ਅੰਤਰਰਾਸ਼ਟਰੀ ਪੱਧਰ ''ਤੇ ਖੇਡ ਚੁੱਕੇ ਹਨ ਇਸ ਅਕੈਡਮੀ ਦੇ 200 ਫੁੱਟਬਾਲ ਖਿਡਾਰੀ

Monday, Jul 09, 2018 - 11:55 PM (IST)

ਜਲੰਧਰ— ਹੁਸ਼ਿਆਰਪੁਰ ਜ਼ਿਲਾ ਦੇ ਕਲੱਬ ਮਾਹਿਲਪੁਰ 'ਚ ਚਲਾਈ ਜਾ ਰਹੀ ਫੁੱਟਬਾਲ ਅਕੈਡਮੀ ਨੇ ਭਾਰਤ ਨੂੰ ਕਈ ਸ਼ਾਨਦਾਰ ਖਿਡਾਰੀ ਦਿੱਤੇ। ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਇਸ ਅਕੈਡਮੀ ਨਾਲ ਸੂਬਾ ਤੇ ਕੌਮੀ ਪੱਧਰ 'ਤੇ ਲਗਭਗ 200 ਖਿਡਾਰੀ ਅੰਤਰਰਾਸ਼ਟਰੀ ਪੱਧਰ 'ਤੇ ਖੇਡ ਚੁੱਕੇ ਹਨ।
ਅਕੈਡਮੀ ਦੇ ਵਾਰੇ 'ਚ ਜਦੋਂ ਡੀ. ਸੀ. ਵਿਪੁਲ ਓਜਵੱਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਜਿਲੇ ਦੀ ਫੁੱਟਬਾਲ ਅਕੈਡਮੀ ਵਲੋਂ ਦੇਸ਼ ਲਈ ਹੋਣਹਾਰ ਤਿਆਰ ਕੀਤੇ ਜਾ ਰਹੇ ਹਨ। ਜ਼ਿਲੇ ਦੇ ਖੇਡ ਵਿਭਾਗ ਵਲੋਂ ਫੁੱਟਬਾਲ ਕੋਚ ਹਰਜੀਤ ਸਿੰਘ ਦੀ ਅਗਵਾਈ 'ਚ ਅਕੈਡਮੀ 'ਚ ਕੋਚਿੰਗ ਦਿੱਤੀ ਜਾ ਰਹੀ ਹੈ। ਅਕੈਡਮੀ 'ਚ ਪੂਰੇ ਸੂਬੇ ਦੇ ਅੰਡਰ-14, ਅੰਡਰ-17 ਤੇ ਅੰਡਰ-19 ਦੇ ਖਿਡਾਰੀਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ।

PunjabKesari
ਹਰ ਸਾਲ 60 ਖਿਡਾਰੀਆਂ ਨੂੰ ਦਿੱਤੀ ਜਾਂਦੀ ਹੈ ਫਰੀ ਸਿਖਲਾਈ
ਪੂਰੇ ਸੂਬੇ ਤੋਂ ਹਰ ਸਾਲ 60 ਹੋਣਹਾਰ ਖਿਡਾਰੀਆਂ ਨੂੰ ਚੁਣ ਕੇ ਫਰੀ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਦੌਰਾਨ ਫਰੀ ਹੋਸਟਲ, ਮੈਡੀਕਲ, ਖੇਡ ਕਿੱਟਾਂ, ਹੋਰ ਸਹੂਲਤਾਂ ਸਮੇਤ ਸਰਕਾਰ ਵਲੋਂ ਖਿਡਾਰੀਆਂ ਦੀ ਖੁਰਾਕ 'ਤੇ ਕਰੀਬ 43 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਡੀ. ਸੀ. ਨੇ ਦੱਸਿਆ ਕਿ ਹਰ ਖਿਡਾਰੀ ਨੂੰ ਪ੍ਰਤੀਦਿਨ 200 ਰੁਪਏ ਦੀ ਚੰਗੀ ਖੁਰਾਕ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਸੂਬੇ ਦੇ ਨੌਜਵਾਨਾਂ ਨੂੰ ਵਧੀਆ ਫੁੱਟਬਾਲਰ ਬਣਨ ਲਈ ਸਰਕਾਰ ਵਲੋਂ ਚਲਾਈ ਜਾ ਰਹੀ ਇਸ ਅਕੈਡਮੀ ਦਾ ਜਿਆਦਾ ਤੋਂ ਜਿਆਦਾ ਲਾਭ ਲੈਣਾ ਚਾਹੀਦਾ ਹੈ।


Related News