2019 ਦੇ IPL ''ਚ ਇਨ੍ਹਾਂ ਖਿਡਾਰੀਆਂ ''ਤੇ ਲੱਗ ਸਕਦੀ ਕਰੋੜਾਂ ਦੀ ਬੋਲੀ
Tuesday, Dec 11, 2018 - 05:31 PM (IST)

ਨਵੀਂ ਦਿੱਲੀ— ਆਈ.ਪੀ.ਐੱਲ. ਸੀਜ਼ਨ 2019 ਲਈ ਜੈਪੁਰ 'ਚ 70 ਖਿਡਾਰੀਆਂ ਦੀ ਬੋਲੀ ਲਗਾਈ ਜਾਵੇਗੀ। ਇਸ 'ਚ ਇਸ ਵਾਰ ਸਿਰਫ ਇਕ ਦਿਨ 70 ਖਿਡਾਰੀਆਂ 'ਤੇ ਟੀਮਾਂ ਦਾਅਵਾਂ ਲਗਾਉਣਗੀਆਂ। ਜਿਨ੍ਹਾਂ 'ਚ 50 ਭਾਰਤੀ ਅਤੇ 20 ਵਿਦੇਸ਼ੀ ਖਿਡਾਰੀ ਸ਼ਾਮਲ ਹੋਣਗੇ। ਇਸ ਸਾਲ ਸਾਰੀਆਂ 8 ਟੀਮਾਂ ਕੋਲ ਕੁਲ 145.25 ਕਰੋੜ ਦੀ ਮੋਟੀ ਰਕਮ ਹੈ। ਅਜਿਹੇ 'ਚ ਫ੍ਰੈਚਾਇਜ਼ੀ 3 ਅਜਿਹੇ ਬੱਲੇਬਾਜ਼ਾਂ 'ਤੇ ਪੈਸਾ ਬਹਾਉਣਾ ਚਾਹੁੰਦੀ ਹੈ ਜੋ ਮੌਜੂਦਾ ਸਮੇਂ 'ਚ ਤਾਬੜਤੋੜ ਬੱਲੇਬਾਜ਼ੀ ਕਰ ਰਹੇ ਹਨ। ਕੌਣ ਹੈ ਉਹ ਖਿਡਾਰੀ ਆਓ ਜਾਣਦੇ ਹਾਂ—
ਨਿਕੋਲਸ ਪੂਰਨ
ਵਿੰਡੀਜ਼ ਟੀਮ ਦੇ ਵਿਸਫੋਟਕ ਬੱਲੇਬਾਜ਼ ਨਿਕੋਲਸ ਪੂਰਨ ਮੌਜੂਦਾ ਸਮੇਂ 'ਚ ਆਪਣੀ ਬੱਲੇਬਾਜ਼ੀ ਨਾਲ ਸਾਰਿਆ ਦਾ ਦਿਲ ਜਿੱਤ ਚੁੱਕੇ ਹਨ। ਹਾਲ ਹੀ 'ਚ ਹੋਈ ਟੀ-10 ਲੀਗ ਦੌਰਾਨ ਇਸ 23 ਸਾਲਾਂ ਬੱਲੇਬਾਜ਼ ਨੇ ਜਿਸ ਤਰ੍ਹਾਂ ਨਾਲ ਗੇਂਦਬਾਜ਼ਾਂ ਦੀਆਂ ਧੱਜੀਆਂ ਉਡਾਇਆ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਕੋਈ ਵੀ ਫ੍ਰੈਚਾਇਜ਼ੀ ਨਿਕੋਲਸ 'ਤੇ ਪੈਸਾ ਬਰਸਾਉਣਾ ਦੀ ਦੇਰੀ ਨਹੀਂ ਕਰੇਗੀ। ਨਿਰੋਲਸ ਨੇ ਟੀ10 'ਚ ਖੇਡੇ 8 ਮੈਚਾਂ 'ਚ 27 ਛੱਕੇ ਲਗਾਏ। ਉਨ੍ਹਾਂ ਨੇ ਲੀਗ 'ਚ ਕੁਲ ਖੇਡੀ 108 ਗੇਂਦਾਂ 'ਚ 262 ਦੌੜਾਂ ਬਣਾਈਆਂ, ਜਿਸ 'ਚ 25 ਗੇਂਦਾਂ 'ਚ 77 ਦੌੜਾਂ ਦੀ ਤੂਫਾਨੀ ਪਾਰੀ ਵੀ ਸ਼ਾਮਲ ਹਨ। ਅਜਿਹੇ 'ਚ ਤੈਅ ਹੈ ਕਿ ਇਸ ਨੌਜਵਾਨ ਕ੍ਰਿਕਟਰ 'ਤੇ ਪੈਸਿਆਂ ਦੀ ਕਾਫੀ ਬਾਰੀਸ਼ ਹੋਵੇਗੀ।
ਹਜ਼ਰਤ ਉੱਲਾ ਜਜਾਈ
ਅਫਗਾਨਿਸਤਾਨ ਦਾ ਇਹ ਖਿਡਾਰੀ ਬਤੌਰ ਓਪਨਰ ਭੂਮਿਕਾ ਨਿਭਾਉਦਾ ਹੈ। ਸਿਰਫ 20 ਸਾਲ ਦੇ ਇਸ ਖਿਡਾਰੀ ਨੇ ਹੀ ਅਫਗਾਨਿਸਤਾਨ ਟੀ-20 ਲੀਗ 'ਚ 1 ਓਵਰ 'ਚ 6 ਛੱਕੇ ਲਗਾ ਕੇ ਖਾਸ ਲਿਸਟ 'ਚ ਨਾਂ ਸ਼ਾਮਲ ਕੀਤਾ। ਇਸ ਤੋਂ ਇਲਾਵਾ ਜਜਾਈ ਨੇ 12 ਗੇਂਦਾਂ 'ਚ ਅਰਧ ਸੈਂਕੜਾ ਪੂਰਾ ਕਰ ਵੀ ਸਭ ਨੂੰ ਹੈਰਾਨ ਕੀਤਾ। ਜਜਾਈ ਨੇ ਹੁਣ ਤੱਕ 3 ਕੌਮਾਂਤਰੀ ਮੈਚ ਖੇਡੇ ਹੈ, ਜਿਸ 'ਚ 174 ਦੌੜਾਂ ਬਣਾਈਆਂ। ਉੱਥੇ ਹੀ ਆਖਰੀ 2 ਮੈਚਾਂ 'ਚ ਆਇਰਲੈਂਡ ਦੇ ਖਿਲਾਫ ਲਗਾਤਾਰ ਅਰਧ ਸੈਂਕੜੇ ਵਾਲੀਆਂ ਪਾਰੀਆਂ ਵੀ ਖੇਡੀਆਂ। ਆਈ.ਪੀ.ਐੱਲ. ਨਿਲਾਮੀ ਦੌਰਾਨ ਫ੍ਰੈਚਾਇਜ਼ੀ ਇਨ੍ਹਾਂ 'ਤੇ ਵੀ ਦਾਅਵਾ ਲਗਾ ਸਕਦਾ ਹੈ ਤਾਂ ਕਿ ਟੀਮ ਨੂੰ ਵਧੀਆ ਸਟਾਰਟ ਮਿਲ ਸਕੇ।
ਸ਼ਿਮਰੋਨ ਹਿਟਮਾਇਰ
ਹਿਟਮਾਇਰ ਦੇ ਬਾਰੇ 'ਚ ਜਿਨ੍ਹੀ ਗੱਲ ਕੀਤੀ ਜਾਵੇ ਘੱਟ ਹੈ। ਇਹ ਅਜਿਹਾ ਬੱਲੇਬਾਜ਼ ਹੈ ਜੋ ਕ੍ਰਿਸ ਗੇਲ ਕਿਰੋਨ ਪੋਲਾਰਡ ਦੀ ਤਰ੍ਹਾਂ ਵਿੰਡੀਜ਼ ਟੀਮ 'ਚ ਆਪਣੀ ਭੂਮਿਕਾ ਨਿਭਾ ਰਿਹਾ ਹੈ। ਹਿਟਮਾਇਰ ਮੈਦਾਨ 'ਤੇ ਲੰਬੀ-ਲੰਬੀ ਹਿਟ ਲਗਾਉਣ ਦੇ ਲਈ ਮਸ਼ਹੂਰ ਹੋ ਚੁੱਕੇ ਹਨ। ਉਨ੍ਹਾਂ ਨੇ ਅਗਸਤ-ਸਤੰਬਰ ਦੇ ਵਿਚਾਲੇ ਹੋਈ ਕੈਰੇਬੀਆਈ ਪ੍ਰੀਮੀਅਰ ਲੀਗ ਦੌਰਾਨ 12 ਮੈਚਾਂ 'ਚ 440 ਦੌੜਾਂ ਬਣਾਈਆਂ, ਜਿਸ 'ਚ 1 ਸੈਂਕੜੇ ਅਤੇ 2 ਅਰਧ ਸੈਂਕੜੇ ਸ਼ਾਮਲ ਹਨ। ਉਨ੍ਹਾਂ ਨੇ ਸਿਰਫ 49 ਗੇਂਦਾਂ 'ਚ ਸੈਂਕੜਾ ਪੂਰਾ ਕੀਤਾ ਸੀ। ਹਿਟਮਾਇਰ ਮਿਡਰ ਆਰਡਰ 'ਚ ਆ 'ਚ ਆ ਕੇ ਕਿਸੇ ਵੀ ਗੇਂਦਬਾਜ਼ ਦੀਆਂ ਧੱਜੀਆਂ ਉਡਾਉਣ 'ਚ ਮਾਦਾ ਰੱਖਦੇ ਹਨ। ਅਜਿਹੇ 'ਚ ਉਨ੍ਹਾਂ 'ਤੇ ਆਈ.ਪੀ.ਐÎਲ. 'ਚ ਇਸ ਵਾਰ ਬੋਲੀ ਲਗਾਉਣਾ ਲਾਜਮੀ ਹੈ।