ਫ੍ਰੈਂਚ ਓਪਨ 'ਚ ਪੁਰਸ਼ ਡਬਲਜ਼ ਦੇ 2 ਖਿਡਾਰੀ ਕੋਰੋਨਾ ਪਾਜ਼ੇਟਿਵ
Thursday, Jun 03, 2021 - 09:59 PM (IST)
ਪੈਰਿਸ- ਫ੍ਰੈਂਚ ਓਪਨ ਦੇ ਪ੍ਰਬੰਧਕਾਂ ਨੇ ਕਿਹਾ ਕਿ ਇਕ ਪੁਰਸ਼ ਡਬਲਜ਼ ਟੀਮ ਦੇ ਦੋਵਾਂ ਮੈਂਬਰਾਂ ਦਾ ਕੋਵਿਡ-19 ਟੈਸਟ ਪਾਜ਼ੇਟਿਵ ਆਇਆ ਹੈ ਅਤੇ ਉਨ੍ਹਾਂ ਨੂੰ ਟੂਰਨਾਮੈਂਟ ਤੋਂ ਬਾਹਰ ਕਰ ਦਿੱਤ ਗਿਆ ਹੈ। ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਇਕਾਂਤਵਾਸ ਵਿਚ ਰੱਖਿਆ ਗਿਆ ਹੈ। ਪ੍ਰਬੰਧਕਾਂ ਨੇ ਉਨ੍ਹਾਂ ਦੀ ਪਛਾਣ ਜ਼ਾਹਰ ਨਹੀਂ ਕੀਤੀ ਹੈ। ਉਸਦੇ ਸਥਾਨ 'ਤੇ ਵੈਕਲਿਪਕ ਸੂਚੀ ਦੀ ਪਹਿਲੀ ਟੀਮ ਮੁਕਾਬਲੇ ਵਿਚ ਹਿੱਸਾ ਲਵੇਗੀ। ਫ੍ਰੈਂਚ ਟੈਨਿਸ ਫੈਡਰੇਸ਼ਨ ਨੇ ਬੁੱਧਵਾਰ ਦੀ ਰਾਤ ਨੂੰ ਕਿਹਾ ਸੀ ਕਿ 24 ਮਈ ਤੋਂ ਬਾਅਦ ਕੁਆਲੀਫਾਇੰਗ ਦੌਰੇ ਨਾਲ ਖਿਡਾਰੀਆਂ ਅਤੇ ਉਸਦੇ ਸਹਿਯੋਗੀ ਸਟਾਫ ਦੇ ਕੁੱਲ 2446 ਟੈਸਟ ਕੀਤੇ ਗਏ, ਜਿਸ 'ਚੋਂ 2 ਪਾਜ਼ੇਟਿਵ ਆਏ ਹਨ।
ਇਹ ਖ਼ਬਰ ਪੜ੍ਹੋ- ਅਗਲੇ ਹਫਤੇ ਤੋਂ ਖੇਡੇ ਜਾਣਗੇ PSL 6 ਦੇ ਬਚੇ ਹੋਏ ਮੈਚ, 24 ਜੂਨ ਨੂੰ ਹੋਵੇਗਾ ਫਾਈਨਲ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।