗਾ। ਇਸ ਨਾਲ ਫੀਲਡਿੰਗ ਬਿਹਤਰ ਹੋਵੇਗੀ ਜਦਕਿ ਬੱਲੇਬਾਜ਼ੀ ਕਰਨ ਵਾਲੀ ਟੀਮ ਨੂੰ ਨੁਕਸਾਨ ਚੁੱਕਣਾ ਪਵੇਗਾ।

ਦਿ ਬੈਸ਼ ਬੂਟ

PunjabKesari
ਹੁਣ ਦੂਜੀ ਪਾਰੀ ਦੇ ਅੱਧ ਵਿਚ ਬੋਨਸ ਪੁਆਇੰਟ ਵੀ ਮਿਲੇਗਾ। ਜਿੱਤਣ 'ਤੇ 4 ਪੁਆਇੰਟ ਮਿਲਣਗੇ। 3 ਜਿੱਤਾਂ ਲਈ ਤੇ ਇਕ ਬੋਨਸ ਦੇ ਰੂਪ ਵਿਚ। ਬੋਨਸ ਅੰਕ ਤਦ ਮਿਲੇਗਾ ਜਦੋਂ ਚੇਜ਼ ਕਰਨ ਵਾਲੀ ਟੀਮ ਪਹਿਲੇ 10 ਓਵਰਾਂ ਤਕ 10 ਦੀ ਰਨ ਰੇਟ ਨਾਲ ਖੇਡੇਗੀ ਤੇ ਜੇਕਰ ਅਜਿਹਾ ਨਾ ਹੋਇਆ ਤਾਂ ਫਾਇਦਾ ਫੀਲਡਿੰਗ ਟੀਮ ਨੂੰ ਮਿਲੇਗਾ।
ਫਾਇਦਾ : ਪਲੇਅ ਆਫ ਵਰਗੀ ਸਥਿਤੀ ਵਿਚ ਜਦੋਂ ਇਕ-ਇਕ ਪੁਆਇੰਟ ਦਾ ਮਹੱਤਵ ਹੁੰਦਾ ਹੈ ਤਾਂ ਦੋਵਾਂ ਟੀਮਾਂ ਕੋਲ ਅੱਗੇ ਵਧਣ ਲਈ ਮੌਕਾ ਹੋਵੇਗਾ।
ਨੁਕਸਾਨ : ਦੂਜੀ ਪਾਰੀ ਵਿਚ ਬੱਲੇਬਾਜ਼ੀ ਕਰਨ ਵਾਲੀ ਟੀਮ ਲਈ ਪਹਿਲੇ 10 ਓਵਰਾਂ ਵਿਚ 100 ਦੌੜਾਂ ਬਣਾਉਣਾ ਆਸਾਨ ਨਹੀਂ ਹੋਵੇਗਾ। ਵੈਸੇ ਜ਼ਿਆਦਾਤਰ ਦੌੜਾਂ ਡੈੱਥ ਓਵਰਾਂ (16 ਤੋਂ 20 ਓਵਰਾਂ ਵਿਚਾਲੇ) ਵਿਚ ਬਣਦੀਆਂ ਹਨ। ਬਾਲਿੰਗ ਟੀਮ ਮੈਚ ਹਾਰ ਜਾਣ ਤੋਂ ਬਾਅਦ ਵੀ ਫਾਇਦਾ ਲੈ ਸਕਦੀ ਹੈ।

ਕਪਤਾਨ ਨਵੇਂ ਰਣਨੀਤਿਕ ਕੋਣਾਂ ਦੇ ਬਾਰੇ ਵਿਚ ਸੋਚਣਗੇ

PunjabKesari
3 ਨਵੇਂ ਨਿਯਮਾਂ ਦੀ ਸ਼ੁਰੂਆਤ ਕਰਨਾ ਸੀਜਨ 10 ਨੂੰ ਲੀਗ ਦੇ ਇਤਿਹਾਸ ਵਿਚ ਸਭ ਤੋਂ ਵੱਧ ਰੋਮਾਂਚਕ ਬਣਾਉਣਾ ਹੈ। ਪਾਵਰ ਸਰਜ, ਐਕਸ-ਫੈਕਟਰ ਤੇ ਬੈਸ਼ ਬੂਸਟ ਨਾਲ ਕ੍ਰਿਕਟ ਦਾ ਰੋਮਾਂਚਕ ਵੱਧ ਜਾਵੇਗਾ। ਇਸ ਨਾਲ ਕਪਤਾਨ ਨਵੇਂ ਰਣਨੀਤਿਕ ਕੋਣਾਂ ਦੇ ਬਾਰੇ ਵਿਚ ਸੋਚਣਗੇ, ਜਿਸ ਨਾਲ ਤੈਅ ਹੋਵੇਗਾ ਕਿ ਪੂਰੇ ਮੈਚ ਵਿਚ ਹਮੇਸ਼ਾ ਕੁਝ ਨਾ ਕੁਝ ਨਵਾਂ ਹੋਵੇਗਾ। 


author

Gurdeep Singh

Content Editor

Related News