15 ਸਾਲਾਂ ਦੇ ਸ਼ਪਥ ਨੇ ਵਿਸ਼ਵ ਕੱਪ ਫਾਈਨਲਸ ਲਈ ਕੁਆਲੀਫਾਈ ਕੀਤਾ

09/16/2017 4:07:45 PM

ਨਵੀਂ ਦਿੱਲੀ— ਭਾਰਤੀ ਯੁਵਾ ਨਿਸ਼ਾਨੇਬਾਜ਼ ਸ਼ਪਥ ਭਾਰਦਵਾਜ ਨੇ ਆਈ.ਐੱਸ.ਐੱਸ.ਐੱਫ. ਵਿਸ਼ਵ ਕੱਪ ਫਾਈਨਲਸ ਦੇ ਲਈ ਕੁਆਲੀਫਾਈ ਕਰ ਲਿਆ ਹੈ। ਸਰਕਾਰ ਦੀ ਟਾਰਗੇਟ ਓਲੰਪਿਕ ਪੋਡੀਅਮ (ਟੀ.ਓ.ਪੀ.) ਯੋਜਨਾ ਦਾ ਹਿੱਸਾ ਰਹੇ ਸਭ ਤੋਂ ਨੌਜਵਾਨ ਖਿਡਾਰੀ ਸ਼ਪਥ ਨੇ ਪਿਛਲੇ ਮਹੀਨੇ ਇਟਲੀ 'ਚ ਜੂਨੀਅਰ ਵਿਸ਼ਵ ਕੱਪ 'ਚ ਕਾਂਸੀ ਦਾ ਤਮਗਾ ਜਿੱਤਿਆ ਸੀ। ਉਹ ਡਬਲ ਟ੍ਰੈਪ ਵਰਗ 'ਚ ਅੰਕੁਰ ਮਿੱਤਲ ਅਤੇ ਸੰਗਰਾਮ ਦਾਹੀਆ ਦੇ ਨਾਲ ਉਤਰਨਗੇ।

ਵਿਸ਼ਵ ਕੱਪ ਫਾਈਨਲਸ ਅਗਲੇ ਮਹੀਨੇ ਡਾਕਟਰ ਕਰਣੀ ਸਿੰਘ ਨਿਸ਼ਾਨੇਬਾਜ਼ੀ ਰੇਂਜ 'ਤੇ ਖੇਡਿਆ ਜਾਵੇਗਾ। ਚੈਂਪੀਅਨ ਪਿਸਟਲ ਨਿਸ਼ਾਨੇਬਾਜ਼ ਜੀਤੂ ਰਾਏ ਅਤੇ ਹੀਨਾ ਸਿੱਧੂ (10 ਮੀਟਰ ਏਅਰ ਪਿਸਟਲ), ਰਵੀ ਕੁਮਾਰ (10 ਮੀਟਰ ਏਅਰ ਰਾਈਫਲ), ਪੂਜਾ ਘਾਟਕਰ (10 ਮੀਟਰ ਏਅਰ ਰਾਈਫਲ), ਅਮਨਪ੍ਰੀਤ ਸਿੰਘ (50 ਮੀਟਰ ਪਿਸਟਲ), ਮੇਘਨਾ ਸੱਜਨਾਰ ਅਤੇ ਦੀਪਕ (10 ਮੀਟਰ ਮਿਕਸਡ ਏਅਰ ਰਾਈਫਲ) ਇਸ 'ਚ ਨਜ਼ਰ ਆਉਣਗੇ। ਇਨ੍ਹਾਂ ਨਿਸ਼ਾਨੇਬਾਜ਼ਾਂ ਨੇ ਭਾਰਤ, ਮੈਕਸਿਕੋ ਅਤੇ ਸਾਈਪ੍ਰਸ 'ਚ ਹੋਏ ਵਿਸ਼ਵ ਕੱਪ 'ਚ ਪ੍ਰਦਰਸ਼ਨ ਦੇ ਦਮ 'ਤੇ ਕੁਆਲੀਫਾਈ ਕੀਤਾ ਹੈ।


Related News