ਕਿੰਗਜ਼ ਕੱਪ ਲਈ 23 ਮੈਂਬਰੀ ਭਾਰਤੀ ਟੀਮ ਦਾ ਐਲਾਨ, ਛੇਤਰੀ ਨੂੰ ਮਿਲਿਆ ਆਰਾਮ
Tuesday, Aug 29, 2023 - 07:55 PM (IST)
![ਕਿੰਗਜ਼ ਕੱਪ ਲਈ 23 ਮੈਂਬਰੀ ਭਾਰਤੀ ਟੀਮ ਦਾ ਐਲਾਨ, ਛੇਤਰੀ ਨੂੰ ਮਿਲਿਆ ਆਰਾਮ](https://static.jagbani.com/multimedia/2023_8image_19_18_555782742footballteam.jpg)
ਨਵੀਂ ਦਿੱਲੀ, (ਭਾਸ਼ਾ)– ਭਾਰਤੀ ਫੁੱਟਬਾਲ ਟੀਮ ਨੂੰ ਕਿੰਗਜ਼ ਕੱਪ ਟੂਰਨਾਮੈਂਟ ’ਚ ਚਮਤਕਾਰੀ ਖਿਡਾਰੀ ਸੁਨੀਲ ਸ਼ੇਤਰੀ ਦੀਆਂ ਸੇਵਾਵਾਂ ਨਹੀਂ ਮਿਲਣਗੀਆਂ ਤੇ ਉਸਦੀ ਗੈਰ-ਮੌਜੂਦਗੀ ’ਚ ਮਨਵੀਰ ਸਿੰਘ ਫਾਰਵਰਡ ਲਾਈਨ ਦੀ ਅਗਵਾਈ ਕਰੇਗਾ। ਟੀਮ ਦਾ ਨਿਯਮਤ ਕਪਤਾਨ ਛੇਤਰੀ ਪਿਤਾ ਬਣਨ ਵਾਲਾ ਹੈ। ਬੱਚੇ ਦੇ ਜਨਮ ਦੇ ਸਮੇਂ ਪਰਿਵਾਰ ਨੂੰ ਸਮਾਂ ਦੇਣ ਲਈ ਛੇਤਰੀ ਨੂੰ ਇਸ ਟੂਰਨਾਮੈਂਟ ਤੋਂ ਆਰਾਮ ਦਿੱਤਾ ਗਿਆ ਹੈ। ਛੇਤਰੀ ਹਾਲਾਂਕਿ ਏਸ਼ੀਆਈ ਖੇਡਾਂ ਲਈ ਭਾਰਤੀ ਟੀਮ ’ਚ ਮੌਜੂਦ ਰਹੇਗਾ।
ਭਾਰਤੀ ਟੀਮ ਇਸ ਤਰ੍ਹਾਂ ਹੈ-
ਗੋਲਕੀਪਰ : ਗੁਰਪ੍ਰੀਤ ਸਿੰਘ ਸੰਧੂ, ਅਮਰਿੰਦਰ ਸਿੰਘ, ਗੁਰਮੀਤ ਸਿੰਘ।
ਡਿਫੈਂਡਰ : ਆਸ਼ੀਸ਼ ਰਾਏ, ਨਿਖਿਲ ਪੁਜਾਰੀ, ਸੰਦੇਸ਼ ਝਿੰਗਨ, ਅਨਵਰ ਅਲੀ, ਮੋਹਤਾਬ ਸਿੰਘ, ਲਾਲਚੁੰਗਨੁੰਗਾ, ਆਕਾਸ਼ ਮਿਸ਼ਰਾ, ਸੁਭਾਸ਼ੀਸ਼ ਬੋਸ।
ਮਿਡਫੀਲਡਰ : ਜੈਕਸਨ ਸਿੰਘ ਥੌਨਾਓਜਮ, ਸੁਰੇਸ਼ ਸਿੰਘ ਵਾਂਗਜਮ, ਬ੍ਰੈਂਡਨ ਫਰਨਾਂਡਿਸ, ਸਹਲ ਅਬਦੁਲ ਸਮਦ, ਅਨਿਰੁਧ ਥਾਪਾ, ਰੋਹਿਤ ਕੁਮਾਰ, ਆਸ਼ਿਕ ਕੁਰੂਨਿਯਾਨ, ਨਾਓਰੇਮ ਮਹੇਸ਼ ਸਿੰਘ, ਲਾਲਿਯਾਨਜੁਆਲਾ ਛਾਂਗਤੇ।
ਫਾਰਵਰਡ : ਮਨਵੀਰ ਸਿੰਘ, ਰਹੀਮ ਅਲੀ, ਰਾਹੁਲ ਕੇਪੀ।
ਮੁੱਖ ਕੋਚ : ਇਗੋਰ ਸਿਟਮਕ।