ਸ਼ਾਰਾਪੋਵਾ ਨੂੰ ਆਪਣਾ ਫੋਨ ਨੰਬਰ ਸ਼ੇਅਰ ਕਰਨਾ ਪਿਆ ਮਹਿੰਗਾ, 40 ਘੰਟੇ ’ਚ ਆਏ 22 ਲੱਖ ਮੈਸੇਜ (video)

04/07/2020 3:41:02 PM

ਸਪੋਰਟਸ ਡੈਸਕ : ਸਾਬਕਾ ਨੰਬਰ ਇਕ ਟੈਨਿਸ ਖਿਡਾਰਨ, ਮਾਰੀਆ ਸ਼ਾਰਾਪੋਵਾ ਟੈਨਿਸ ਨੂੰ ਅਲਵਿਦਾ ਕਹਿ ਚੁੱਕੀ ਹੈ। ਅਮਰੀਕਾ ਵਿਚ ਰਹਿਣ ਦੇ ਬਾਵਜੂਦ ਸ਼ਾਰਾਪੋਵਾ ਨੇ ਦੁਨੀਆ ਭਰ ਵਿਚ ਹੋਈਆਂ ਟੈਨਿਸ ਪ੍ਰਤੀਯੋਗਿਤਾਵਾਂ ਵਿਚ ਇਕ ਰੂਸੀ ਨਾਗਰਿਕ ਦੇ ਤੌਰ ’ਤੇ ਹਿੱਸਾ ਲਿਆ ਹੈ। ਇਨ੍ਹੀਂ ਦਿਨੀ ਵੀ ਉਹ ਅਮਰੀਕਾ ਵਿਚ ਕੈਲੀਫੋਰਨੀਆ ਸਥਿਤ ਆਪਣੇ ਘਰ ’ਤੇ ਹੈ। ਇਸ ਸਮੇਂ ਕੋਰੋਨਾ ਵਾਇਰਸ ਦਾ ਸਭ ਤੋਂ ਵੱਡਾ ਸ਼ਿਕਾਰ ਅਮਰੀਕਾ ਹੈ। ਅਮਰੀਕਾ ਵਿਚ ਲਾਕਡਾਊਨ ਨਹੀਂ ਹੈ ਪਰ ਰੂਸ ਦੀ ਸਾਬਕਾ ਟੈਨਿਸ ਸਟਾਰ ਆਪਣੇ ਘਰ ਵਿਚ ਹੈ। ਇਨ੍ਹੀਂ ਦਿਨੀ ਉਹ ਘਰ ਵਿਚ ਰਹਿੰਦਿਆਂ ਬੋਰ ਹੋ ਗਈ ਹੈ। ਉਸ ਮਨੋਰੰਜਨ ਦਾ ਇਕ ਅਨੋਖਾ ਤਰੀਕਾ ਕੱਢਿਆ ਹੈ। ਉਸ ਨੇ ਆਪਣੇ ਟਵਿੱਟਰ ’ਤੇ ਇਕ ਵੀਡੀਓ ਅਪਲੋਡ ਕਰਦਿਆਂ ਉਸ ਨੇ ਆਪਣੇ ਪ੍ਰਸ਼ੰਸਕਾਂ ਨੂੰ ਵਟਸਐਪ ਮੈਸੇਜ ਭੇਜਣ ਲਈ ਕਿਹਾ। ਸ਼ਾਰਾਪੋਵਾ ਨੇ ਫੈਂਸ ਦੇ ਨਾਲ ਆਪਣਾ ਵਟਸਐਪ ਨੰਬਰ ਵੀ ਸ਼ੇਅਰ ਕੀਤਾ। 

ਸ਼ਾਰਾਪੋਵਾ ਦੇ ਇੰਸਟਾਗ੍ਰਾਮ ’ਤੇ 40 ਲੱਖ ਅਤੇ ਟਵਿੱਟਰ ’ਤੇ 85 ਲੱਖ ਫਾਲੋਅਰ ਹਨ। ਸ਼ਾਰਾਪੋਵਾ ਦਾ ਇਹ ਤਰੀਕਾ ਕੰਮ ਕਰ ਗਿਆ ਅਤੇ ਫੈਂਸ ਨੇ ਉਸ ਨੂੰ ਮੈਸੇਜ ਭੇਜਣੇ ਸ਼ੁਰੂ ਕਰ ਦਿੱਤੇ। ਸਿਰਫ 40 ਘੰਟਿਆਂ ਵਿਚ ਉਸ ਦੇ ਕੋਲ ਫੈਂਸ ਦੇ ਸੰਦੇਸ਼ਾਂ ਦੀ ਗਿਣਤੀ 22 ਲੱਖ ਤੋਂ ਪਾਰ ਕਰ ਚੁੱਕੀ ਸੀ। ਸ਼ਾਰਾਪੋਵਾ ਨੇ ਫੈਂਸ ਦੇ ਮੈਸੇਜ ਦੀ ਗਿਣਤੀ ਦੀ ਜਾਣਕਾਰੀ ਵੀ ਆਪਣੇ ਟਵਿੱਟਰ ਅਕਾਊਂਟ ’ਤੇ ਦਿੱਤੀ ਹੈ। ਦੱਸ ਦਈਏ ਕਿ ਸੋਸ਼ਲ ਮੀਡੀਆ ’ਤੇ ਪੋਸਟ ਵੀਡੀਓ ਦੇ ਕੈਪਸ਼ਨ ਵਿਚ ਸ਼ਾਰਾਪੋਵਾ ਨੇ ਲਿਖਿਆ ਸੀ, ‘‘ਮੈਂ ਤੁਹਾਡੇ ਨਾਲ ਆਪਣਾ ਵਟਸਐਪ ਦਾ ਨੰਬਰ ਸ਼ੇਅਰ ਕਰ ਰਹੀ ਹਾਂ। ਇਸ ਨੰਬਰ ’ਤੇ ਮੈਨੂੰ 310-564-7981 ਸੰਦੇਸ਼ ਭੇਜੋ।’’

ਇਸ ਸਾਲ ਫਰਵਰੀ ਵਿਚ ਟੈਨਿਸ ਨੂੰ ਅਲਵਿਦਾ ਕਹਿਣ ਵਾਲੀ 32 ਸਾਲਾ ਸ਼ਾਰਾਪੋਵਾ ਨੇ ਲਿਖਿਆ, ‘‘ਸਚ ਵਿਚ। ਮੈਨੂੰ ਦੱਸੋ ਕਿ ਤੁਸੀਂ ਕੀ ਕਰ ਰਹੇ ਹੋ। ਮੈਨੂੰ ਸਵਾਲ ਪੁੱਛੋ ਜਾਂ ਸਿਰਫ ਹੈਲੋ ਹੀ ਕਹੋ। ਕਿਸੇ ਚੰਗੇ ਪਕਵਾਨ ’ਤੇ ਵੀ ਗੱਲ ਕਰ ਸਕਦੇ ਹਾਂ।’’


Ranjit

Content Editor

Related News