ਪਾਕਿਸਤਾਨੀ ਬੱਲੇਬਾਜ਼ ਜਮਸ਼ੇਦ ''ਤੇ 10 ਸਾਲਾਂ ਦੀ ਪਾਬੰਦੀ

08/17/2018 11:57:48 PM

ਕਰਾਚੀ—ਸਾਬਕਾ ਪਾਕਿਸਤਾਨੀ ਬੱਲੇਬਾਜ਼ ਨਾਸਿਰ ਜਮਸ਼ੇਦ ਨੂੰ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਟੀ-20 ਟੂਰਨਾਮੈਂਟ ਵਿਟ ਸਪਾਟ ਫਿਕਸਿੰਗ ਤੇ ਭ੍ਰਿਸ਼ਟਾਚਾਰ ਵਿਚ ਸ਼ਾਮਲ ਹੋਣ ਦਾ ਦੋਸ਼ੀ ਮੰਨਦੇ ਹੋਏ ਰਾਸ਼ਟਰੀ ਬੋਰਡ ਪੀ. ਸੀ. ਬੀ. ਨੇ ਸ਼ੁੱਕਰਵਾਰ ਨੂੰ 10 ਸਾਲਾਂ ਲਈ ਪਾਬੰਦੀਸ਼ੁਦਾ ਕਰਨ ਦਾ ਫੈਸਲਾ ਸੁਣਾਇਆ।
ਪਾਕਿਸਤਾਨ ਕ੍ਰਿਕਟ ਬੋਰਡ  ਨੇ ਦੱਸਿਆ ਕਿ ਨਾਸਿਰ ਨੂੰ ਭ੍ਰਿਸ਼ਟਾਚਾਰ ਰੋਕੂ ਇਕਾਈ ਨੇ ਪੀ. ਐੱਸ. ਐੱਲ. ਵਿਚ ਭ੍ਰਿਸ਼ਟਾਚਾਰ ਦਾ ਦੋਸ਼ੀ ਪਾਇਆ ਹੈ ਤੇ 10 ਸਾਲਾਂ ਲਈ ਪਾਬੰਦੀਸ਼ੁਦਾ ਕਰ ਦਿੱਤਾ ਹੈ। ਪਾਕਿਸਤਾਨ ਕ੍ਰਿਕਟ ਟੀਮ ਲਈ ਜਮਸ਼ੇਦ ਨੇ ਕਰੀਅਰ ਵਿਚ 48 ਵਨ ਡੇ ਕੌਮਾਂਤਰੀ ਮੈਚ ਤੇ ਦੋ ਟੈਸਟ ਖੇਡੇ ਹਨ। ਉਸ ਨੂੰ ਇਸ ਤੋਂ ਪਹਿਲਾਂ ਫਰਵਰੀ 2017 ਵਿਚ ਪੀ. ਸੀ. ਬੀ. ਦੇ ਭ੍ਰਿਸ਼ਟਾਚਾਰ ਰੋਕੂ ਨਿਯਮਾਂ ਦੀ ਉਲੰਘਣਾ ਕਰਨ ਲਈ ਵੀ ਕ੍ਰਿਕਟ ਦੇ ਸਾਰੇ ਸਵਰੂਪਾਂ ਤੋਂ ਮੁਅੱਤਲ ਕੀਤਾ ਗਿਆ ਸੀ, ਜਦਕਿ ਦਸੰਬਰ ਵਿਚ ਫਿਰ ਏ. ਸੀ. ਯੂ. ਨਾਲ ਜਾਂਚ ਵਿਚ ਸਹਿਯੋਗ ਨਾ ਕਰਨ 'ਤੇ ਇਕ ਸਾਲ ਲਈ ਮੁਅੱਤਲ ਕੀਤਾ ਗਿਆ ਸੀ।


Related News