CWC 2019: ਵਰਲਡ ਕੱਪ 'ਚ ਪਿਛਲੇ 36 ਸਾਲਾਂ ਤੋਂ ਇੰਗਲੈਂਡ ਖਿਲਾਫ ਨਹੀਂ ਹਾਰੀ ਨਿਊਜ਼ੀਲੈਂਡ

07/03/2019 11:36:40 AM

ਸਪੋਰਟਸ ਡੈਸਕ— ਵਰਲਡ ਕੱਪ ਦੇ 41ਵੇਂ ਮੁਕਾਬਲੇ 'ਚ ਬੁੱਧਵਾਰ ਨੂੰ ਰਿਵਸਾਇਡ ਗਰਾਊਂਡ 'ਤੇ ਮੇਜਬਾਨ ਇੰਗਲੈਂਡ ਦਾ ਮੁਕਾਬਲਾ ਨਿਊਜ਼ੀਲੈਂਡ ਤੋਂ ਹੋਵੇਗਾ। ਦੋਨਾਂ ਟੀਮਾਂ ਦੀ ਨਜ਼ਰ ਸੈਮੀਫਾਈਨਲ 'ਚ ਆਪਣੀ ਜਗ੍ਹਾ ਬਣਾਉਣ 'ਤੇ ਹੋਵੇਗੀ। ਨਿਊਜ਼ੀਲੈਂਡ ਪੁਵਾਇੰਟ 'ਚ ਤੀਜੇ ਤੇ ਇੰਗਲੈਂਡ ਚੌਥੇ ਸਥਾਨ 'ਤੇ ਹੈ। ਨਿਊਜ਼ੀਲੈਂਡ ਦੇ 8 ਮੈਚ 'ਚ 11 ਤੇ ਇੰਗਲੈਂਡ ਦੇ ਇਨ੍ਹੇ ਹੀ ਮੈਚ 'ਚ 10 ਅੰਕ ਹਨ। ਅਜਿਹੇ 'ਚ ਨਿਊਜ਼ੀਲੈਂਡ ਦੀ ਟੀਮ ਜੇਕਰ ਜਿੱਤ ਦਰਜ ਕਰਦੀ ਹੈ ਤਾਂ ਉਹ 13 ਅੰਕਾਂ ਦੇ ਨਾਲ ਸੈਮੀਫਾਈਨਲ 'ਚ ਪਹੁੰਚ ਜਾਵੇਗੀ। ਦੂਜੇ ਪਾਸੇ ਇੰਗਲੈਂਡ ਦੀ ਟੀਮ ਜਿੱਤੀ ਤਾਂ ਉਸ ਦੇ 12 ਅੰਕ ਹੋ ਜਾਣਗੇ। ਇਸ ਨਾਲ ਉਹ ਆਖਰੀ ਚਾਰ 'ਚ ਪਹੁੰਚ ਜਾਵੇਗੀ।

PunjabKesari

ਇੰਗਲੈਂਡ ਪਿਛਲੇ 23 ਸਾਲਾਂ ਤੋਂ ਸੈਮੀਫਾਈਨਲ 'ਚ ਨਹੀਂ ਪਹੁੰਚਿਆ
ਇੰਗਲੈਂਡ ਦੀ ਟੀਮ 1996 ਵਰਲਡ ਕੱਪ ਤੋਂ ਬਾਅਦ ਕਦੇ ਵੀ ਸੈਮੀਫਾਈਨਲ 'ਚ ਨਹੀਂ ਪਹੁੰਚੀ। ਉਹ ਹੁਣ ਤੱਕ 5 ਵਾਰ ਸੈਮੀਫਾਈਨਲ ਖੇਡ ਚੁੱਕੀ ਹੈ। ਦੂਜੇ ਪਾਸੇ ਨਿਊਜੀਲੈਂਡ ਦੀ ਟੀਮ 7 ਵਾਰ ਸੈਮੀਫਾਈਨਲ ਖੇਡੀ। ਪਿਛਲੇ ਵਰਲਡ ਕੱਪ 'ਚ ਉਹ ਦੱਖਣ ਅਫਰੀਕਾ ਨੂੰ ਹਰਾ ਕੇ ਫਾਈਨਲ ਤੱਕ ਪਹੁੰਚਿਆ ਸੀ, ਪਰ ਚੈਂਪੀਅਨ ਨਹੀਂ ਬਣ ਸਕਿਆ ਸੀ।

PunjabKesari

ਇੰਗਲੈਂਡ ਤੇ ਨਿਊਜ਼ੀਲੈਂਡ ਵਿਚਾਲੇ ਦੀ ਟੱਕਰ
ਦੋਨਾਂ ਟੀਮਾਂ ਦੇ ਵਿਚਾਲੇ ਹੁਣ ਤੱਕ ਕੁਲ 89 ਵਨ-ਡੇ ਖੇਡੇ ਗਏ। ਨਿਊਜ਼ੀਲੈਂਡ ਦੀ ਟੀਮ 43 ਤੇ ਇੰਗਲੈਂਡ 40 ਮੈਚ 'ਚ ਜਿੱਤੀ। 2 ਮੁਕਾਬਲੇ ਬਰਾਬਰ ਰਹੇ। 4 ਮੈਚਾਂ 'ਚ ਨਤੀਜਾ ਨਹੀਂ ਨਿਕਲਿਆ। ਇੰਗਲੈਂਡ ਆਪਣੇ ਹੋਮਗਰਾਊਂਡ 'ਤੇ ਨਿਊਜ਼ੀਲੈਂਡ ਦੇ ਖਿਲਾਫ 30 ਮੈਚ ਖੇਡੇ ਹਨ। ਇਨ੍ਹਾਂ 'ਚੋਂ ਮੇਜ਼ਬਾਨ ਟੀਮ 16 ਮੈਚਾਂ 'ਚ ਜਿੱਤੀ । ਨਿਊਜੀਲੈਂਡ ਨੂੰ 12 ਮੈਚ 'ਚ ਸਫਲਤਾ ਮਿਲੀ। 2 ਮੁਕਾਬਲਿਆਂ 'ਚ ਨਤੀਜਾ ਨਹੀਂ ਨਿਕਲਿਆ।

PunjabKesari

ਨਿਊਜ਼ੀਲੈਂਡ ਦੀ ਟੀਮ ਵਰਲਡ ਕੱਪ 'ਚ ਇੰਗਲੈਂਡ ਦੇ ਖਿਲਾਫ 36 ਸਾਲਾਂ ਤੋਂ ਨਹੀਂ ਹਾਰੀ
ਟੀਮ                ਜਿੱਤ ਦਾ ਫਰਕ       ਮੈਦਾਨ      ਸਾਲ
ਇੰਗਲੈਂਡ           80 ਦੌੜਾਂ        ਨਾਟਿੰਘਮ        1975
ਇੰਗਲੈਂਡ             9 ਦੌੜਾਂ       ਮੈਨਚੇਸਟਰ      1979
ਇੰਗਲੈਂਡ         106 ਦੌੜਾਂ              ਓਵਲ      1983
ਨਿਊਜ਼ੀਲੈਂਡ      2 ਵਿਕਟਾਂ         ਬਰਮਿੰਘਮ     1983
ਨਿਊਜ਼ੀਲੈਂਡ      7 ਵਿਕੇਟਾਂ          ਵੇਲਿੰਗਟਨ    1992
ਨਿਊਜ਼ੀਲੈਂਡ       11 ਦੌੜਾਂ       ਅਹਿਮਦਾਬਾਦ   1996
ਨਿਊਜ਼ੀਲੈਂਡ      6 ਵਿਕਟਾਂ  ਗਰਾਸ ਆਇਸਲੇਟ  2007
ਨਿਊਜ਼ੀਲੈਂਡ      8 ਵਿਕੇਟਾਂ          ਵੇਲਿੰਗਟਨ    2015

PunjabKesari

 

 


Related News