12 ਸਾਲ ਦੀ ਲੜਕੀ ਨੇ ਬਣਾਈ ਸਕਾਟਲੈਂਡ ਕ੍ਰਿਕਟ ਟੀਮ ਦੀ ਜਰਸੀ, ਮਿਲਿਆ ਇਹ ਇਨਾਮ
Tuesday, Oct 19, 2021 - 10:38 PM (IST)
ਦੁਬਈ- ਟੀ-20 ਵਿਸ਼ਵ ਕੱਪ ਵਿਚ ਹਿੱਸਾ ਲੈ ਰਹੀ ਸਕਾਟਲੈਂਡ ਦੀ ਟੀਮ ਜੋ ਜਰਸੀ ਪਾ ਕੇ ਮੈਦਾਨ 'ਤੇ ਖੇਡਣ ਉਤਰੀ ਹੈ, ਉਸ ਨੂੰ 12 ਸਾਲ ਦੀ ਇਕ ਲੜਕੀ ਨੇ ਡਿਜ਼ਾਈਨ ਕੀਤਾ ਹੈ। ਇਸ ਲੜਕੀ ਦਾ ਨਾਂ ਹੈ ਰੇਬਿਕਾ ਡਾਉਨੀ। ਕ੍ਰਿਕਟ ਸਕਾਟਲੈਂਡ ਨੇ ਜਰਸੀ ਨੂੰ ਡਿਜ਼ਾਈਨ ਦੇ ਲਈ ਕਰੀਬ 200 ਸਕੂਲਾਂ ਨਾਲ ਐਂਟਰੀਜ਼ ਮੰਗਵਾਈ ਸੀ। ਇਨ੍ਹਾਂ ਵਿਚ ਰੇਬਿਕਾ ਦੀ ਬਣਾਈ ਗਈ ਜਰਸੀ ਦਾ ਡਿਜ਼ਾਈਨ ਸਾਰਿਆਂ ਨੂੰ ਪਸੰਦ ਆਇਆ। ਰੇਬਿਕਾ ਦੀ ਬਣਾਈ ਇਹ ਜਰਸੀ ਪਾ ਕੇ ਸਕਾਟਲੈਂਡ ਦੀ ਟੀਮ ਓਮਾਨ ਦੇ ਵਿਰੁੱਧ ਮੈਚ ਖੇਡਣ ਉਤਰੀ ਸੀ। ਹੁਣ ਜਦੋਂ ਸਕਾਟਲੈਂਡ ਦੀ ਟੀਮ ਜ਼ਿੰਬਾਬਾਵੇ ਵਿਰੁੱਧ ਆਪਣਾ ਅਗਲਾ ਮੈਚ ਖੇਡ ਰਹੀ ਸੀ ਰੇਬਿਕਾ ਤੇ ਉਸਦਾ ਪੂਰਾ ਪਰਿਵਾਰ ਇਸ ਦੌਰਾਨ ਸਪੈਸ਼ਲ ਮਹਿਮਾਨ ਸਨ। ਰੇਬਿਕਾ ਨੂੰ ਸਾਰੇ ਖਿਡਾਰੀਆਂ ਨਾਲ ਮਿਲਿਆ ਗਿਆ।
ਰੇਬਿਕਾ ਨੇ ਸਫਲਤਾ ਮਿਲਣ 'ਤੇ ਕਿਹਾ ਕਿ ਮੈਂ ਬਹੁਤ ਉਤਸ਼ਾਹਿਤ ਸੀ, ਜਦੋਂ ਮੈਂ ਸੁਣਿਆ ਕਿ ਮੈਂ ਮੁਕਾਬਲਾ ਜਿੱਤ ਲਿਆ ਹੈ, ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ। ਮੈਂ ਅਸਲ ਜੀਵਨ 'ਚ ਸ਼ਰਟ ਨੂੰ ਦੇਖ ਕੇ ਬਹੁਤ ਖੁਸ਼ ਸੀ, ਇਹ ਸ਼ਾਨਦਾਰ ਲੱਗ ਰਹੀ ਹੈ ! ਟੀਮ ਨਾਲ ਮਿਲਣਾ ਤੇ ਉਨ੍ਹਾਂ ਨੂੰ ਜ਼ਿੰਬਾਬਵੇ ਵਿਰੁੱਧ ਖੇਡਦੇ ਦੇਖਣਾ ਬਹੁਤ ਵਧੀਆ ਸੀ। ਮੈਂ ਆਪਣੀ ਕਮੀਜ਼ ਪਾਈ ਤੇ ਵਿਸ਼ਵ ਕੱਪ ਦੇ ਹਰ ਮੈਚ ਵਿਚ ਉਸਦਾ ਉਤਸ਼ਾਹ ਵਧਾਇਆ।
ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ : ਸਕਾਟਲੈਂਡ ਨੇ ਪਾਪੂਆ ਨਿਊ ਗਿਨੀ ਨੂੰ 17 ਦੌੜਾਂ ਨਾਲ ਹਰਾਇਆ
ਸਕਾਟਲੈਂਡ ਦੀਮ ਦੇ ਕਪਤਾਨ ਕਾਈਲ ਕੋਰਟੇਜ਼ਰ ਨੇ ਕਿਹਾ ਕਿ ਹਾਲ ਹੀ ਵਿਚ ਰੇਬਿਕਾ ਤੇ ਉਸਦੇ ਪਰਿਵਾਰ ਨਾਲ ਮਿਲ ਕੇ ਤੇ ਨਵੀਂ ਸ਼ਰਟ ਪਾ ਦੇਖ ਕੇ ਬਹੁਤ ਵਧੀਆ ਲੱਗਿਆ। ਟੀਮ ਨੂੰ ਅਸਲ ਵਿਚ ਇਸ ਡਿਜ਼ਾਈਨ 'ਤੇ ਮਾਣ ਹੈ ਤੇ ਸਾਨੂੰ ਉੱਥੇ ਜਾਣ ਤੇ ਵਿਸ਼ਵ ਕੱਪ ਵਿਚ ਆਪਣੇ ਪ੍ਰਦਰਸ਼ਨ ਦੇ ਨਾਲ ਨਿਆਂ ਕਰਨ ਦੀ ਯੋਜਨਾ ਬਣਾ ਰਹੇ ਹਾਂ। ਸਾਨੂੰ ਉਮੀਦ ਹੈ ਕਿ ਪ੍ਰਸ਼ੰਸਕ ਨਵੇਂ ਡਿਜ਼ਾਈਨ ਦਾ ਆਨੰਦ ਲੈਣਗੇ ਤੇ ਉਸ ਨੂੰ ਮਾਣ ਨਾਲ ਪਾਉਣਗੇ ਕਿਉਂਕਿ ਉਹ ਘਰ ਵਾਪਸ ਆ ਕੇ ਸਾਡਾ ਸਮਰਥਨ ਕਰਦੇ ਹਨ।
ਇਹ ਖ਼ਬਰ ਪੜ੍ਹੋ- ਏਸ਼ੇਜ਼ ਸੀਰੀਜ਼ ਤੋਂ ਬਾਅਦ ਇੰਗਲੈਂਡ ਦੀ ਮੇਜ਼ਬਾਨੀ ਕਰੇਗਾ ਵਿੰਡੀਜ਼
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।