IND vs BAN 1st Test Day 4 Stumps : ਬੰਗਲਾਦੇਸ਼ 272/6, ਭਾਰਤ ਜਿੱਤ ਤੋਂ ਚਾਰ ਵਿਕਟਾਂ ਦੂਰ
Saturday, Dec 17, 2022 - 04:27 PM (IST)
ਚਟਗਾਂਵ (ਬੰਗਲਾਦੇਸ਼)- ਬੰਗਲਾਦੇਸ਼ ਨੇ ਜਿੱਤ ਲਈ 513 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਸ਼ਨੀਵਾਰ ਨੂੰ ਇੱਥੇ ਭਾਰਤ ਖਿਲਾਫ ਪਹਿਲੇ ਕ੍ਰਿਕਟ ਟੈਸਟ ਮੈਚ ਦੇ ਚੌਥੇ ਦਿਨ ਸਟੰਪ ਤੱਕ 6 ਵਿਕਟਾਂ ਗੁਆ ਕੇ 272 ਦੌੜਾਂ ਬਣਾਈਆਂ। ਇਸ ਤਰ੍ਹਾਂ ਬੰਗਲਾਦੇਸ਼ ਨੂੰ ਜਿੱਤ ਲਈ 241 ਦੌੜਾਂ ਦੀ ਲੋੜ ਹੈ ਜਦਕਿ ਭਾਰਤ ਜਿੱਤ ਤੋਂ ਸਿਰਫ ਚਾਰ ਵਿਕਟਾਂ ਦੂਰ ਹੈ।
ਚੌਥੇ ਦਿਨ ਦੀ ਖੇਡ ਦੌਰਾਨ ਬੰਗਲਾਦੇਸ਼ ਵਲੋਂ ਜ਼ਾਕਿਰ ਹਸਨ ਆਪਣਾ ਸੈਂਕੜਾ (100 ਦੌੜਾਂ) ਲਗਾ ਕੇ ਆਊਟ ਹੋਏ। ਉਨ੍ਹਾਂ ਤੋਂ ਇਲਾਵਾ ਨਜਮੁਲ ਹੁਸੈਨ ਸ਼ਾਂਤੋ 67 ਦੌੜਾਂ ਦੀ ਪਾਰੀ ਖੇਡ ਆਊਟ ਹੋ ਕੇ ਪਵੇਲੀਅਨ ਪਰਤੇ। ਲਿਟਨ ਦਾਸ 19 ਦੌੜਾਂ, ਯਾਸਿਰ ਅਲੀ 5 ਦੌੜਾਂ ਮੁਸ਼ਫਿਕੁਰ ਰਹੀਮ 23 ਦੌੜਾਂ ਬਣਾ ਆਊਟ ਹੋਏ। ਕ੍ਰੀਜ਼ 'ਤੇ ਸ਼ਾਕਿਬ ਅਲ ਹਸਨ ਤੇ ਮੇਹਿਦੀ ਹਸਨ ਮਿਰਾਜ਼ ਮੌਜੂਦ ਸਨ। ਭਾਰਤ ਵਲੋਂ ਉਮੇਸ਼ ਯਾਦਵ ਨੇ 1, ਰਵੀਚੰਦਰਨ ਅਸ਼ਵਿਨ ਨੇ 1, ਅਕਸ਼ਰ ਪਟੇਲ ਨੇ 2 ਤੇ ਕੁਲਦੀਪ ਯਾਦਵ ਨੇ 1 ਵਿਕਟ ਲਈ।
ਇਹ ਵੀ ਪੜ੍ਹੋ : ਖੇਡ ਜਗਤ ਨੂੰ ਪਿਆ ਵੱਡਾ ਘਾਟਾ, 94 ਸਾਲਾ ਇੰਟਰਨੈਸ਼ਨਲ ਦੌੜਾਕ ਬਾਪੂ ਇੰਦਰ ਸਿੰਘ ਦਾ ਹੋਇਆ ਦਿਹਾਂਤ
ਇਸ ਤੋਂ ਪਹਿਲਾਂ ਭਾਰਤ ਨੇ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਪਣੀ ਪਹਿਲੀ ਪਾਰੀ ਦੇ ਦੌਰਾਨ ਪੁਜਾਰਾ ਦੀਆਂ 90, ਸ਼੍ਰੇਅਸ ਅਈਅਰ ਦੀਆਂ 86, ਰਵੀਚੰਦਰਨ ਅਸ਼ਵਿਨ ਦੀਆਂ 58 ਤੇ ਰਿਸ਼ਭ ਪੰਤ ਦੀਆਂ 46 ਦੌੜਾਂ ਦੀ ਬਦੌਲਤ 10 ਵਿਕਟਾਂ ਦੇ ਨੁਕਸਾਨ 'ਤੇ 404 ਦੌੜਾਂ ਬਣਾਈਆਂ। ਇਸ ਤੋਂ ਬਾਅਦ ਬੰਗਲਾਦੇਸ਼ ਦੀ ਟੀਮ ਆਪਣੀ ਪਹਿਲੀ ਪਾਰੀ ਦੇ ਦੌਰਾਨ ਖ਼ਰਾਬ ਬੱਲੇਬਾਜ਼ੀ ਕਾਰਨ 150 ਦੌੜਾਂ 'ਤੇ ਸਿਮਟ ਗਈ। ਸਿੱਟੇ ਵਜੋਂ ਭਾਰਤ ਨੂੰ 254 ਦੌੜਾਂ ਦੀ ਬੜ੍ਹਤ ਮਿਲ ਗਈ। ਇਸ ਤੋਂ ਬਾਅਦ ਭਾਰਤ ਨੇ ਆਪਣੀ ਦੂਜੀ ਪਾਰੀ ਦੇ ਦੌਰਾਨ 2 ਵਿਕਟਾਂ ਗੁਆ ਕੇ ਸ਼ੁੱਭਮਨ ਗਿੱਲ ਦੀਆਂ 110 ਦੌੜਾਂ ਤੇ ਪੁਜਾਰਾਂ ਦੀਆਂ 102 ਦੌੜਾਂ ਦੀ ਬਦੌਲਤ 258 ਦੌੜਾਂ ਬਣਾਈਆਂ ਤੇ ਬੰਗਲਾਦੇਸ਼ ਨੂੰ ਜਿੱਤ ਲਈ 513 ਦੌੜਾਂ ਦਾ ਟੀਚਾ ਦਿੱਤਾ।
ਦੋਵੇਂ ਟੀਮਾਂ ਦੀਆਂ ਪਲੇਇੰਗ ਇਲੈਵਨ :
ਬੰਗਲਾਦੇਸ਼ : ਜ਼ਾਕਿਰ ਹਸਨ, ਨਜਮੁਲ ਹੁਸੈਨ ਸ਼ਾਂਤੋ, ਲਿਟਨ ਦਾਸ, ਸ਼ਾਕਿਬ ਅਲ ਹਸਨ (ਕਪਤਾਨ), ਮੁਸ਼ਫਿਕੁਰ ਰਹੀਮ, ਯਾਸਿਰ ਅਲੀ, ਨੂਰੁਲ ਹਸਨ (ਵਿਕਟਕੀਪਰ), ਮੇਹਦੀ ਹਸਨ ਮਿਰਾਜ, ਤੈਜੁਲ ਇਸਲਾਮ, ਖਾਲਿਦ ਅਹਿਮਦ, ਇਬਾਦਤ ਹੁਸੈਨ
ਭਾਰਤ : ਸ਼ੁਭਮਨ ਗਿੱਲ, ਕੇਐਲ ਰਾਹੁਲ (ਕਪਤਾਨ), ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਰਿਸ਼ਭ ਪੰਤ (ਵਿਕਟਕੀਪਰ), ਅਕਸ਼ਰ ਪਟੇਲ, ਰਵੀਚੰਦਰਨ ਅਸ਼ਵਿਨ, ਕੁਲਦੀਪ ਯਾਦਵ, ਉਮੇਸ਼ ਯਾਦਵ, ਮੁਹੰਮਦ ਸਿਰਾਜ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।