ਦੇਸ਼ ’ਚ ਵਾਰ-ਵਾਰ ‘ਹਿੰਦੂ-ਮੁਸਲਮਾਨ’ ਕਰਨ ਵਾਲੇ ਕੌਣ?

Thursday, Aug 31, 2023 - 06:28 PM (IST)

ਦੇਸ਼ ’ਚ ਵਾਰ-ਵਾਰ ‘ਹਿੰਦੂ-ਮੁਸਲਮਾਨ’ ਕਰਨ ਵਾਲੇ ਕੌਣ?

ਰੋਜ਼ ਦੀਆਂ ਸਮੱਸਿਆਵਾਂ ਤੋਂ ਲੋਕਾਂ ਦਾ ਧਿਆਨ ਭਟਕਾ ਕੇ, ਦੇਸ਼ ’ਚ ਵਾਰ-ਵਾਰ ਹਿੰਦੂ-ਮੁਸਲਮਾਨ ਕੌਣ ਕਰ ਰਿਹਾ ਹੈ? ਅਸਲ ’ਚ, ਇਹ ਵਿਗੜੀ ਸਲਾਹ ਇਕ ਸਿਆਸੀ ਉਦਯੋਗ ਵਜੋਂ ਡੂੰਘੀਆਂ ਜੜ੍ਹਾਂ ਲਾ ਚੁੱਕੀ ਹੈ। ਅਜੇ ਹਾਲ ਹੀ ’ਚ ਦੇਸ਼ ਦੇ ਵੱਖ-ਵੱਖ ਕੋਨਾਂ ਤੋਂ ਜਿਸ ਤਰ੍ਹਾਂ ਸਕੂਲਾਂ ਅਤੇ ਉਸ ਦੇ ਵਿਦਿਆਰਥੀਆਂ ’ਤੇ ‘ਜ਼ੁਲਮ’ ਦੀਆਂ ਖਬਰਾਂ ਸਾਹਮਣੇ ਆਈਆਂ, ਉਸ ਨੇ ਇਸ ਇਸ ਕੌੜੀ ਸੱਚਾਈ ਨੂੰ ਮੁੜ ਦਰਸਾ ਦਿੱਤਾ ਹੈ। ਇਨ੍ਹਾਂ ਘਟਨਾਵਾਂ ’ਚੋਂ ਜਿਸ ਇਕ ਮਾਮਲੇ ਨੂੰ ਫਿਰਕੂ ਰੰਗ ਦੇਣ ਭਾਵ ‘ਹਿੰਦੂ ਬਨਾਮ ਮੁਸਲਿਮ’ ਬਣਾਉਣ ਦਾ ਯਤਨ ਹੋ ਰਿਹਾ ਹੈ, ਉਸ ’ਚ ਉੱਤਰ ਪ੍ਰਦੇਸ਼ ਸਥਿਤ ਮੁਜ਼ੱਫਰਨਗਰ ਦੇ ਇਕ ਨਿੱਜੀ ਪ੍ਰਾਇਮਰੀ ਸਕੂਲ ਅਤੇ ਉਸ ਦੇ ਘਟਨਾਕ੍ਰਮ ਨੂੰ ਸਵੈ- ਐਲਾਨੇ ਸੈਕੂਲਰਵਾਦੀ, ਖੱਬੇ-ਉਦਾਰਵਾਦੀ ਅਤੇ ਮੁਸਲਿਮ ਲੋਕ ਪ੍ਰਤੀਨਿਧੀਆਂ ਦਾ ਵੱਡਾ ਵਰਗ ਸੁਲਗਾਉਣ ਦਾ ਯਤਨ ਕਰ ਰਿਹਾ ਹੈ।

ਆਖਿਰ ਮੁਜ਼ੱਫਰਨਗਰ ਦਾ ਪੂਰਾ ਮਾਮਲਾ ਕੀ ਹੈ? ਬੀਤੇ ਸ਼ੁੱਕਰਵਾਰ (25 ਅਗਸਤ) ਖੇਤਰ ਦੇ ਖੁੱਬਾਪੁਰ ਪਿੰਡ ਸਥਿਤ ਨੇਹਾ ਪਬਲਿਕ ਸਕੂਲ ਦੀ ਅਧਿਆਪਕਾ-ਪ੍ਰਿੰਸੀਪਲ ਤ੍ਰਿਪਤਾ ਤ੍ਰਿਪਾਠੀ ਦੇ ਹੁਕਮ ’ਤੇ ਇਕ ਵਿਦਿਆਰਥੀ ਨੂੰ ਉਸ ਦੇ ਜਮਾਤੀਆਂ ਵੱਲੋਂ ਥੱਪੜ ਮਾਰਨ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ।

ਘਟਨਾ 24 ਅਗਸਤ ਦੀ ਹੈ ਜਿਸ ’ਚ ਇਕ ਮੁਸਲਿਮ ਵਿਦਿਆਰਥੀ 5 ਦਾ ਪਹਾੜਾ ਸੁਣਾਉਣ ’ਚ ਅਸਫਲ ਹੋ ਗਿਆ। ਇਸ ’ਤੇ 60 ਸਾਲਾ ਤ੍ਰਿਪਤਾ, ਜੋ ਕਿ ਖੁਦ ਨੂੰ ਦਿਲ ਦੀ ਰੋਗੀ ਅਤੇ ਅਪਾਹਿਜ ਦੱਸਦੀ ਹੈ- ਉਸ ਨੇ ਜਮਾਤ ਦੇ ਹੋਰ ਵਿਦਿਆਰਥੀ ਨੂੰ ਉਸ ਨੂੰ ਥੱਪੜ ਮਾਰਨ ਦਾ ਹੁਕਮ ਦੇ ਦਿੱਤਾ।

ਬਕੌਲ ਮੀਡੀਆ ਰਿਪੋਰਟ, ਇਸ ਸਕੂਲ ’ਚ ਕੁਲ 50-60 ਵਿਦਿਆਰਥੀ ਹਨ ਜਿਨ੍ਹਾਂ ’ਚੋਂ ਲਗਭਗ ਅੱਧੇ ਮੁਸਲਿਮ ਹਨ। ਕਈ ਪਰਿਵਾਰ ਪਹਿਲਾਂ ਤੋਂ ਉਸ ਸਕੂਲ ’ਚ ਆਪਣੇ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਸਰੀਰਕ ਸਜ਼ਾ ਬਾਰੇ ਜਾਣਦੇ ਸਨ। ਸਵਾਲ ਇਹ ਹੈ ਕਿ ਪਹਿਲਾਂ ਕਿਸੇ ਨੇ ਕਿਉਂ ਇਸ ਦਾ ਵਿਰੋਧ ਨਹੀਂ ਕੀਤਾ?

ਵਾਇਰਲ ਵੀਡੀਓ ’ਚ ਦੋਸ਼ੀ ਅਧਿਆਪਕਾ ਕਹਿੰਦੀ ਦਿਸ ਰਹੀ ਹੈ,‘‘ਮੈਂ ਤਾਂ ਡਿਕਲੇਅਰ ਕਰ ਦਿੱਤਾ , ਜਿੰਨੇ ਵੀ ਮੁਹੰਮਡਨ ਬੱਚੇ ਹਨ, ਇਨ੍ਹਾਂ ਦੇ ਉੱਥੇ ਚਲੇ ਜਾਓ।’’ ਇਨ੍ਹਾਂ ਸਤਰਾਂ ਤੋਂ ਸਪੱਸ਼ਟ ਹੈ ਕਿ ਇਹ ਵਾਕ ਅੱਧਾ-ਅਧੂਰਾ ਹੈ। ਹੁਣ ਪੂਰਾ ਮਾਮਲਾ ਕੀ ਹੈ? ਇਸ ਦਾ ਖੁਲਾਸਾ ਚੋਰੀ-ਛਿਪੇ ਉਹ ਵੀਡੀਓ ਬਣਾਉਣ ਵਾਲੇ ਪੀੜਤ ਵਿਦਿਆਰਥੀ ਦੇ ਭਰਾ ਨਦੀਮ ਨੇ ਕੀਤਾ ਹੈ।

ਉਸ ਮੁਤਾਬਕ ਅਧਿਆਪਕਾ ਉਨ੍ਹਾਂ ਮੁਸਲਿਮ ਔਰਤਾਂ ਦੀ ਸ਼ਿਕਾਇਤ ਕਰ ਰਹੀ ਸੀ ਜੋ ਆਪਣੇ ਬੱਚਿਆਂ ਦੀ ਪੜ੍ਹਾਈ ’ਤੇ ਧਿਆਨ ਨਹੀਂ ਦਿੰਦੀਆਂ। ਇਹੀ ਨਹੀਂ, ਵਿਦਿਆਰਥੀ ਦੇ ਪਿਤਾ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਪੂਰੇ ਘਟਨਾ ਚੱਕਰ ਨੂੰ ਹਿੰਦੂ-ਮੁਸਲਿਮ ਦਾ ਮਾਮਲਾ ਹੋਣ ਤੋਂ ਨਾਂਹ ਕੀਤੀ ਹੈ। ਹੁਣ ਪੂਰਾ ਮਾਮਲਾ ਸਕੂਲ ਦੇ ਅਧਿਆਪਕ ਦੇ ਵਤੀਰੇ ਅਤੇ ਸਕੂਲੀ ਵਿਦਿਆਰਥੀਆਂ ਨਾਲ ਹੋਏ ਭੈੜੇ ਵਿਹਾਰ ਨਾਲ ਸਬੰਧਤ ਸੀ ਪਰ ਇਸ ਨੂੰ ਅਖੌਤੀ ‘ਇਸਲਾਮੋਫੋਬੀਆ’ ਦਾ ਮੁੱਦਾ ਬਣਾ ਦਿੱਤਾ ਗਿਆ।

ਇਸ ਪਿਛੋਕੜ ’ਚ ਜਿਸ ਦੂਜੀ ਘਟਨਾ ਦੀ ਮੀਡੀਆ ਦੇ ਇਕ ਹਿੱਸੇ ’ਚ ਸਿਰਫ ਚਰਚਾ ਹੋਈ ਹੈ, ਉਸ ਦੇ ਪੂਰੀ ਤਰ੍ਹਾਂ ਫਿਰਕੂ ਹੋਣ ਜਾਂ ਨਾ ਹੋਣ ਦਾ ਫੈਸਲਾ ਪਾਠਕ ਹੀ ਕਰਨ। ਜਿਸ ਸਮੇਂ ਮੁਜ਼ੱਫਰਨਗਰ ਦੇ ਘਟਨਾਕ੍ਰਮ ਨੂੰ ‘ਹਿੰਦੂ-ਮੁਸਲਿਮ’ ਨੈਰੇਟਿਵ ਸਾਂਚੇ ’ਚ ਪਾਇਆ ਜਾ ਰਿਹਾ ਸੀ, ਠੀਕ ਉਸੇ ਸਮੇਂ ਮੁਜ਼ੱਫਰਨਗਰ ਤੋਂ ਲਗਭਗ 500 ਕਿਲੋਮੀਟਰ ਦੂਰ ਜੰਮੂ ਦੇ ਕਠੂਆ ਸਥਿਤ ਸਰਕਾਰੀ ਸਕੂਲ ’ਚ 10ਵੀਂ ਦੇ ਇਕ ਵਿਦਿਆਰਥੀ ਨੂੰ ਇੰਨੀ ਬੇਰਹਿਮੀ ਨਾਲ ਕੁੱਟ ਦਿੱਤਾ ਗਿਆ ਕਿ ਉਸ ਨੂੰ ਹਸਪਤਾਲ ’ਚ ਭਰਤੀ ਕਰਾਉਣਾ ਪੈ ਗਿਆ, ਜੋ 4 ਦਿਨ ਹਸਪਤਾਲ ’ਚ ਇਲਾਜ ਪਿੱਛੋਂ ਆਪਣੇ ਘਰ ਪਰਤ ਆਇਆ ਹੈ।

ਉਸ ਵਿਦਿਆਰਥੀ ਦਾ ਅਪਰਾਧ ਸਿਰਫ ਇੰਨਾ ਸੀ ਕਿ ਉਸ ਨੇ ਆਪਣੀ ਜਮਾਤ ਦੇ ਬਲੈਕਬੋਰਡ ’ਤੇ ‘ਜੈ ਸ਼੍ਰੀਰਾਮ’ ਲਿਖ ਦਿੱਤਾ ਸੀ। ਵਿਦਿਆਰਥੀ ਨੂੰ ਅੱਧਮਰਿਆ ਕਰਨ ਵਾਲੇ ਕੋਈ ਹੋਰ ਨਹੀਂ, ਉਸ ਦੇ ਸਕੂਲ ਦੇ ਪ੍ਰਿੰ. ਮੁਹੰਮਦ ਹਾਫਿਜ਼ ਅਤੇ ਅਧਿਆਪਕ ਫਾਰੂਖ ਅਹਿਮਦ ਹਨ।

ਖਬਰ ਮੁਤਾਬਕ, ਜਦੋਂ ਫਾਰੂਖ ਨੇ ਬਲੈਕਬੋਰਡ ’ਤੇ ਵਿਦਿਆਰਥੀ ਵੱਲੋਂ ‘ਜੈ ਸ਼੍ਰੀਰਾਮ’ ਦਾ ਨਾਅਰਾ ਲਿਖਿਆ ਦੇਖਿਆ ਤਦ ਉਸ ਨੇ ਆਪਣਾ ਆਪਾ ਖੋਹ ਕੇ ਹੋਰ ਜਮਾਤੀਆਂ ਦੇ ਸਾਹਮਣੇ ਉਸ ਵਿਦਿਆਰਥੀ ਨੂੰ ਜ਼ਮੀਨ ’ਤੇ ਡੇਗ ਕੇ ਬੁਰੀ ਤਰ੍ਹਾਂ ਕੁੱਟ ਦਿੱਤਾ। ਜਦ ਇਸ ਇਸ ਨਾਲ ਵੀ ਉਸ ਦਾ ਮਨ ਨਹੀਂ ਭਰਿਆ ਤਾਂ ਫਾਰੂਖ ਵਿਦਿਆਰਥੀ ਨੂੰ ਪ੍ਰਿੰਸੀਪਲ ਦੇ ਦਫਤਰ ਲੈ ਗਿਆ ਤੇ ਦਰਵਾਜ਼ਾ ਬੰਦ ਕਰ ਕੇ ਉਸ ਨੇ ਹਾਫਿਜ਼ ਨਾਲ ਮਿਲ ਕੇ ਫਿਰ ਤੋਂ ਵਿਦਿਆਰਥੀ ਦੀ ਲੱਤਾਂ-ਮੁੱਕਿਆਂ ਨਾਲ ਕੁੱਟਮਾਰ ਕਰ ਿਦੱਤੀ।

ਦੋਵਾਂ ਨੇ ਬੁਰੀ ਤਰ੍ਹਾਂ ਜ਼ਖਮੀ ਵਿਦਿਆਰਥੀ ਨੂੰ ਇਹ ਵੀ ਧਮਕੀ ਦਿੱਤੀ ਹੈ ਕਿ ਜੇ ਉਸ ਨੇ ਫਿਰ ਤੋਂ ‘ਜੈ ਸ਼੍ਰੀਰਾਮ’ ਲਿਖਣ ਦੀ ਦਲੇਰੀ ਕੀਤੀ ਤਾਂ ਉਹ ਉਸ ਨੂੰ ਮੌਤ ਦੇ ਘਾਟ ਉਤਾਰ ਦੇਣਗੇ। ਇਸ ਪਿੱਛੋਂ ਦੋਵਾਂ ਅਧਿਆਪਕਾਂ ਨੇ ਇਕ ਸਕੂਲੀ ਕਰਮਚਾਰੀ ਨੂੰ ਜਮਾਤ ’ਚ ਭੇਜ ਕੇ ‘ਜੈ ਸ਼੍ਰੀਰਾਮ’ ਦਾ ਨਾਅਰਾ ਪਾਣੀ ਨਾਲ ਸਾਫ ਕਰਵਾ ਦਿੱਤਾ।

ਸ਼੍ਰੀਰਾਮ, ਭਾਰਤੀ ਸਨਾਤਨ ਸੱਭਿਆਚਾਰ ਦੀ ਆਤਮਾ ਹੈ। ਉਨ੍ਹਾਂ ਦਾ ਜੀਵਨ ਇਸ ਭੂ-ਖੰਡ ’ਚ ਵਸੇ ਲੋਕਾਂ ਲਈ ਆਦਰਸ਼ ਹੈ। ਪੂਰੀ ਦੁਨੀਆ ਦੇ ਕਰੋੜਾਂ ਸ਼ਰਧਾਲੂਆਂ ਲਈ ਸ਼੍ਰੀਰਾਮ ਭਗਵਾਨ ਹੈ। ਤਾਂ ਹੀ ਤਾਂ ਗਾਂਧੀ ਜੀ ਨੇ ਆਦਰਸ਼ ਸਮਾਜ ਦੀ ਕਲਪਨਾ ’ਚ ਰਾਮਰਾਜ ਨੂੰ ਦੇਖਿਆ ਤਾਂ ਆਖਰੀ ਸਾਹ ਲੈਂਦੇ ਸਮੇਂ ਸਿਰਫ ਰਾਮ ਦਾ ਨਾਂ ਲਿਆ।

ਇਹੀ ਨਹੀਂ, ਭਾਰਤੀ ਸੰਵਿਧਾਨ ਦੇ ਹਸਤਲਿਖਤ ਹਿੰਦੀ-ਅੰਗ੍ਰੇਜ਼ੀ ਖਰੜਿਆਂ ’ਚ ਸ਼੍ਰੀਰਾਮ ਦਾ ਵੀ ਚਿੱਤਰ ਬਣਿਆ ਹੋਇਆ ਹੈ। ਅਜਿਹਾ ਇਸ ਲਈ ਹੋਇਆ ਕਿਉਂਕਿ ਉਨ੍ਹਾਂ ਤੋਂ ਪ੍ਰੇਰਣਾ ਲੈ ਕੇ ਅਣਗਿਣਤ ਆਜ਼ਾਦੀ ਘੁਲਾਟੀਆਂ ਨੇ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਦਿੱਤੀ ਜਾਂ ਜੇਲ ਗਏ ਅਤੇ ਉਨ੍ਹਾਂ ਦੀ ਹੀ ਪ੍ਰੇਰਣਾ ਨਾਲ ਦੇਸ਼ ਦੇ ਪੁਨਰਨਿਰਮਾਣ ਦਾ ਰਾਹ ਨਿਰਧਾਰਿਤ ਹੋਇਆ ਸੀ। ਇਹ ਬੇਹੱਦ ਮੰਦਭਾਗਾ ਹੈ ਕਿ ਅੱਜ ਉਸੇ ਦੇਸ਼ ’ਚ ‘ਜੈ ਸ਼੍ਰੀਰਾਮ’ ਦਾ ਨਾਅਰਾ ਲਾਉਣਾ ‘ਫਿਰਕੂਵਾਦ’, ਤਾਂ ਇਸ ਦਾ ਨਾਅਰਾ ਲਾਉਣ ਵਾਲਿਆਂ ਨਾਲ ਕੁੱਟਮਾਰ ਕਰਨਾ ‘ਸੈਕੂਲਰਵਾਦ’ ਹੋ ਗਿਆ ਹੈ।

ਆਖਿਰ ਕੀ ਕਰਾਨ ਹੈ ਕਿ ਸੈਕੂਲਰਵਾਦੀ-ਖੱਬੇਪੱਖੀ-ਜਿਹਾਦੀ ਕੁਨਬੇ ਨੂੰ ਕਠੂਆ ਦੀ ਬਜਾਏ ਸਿਰਫ ਮੁਜ਼ੱਫਰਨਗਰ ਮਾਮਲੇ ’ਚ ਹੀ ਫਿਰਕੂਵਾਦ ਦਿਸ ਰਿਹਾ ਹੈ? ਇਸ ਦਾ ਕਾਰਨ ਉਨ੍ਹਾਂ ਦੀ ਵਿਗੜੀ ਸੰਵੇਦਨਸ਼ੀਲਤਾ ਪ੍ਰੇਰਿਤ ਪਰਿਭਾਸ਼ਾ ਹੈ, ਜਿਸ ’ਚ ਪੀੜਤ ਦਾ ਘੱਟਗਿਣਤੀ-ਖਾਸ ਕਰ ਕੇ ਮੁਸਲਮਾਨ ਅਤੇ ਦੋਸ਼ੀ ਦਾ ਹਿੰਦੂ, ਉਹ ਵੀ ਉੱਚ ਜਾਤੀ ਦਾ ਹੋਣਾ ਜ਼ਰੂਰੀ ਹੈ। ਉਲਟ ਸਥਿਤੀ ਵਾਲੇ ਮਾਮਲਿਆਂ ’ਤੇ ਉਹ ਗੁੱਸਾ ਪ੍ਰਗਟਾਉਣਾ ਤਾਂ ਦੂਰ, ਉਸ ਦਾ ਨੋਟਿਸ ਲੈਣਾ ਵੀ ਪਸੰਦ ਨਹੀਂ ਕਰਦੇ।

ਇਸ ਸਮੂਹ ਲਈ ਮੁਜ਼ੱਫਰਗਨਰ ਦਾ ਮਾਮਲਾ ਆਪਣੇ ਫਰਜ਼ੀ ‘ਦੇਸ਼ ’ਚ ਮੁਸਲਿਮ ਸੁਰੱਖਿਅਤ ਨਹੀਂ’ ਨੈਰੇਟਿਵ ਦੇ ਮੁਤਾਬਕ ਇਸ ਲਈ ਵੀ ਸੀ ਕਿਉਂਕਿ ਇਸ ’ਚ ਤੱਥਾਂ ਨੂੰ ਤੋੜ-ਮਰੋੜ ਕੇ ਘਟਨਾ ਨੂੰ ਹਿੰਦੂ-ਮੁਸਲਿਮ ਦਾ ਰੰਗ ਦੇਣਾ, ਕਠੂਆ ਮਾਮਲੇ ਦੀ ਤੁਲਨਾ ’ਚ ਬੜਾ ਸੌਖਾ ਅਤੇ ਸੁਭਾਵਿਕ ਸੀ।

ਕੀ ਇਸ ਤਰ੍ਹਾਂ ਦੇ ਦੋਹਰੇ ਮਾਪਦੰਡ ਅਤੇ ਮਜ਼੍ਹਬੀ ਕੱਟੜਤਾ ਦੀ ਚੋਣਵੇਂ ਨਜ਼ਰੀਏ ਨਾਲ ਕਿਸੇ ਵੀ ਸਮਾਜ ’ਚ ਲੰਬੇ ਸਮੇਂ ਦੀ ਸਦਭਾਵਨਾ, ਭਾਈਚਾਰਕ ਸਾਂਝ ਅਤੇ ਸ਼ਾਂਤੀ ਸੰਭਵ ਹੈ?

ਅਸਲ ’ਚ, ਮੁਜ਼ੱਫਰਨਗਰ ਮਾਮਲੇ ’ਤੇ ਸੈਕੂਲਰਵਾਦੀ-ਖੱਬੇਪੱਖੀ-ਜਿਹਾਦੀ ਜਮਾਤ ਵੱਲੋਂ ‘ਹਿੰਦੂ-ਮੁਸਲਿਮ’ ਦਾ ਗੰਦਾ ਨੈਰੇਟਿਵ ਸਥਾਪਿਤ ਕਰਨਾ, ਬਦਕਿਸਮਤ ਨੂਪੁਰ ਸ਼ਰਮਾ ਕਾਂਡ ਨੂੰ ਦੁਹਰਾਉਣ ਦਾ ਯਤਨ ਹੈ। ਤਦ ਉਹ ਕੁਨਬਾ ਮੋਦੀ ਵਿਰੋਧ ਦੇ ਨਾਂ ’ਤੇ ਭਾਰਤ ਨੂੰ ਵਿਸ਼ਵ ਬਿਰਾਦਰੀ ’ਚ ਕਲੰਕਿਤ ਕਰਨ ’ਚ ਅੰਸ਼ਿਕ ਤੌਰ ’ਤੇ ਸਫਲ ਵੀ ਹੋ ਗਿਆ ਸੀ। ਇਸ ਵਾਰ ਉਨ੍ਹਾਂ ਦਾ ਮਕਸਦ ਆਉਣ ਵਾਲੀ 9-10 ਸਤੰਬਰ ਨੂੰ ਦਿੱਲੀ ’ਚ ਆਯੋਜਿਤ ਹੋਣ ਵਾਲੇ ਸ਼ਾਨਦਾਰ ਜੀ-20 ਸੰਮੇਲਨ ਤੋਂ ਪਹਿਲਾਂ ਦੁਨੀਆ ਭਰ ’ਚ ਬਹੁਲਤਾਵਾਦੀ ਭਾਰਤ ਵਿਰੁੱਧ ਵਾਤਾਵਰਣ ਬਣਾਉਣਾ ਹੈ।

ਬਲਬੀਰ ਪੁੰਜ


author

Rakesh

Content Editor

Related News