''ਖੇਲੋ ਇੰਡੀਆ ਯੂਥ ਗੇਮਸ'' : ਸ਼ੂਟਿੰਗ ''ਚ ਗੋਲਡ ਨਾਲ ਓਵਰਆਲ ਚੈਂਪੀਅਨ ਬਣਿਆ ਹਰਿਆਣਾ

06/10/2022 6:52:41 PM

ਚੰਡੀਗੜ੍ਹ- (ਲੱਲਣ)- 'ਖੇਲੋ ਇੰਡੀਆ ਯੂਥ ਗੇਮਸ 2021 ਅਨੁਸਾਰ ਸ਼ੂਟਿੰਗ ਮੁਕਾਬਲਿਆਂ 'ਚ ਹਰਿਆਣਾ ਓਵਰਆਲ ਚੈਂਪੀਅਨ ਬਣ ਕੇ ਉੱਭਰਿਆ ਹੈ। ਲੜਕੀਆਂ ਦੇ 10 ਮੀਟਰ ਏਅਰ ਰਾਈਫਲ ਦੇ ਫਾਈਨਲ ਮੁਕਾਬਲੇ 'ਚ ਹਰਿਆਣਾ ਦੀ ਰਮਿਤਾ ਨੇ ਗੋਲਡ ਮੈਡਲ ਆਪਣੇ ਨਾਂ ਕੀਤਾ। ਇਸ ਮੁਕਾਬਲੇ 'ਚ ਹਰਿਆਣਾ ਦੀ ਹਰਸ਼ਿਤਾ ਨੇ ਕਾਂਸੀ ਤੇ ਰਾਜਸਥਾਨ ਦੀ ਦੇਵਾਂਸ਼ੀ ਨੇ ਸਿਲਵਰ ਮੈਡਲ ਜਿੱਤਿਆ।

ਵੀਰਵਾਰ ਨੂੰ ਗੋਲਡ ਮੈਡਲ ਦੇ ਨਾਲ ਹੀ ਸ਼ੂਟਿੰਗ ਮੁਕਾਬਲੇ 'ਚ ਹਰਿਆਣਾ ਦੇ ਖ਼ਾਤੇ 'ਚ ਤਿੰਨ ਗੋਲਡ ਸਮੇਤ ਕੁਲ 7 ਤਮਗ਼ੇ ਆਏ ਹਨ। ਸ਼ੂਟਿੰਗ 'ਚ ਲੜਕੀਆਂ ਦੀ 10 ਮੀਟਰ ਏਅਰ ਪਿਸਟਲ ਕਲੀਨ ਸਵੀਪ ਕਰਦੇ ਹੋਏ ਹਰਿਆਣਾ ਨੇ ਗੋਲਡ, ਸਿਲਵਰ ਤੇ ਕਾਂਸੀ ਮੈਡਲ ਆਪਣੇ ਨਾਂ ਕੀਤੇ। ਇਸੇ ਤਰ੍ਹਾਂ ਲੜਕਿਆਂ ਦੀ 10 ਮੀਟਰ ਏਅਰ ਪਿਸਟਲ 'ਚ ਹਰਿਣਆ ਨੇ ਗੋਲਡ ਤੇ ਸਿਲਵਰ ਮੈਡਲ ਜਿੱਤੇ।

ਇਸ ਤੋਂ ਇਲਾਵਾ ਲੜਕੀਆਂ ਦੀ 10 ਮੀਟਰ ਏਅਰ ਰਾਈਫਲ 'ਚ ਗੋਲਡ ਤੇ ਕਾਂਸੀ ਤਮਗ਼ੇ ਹਰਿਆਣਾ ਦੇ ਖ਼ਾਤੇ 'ਚ ਆਏ। ਵੇਟਲਿਫਟਿੰਗ 'ਚ ਹਰਿਆਣਾ ਦੀ ਝੋਲੀ 'ਚ ਇਕ ਹੋਰ ਮੈਡਲ ਆਇਆ। ਆਸ਼ੀਸ਼ ਨੇ 102 ਕਿਲੋਗ੍ਰਾਮ ਭਾਰ ਵਰਗ ਓਪਨ ਕੈਟਾਗਿਰੀ ਵੇਟਲਿਫਟਿੰਗ 'ਚ ਗੋਲਡ ਜਿੱਤਿਆ, ਜਦਕਿ ਉੱਤਰ ਪ੍ਰਦੇਸ਼ ਦੇ ਗੌਤਮ ਸਿੰਘ ਨੇ ਸਿਲਵਰ ਤੇ ਚੰਡੀਗੜ੍ਹ ਦੇ ਪਰਮਵੀਰ ਸਿੰਘ ਨੂੰ ਕਾਂਸੀ ਤਮਗ਼ੇ ਨਾਲ ਸਬਰ ਕਰਨਾ ਪਿਆ।  ਬਾਕਸਿੰਗ 'ਚ ਲੜਕੀਆਂ 'ਚ ਹਰਿਆਣਾ ਦੀ ਗੀਤ ਨੇ ਚੰਡੀਗੜ੍ਹ ਦੀ ਨੇਹਾ ਨੂੰ ਹਰਾ ਕੇ ਜਿੱਤ ਦਰਜ ਕੀਤੀ।


Tarsem Singh

Content Editor

Related News