ਨਿਊਜ਼ੀਲੈਂਡ ਗਈ ਪਾਕਿ ਕ੍ਰਿਕਟ ਟੀਮ ਦੇ 3 ਹੋਰ ਖਿਡਾਰੀ ਕੋਰੋਨਾ ਪਾਜ਼ੇਟਿਵ

12/01/2020 9:52:17 PM

ਨਵੀਂ ਦਿੱਲੀ- ਨਿਊਜ਼ੀਲੈਂਡ ਦੌਰੇ 'ਤੇ ਗਈ ਪਾਕਿਸਤਾਨ ਕ੍ਰਿਕਟ ਟੀਮ ਦੀਆਂ ਮੁਸ਼ਕਿਲਾਂ ਖਤਮ ਹੋਣ ਨੂੰ ਨਾਂ ਨਹੀਂ ਲੈ ਰਹੀਆਂ ਹਨ। ਦੂਜੇ ਰਾਊਂਡ 'ਚ ਪਾਕਿਸਤਾਨ ਦੇ 3 ਹੋਰ ਖਿਡਾਰੀ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਹਨ ਤੇ ਜਿਸ ਦੌਰਾਨ ਕੁੱਲ ਪਾਜ਼ੇਟਿਵਾਂ ਦੀ ਗਿਣਤੀ 10 ਹੋ ਗਈ ਹੈ। ਫਿਲਹਾਲ ਇਕ ਖਿਡਾਰੀ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਨਿਊਜ਼ੀਲੈਂਡ ਦੇ ਸਿਹਤ ਮੰਤਰਾਲਾ ਅਜੇ ਵੀ ਜਾਂਚ ਇਸ ਗੱਲ ਦੀ ਜਾਂਚ ਕਰ ਰਿਹਾ ਹੈ ਕਿ ਇਹ ਮਾਮਲਾ ਪੁਰਣਾ ਤਾਂ ਨਹੀਂ ਹੈ। ਨਿਊਜ਼ੀਲੈਂਡ ਦੇ ਸਿਹਤ ਮੰਤਰਾਲਾ ਨੇ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕ੍ਰਾਈਸਟਚਰਚ 'ਚ ਪਾਕਿਸਤਾਨ ਕ੍ਰਿਕਟ ਸਕੁਐਡ ਦੇ 46 ਮੈਬਰਾਂ 'ਚੋਂ 42 ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਉਨ੍ਹਾਂ ਨੇ ਅੱਗੇ ਕਿਹਾ 3 ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਮਾਮਲੇ ਪੁਰਾਣੇ ਤਾਂ ਨਹੀਂ ਕਿ ਇਕ ਦੀ ਰਿਪੋਰਟ ਆਉਣੀ ਬਾਕੀ ਹੈ।


Gurdeep Singh

Content Editor

Related News