ਰਾਸ਼ਟਰਮੰਡਲ ਖੇਡਾਂ ਲਈ ਭਾਰਤੀ ਮਹਿਲਾ ਹਾਕੀ ਟੀਮ ਦਾ ਐਲਾਨ, ਜਾਣੋ ਕਿਸ ਨੂੰ ਮਿਲਿਆ ਮੌਕਾ ਤੇ ਕੌਣ ਹੋਈ ਬਾਹਰ

Friday, Jun 24, 2022 - 02:00 PM (IST)

ਰਾਸ਼ਟਰਮੰਡਲ ਖੇਡਾਂ ਲਈ ਭਾਰਤੀ ਮਹਿਲਾ ਹਾਕੀ ਟੀਮ ਦਾ ਐਲਾਨ, ਜਾਣੋ ਕਿਸ ਨੂੰ ਮਿਲਿਆ ਮੌਕਾ ਤੇ ਕੌਣ ਹੋਈ ਬਾਹਰ

ਨਵੀਂ ਦਿੱਲੀ- ਭਾਰਤ ਨੇ ਅਗਲੀਆਂ ਰਾਸ਼ਟਰਮੰਡਲ ਖੇਡਾਂ ਲਈ 18 ਮੈਂਬਰੀ ਮਹਿਲਾ ਹਾਕੀ ਟੀਮ ਦੀ ਚੋਣ ਕੀਤੀ ਜਿਸ ਵਿਚ ਮੁੜ ਸਟਾਰ ਸਟ੍ਰਾਈਕਰ ਰਾਣੀ ਰਾਮਪਾਲ ਨੂੰ ਬਾਹਰ ਰੱਖਿਆ ਗਿਆ ਹੈ। ਰਾਣੀ ਸੱਟ ਤੋਂ ਬਾਅਦ ਪੂਰੀ ਤਰ੍ਹਾਂ ਫਿਟਨੈੱਸ ਹਾਸਲ ਨਹੀਂ ਕਰ ਸਕੀ ਹੈ। ਰਾਸ਼ਟਰਮੰਡਲ ਖੇਡਾਂ ਦੀ ਟੀਮ ਅਗਲੇ ਮਹੀਨੇ ਵਿਸ਼ਵ ਕੱਪ ਵਿਚ ਹਿੱਸਾ ਲੈਣ ਵਾਲੀ ਟੀਮ ਵਰਗੀ ਹੈ।

ਇਹ ਵੀ ਪੜ੍ਹੋ : ਵਿਸ਼ਵ ਚੈਂਪੀਅਨਸ਼ਿਪ : ਤੈਰਦੇ ਹੋਏ ਪੂਲ 'ਚ ਬੇਹੋਸ਼ ਹੋਈ ਅਮਰੀਕੀ ਤੈਰਾਕ, ਕੋਚ ਨੇ ਛਾਲ ਮਾਰ ਕੇ ਇੰਝ ਬਚਾਈ ਜਾਨ

ਗੋਲਕੀਪਰ ਸਵਿਤਾ ਪੂਨੀਆ ਟੀਮ ਦੀ ਕਪਤਾਨ ਹੋਵੇਗੀ ਜਦਕਿ ਤਜਰਬੇਕਾਰ ਡਿਫੈਂਡਰ ਦੀਪ ਗ੍ਰੇਸ ਏੱਕਾ 28 ਜੁਲਾਈ ਤੋਂ ਅੱਠ ਅਗਸਤ ਤਕ ਚੱਲਣ ਵਾਲੀਆਂ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿਚ ਉੱਪ ਕਪਤਾਨ ਦੀ ਜ਼ਿੰਮੇਵਾਰੀ ਸੰਭਾਲੇਗੀ। ਦੋਵੇਂ ਖਿਡਾਰਨਾਂ ਵਿਸ਼ਵ ਕੱਪ ਵਿਚ ਵੀ ਇਹੀ ਭੂਮਿਕਾ ਨਿਭਾਉਣਗੀਆਂ ਜਿਸ ਦੀ ਸਹਿ ਮੇਜ਼ਬਾਨੀ ਇਕ ਤੋਂ 17 ਜੁਲਾਈ ਤਕ ਨੀਦਰਲੈਂਡ ਤੇ ਸਪੇਨ ਕਰ ਰਹੇ ਹਨ। 

ਰਾਸ਼ਟਰਮੰਡਲ ਖੇਡਾਂ ਦੀ ਟੀਮ ਲਈ ਵਿਸ਼ਵ ਕੱਪ ਟੀਮ ਵਿਚ ਸਿਰਫ਼ ਤਿੰਨ ਤਬਦੀਲੀਆਂ ਕੀਤੀਆਂ ਗਈਆਂ ਹਨ। ਰਜਨੀ ਇਤੀਮਾਰਪੂ ਨੂੰ ਬੀਚੂ ਦੇਵੀ ਖਰੀਬਾਮ ਦੀ ਥਾਂ ਦੂਜੀ ਗੋਲਕੀਪਰ ਵਜੋਂ ਰੱਖਿਆ ਗਿਆ ਹੈ ਜਦਕਿ ਵਿਸ਼ਵ ਕੱਪ ਟੀਮ ਮੈਂਬਰ ਸੋਨਿਕਾ (ਮਿਡਫੀਲਡਰ) ਨੂੰ ਰਾਸ਼ਟਰਮੰਡਲ ਖੇਡਾਂ ਦੀ ਟੀਮ ਵਿਚ ਸ਼ਾਮਲ ਨਹੀਂ ਕੀਤਾ ਗਿਆ ਹੈ। ਫਾਰਵਰਡ ਸੰਗੀਤਾ ਕੁਮਾਰੀ ਨੂੰ ਵਿਸ਼ਵ ਕੱਪ ਲਈ ਬਦਲਵੇਂ ਖਿਡਾਰੀਆਂ ਵਿਚੋਂ ਇਕ ਚੁਣਿਆ ਗਿਆ ਸੀ ਪਰ ਉਹ ਰਾਸ਼ਟਰਮੰਡਲ ਖੇਡਾਂ ਦੀ ਟੀਮ ਵਿਚ ਮੁੱਖ ਮੈਂਬਰ ਵਜੋਂ ਸ਼ਾਮਲ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਵਾਹਗਾ ਬਾਰਡਰ ਪੁੱਜੀ 44ਵੀਂ ਚੈੱਸ ਓਲੰਪੀਆਡ ਦੀ ਮਸ਼ਾਲ, ਨੌਜਵਾਨਾਂ ’ਚ ਭਰਿਆ ਜੋਸ਼ (ਤਸਵੀਰਾਂ)

ਰਾਸ਼ਟਰਮੰਡਲ ਖੇਡਾਂ ਲਈ ਭਾਰਤੀ ਮਹਿਲਾ ਹਾਕੀ ਟੀਮ :
ਗੋਲਕੀਪਰ : ਸਵਿਤਾ (ਕਪਤਾਨ), ਰਜਨੀ ਇਤਿਮਾਰਪੂ।
ਡਿਫੈਂਡਰ : ਦੀਪ ਗ੍ਰੇਸ ਏੱਕਾ (ਉੱਪ ਕਪਤਾਨ), ਗੁਰਜੀਤ ਕੌਰ, ਨਿੱਕੀ ਪ੍ਰਧਾਨ, ਉਦਿਤਾ।
ਮਿਡਫੀਲਡਰ : ਨਿਸ਼ਾ, ਸੁਸ਼ੀਲਾ ਚਾਨੂ, ਪੁਖਰਾਮਬਾਮ, ਮੋਨਿਕਾ, ਨੇਹਾ, ਜੋਤੀ, ਨਵਜੋਤ ਕੌਰ, ਸਲੀਮਾ ਟੇਟੇ।
ਫਾਰਵਰਡ : ਵੰਦਨਾ ਕਟਾਰੀਆ, ਲਾਲਰੇਮਸਿਆਮੀ, ਨਵਨੀਤ ਕੌਰ, ਸ਼ਰਮੀਲਾ ਦੇਵੀ ਤੇ ਸੰਗੀਤਾ ਕੁਮਾਰੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ

 


author

Tarsem Singh

Content Editor

Related News