ਭਾਰਤੀ ਨਿਸ਼ਾਨੇਬਾਜ਼ੀ ਟੀਮ ''ਚ ਪਹੁੰਚੀ 13 ਸਾਲਾ ਯਸ਼ਸਵੀ
Thursday, Feb 07, 2019 - 10:04 PM (IST)
ਨਵੀਂ ਦਿੱਲੀ— ਪਿਥੌਰਗੜ੍ਹ ਜ਼ਿਲੇ ਵਿਚ ਸਹੂਲਤਾਂ ਦੀ ਘਾਟ ਤੇ ਲੰਬੀਆਂ-ਲੰਬੀਆਂ ਯਾਤਰਾਵਾਂ ਦੀਆਂ ਮੁਸ਼ਕਿਲਾਂ ਦੇ ਬਾਵਜੂਦ 13 ਸਾਲਾ ਨਿਸ਼ਾਨੇਬਾਜ਼ ਯਸ਼ਸਵੀ ਜੋਸ਼ੀ ਨੇ ਭਾਰਤੀ ਟੀਮ ਵਿਚ ਜਗ੍ਹਾ ਬਣਾ ਕੇ ਸਾਬਤ ਕਰ ਦਿੱਤਾ ਹੈ ਕਿ ਜਿੱਥੇ ਕੁਝ ਕਰਨ ਦੀ ਇੱਛਾ ਹੁੰਦੀ ਹੈ, ਉਥੇ ਹੀ ਰਸਤਾ ਬਣ ਜਾਂਦਾ ਹੈ।
ਚੀਨ ਤੇ ਨੇਪਾਲ ਦੇ ਬਾਰਡਰ ਨਾਲ ਲੱਗਦੇ ਪਿਥੌਰਗੜ੍ਹ ਜ਼ਿਲੇ ਵਿਚ ਆਪਣੇ ਘਰ 'ਤੇ ਹੀ ਬਣੀ ਨਿਸ਼ਾਨੇਬਾਜ਼ੀ ਰੇਂਜ ਵਿਚ ਰਾਸ਼ਟਰੀ ਪੱਧਰ ਦੇ ਨਿਸ਼ਾਨੇਬਾਜ਼ ਰਹਿ ਚੁੱਕੇ ਆਪਣੇ ਪਿਤਾ ਦੇ ਮਾਰਗਦਰਸ਼ਨ ਵਿਚ ਪਿਛਲੇ ਚਾਰ ਸਾਲਾਂ ਤੋਂ ਮਿਹਨਤ ਕਰ ਰਹੀ 10ਵੀਂ ਦੀ ਵਿਦਿਆਰਥਣ ਯਸ਼ਸਵੀ ਦਸੰਬਰ 2018 ਵਿਚ ਦਿੱਲੀ ਵਿਚ ਹੋਏ ਰਾਸ਼ਟਰੀ ਚੋਣ ਟ੍ਰਾਇਲ ਵਿਚ 10 ਮੀਟਰ ਏਅਰ ਪਿਸਟਲ ਵਿਚ ਤੀਜੇ ਸਥਾਨ 'ਤੇ ਰਹੀ ਸੀ। ਇਸ ਪ੍ਰਤੀਯੋਗਿਤਾ ਵਿਚ ਉਸਦੀ ਆਦਰਸ਼ ਮਨੂ ਭਾਕਰ ਅੱਵਲ ਰਹੀ ਸੀ।
