ਆਸਟਰੇਲੀਆਈ ਤੈਰਾਕ ਖਿਡਾਰਨ ''ਤੇ 2 ਸਾਲ ਦਾ ਬੈਨ, ਜਾਣੋ ਵਜ੍ਹਾ
Monday, Nov 16, 2020 - 11:05 PM (IST)
ਲੁਸਾਨੇ (ਸਵਿਟਜ਼ਰਲੈਂਡ)- ਆਸਟਰੇਲੀਆਈ ਤੈਰਾਨ ਸ਼ਾਇਨਾ ਜੈਕ ਨੂੰ ਅਣਜਾਣੇ 'ਚ ਡੋਪਿੰਗ ਦਾ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਸੋਮਵਾਰ ਨੂੰ 2 ਸਾਲ ਦੀ ਪਾਬੰਦੀ ਦੀ ਸਜ਼ਾ ਦਿੱਤੀ ਗਈ, ਜੋ ਟੋਕੀਓ ਓਲੰਪਿਕ ਦੇ ਸ਼ੁਰੂ ਹੋਣ ਤੋਂ ਪਹਿਲਾਂ ਖਤਮ ਹੋ ਜਾਵੇਗੀ। ਸਪੋਰਟਸ ਆਰਬਿਟਰੇਸ਼ਨ ਭਾਵ ਸੀ. ਏ. ਐੱਸ. (ਕੋਰਟ ਆਫ ਆਰਬਿਟਰੇਸ਼ਨ ਫੋਰ ਸਪੋਰਟਸ) ਨੇ ਕਿਹਾ ਕਿ ਉਸਦੇ ਜੱਜਾਂ ਨੇ ਫੈਸਲਾ ਕੀਤਾ ਕਿ ਸ਼ਾਇਨਾ ਨੇ ਜਾਣਬੁੱਝ ਕੇ ਲਿਗਾਂਡ੍ਰੋਲ ਦਾ ਸੇਵਨ ਨਹੀਂ ਕੀਤਾ ਸੀ ਤੇ ਉਨ੍ਹਾਂ ਨੇ ਸਾਬਤ ਕੀਤਾ ਕਿ ਜਾਣਬੁੱਝ ਕੇ ਡੋਪਿੰਗ ਐਂਟੀ ਡੋਪਿੰਗ ਨਿਯਮ ਦੀ ਉਲੰਘਣਾ ਨਹੀਂ ਕੀਤੀ ਸੀ।
ਸ਼ਾਇਨਾ ਨੂੰ 2019 ਵਿਸ਼ਵ ਚੈਂਪੀਅਨਸ਼ਿਪ ਤੋਂ ਪਹਿਲਾਂ ਐਨਾਬੋਲਿਕ (ਸਟੇਰਾਇਡ) ਪਦਾਰਥ ਦੇ ਲਈ ਇਸਤੇਮਾਲ ਦਾ ਦੋਸ਼ੀ ਪਾਇਆ ਗਿਆ ਸੀ। ਆਸਟਰੇਲੀਆ ਸਪੋਰਟਸ ਆਰਬਿਟਰੇਸ਼ਨ ਨੇ ਉਸਦੇ ਵਿਰੁੱਧ ਚਾਰ ਸਾਲ ਦੇ ਪਾਬੰਦੀ ਦੀ ਸਿਫਾਰਸ਼ ਕੀਤੀ ਸੀ। ਸ਼ਾਇਨਾ ਇਸ ਫੈਸਲੇ ਦੇ ਵਿਰੁੱਧ ਸੀ. ਏ. ਐੱਸ. 'ਚ ਚੁਣੌਤੀ ਦੇ ਸਕਦੀ ਹੈ। ਵਿਸ਼ਵ ਐਂਟੀ ਡੋਪਿੰਗ ਏਜੰਸੀ ਦੇ ਕੋਲ ਵੀ ਉਸਦੇ ਵਿਰੁੱਧ ਜ਼ਿਆਦਾ ਸਮੇਂ ਤੱਕ ਪਾਬੰਦੀ ਲਗਾਉਣ ਦੀ ਅਪੀਲ ਕਰਨ ਦਾ ਵਿਕਲਪ ਹੈ। ਇਸ ਫੈਸਲੇ ਤੋਂ ਬਾਅਦ 22 ਸਾਲ ਦੀ ਇਹ ਤੈਰਾਕ 11 ਜੁਲਾਈ 2021 ਤੱਕ ਕਿਸੇ ਮੁਕਾਬਲੇ 'ਚ ਹਿੱਸਾ ਨਹੀਂ ਲੈ ਸਕਦੀ ਹੈ। ਟੋਕੀਓ ਓਲੰਪਿਕ ਇਸ ਦੇ 2 ਹਫਤੇ ਬਾਅਦ ਸ਼ੁਰੂ ਹੋਵੇਗਾ।