ਲਗਾਤਾਰ ਦੋ ਮੈਚਾਂ 'ਚ ਦੋ ਸੈਂਕੜੇ ਲਾਉਣਾ ਸੁਖਦਾਇਕ : ਮਯੰਕ ਅਗਰਵਾਲ

10/11/2019 1:09:04 PM

ਸਪੋਰਸਟ ਡੈਸਕ— ਭਾਰਤੀ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਨੇ ਦਿਨ ਦੀ ਖੇਡ ਤੋਂ ਬਾਅਦ ਕਿਹਾ, ''ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਲਗਾਤਾਰ ਦੋ ਮੈਚਾਂ 'ਚ ਦੋ ਸੈਂਕੜੇ ਲਾ ਸਕਿਆ ਅਤੇ ਇਸ ਤੋਂ ਮੈਨੂੰ ਕਾਫੀ ਸੁਖਦਾਇਕ ਤਜਰਬਾ ਹੋ ਰਿਹਾ ਹੈ। ਇਸ ਸਮੇਂ ਟੀਮ ਬੇਹੱਦ ਹੀ ਚੰਗੀ ਸਥਿਤੀ 'ਚ ਹੈ। ਅਸੀਂ ਟਾਸ ਜਿੱਤਿਆ, ਪਹਿਲਾਂ ਬੱਲੇਬਾਜ਼ੀ ਚੁਣੀ ਤੇ ਟੀਮ 'ਚ ਇਕ ਬੱਲੇਬਾਜ਼ ਘੱਟ ਹੋਣ ਦੇ ਬਾਵਜੂਦ ਅਸੀਂ ਚੰਗੀਆਂ ਦੌੜਾਂ ਬਣਉਣ 'ਚ ਸਫਲ ਰਹੇ।''

ਉਸ ਨੇ ਕਿਹਾ, ''ਮੈਚ 'ਚ ਇਕ ਸਮਾਂ ਸੀ, ਜਦੋਂ ਦੌੜਾਂ ਨਹੀਂ ਬਣ ਰਹੀਆਂ ਸਨ। ਦੱਖਣੀ ਅਫਰੀਕਾ ਦੇ ਗੇਂਦਬਾਜ਼ ਕਾਫੀ ਕਸੀ ਹੋਈ ਗੇਂਦਬਾਜ਼ੀ ਕਰ ਰਹੇ ਸਨ ਤੇ ਸਾਨੂੰ ਦੌੜਾਂ ਨਹੀਂ ਬਣਾਉਣ ਦੇ ਰਹੇ ਸਨ। ਮੈਂ ਆਪਣੀ ਖੇਡ 'ਤੇ ਕੰਟਰੋਲ ਰੱਖਿਆ ਤੇ ਆਪਣੇ ਪ੍ਰਦਰਸ਼ਨ ਨੂੰ ਸੁਧਾਰਿਆ।''PunjabKesari

ਮਯੰਕ ਨੇ ਕਿਹਾ,  ''ਪਿੱਚ 'ਚ ਥੋੜ੍ਹੀ ਨਮੀ ਸੀ। ਫਿਲੈਂਡਰ ਅਤੇ ਰਬਾਡਾ ਕਾਫਈ ਕਸੀ ਹੋਈ ਗੇਂਦਬਾਜੀ ਕਰ ਰਹੇ ਸਨ। ਸਾਨੂੰ ਪਤਾ ਸੀ ਕਿ ਸਾਨੂੰ ਬਿਹਤਰੀਨ ਬੱਲੇਬਾਜ਼ੀ ਕਰਨੀ ਹੈ ਅਤੇ ਸਿੱਧੇ ਖੇਡਣਾ ਹੈ ਅਤੇ ਖ਼ਰਾਬ ਗੇਂਦ ਦਾ ਇੰਤਜ਼ਾਰ ਕਰ ਹਮਲਾ ਕਰਨਾ ਹੈ। ਇਸ ਪਿੱਚ 'ਤੇ ਦੱਖਣੀ ਅਫਰੀਕਾ 'ਤੇ ਦਬਾਅ ਬਣਾਉਣ ਲਈ 450-500 ਦੌੜਾਂ ਦਾ ਟੀਚਾ ਕਾਫੀ ਚੰਗਾ ਰਹੇਗਾ। ਜੇਕਰ ਅਸੀਂ ਇਹ ਸਕੋਰ ਬਣਾ ਲੈਂਦੇ ਹਾਂ ਤਾਂ ਪਤਾ ਨਹੀਂ ਸਾਨੂੰ ਦੂਜੀ ਪਾਰੀ 'ਚ ਬੱਲੇਬਾਜ਼ੀ ਕਰਨ ਦੀ ਲੋੜ ਹੋਵੇਗੀ ਜਾਂ ਨਹੀਂ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ