ਹਾਕੀ ਇੰਡੀਆ ਦੇ ਕਾਰਜਕਾਰੀ ਬੋਰਡ ਦੇ 3 ਨਵੇਂ ਮੈਂਬਰ

Friday, Apr 12, 2019 - 08:17 PM (IST)

ਹਾਕੀ ਇੰਡੀਆ ਦੇ ਕਾਰਜਕਾਰੀ ਬੋਰਡ ਦੇ 3 ਨਵੇਂ ਮੈਂਬਰ

ਨਵੀਂ ਦਿੱਲੀ— ਹਾਕੀ ਇੰਡੀਆ (ਐੱਚ. ਆਈ.) ਨੇ ਸ਼ੁੱਕਰਵਾਰ ਆਪਣੇ ਕਾਰਜਕਾਰੀ ਬੋਰਡ ਵਿਚ ਤਿੰਨ ਨਵੇਂ ਮੈਂਬਰਾਂ ਫੁਰੈਲਾਤਪਮ ਨਿਰਮਲਤਾ, ਦੇਵੇਂਦ੍ਰ ਪ੍ਰਤਾਪ ਤੋਮਰ ਤੇ ਸੁਨੀਲ ਮਲਿਕ ਨੂੰ ਸ਼ਾਮਲ ਕੀਤਾ, ਜਿਨ੍ਹਾਂ ਦਾ ਕਾਰਜਕਾਲ 2022 ਤਕ ਹੋਵੇਗਾ। ਨਿਰਮਲਤਾ ਮੌਜੂਦਾ ਸਮੇਂ ਵਿਚ ਮਣੀਪੁਰ ਹਾਕੀ ਦੀ ਉਪ-ਮੁਖੀ ਹੈ। ਉਸ ਨੂੰ ਹੁਣ ਹਾਕੀ ਇੰਡੀਆ ਦੇ ਕਾਰਜਕਾਰੀ ਬੋਰਡ ਵਿਚ ਜਗ੍ਹਾ ਦਿੱਤੀ ਗਈ ਹੈ, ਜਿਹੜੀ ਪਹਿਲਾਂ ਸਾਬਕਾ ਕਪਤਾਨ ਅਸੁੰਤਾ ਲਾਕੜਾ ਦੇ ਅਹੁਦਾ ਛੱਡਣ ਤੋਂ ਬਾਅਦ ਖਾਲੀ ਹੋਈ ਹੈ। ਉਸ ਨੇ ਨਿੱਜੀ ਕਾਰਨਾਂ ਤੋਂ ਆਪਣਾ ਸੰਯੁਕਤ ਸਕੱਤਰ ਦਾ ਅਹੁਦਾ ਛੱਡ ਦਿੱਤਾ ਹੈ। ਐੱਚ. ਆਈ. ਨੇ ਦੇਵੇਂਦ੍ਰ ਪ੍ਰਤਾਪ ਨੂੰ ਨਵੇਂ ਸਹਿ-ਉਪ ਮੁਖੀ ਦੇ ਅਹੁਦੇ 'ਤੇ ਨਿਯੁਕਤ ਕੀਤਾ ਹੈ। ਉਸ ਨੂੰ ਕਾਰਜਕਾਰੀ ਬੋਰਡ ਦੀ 61ਵੀਂ ਮੀਟਿੰਗ ਵਿਚ ਆਮ ਸਹਿਮਤੀ ਤੋਂ ਬਾਅਦ ਇਸ ਅਹੁਦੇ ਲਈ ਚੁਣਿਆ ਗਿਆ, ਜਦਕਿ ਹਾਕੀ ਹਰਿਆਣਾ ਦੇ ਜਨਰਲ ਸਕੱਤਰ ਸੁਨੀਲ ਮਲਿਕ ਨੂੰ ਨਵੇਂ ਸਹਿ-ਸੰਯੁਕਤ ਸਕੱਤਰ ਅਹੁਦੇ 'ਤੇ ਚੁਣਿਆ ਗਿਆ ਹੈ। ਮਲਿਕ ਪੇਸ਼ੇ ਤੋਂ ਪ੍ਰੋਫੈਸਰ ਹੈ।


author

Gurdeep Singh

Content Editor

Related News