ਵਿਰੋਧੀ ਗੱਠਜੋੜ ਤੇ ਮੋਦੀ ਦੀ ਕਰਮਸ਼ੀਲਤਾ ’ਚੋਂ ਕਿਸ ਨੂੰ ਚੁਣਨ ਲੋਕ

09/18/2023 6:29:24 PM

ਜ਼ਰਾ ਸੋਚੋ, 2019 ’ਚ ਚੰਦਰਯਾਨ ਦੀ ਅਸਫਲ ਕੋਸ਼ਿਸ਼ ਪਿੱਛੋਂ ਮੋਦੀ ਅਤੇ ਇਸਰੋ ਦੇ ਸਾਡੇ ਵਿਗਿਆਨੀਆਂ ਨੇ ਸਭ ਕੁਝ ਕਿਸਮਤ ਦੇ ਸਹਾਰੇ ਛੱਡ ਕੇ ਮੁੜ ਤੋਂ ਨਵੇਂ ਜੋਸ਼ ਅਤੇ ਕੰਮ ਕਰਨ ਦੀ ਭਾਵਨਾ ਨਾਲ ਨਵੀਂ ਕੋਸ਼ਿਸ਼ ਨਾ ਕੀਤੀ ਹੁੰਦੀ ਤਾਂ ਕੀ ਅੱਜ ਭਾਰਤ ਚੰਨ ਦੇ ਦੱਖਣੀ ਸਿਰੇ ’ਤੇ ਤਿਰੰਗਾ ਲਹਿਰਾ ਕੇ ਵਿਸ਼ਵ ਜੇਤੂ ਕਹਾਉਂਦਾ? ਸ਼ਾਇਦ ਨਹੀਂ, ਕਿਉਂਕਿ ਕਿਸਮਤ ਵੀ ਪਵਿੱਤਰ ਜਨੂੰਨ ਅਤੇ ਕੰਮ ਕਰਨ ਦੀ ਭਾਵਨਾ ਦੀ ਕਾਇਲ ਹੋ ਕੇ ਕਾਇਨਾਤ ਦੇ ਸਭ ਭੇਤ ਉਜਾਗਰ ਕਰ ਕੇ ਉਸ ਦੇ ਰਾਹ ਨੂੰ ਸੌਖਾ ਬਣਾ ਦਿੰਦੀ ਹੈ। ਉਹ ਜਨੂੰਨ ਅਤੇ ਸ਼ਿੱਦਤ ਨੂੰ ਸਫਲਤਾ ਦੀ ਉਸ ਸਿਖਰ ਤਕ ਲਿਜਾਂਦੀ ਹੈ ਜਿੱਥੋਂ ਯੂ-ਟਰਨ ਲੈਣ ਦੀ ਕੋਈ ਗੁੰਜਾਇਸ਼ ਹੀ ਨਹੀਂ ਰਹਿੰਦੀ। ਅੱਜ ਭਾਰਤ ਵੀ ਇਸ ਸਥਿਤੀ ’ਤੇ ਪਹੁੰਚ ਚੁੱਕਾ ਹੈ ਜਿੱਥੋਂ ਯੂ-ਟਰਨ ਲੈਣਾ ਸੌਖਾ ਨਹੀਂ। ਮੋਦੀ ਨੇ ਬੇਭਰੋਸਗੀ ਮਤੇ ’ਤੇ ਬੋਲਦਿਆਂ ਕਿਹਾ ਕਿ ਕਾਂਗਰਸ ਦੋਸ਼ ਲਾਉਂਦੀ ਹੈ ਕਿ ਅਸੀਂ ਉਨ੍ਹਾਂ ਦੇ ਰਾਜਕਾਲ ’ਚ ਉਨ੍ਹਾਂ ਦੀਆਂ ਸ਼ੁਰੂ ਕੀਤੀਆਂ ਯੋਜਨਾਵਾਂ ਨੂੰ ਹੀ ਅੱਜ ਲਾਗੂ ਕਰ ਕੇ ਮੁਫਤ ’ਚ ਵਾਹ-ਵਾਹ ਲੁੱਟ ਰਹੇ ਹਾਂ, ਜਦੋਂ ਕਿ ਕੌੜੀ ਸੱਚਾਈ ਇਹ ਹੈ ਕਿ ਕਾਂਗਰਸ ਯੋਜਨਾਵਾਂ ਦਾ ਨਾਂ ਰੱਖ ਕੇ ਇਹ ਸੋਚਦੀ ਰਹੀ ਕਿ ਕਿਸਮਤ ’ਚ ਹੋਇਆ ਤਾਂ ਇਹ ਯੋਜਨਾਵਾਂ ਇਕ ਨਾ ਇਕ ਦਿਨ ਜ਼ਰੂਰ ਪੂਰੀਆਂ ਹੋਣਗੀਆਂ। ਕਾਂਗਰਸ ਨੇ ਆਪਣੇ ਰਾਜਕਾਲ ’ਚ ਲੋਕਾਂ ਨੂੰ ਸਿਰਫ ਸੁਫਨੇ ਵਿਖਾਏ ਪਰ ਉਹ ਸਾਕਾਰ ਮੋਦੀ ਸਰਕਾਰ ’ਚ ਹੋਏ। ਕੀ ਇੰਨੇ ਚੁਣੌਤੀ ਭਰੇ ਸਮੇਂ ’ਚ ਅਸੀਂ ਦੇਸ਼ ਨੂੰ ਸਿਰਫ਼ ਕਿਸਮਤ ਦੇ ਸਹਾਰੇ ਛੱਡ ਸਕਦੇ ਹਾਂ? ਸਮੁੱਚੀ ਵਿਰੋਧੀ ਧਿਰ ਆਮ ਲੋਕਾਂ ਦੀਆਂ ਭਾਵਨਾਵਾਂ ਦਾ ਅਧਿਐਨ ਕੀਤੇ ਬਿਨਾਂ ਇਹ ਵਿਖਾਉਣ ਦਾ ਭੁਲੇਖਾਪਾਊ ਯਤਨ ਕਰ ਰਹੀ ਹੈ ਕਿ ਭਾਰਤ ਦਾ ਭਵਿੱਖ ਅਤੇ ਕਿਸਮਤ ਸਿਰਫ ਉਸ ਦੇ ਹੀ ਹੱਥਾਂ ’ਚ ਸੁਰੱਖਿਅਤ ਹੈ। ਜਿਸ ਗੱਠਜੋੜ ਦੀ ਦਿਸ਼ਾ ਅਤੇ ਦਸ਼ਾ ਹੀ ਵਿਚਾਰਕ ਮਤਭੇਦਾਂ ਤੋਂ ਪੀੜਤ ਹੋਵੇ, ਉਸ ਵਰਗੇ ਗੱਠਜੋੜ ਦੇ ਮੌਕਾਪ੍ਰਸਤ ਸਬੂਤ ਇਤਿਹਾਸ ’ਚ ਦਰਜ ਹੋਣ, ਅਸੀਂ ਭਾਰਤਵਾਸੀ ਕਿਉਂ ਆਪਣੀ ਕਿਸਮਤ ਪ੍ਰਵਾਨ ਕਰਾਂਗੇ? ਦੇਸ਼ ਭਲਾ ਉਨ੍ਹਾਂ ’ਤੇ ਭਰੋਸਾ ਕਿਉਂ ਕਰੇਗਾ ਜਿਨ੍ਹਾਂ ਦੇ ਬਾਜੂ ਪਹਿਲਾਂ ਤੋਂ ਹੀ ਅਜ਼ਮਾਏ ਹੋਏ ਹਨ? ਕਿਸਮਤ ਨੇ ਵੀ ਸਾਡਾ ਉਦੋਂ ਹੀ ਸਾਥ ਿਦੱਤਾ ਜਦੋਂ ਸਾਡੇ ਪੈਰੋਕਾਰਾਂ ਨੇ ਕਰਮਸ਼ੀਲਤਾ ਨਾਲ ਭਵਿੱਖ ਦੀ ਪੀੜ੍ਹੀ ਲਈ ਚੁਣੌਤੀ ਭਰੇ ਹਾਲਾਤ ’ਚ ਕੰਮ ਕਰਨ ਵਾਲੇ ਵਿਰਸੇ ਦੀ ਰਚਨਾ ਕੀਤੀ? ਕੀ ਦੇਸ਼ ਦਾ ਭਵਿੱਖ ਤੈਅ ਕਰਦੇ ਸਮੇਂ ਭਾਰਤਵਾਸੀ ਇਤਿਹਾਸ ਨੂੰ ਭੁੱਲ ਸਕਦੇ ਹਨ?

ਜ਼ਰਾ ਸੋਚੋ ਇਤਿਹਾਸ ’ਚ ਦ੍ਰਿੜ੍ਹ ਭਾਵਨਾ ਨਾ ਹੁੰਦੀ ਤਾਂ? : ਜੇ ਕੰਮ ਕਰਨ ਦੀ ਦ੍ਰਿੜ੍ਹ ਭਾਵਨਾ ’ਤੇ ਬਜ਼ਿੱਦ ਰਹਿ ਕੇ ਵਿਵੇਕਾਨੰਦ ਨੇ ਸ਼ਿਕਾਗੋ ਧਰਮ ਸਭਾ ’ਚ ਅਲਖ ਨਾ ਜਗਾਈ ਹੁੰਦੀ, ਜੇ ਭਗਤ ਸਿੰਘ, ਰਾਜਗੁਰੂ, ਸੁਖਦੇਵ, ਕਰਤਾਰ ਸਿੰਘ ਸਰਾਭਾ ਨੇ ਸਭ ਕੁਝ ਨਾ ਲੁਟਾਇਆ ਹੁੰਦਾ, ਜੇ ਗੁਰੂ ਸਾਹਿਬਾਨ ਨੇ ਧਰਮ ਦੀ ਖਾਤਰ ਸਰਬੰਸ ਨਾ ਵਾਰਿਆ ਹੁੰਦਾ, ਜੇ ਬੰਦਾ ਬਹਾਦਰ ਅਤੇ ਹਰੀ ਸਿੰਘ ਨਲੂਆ ਨੇ ਮੁਗਲਾਂ ਦੀ ਇੱਟ ਨਾਲ ਇੱਟ ਨਾ ਵਜਾਈ ਹੁੰਦੀ, ਜੇ ਸ਼ਿਵਾਜੀ ਮਹਾਰਾਜ ਨੇ ਮੁਗਲਾਂ ਦੇ ਛੱਕੇ ਨਾ ਛੁਡਾਏ ਹੁੰਦੇ, ਜੇ ਮਹਾਰਾਣਾ ਪ੍ਰਤਾਪ ਨੇ ਮੁਗਲ ਸਾਮਰਾਜ ਨੂੰ ਚੁਣੌਤੀ ਨਾ ਦਿੱਤੀ ਹੁੰਦੀ, ਜੇ ਸਮਾਜ ਨੂੰ ਨਵੀਂ ਜਾਗ੍ਰਿਤੀ ਦੇਣ ਅਤੇ ਰਾਹ ਤੋਂ ਭਟਕੀ ਪ੍ਰੰਪਰਾਵਾਦੀ ਸੋਚ ਨੂੰ ਰਾਜਾ ਰਾਮ ਮੋਹਨ ਰਾਏ ਅਤੇ ਸਵਾਮੀ ਦਯਾਨੰਦ ਸਰਸਵਤੀ ਨੇ ਨਵੀਂ ਰੋਸ਼ਨੀ ਨਾ ਦਿਖਾਈ ਹੁੰਦੀ ਤਾਂ ਸੋਚੋ ਅੱਜ ਦਾ ਭਵਿੱਖ ਕੀ ਹੁੰਦਾ? ਜ਼ਰਾ ਸੋਚੋ ਜੇ ਕੰਮ ਕਰਨ ਦੀ ਦ੍ਰਿੜ੍ਹ ਭਾਵਨਾ ਨਾ ਹੁੰਦੀ ਤਾਂ ਮੁਗਲਾਂ ਅਤੇ ਅੰਗ੍ਰੇਜ਼ਾਂ ਦੀ ਹਕੂਮਤ ਵਿਰੁੱਧ ਅੰਦੋਲਨ ਨਾ ਹੁੰਦੇ।

ਕੀ ਤੇਜ਼ੀ ਨਾਲ ਬਦਲਦਾ ਭਾਰਤ ਮੁੜ ਕੇ ਪਿੱਛੇ ਦੇਖਣ ਦਾ ਖਤਰਾ ਉਠਾਏਗਾ : ਦੇਸ਼ ਨੇ ਵੱਖ-ਵੱਖ ਵਿਰੋਧੀ ਸਰਕਾਰਾਂ ’ਚ ਬਹੁਤ ਕੁਝ ਹਾਸਲ ਕੀਤਾ ਪਰ ਪਿਛਲੇ 9 ਸਾਲਾਂ ’ਚ ਮੋਦੀ ਸਰਕਾਰ ਦੀ ਰਫਤਾਰ ਤੱਥਾਂ ਸਮੇਤ ਦਰਸਾਉਂਦੀ ਹੈ ਕਿ ਹੁਣ ਪਿੱਛੇ ਮੁੜ ਕੇ ਵੇਖਣਾ ਜਾਂ ਯੂ-ਟਰਨ ਲੈਣਾ ਸਭ ਤੋਂ ਤੇਜ਼ੀ ਨਾਲ ਵਧਦੀ ਵਿਸ਼ਵ ਪੱਧਰੀ ਅਰਥਵਿਵਸਥਾ ਲਈ ਸੰਭਵ ਨਹੀਂ। ਪਿਛਲੇ 9 ਸਾਲਾਂ ’ਚ ਜੀ. ਡੀ. ਪੀ. ਦਾ ਆਕਾਰ 1.8 ਟ੍ਰਿਲੀਅਨ ਡਾਲਰ ਤੋਂ ਵਧ ਕੇ 3.7 ਟ੍ਰਿਲੀਅਨ ਡਾਲਰ, ਏਮਜ਼ ਹਸਪਤਾਲ 7 ਤੋਂ ਵਧ ਕੇ 22, ਏਅਰਪੋਰਟ 74 ਤੋਂ ਵਧ ਕੇ 152 ਹੋ ਗਏ, ਬਰਾਮਦ 200 ਬਿਲੀਅਨ ਡਾਲਰ ਤੋਂ ਵਧ ਕੇ 750+ ਬਿਲੀਅਨ ਡਾਲਰ, ਮੈਡੀਕਲ ਕਾਲਜ 387 ਤੋਂ ਵਧ ਕੇ 660 ਹੋ ਗਏ।

ਪ੍ਰਤੀ ਜੀਅ ਜੀ. ਡੀ. ਪੀ. 78 ਹਜ਼ਾਰ ਤੋਂ ਵਧ ਕੇ 115 ਹਜ਼ਾਰ, ਇੰਟਰਨੈੱਟ ਦਾ ਵਾਧਾ 25 ਫੀਸਦੀ ਤੋਂ 93 ਫੀਸਦੀ, ਈ-ਵੇਅ ਦੀ ਲੰਬਾਈ 680 ਕਿਲੋਮੀਟਰ ਤੋਂ ਵਧ ਕੇ 4067 ਕਿਲੋਮੀਟਰ, ਮੈਟਰੋ ਸ਼ਹਿਰ 5 ਤੋਂ ਵਧ ਕੇ 20, ਪਿੰਡਾਂ ਵਿਚ ਬਿਜਲੀ 40 ਫੀਸਦੀ ਤੋਂ ਵਧ ਕੇ 95 ਫੀਸਦੀ ਅਤੇ ਰੇਲਵੇ ਦੀ ਲੰਬਾਈ 22,048 ਕਿਲੋਮੀਟਰ ਤੋਂ ਵਧ ਕੇ 55,198 ਕਿਲੋਮੀਟਰ ਵਧੀ। ਇਸ ਤੋਂ ਇਲਾਵਾ ਨੈਸ਼ਨਲ ਹਾਈਵੇਜ਼ ਦੀ ਲੰਬਾਈ 25,700 ਕਿਲੋਮੀਟਰ ਤੋਂ ਵਧ ਕੇ 53,700 ਕਿਲੋਮੀਟਰ, ਕੌਮਾਂਤਰੀ ਸੜਕ ਨਿਰਮਾਣ ਕੁਆਲਿਟੀ ਰੈਂਕ 88 ਤੋਂ ਘੱਟ ਕੇ 42 ’ਤੇ ਆਉਣਾ, ਯੂਨੀਕਾਰਨ 1 ਤੋਂ ਵਧ ਕੇ 114 , ਕਾਸਟ 1 ਜੇ. ਬੀ. ਡਾਟਾ 200 ਰੁਪਏ ਤੋਂ ਘੱਟ ਕੇ 15 ਰੁਪਏ ਹੋਣਾ, ਡਿਜੀਟਲ ਟ੍ਰਾਂਜ਼ੈਕਸ਼ਨ 4-4 ਫੀਸਦੀ ਤੋਂ ਵਧ ਕੇ 76.1 ਫੀਸਦੀ ਹੋੋਣਾ, ਰੀਨਿਊਏਬਲ ਐਨਰਜੀ 25-ਜੀ ਡਬਲਿਊ. ਤੋਂ ਵਧ ਕੇ 95.7 ਜੀ. ਡਬਲਿਊ. ਹੋਣਾ, ਐੱਮ. ਬੀ. ਬੀ. ਐੱਸ. ਦੀਆਂ ਸੀਟਾਂ 5348 ਤੋਂ ਵਧ ਕੇ 1,01,148 ਹੋਣੀਆਂ, ਪੀ. ਜੀ. ਮੈਡੀਕਲ ਸੀਟਾਂ 31,152 ਤੋਂ ਵਧ ਕੇ 65,335 ਹੋਣੀਆਂ ਅਤੇ ਵਿਸ਼ਵ ਦੀ 5ਵੀਂ ਸਭ ਤੋਂ ਤੇਜ਼ ਵਧਦੀ ਅਰਥਵਿਵਸਥਾ ’ਚ ਲਿਆ ਕੇ ਸਵੈਨਿਰਭਰ ਭਾਰਤ ਦਾ ਨਿਰਮਾਣ ਕਰਨਾ। ਸਵਾਲ ਇਹ ਹੈ ਕਿ ਕੀ ਭਾਰਤ ਨਵੀਆਂ ਬੁਲੰਦੀਆਂ ਦੇ ਅਗਾਂਹਵਧੂ ਰਾਹ ਨੂੰ ਛੱਡ ਕੇ ਪਿੱਛੇ ਮੁੜ ਕੇ ਵੇਖਣ ਦਾ ਖਤਰਾ ਮੁੱਲ ਲੈ ਸਕਦਾ ਹੈ, ਸ਼ਾਇਦ ਨਹੀਂ? 

ਸਮਰੱਥ ਹੋ ਰਹੀ ਨੌਜਵਾਨ ਪੀੜ੍ਹੀ : ਭਾਰਤ ਦੁਨੀਆ ਦਾ ਸਭ ਤੋਂ ਨੌਜਵਾਨ ਦੇਸ਼ ਹੈ। ਇਸ ਦੀ ਔਸਤ ਉਮਰ 29 ਸਾਲ ਹੈ। 65 ਫੀਸਦੀ ਆਬਾਦੀ 35 ਸਾਲ ਦੀ ਉਮਰ ਤੋਂ ਘੱਟ ਹੈ। 50 ਫੀਸਦੀ ਆਬਾਦੀ 25 ਸਾਲ ਤੋਂ ਵੀ ਘੱਟ ਹੈ। ਇਹੀ ਕਾਰਨ ਹੈ ਕਿ ਦੁਨੀਆ ਭਾਰਤ ਨੂੰ ਕੰਮ ਕਰਨ ਦੀ ਦ੍ਰਿੜ੍ਹ ਭਾਵਨਾ ਦੀ ਵਿਸ਼ੇਸ਼ ਸ਼੍ਰੇਣੀ ’ਚ ਰੱਖਦੀ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਭਾਰਤ ਦਾ ਹਰ ਵਿਅਕਤੀ ਨੌਜਵਾਨ ਹੈ। ਭਾਰਤ ਦਾ ਮਨ ਵੀ ਨੌਜਵਾਨ ਹੈ। ਭਾਰਤ ਆਪਣੀ ਸਮਰੱਥਾ ਪੱਖੋਂ ਵੀ ਨੌਜਵਾਨ ਹੈ। ਉਹ ਆਪਣੇ ਸੁਪਨਿਆਂ ਕਾਰਨ ਵੀ ਨੌਜਵਾਨ ਹੈ। ਭਾਰਤ ਆਪਣੇ ਚਰਿੱਤਰ ਪੱਖੋਂ ਵੀ ਨੌਜਵਾਨ ਹੈ। ਆਪਣੀ ਚੇਤਨਾ ਪੱਖੋਂ ਵੀ ਉਹ ਜਵਾਨ ਹੈ। ਮੋਦੀ ਸਰਕਾਰ ਨੇ 2014 ਤੱਕ 387 ਮੈਡੀਕਲ ਕਾਲਜਾਂ ’ਚ 71 ਫੀਸਦੀ ਦਾ ਵਾਧਾ ਕਰ ਕੇ ਇਨ੍ਹਾਂ ਦੀ ਗਿਣਤੀ 660 ਕਰ ਦਿੱਤੀ ਹੈ। ਯੂਨੀਵਰਸਿਟੀਆਂ ਜੋ 2014 ਤਕ 760 ਸਨ, ’ਚ 46 ਫੀਸਦੀ ਦਾ ਵਾਧਾ ਕਰ ਕੇ ਇਨ੍ਹਾਂ ਦੀ ਗਿਣਤੀ 1113 ਤੱਕ ਪਹੁੰਚਾ ਦਿੱਤੀ ਹੈ। ਇਹ ਇਕ ਕ੍ਰਾਂਤੀਕਾਰੀ ਤਬਦੀਲੀ ਹੈ। ਡਿਜੀਟਲ ਸਿੱਖਿਆ ’ਚ ਪੀ. ਐੱਮ. ਈ. ਵਿੱਦਿਆ, ਦਿਸ਼ਾ ਪਲੇਟਫਾਰਮ ਰਾਹੀਂ 33 ਭਾਸ਼ਾਵਾਂ ’ਚ ਈ-ਸਮੱਗਰੀ ਮੁਹੱਈਆ ਕਰਵਾਈ ਗਈ ਹੈ। 337 ਐੱਨ. ਸੀ. ਈ. ਆਰ. ਟੀ. ਕਿਤਾਬਾਂ ਦੀ ਡਿਜੀਟਲਾਈਜ਼ੇਸ਼ਨ ਕੀਤੀ ਗਈ ਹੈ। ਈ-ਪਾਠਸ਼ਾਲਾ ਮੋਬਾਈਲ ਐਪ ’ਤੇ ਮੁਹੱਈਆ ਹੈ। ਕਿਊ ਕੋਡ ਟੈਕਸਡ ਕਿਤਾਬਾਂ ਦੇ ਸਭ ਗ੍ਰੇਡ ਉਪਲੱਬਧ ਹਨ। ਵੱਖ-ਵੱਖ ਟੀ. ਵੀ. ਚੈਨਲਾਂ ’ਤੇ 24 ਘੰਟੇ ਬਿਨਾਂ ਕਿਸੇ ਰੁਕਾਵਟ ਦੇ ਪ੍ਰਸਾਰਣ ਹੋ ਰਿਹਾ ਹੈ।

ਡੀ. ਪੀ. ਚੰਦਨ
(ਭਾਜਪਾ ਨੇਤਾ)


Anuradha

Content Editor

Related News