17 ਸਾਲ ਦੇ ਯਸ਼ਸਵੀ ਜਾਇਸਵਾਲ ਨੇ ਰਚਿਆ ਇਤਿਹਾਸ, 12 ਛੱਕਿਆਂ ਨਾਲ ਲਾਇਆ ਦੋਹਰਾ ਸੈਂਕੜਾ

10/17/2019 4:11:09 PM

ਸਪੋਰਟਸ ਡੈਸਕ— ਦਿਵਾਲੀ ਅਜੇ ਕਈ ਦਿਨ ਦੂਰ ਹੈ ਪਰ ਮੁੰਬਈ ਦੇ 17 ਸਾਲਾ ਖੱਬੇ ਹੱਥ ਦੇ ਬੱਲੇਬਾਜ਼ ਜਾਇਸਵਾਲ ਨੇ ਦਿਵਾਲੀ ਤੋਂ ਕੁਝ ਦਿਨ ਪਹਿਲਾਂ ਹੀ ਵਨ-ਡੇ ਕ੍ਰਿਕਟ ਇਤਿਹਾਸ 'ਚ ਇਕ ਜ਼ੋਰਦਾਰ ਧਮਾਕਾ ਕਰ ਦਿੱਤਾ। ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਦੇ ਤੂਫਾਨੀ ਦੋਹਰੇ ਸੈਂਕੜੇ ਵਾਲੀ ਦੀ ਮਦਦ ਨਾਲ ਮੁੰਬਈ ਨੇ ਝਾਰਖੰਡ ਨੂੰ ਵਿਜੇ ਹਜ਼ਾਰੇ ਟਰਾਫੀ ਗਰੁੱਪ-ਏ ਅਤੇ ਬੀ ਮੁਕਾਬਲੇ 'ਚ ਬੁੱਧਵਾਰ ਨੂੰ 39 ਦੌੜਾਂ ਨਾਲ ਹਰਾ ਦਿੱਤਾ। ਆਪਣੇ ਇਸ ਦੌਹਰੇ ਸੈਂਕੜੇ ਦੀ ਪਾਰੀ ਨਾਲ ਲਿਸਟ-ਏ ਦੇ ਕਈ ਰਿਕਾਰਡ ਢੇਰ ਕਰ ਦਿੱਤੇ।PunjabKesari

ਇਕ ਪਾਰੀ 'ਚ ਲਾਏ 12 ਛੱਕੇ
17 ਸਾਲਾ ਯਸ਼ਸਵੀ ਨੇ ਹਜ਼ਾਰੇ ਟਰਾਫੀ 'ਚ ਝਾਰਖੰਡ ਖਿਲਾਫ 17 ਚੌਕੇ ਅਤੇ 12 ਛੱਕਿਆਂ ਦੀ ਮਦਦ ਨਾਲ ਸਿਰਫ 148 ਗੇਂਦਾਂ 'ਚ ਆਪਣਾ ਦੋਹਰਾ ਸੈਂਕੜਾ ਪੂਰਾ ਕੀਤਾ। ਉਸ ਦੀ ਇਸ 203 ਦੌੜਾਂ ਦੀ ਸ਼ਾਨਦਾਰ ਪਾਰੀ ਨਾਲ ਮੁੰਬਈ ਨੇ 50 ਓਵਰਾਂ 'ਚ 3 ਵਿਕਟਾਂ 'ਤੇ 358 ਦੌੜਾਂ ਦਾ ਵੱਡਾ ਸਕੋਰ ਬਣਾਇਆ। ਝਾਰਖੰਡ ਨੇ ਵਿਰਾਟ ਸਿੰਘ ਦੀਆਂ 100 ਦੌੜਾਂ ਨਾਲ ਸਖਤ ਸੰਘਰਸ਼ ਕੀਤਾ ਪਰ ਟੀਮ 46.4 ਓਵਰਾਂ ਵਿਚ 319 ਦੌੜਾਂ 'ਤੇ ਸਿਮਟ ਗਈ। ਧਵਨ ਕੁਲਕਰਨੀ ਨੇ 37 ਦੌੜਾਂ 'ਤੇ 5 ਵਿਕਟਾਂ ਲਈਆਂ। ਉਹ ਹੁਣ ਵਿਜੇ ਹਜ਼ਾਰੇ ਟਰਾਫੀ ਦੇ ਇਤਿਹਾਸ 'ਚ ਇਕ ਪਾਰੀ 'ਚ ਸਭ ਤੋਂ ਵੱਧ ਛੱਕੇ ਲਾਉਣ ਵਾਲਾ ਖਿਡਾਰੀ ਬਣ ਗਿਆ ਹੈ। ਇਸ ਦੇ ਨਾਲ ਹੀ ਉਹ ਵਿਜੇ ਹਜ਼ਾਰੇ ਟਰਾਫੀ ਦੇ ਇਸ ਸੀਜ਼ਨ 'ਚ ਦੋਹਰਾ ਸੈਂਕੜਾ ਲਾਉਣ ਵਾਲਾ ਦੂੱਜਾ ਖਿਡਾਰੀ ਬਣ ਗਿਆ ਹੈ।

ਤੋੜਿਆ ਏਲਨ ਬੈਰੋਵ ਦਾ 44 ਸਾਲ ਪੁਰਾਣਾ ਰਿਕਾਰਡ
ਜਾਇਸਵਾਲ ਹੁਣ ਲਿਸਟ-ਏ 'ਚ ਦੋਹਰਾ ਸੈਂਕੜਾ ਲਾਉਣ ਵਾਲਾ ਸਭ ਤੋਂ ਨੌਜਵਾਨ ਖਿਡਾਰੀ ਬਣਾ ਗਿਆ ਹੈ। ਇਸ ਤੋਂ ਪਹਿਲਾਂ ਲਿਸਟ-ਏ 'ਚ ਸਭ ਤੋਂ ਘੱਟ ਉਮਰ 'ਚ ਦੋਹਰਾ ਸੈਂਕੜਾ ਲਗਾਉਣ ਦਾ ਵਰਲਡ ਰਿਕਾਰਡ ਦੱ. ਅਫਰੀਕਾ ਦੇ ਏਲਨ ਬੈਰੋਵ ਦੇ ਨਾਂ ਸੀ। ਏਲਨ ਨੇ 1975 'ਚ ਡਰਬਨ ਦੇ ਮੈਦਾਨ 'ਤੇ 20 ਸਾਲ 275 ਦਿਨਾਂ ਦੀ ਉਮਰ 'ਚ ਨੇਤਲ ਵਲੋਂ ਖੇਡਦਾ ਹੋਇਆ ਦੋਹਰਾ ਸੈਂਕੜਾ ਲਾਇਆ ਸੀ। ਦੂਜੀ ਟੀਮ ਦੱ. ਅਫਰੀਕਾ-XI ਸੀ। ਜਾਇਸਵਾਲ ਨੇ ਇਹ ਕਾਰਨਾਮਾ ਸਿਰਫ਼ 17 ਸਾਲ 292 ਦਿਨਾਂ 'ਚ ਹੀ ਕਰ ਦਿੱਤਾ।PunjabKesari
ਲਿਸਟ-ਏ ਕ੍ਰਿਕਟ 'ਚ ਦੋਹਰਾ ਸੈਂਕੜਾ ਲਾਉਣ ਵਾਲਾ ਬਣਿਆ 7ਵਾਂ ਖਿਡਾਰੀ
ਯਸ਼ਸਵੀ ਹੁਣ ਲਿਸਟ-ਏ ਕ੍ਰਿਕਟ 'ਚ ਦੋਹਰਾ ਸੈਂਕੜਾ ਲਾਉਣ ਵਾਲਾ ਸੱਤਵਾਂ ਅਤੇ ਘਰੇਲੂ ਜ਼ਮੀਨ 'ਤੇ ਇਸ ਤਰ੍ਹਾਂ ਦਾ ਕਾਰਨਾਮਾ ਕਰਨ ਵਾਲਾ ਚੌਥਾ ਖਿਡਾਰੀ ਬਣ ਗਿਆ ਹੈ। ਇਸ ਦੋਹਰੇ ਸੈਂਕੜੇ ਨਾਲ ਹੀ ਯਸ਼ਸਵੀ ਦਾ ਲਿਸਟ-ਏ 'ਚ 100 ਤੋਂ ਜ਼ਿਆਦਾ ਔਸਤ ਨਾਲ 504 ਦੌੜਾਂ ਬਣਾ ਲਈਆਂ ਹਨ। ਜਾਇਸਵਾਲ ਦਾ ਇਹ ਇਸ ਟੂਰਨਾਮੈਂਟ 'ਚ ਪਿਛਲੇ 5 ਮੈਚਾਂ 'ਚ 3 ਸੈਂਕੜਾ ਹੈ। ਉਸ ਤੋਂ ਪਹਿਲਾਂ ਹਾਲ ਹੀ 'ਚ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਨੇ ਦੋਹਰਾ ਸੈਂਕੜਾ ਲਾਇਆ ਸੀ। ਸੈਮਸਨ ਨੇ ਕੇਰਲ ਲਈ ਖੇਡਦੇ ਹੋਏ ਗੋਆ ਖਿਲਾਫ ਅਜੇਤੂ 212 ਦੌੜਾਂ ਬਣਾ ਕੇ ਇਤਿਹਾਸ ਰਚਿਆ ਸੀ।

ਲਿਮਕਾ ਬੁੱਕ 'ਚ ਦਰਜ ਹੈ ਨਾਂ
ਪਿਛਲੇ 3 ਸਾਲ 'ਚ ਜਾਇਸਵਾਲ 50 ਤੋਂ ਜ਼ਿ‍ਆਦਾ ਸੈਂਕੜਾ ਚੁੱਕਿਆਂ ਹੈ ਅਤੇ 200 ਦੇ ਕਰੀਬ ਵਿਕਟਾਂ ਲੈ ਚੁੱਕਿਆ ਹੈ। ਉਸ ਦਾ ਨਾਂ ਲਿਮਕਾ ਬੁੱਕ ਆਫ ਰਿਕਾਰਡਜ਼ 'ਚ ਵੀ ਦਰਜ ਹੈ। ਇਕ ਸ‍ਕੂਲੀ ਮੈਚ 'ਚ ਉਨ੍ਹਾਂ ਨੇ ਅਜੇਤੂ 319 ਦੌੜਾਂ ਬਣਾਈਆਂ ਸਨ ਅਤੇ 99 ਦੌੜਾਂ ਦੇ ਕੇ 13 ਵਿਕਟਾਂ ਲਈਆਂ ਸਨ।

 


Related News