ਪਾਕਿਸਤਾਨ ਦੇ ਇਸ ਤੇਜ਼ ਗੇਂਦਬਾਜ਼ ਨੇ ਵਰਲਡ ਕੱਪ 'ਚ ਛੇ ਵਿਕਟਾਂ ਲੈ ਕੇ ਰਚਿਆ ਇਤਿਹਾਸ

07/06/2019 4:17:44 PM

ਸਪੋਰਟਸ ਡੈਸਕ— ਪਾਕਿਸਤਾਨ ਦੇ 19 ਸਾਲ ਦਾ ਨੌਜਵਾਨ ਤੇਜ਼ ਗੇਂਦਬਾਜ਼ ਸ਼ਾਹਿਨ ਅਫਰੀਦੀ ਨੇ ਸ਼ੁੱਕਰਵਾਰ ਨੂੰ ਵਰਲਡ ਕੱਪ ਦੇ 43ਵੇਂ ਮੁਕਾਬਲੇ 'ਚ ਇਤਿਹਾਸ ਰੱਚ ਦਿੱਤਾ। ਸ਼ਾਹਿਨ ਨੇ ਬੰਗਲਾਦੇਸ਼ ਦੇ ਖਿਲਾਫ ਛੇ ਵਿਕਟਾਂ ਲੈ ਕੇ ਕ੍ਰਿਕਟ ਜਗਤ 'ਚ ਹਲਚਲ ਮਚਾ ਦਿੱਤੀ। ਬੰਗਲਾਦੇਸ਼ ਦੇ ਖਿਲਾਫ ਗੇਂਦ ਨਾਲ ਸਨਸਨੀ ਮਚਾਉਣ ਵਾਲੇ ਸ਼ਾਹਿਨ ਨੇ 9.1 ਓਵਰ 'ਚ 35 ਦੌੜਾਂ ਦੇ ਕੇ ਛੇ ਵਿਕਟਾਂ ਹਾਸਲ ਕੀਤੀਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਂ ਕਈ ਨਵੇਂ ਵਰਲਡ ਰਿਕਾਰਡ ਦਰਜ ਕਰਵਾ ਲਏ। ਮੈਚ 'ਚ ਸਭ ਤੋਂ ਬਿਹਤਰੀਨ ਗੇਂਦਬਾਜ਼ੀ ਲਈ ਉਨ੍ਹਾਂ ਨੂੰ ਮੈਚ ਆਫ ਦ ਮੈਚ ਚੁੱਣਿਆ ਗਿਆ।

PunjabKesari

 ਸ਼ਾਹੀਨ ਦੁਨੀਆ ਦੇ ਅਜਿਹੇ ਪਹਿਲੇ ਗੇਂਦਬਾਜ਼ ਬਣ ਗਏ ਹਨ, ਜਿਨ੍ਹਾਂ ਨੇ ਸਭ ਤੋਂ ਘੱਟ ਉਮਰ (19 ਸਾਲ) 'ਚ ਵਰਲਡ ਕੱਪ ਦੇ ਮੈਚ 'ਚ 5 ਜਾਂ ਇਸ ਤੋਂ ਜ਼ਿਆਦਾ ਵਿਕਟਾਂ ਹਾਸਲ ਕੀਤੀਆਂ ਹਨ। ਇਸ ਨੌਜਵਾਨ ਤੇਜ਼ ਗੇਂਦਬਾਜ਼ ਨੇ ਇਹ ਕਮਾਲ 19 ਸਾਲ ਤੇ 90 ਦਿਨ ਦੀ ਉਮਰ 'ਚ ਕੀਤਾ ਹੈ। ਇਸ ਤੋਂ ਪਹਿਲਾਂ ਇਹ ਕਮਾਲ ਕੀਨੀਆ ਦੇ ਕਾਲਿੰਸ ਉਬੋਆ ਦੇ ਨਾਮ ਦਰਜ ਸੀ, ਜਿਨ੍ਹਾਂ ਨੇ 2003 ਵਰਲਡ ਕੱਪ 'ਚ 21 ਸਾਲ 212 ਦਿਨ ਦੀ ਉਮਰ 'ਚ 5 ਵਿਕਟ ਲਈ ਸਨ। 

ਅਜੇ ਤੱਕ ਪਾਕਿਸਤਾਨ ਦਾ ਕੋਈ ਵੀ ਗੇਂਦਬਾਜ਼ ਵਰਲਡ ਕੱਪ ਦੇ ਇਕ ਮੈਚ 'ਚ 6 ਵਿਕਟਾਂ ਆਪਣੇ ਨਾਂ ਨਹੀਂ ਕਰ ਪਾਇਆ ਸੀ। ਇਸ ਦੇ ਨਾਲ-ਨਾਲ ਉਹ ਵਰਲਡ ਕੱਪ 2019 'ਚ 6 ਵਿਕਟਾਂ ਹਾਸਲ ਕਰਨ ਵਾਲੇ ਪਹਿਲੇ ਗੇਂਦਬਾਜ਼ ਬਣ ਗਏ ਹੈ।

PunjabKesari


Related News