ਕਾਰਗਿਲ ਦੀ ਜੰਗ ’ਚ ਦੋ ਪ੍ਰਮਾਣੂ ਰਾਸ਼ਟਰ ਆਹਮੋ-ਸਾਹਮਣੇ

07/27/2022 12:18:42 AM

ਹਰ ਸਾਲ 26 ਜੁਲਾਈ ਨੂੰ, ਕਾਰਗਿਲ ਵਿਜਯ ਦਿਵਸ 1999 ’ਚ ਕਾਰਗਿਲ ’ਚ ਭਾਰਤੀ ਜਿੱਤ ਦੀ ਯਾਦ ’ਚ ਮਨਾਇਆ ਜਾਂਦਾ ਹੈ, ÀÀਉਦੋਂ ਭਾਰਤੀ ਹਥਿਆਰਬੰਦ ਬਲਾਂ ਨੇ ਸਾਡੇ ਖੇਤਰ ਵਿਚ ਪਹਾੜੀ ਚੋਟੀਆਂ ਉੱਤੇ ਕਬਜ਼ਾ ਕਰਨ ਵਾਲੇ ਪਾਕਿਸਤਾਨੀ ਫੌਜ ਦੇ ਜਵਾਨਾਂ ਨੂੰ ਖਦੇੜ ਦਿੱਤਾ ਸੀ। ਇਹ ਉਨ੍ਹਾਂ ਭਾਰਤੀ ਸੈਨਿਕਾਂ ਦੀ ਬਹਾਦਰੀ ਦਾ ਜਸ਼ਨ ਮਨਾਉਂਦਾ ਹੈ ਜਿਨ੍ਹਾਂ ਨੇ ਸਾਰੀਆਂ ਕਠਿਨਾਈਆਂ ਦੇ ਵਿਰੁੱਧ ਵੱਡੀ ਕੀਮਤ ’ਤੇ ਜਿੱਤ ਪ੍ਰਾਪਤ ਕੀਤੀ। ਸਾਡੇ ਦੇਸ਼ ਦੀ ਖੇਤਰੀ ਅਖੰਡਤਾ ਦੀ ਰੱਖਿਆ ਲਈ ਕਾਰਗਿਲ ਵਿਚ 527 ਅਧਿਕਾਰੀਆਂ ਅਤੇ ਜਵਾਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਉਨ੍ਹਾਂ ਨੇ ਦੇਸ਼ ਦਾ ਨਾਂ ਰੌਸ਼ਨ ਕੀਤਾ। ਅਸੀਂ ਉਨ੍ਹਾਂ ਨੂੰ ਸਲਾਮ ਕਰਦੇ ਹਾਂ। ਕਾਰਗਿਲ ਟਕਰਾਅ ਟੈਕਨੀਕਲੀ ਕੋਈ ਜੰਗ ਨਹੀਂ ਸੀ ਪਰ ਇਹ ਕਿਸੇ ਵੀ ਪੱਖੋਂ ਜੰਗ ਤੋਂ ਘੱਟ ਨਹੀਂ ਸੀ, ਘੱਟੋ-ਘੱਟ ਸਾਡੇ ਸੈਨਿਕਾਂ ਅਤੇ ਨੌਜਵਾਨ ਲੀਡਰਾਂ ਵਲੋਂ ਦਿਖਾਈ ਗਈ ਬਹਾਦਰੀ ਦੇ ਮਾਮਲੇ ਵਿਚ। ਕਾਰਗਿਲ ਲੱਦਾਖ ਦਾ ਇਕ ਸ਼ਾਨਦਾਰ ਕੁਦਰਤੀ ਸੁੰਦਰਤਾ ਵਾਲਾ ਜ਼ਿਲਾ ਹੈ। ਭਾਰਤ ਅਤੇ ਪਾਕਿਸਤਾਨ ਦਰਮਿਆਨ ਕੰਟਰੋਲ ਰੇਖਾ (ਐੱਲ.ਓ.ਸੀ.) ਕਾਰਗਿਲ ਦੇ ਪਹਾੜੀ ਅਤੇ ਊਬੜ-ਖਾਬੜ ਇਲਾਕੇ ਵਿਚੋਂ ਦੀ ਲੰਘਦੀ ਹੈ। ਇਨ੍ਹਾਂ ਬਰਫ਼ ਨਾਲ ਢਕੇ ਪਹਾੜਾਂ ਦੀ ਉਚਾਈ 11000 ਤੋਂ 18000 ਫੁੱਟ ਤੱਕ ਹੈ।

ਪਾਕਿਸਤਾਨ ਨੇ ਕਾਰਗਿਲ ਦੀਆਂ ਬਰਫ਼ ਨਾਲ ਢੱਕੀਆਂ ਕਠਿਨ ਪਹਾੜੀ ਚੋਟੀਆਂ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਿਉਂ ਕੀਤੀ? ਸਭ ਤੋਂ ਪਹਿਲਾਂ, ਸਾਨੂੰ ਇਸ ਗੱਲ ਨੂੰ ਸਮਝਣਾ ਹੋਵੇਗਾ ਕਿ ਕਾਰਗਿਲ ਦੇ ਪੱਛਮ ਵਿਚ ਸਿਆਚਿਨ ਗਲੇਸ਼ੀਅਰ ’ਚ ਇਕ ਦਹਾਕਾ ਪਹਿਲਾਂ ਕੀ ਹੋਇਆ ਸੀ। 1980 ਦੇ ਦਹਾਕੇ ’ਚ ਸਿਆਚਿਨ ਗਲੇਸ਼ੀਅਰ ਉੱਤੇ ਭਾਰਤ ਅਤੇ ਪਾਕਿਸਤਾਨ ਦੀਆਂ ਫ਼ੌਜਾਂ ਦਾ ਸਾਹਮਣਾ ਹੋਇਆ। ਇਹ ਮੇਰੀ ਬਟਾਲੀਅਨ ਸੀ ਜਿਸਨੇ ਦੁਨੀਆ ’ਚ ਸਭ ਤੋਂ ਉੱਚੇ ਹਮਲੇ ਨੂੰ ਅੰਜ਼ਾਮ ਦਿੱਤਾ ਅਤੇ 21153 ਫੁੱਟ ’ਤੇ ਪਾਕਿਸਤਾਨੀ ਕਾਯਦ ਪੋਸਟ ’ਤੇ ਕਬਜ਼ਾ ਕੀਤਾ, ਉਸ ਨੂੰ ਬਾਅਦ ’ਚ ਆਨਰੇਰੀ ਕੈਪਟਨ ਬਾਨਾ ਸਿੰਘ, ਪੀ.ਵੀ. ਸੀ. ਦੇ ਸਨਮਾਨ ’ਚ ਬਾਨਾ ਟੌਪ ਦਾ ਨਾਮ ਦਿੱਤਾ ਗਿਆ, ਜਿਸ ਦੇ ਸੈਕਸ਼ਨ ਨੇ ਅੰਤ ’ਚ ਪੋਸਟ ’ਤੇ ਹਮਲਾ ਕੀਤਾ ਸੀ। ਇਸ ਹਾਰ ਤੋਂ ਸ਼ਰਮਿੰਦਾ ਹੋ ਕੇ ਤਿੰਨ ਮਹੀਨੇ ਬਾਅਦ ਪਾਕਿਸਤਾਨ ਦੇ ਸਪੈਸ਼ਲ ਸਰਵਿਸਿਜ਼ ਗਰੁੱਪ ਨੇ ਜਵਾਬੀ ਹਮਲਾ ਕੀਤਾ, ਜਿਸ ਨੂੰ ਸਫ਼ਲਤਾਪੂਰਵਕ ਮਾਤ ਦਿੱਤੀ ਗਈ। ਇਸ ਕਾਰਵਾਈ ਨੂੰ ਉਨ੍ਹਾਂ ਦੇ ਕਮਾਂਡਰ ਬ੍ਰਿਗੇਡੀਅਰ ਪਰਵੇਜ਼ ਮੁਸ਼ੱਰਫ ਨੇ ਲਾਂਚ ਕੀਤਾ ਸੀ। ਉਹ ਉਸ ਹਾਰ ਤੋਂ ਸੁਚੇਤ ਸਨ। ਜਦੋਂ ਉਹ ਫੌਜ ਮੁਖੀ ਬਣੇ ਤਾਂ ਸ਼ੁਰੂ ’ਚ ਸਿਆਸੀ ਸਹਿਮਤੀ ਤੋਂ ਬਿਨਾਂ ਕਾਰਗਿਲ ਘੁਸਪੈਠ ਦੀ ਯੋਜਨਾ ਬਣਾਈ। ਇਨ੍ਹਾਂ ਪਹਾੜੀ ਚੋਟੀਆਂ ’ਤੇ ਕਬਜ਼ਾ ਕਰਕੇ, ਉਨ੍ਹਾਂ ਨੇ ਸ਼੍ਰੀਨਗਰ ਤੋਂ ਲੇਹ ਅਤੇ ਸਿਆਚਿਨ ਨੂੰ ਜਾਣ ਵਾਲੀ ਸੜਕ ਨੂੰ ਕੱਟਣ ਦੀ ਉਮੀਦ ਕੀਤੀ। 1999 ’ਚ ਪਾਕਿਸਤਾਨ ਨੇ ਆਪਣੇ ਸੈਨਿਕਾਂ ਨੂੰ ਕਾਰਗਿਲ ’ਚ ਸਰਦੀਆਂ ’ਚ ਦੋਵਾਂ ਪਾਸਿਆਂ ਦੇ ਹਲਕੇ ਕਬਜ਼ੇ ਵਾਲੇ ਖੇਤਰਾਂ ਵਿਚ ਐੱਲ.ਓ.ਸੀ. ਦੇ ਪਾਰ ਭੇਜਿਆ। ਇਹ ਉਦੋਂ ਹੋਇਆ ਜਦੋਂ ਤਤਕਾਲੀ ਪ੍ਰਧਾਨ ਮੰਤਰੀ ਵਾਜਪਾਈ ਸ਼ਾਂਤੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ ਬੱਸ ਵਿਚ ਲਾਹੌਰ ਗਏ ਸਨ। ਇਹ ਸਾਡੇ ਨਾਲ ਰਾਸ਼ਟਰੀ ਪੱਧਰ ’ਤੇ ਧੋਖਾ ਸੀ। ਸਾਡੀ ਪਿੱਠ ’ਚ ਛੁਰਾ ਮਾਰਿਆ ਗਿਆ ਸੀ।

ਇਕ ਟਕਰਾਅ ਦੇ ਰੂਪ ’ਚ, ਅਜਿਹਾ ਬਹੁਤ ਹੀ ਘੱਟ ਦੇਖਣ ਨੂੰ ਮਿਲਦਾ ਹੈ, ਜੇ ਵਿਲੱਖਣ ਨਾ ਵੀ ਹੋਵੇ। ਭਾਰਤ ਦੇ ਜ਼ਿੰਮੇਵਾਰ ਵਿਵਹਾਰ ਅਤੇ ਸਾਡੇ ਸੈਨਿਕਾਂ ਦੁਆਰਾ ਪ੍ਰਦਰਸ਼ਿਤ ਕੀਤੀ ਬੇਮਿਸਾਲ ਬਹਾਦਰੀ ਨੇ ਦੁਸ਼ਮਣ ਨੂੰ ਪੂਰੀ ਤਰ੍ਹਾਂ ਨਾਲ ਜੰਗ ’ਚ ਨਹੀਂ ਵਧਣ ਦਿੱਤਾ। ਜੰਗ ਸਿਰਫ਼ ਐੱਲ.ਓ.ਸੀ. ਤੱਕ ਹੀ ਸੀਮਿਤ ਨਹੀਂ ਸੀ, ਬਲਕਿ ਇਹ ਕਾਰਗਿਲ ਤੱਕ ਵੀ ਸੀਮਿਤ ਰਹੀ। ਭਾਰਤੀ ਫੌਜ ਅਤੇ ਭਾਰਤੀ ਹਵਾਈ ਸੈਨਾ ਨੇ ਐੱਲ.ਓ.ਸੀ. ਨੂੰ ਪਾਰ ਨਹੀਂ ਕੀਤਾ, ਹਾਲਾਂਕਿ ਐੱਲ.ਓ.ਸੀ. ਦੇ ਪਾਰ ਅਾਪਰੇਸ਼ਨ ਸ਼ੁਰੂ ਕਰ ਕੇ ਦੁਸ਼ਮਣ ਫ਼ੌਜਾਂ ਨੂੰ ਉਨ੍ਹਾਂ ਦੇ ਲਾਜੈਸਟਿਕ ਠਿਕਾਣਿਆਂ ਤੋਂ ਕੱਟਣਾ ਕਾਰਜਸ਼ੀਲ ਸਮਝਦਾਰੀ ਹੁੰਦੀ। ਪਾਕਿਸਤਾਨ ਵਲੋਂ ਖੁਦ ਇਸਦੀ ਉਲੰਘਣਾ ਕਰਨ ਤੋਂ ਬਾਅਦ ਕੰਟਰੋਲ ਰੇਖਾ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣਾ ਕਿਉਂ ਅਹਿਮ ਸੀ? ਇਹ ਸ਼ਾਇਦ ਇਕੋ ਇਕ ਅਜਿਹਾ ਸਮਾਂ ਸੀ ਜਦੋਂ ਦੋ ਪ੍ਰਮਾਣੂ ਰਾਸ਼ਟਰ ਯੁੱਧ ਵਿਚ ਚਲੇ ਗਏ ਸਨ ਅਤੇ ਦੁਨੀਆ ਸਾਹ ਰੋਕ ਕੇ ਹਾਲਾਤ ਵੱਲ ਦੇਖ ਰਹੀ ਸੀ। ਭਾਰਤ ਨੇ ਆਪਣਾ ਸੰਜਮ ਦਿਖਾਇਆ ਤਾਂ ਜੋ ਟਕਰਾਅ ਨੂੰ ਅਨੁਪਾਤ ਤੋਂ ਬਾਹਰ ਜਾਣ ਤੋਂ ਰੋਕਿਆ ਜਾ ਸਕੇ। ਹਾਲਾਂਕਿ, ਇਹ ਇਕ ਕੀਮਤ ’ਤੇ ਆਇਆ।

ਇਹ ਟੈਲੀਵਿਜ਼ਨ ’ਤੇ ਦਿਖਾਈ ਜਾਣ ਵਾਲੀ ਭਾਰਤ ਦੀ ਪਹਿਲੀ ਜੰਗ ਸੀ। ਇਕ ਪਾਸੇ ਦੇਸ਼ ਨੇ ਰੀਅਲ ਟਾਈਮ ’ਚ ਅਾਪਰੇਸ਼ਨਾਂ ਦੀ ਪ੍ਰਗਤੀ ਨੂੰ ਦੇਖਿਆ ਅਤੇ ਦੂਸਰੇ ਪਾਸੇ ਇਸ ਨੇ ਯੁੱਧ ਦੇ ਮਨੁੱਖੀ ਪੱਖ ਨੂੰ ਦੇਖਿਆ - ਅਫਸਰਾਂ ਅਤੇ ਸੈਨਿਕਾਂ ਵਲੋਂ ਕੀਤੇ ਗਏ ਮਹਾਨ ਬਲੀਦਾਨ, ਉਨ੍ਹਾਂ ਦੇ ਪਰਿਵਾਰਾਂ ਦੇ ਦਿਲ ਦਹਿਲਾ ਦੇਣ ਵਾਲੇ ਦ੍ਰਿਸ਼, ਅੰਤਿਮ ਸੰਸਕਾਰਾਂ ’ਤੇ ਰਾਸ਼ਟਰਵਾਦੀ ਭਾਵਨਾ ਦਾ ਉਭਾਰ। ਜਦੋਂ ਕੈਪਟਨ ਵਿਕਰਮ ਬੱਤਰਾ ਪਹਾੜੀ ਚੋਟੀ ’ਤੇ ਕਬਜ਼ਾ ਕਰਨ ਤੋਂ ਬਾਅਦ ਜਿੱਤ ਕੇ ਪਰਤਿਆ ਤਾਂ ਉਸਨੇ ਕਿਹਾ, \\\"ਯੇ ਦਿਲ ਮਾਂਗੇ ਹੋਰ...\\\" ਉਸ ਦੇ ਇਨ੍ਹਾਂ ਮਕਬੂਲ ਸ਼ਬਦਾਂ ਨੇ ਨੌਜਵਾਨਾਂ ਦੀ ਕਲਪਨਾ ਨੂੰ ਹੀ ਨਹੀਂ ਬਲਕਿ ਪੂਰੀ ਕੌਮ ਨੂੰ ਜਗਾਇਆ। ਉਸਨੇ ਅਗਲੇ ਹਮਲੇ ’ਚ ਆਪਣੀ ਜਾਨ ਦੇ ਦਿੱਤੀ । ਉਹ ਸਿਰਫ਼ 24 ਸਾਲ ਦਾ ਸੀ। ਇਸੇ ਤਰ੍ਹਾਂ ਕਈ ਹੋਰ ਵੀ ਸਨ - ਜੋ ਸਾਰੇ ਆਪਣੇ 20ਵਿਆਂ ਦੇ ਸ਼ੁਰੂਆਤੀ ਵਰ੍ਹਿਆਂ ਵਿਚ ਸਨ ਅਤੇ ਉਨ੍ਹਾਂ ਨੇ ਤਜਰਬੇਕਾਰ ਸਿਪਾਹੀਆਂ ਦੀ ਅਗਵਾਈ ਕੀਤੀ, ਜੋ ਉਨ੍ਹਾਂ ਤੋਂ 10 ਜਾਂ ਕੁਝ ਇਕ ਤਾਂ 20 ਸਾਲ ਵੱਡੇ ਸਨ। ਇਕ ਕਮਾਂਡਿੰਗ ਅਫਸਰ ਵਜੋਂ, ਮੈਨੂੰ ਆਪਣੀ ਯੂਨਿਟ ਦੇ ਇਕ ਅਧਿਕਾਰੀ ਤੋਂ ਇਕ ਟੈਲੀਗ੍ਰਾਮ ਪ੍ਰਾਪਤ ਹੋਇਆ, ਜਿਸਨੂੰ ਮੈਡੀਕਲ ਆਧਾਰ ’ਤੇ ਸੇਵਾ ਤੋਂ ਬਾਹਰ ਕਰ ਦਿੱਤਾ ਗਿਆ ਸੀ। ਉਹ ਯੁੱਧ ਦੌਰਾਨ ਦੁਸ਼ਮਣ ਨਾਲ ਲੜਨ ਲਈ ਬਟਾਲੀਅਨ ’ਚ ਦੁਬਾਰਾ ਸ਼ਾਮਲ ਹੋਣਾ ਚਾਹੁੰਦਾ ਸੀ। ਹਾਲਾਂਕਿ ਅਜਿਹੀ ਭਾਗੀਦਾਰੀ ਲਈ ਕੋਈ ਵਿਵਸਥਾ ਨਹੀਂ ਹੈ, ਇਹ ਉਸਦੀ ਦੇਸ਼ਭਗਤੀ, ਬਹਾਦਰੀ ਅਤੇ ਆਪਣੀ ਜਾਨ ਨੂੰ ਗੰਭੀਰ ਖ਼ਤਰੇ ’ਚ ਪਾ ਕੇ ਲੜਾਈ ’ਚ ਹਿੱਸਾ ਲੈਣ ਦੇ ਉਸਦੇ ਉਤਸ਼ਾਹ ਨੂੰ ਦਰਸਾਉਂਦਾ ਹੈ। ਅਜਿਹੀਆਂ ਉਦਾਹਰਣਾਂ ਸਾਡੇ ਦੇਸ਼ ਵਿਚ ਬਹੁਤ ਹਨ ਅਤੇ ਇਕ ਭਾਰਤੀ ਵਜੋਂ ਸਾਨੂੰ ਮਾਣ ਮਹਿਸੂਸ ਕਰਾਉਂਦੀਆਂ ਹਨ।

ਕਾਰਗਿਲ ਸੰਘਰਸ਼ ਨੇ ਫੌਜੀ ਸੁਧਾਰਾਂ ਦੀ ਵੀ ਸ਼ੁਰੂਆਤ ਕੀਤੀ। ਕੇ ਸੁਬ੍ਰਹਮਣੀਅਮ ਦੀ ਅਗਵਾਈ ਵਾਲੀ ਕਾਰਗਿਲ ਸਮੀਖਿਆ ਕਮੇਟੀ ਨੇ ਢਾਂਚੇ ਅਤੇ ਪ੍ਰਕਿਰਿਆਵਾਂ ’ਚ ਕਈ ਤਬਦੀਲੀਆਂ ਦੀ ਸਿਫ਼ਾਰਿਸ਼ ਕੀਤੀ। ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਦੀ ਅਗਵਾਈ ਵਾਲੇ ਮੰਤਰੀਆਂ ਦੇ ਸਮੂਹ ਅਤੇ ਅਰੁਣ ਸਿੰਘ ਟਾਸਕ ਫੋਰਸ ਨੇ ਵੇਰਵਿਆਂ ’ਤੇ ਵਿਚਾਰ ਕੀਤਾ । ਜਿਵੇਂ ਕਿ ਅਸੀਂ ਹੁਣੇ ਦੇਖਿਆ ਹੈ, ਕਾਰਗਿਲ ਸੰਘਰਸ਼ ਕਈ ਤਰੀਕਿਆਂ ਨਾਲ ਵਿਲੱਖਣ ਸੀ ਪਰ ਇਕ ਗੱਲ ਜੋ ਵੱਖਰੀ ਹੈ ਉਹ ਹੈ ਫਰੰਟ ਤੋਂ ਅਗਵਾਈ ਕਰ ਰਹੇ ਸਿਪਾਹੀਆਂ ਅਤੇ ਨੌਜਵਾਨ ਆਗੂਆਂ ਦੀ ਬਹਾਦਰੀ। ਇਹ ਸਾਰੇ ਭਾਰਤ ਦੇ ਗ੍ਰਾਮੀਣ ਅਤੇ ਸ਼ਹਿਰੀ ਖੇਤਰਾਂ ਦੇ ਨੌਜਵਾਨਾਂ ’ਚੋਂ ਲਏ ਗਏ ਹਨ। ਜੋ ਨੌਜਵਾਨ ਹਥਿਆਰਬੰਦ ਸੈਨਾਵਾਂ ਵਿਚ ਆਪਣਾ ਕਰੀਅਰ ਨਹੀਂ ਬਣਾਉਣਾ ਚਾਹੁੰਦੇ ਪਰ ਦੇਸ਼ ਭਗਤੀ ਦੀ ਭਾਵਨਾ ਨਾਲ ਓਤ-ਪ੍ਰੋਤ ਹਨ, ਉਹ ਅਜੇ ਵੀ ਸ਼ਾਰਟ ਸਰਵਿਸ ਕਮਿਸ਼ਨ ਜਾਂ ਅਗਨੀਪਥ ਰਾਹੀਂ ਘੱਟ ਸਮੇਂ ਲਈ ਸੇਵਾ ਕਰ ਸਕਦੇ ਹਨ। ਦੇਸ਼ ਦੀ ਸੇਵਾ ਕਰਨ ਲਈ ਫੌਜੀ ਸੇਵਾ ਨੂੰ ਆਪਣਾ ਕਰੀਅਰ ਬਣਾਉਣ ਦੀ ਲੋੜ ਨਹੀਂ ਹੈ। ਤੁਸੀਂ ਆਪਣੀ ਸਮਰੱਥਾ ਅਨੁਸਾਰ ਜੋ ਕੁਝ ਵੀ ਕਰਦੇ ਹੋ, ਕਰ ਕੇ ਦੇਸ਼ ਦੀ ਸੇਵਾ ਵੀ ਕਰ ਸਕਦੇ ਹੋ। 

ਜੇਕਰ ਤੁਸੀਂ ਕਿਸੇ ਸਿਪਾਹੀ ਨੂੰ ਆਪਣਾ ਸਤਿਕਾਰ ਦਿਖਾਉਣਾ ਚਾਹੁੰਦੇ ਹੋ, ਤਾਂ ਇਕ ਚੰਗੇ ਨਾਗਰਿਕ ਬਣੋ - ਅਜਿਹਾ ਨਾਗਰਿਕ ਜਿਸ ਲਈ ਮਰਨਾ ਵੀ ਮਨਜ਼ੂਰ ਹੈ।

ਜੈ ਹਿੰਦ!

ਲੈਫਟੀਨੈਂਟ ਜਨਰਲ ਸਤੀਸ਼ ਦੁਆ ਕਸ਼ਮੀਰ ਵਿੱਚ ਰਹੇ ਇੱਕ ਸਾਬਕਾ ਕੋਰ ਕਮਾਂਡਰ ਹਨ, ਜੋ ਏਕੀਕ੍ਰਿਤ ਰੱਖਿਆ ਸਟਾਫ (ਇੰਟੀਗ੍ਰੇਟਿਡ ਡਿਫੈਂਸ ਸਟਾਫ਼) ਦੇ ਚੀਫ਼ ਵਜੋਂ ਸੇਵਾਮੁਕਤ ਹੋਏ ਹਨ। (ਵਿਚਾਰ ਨਿੱਜੀ ਹਨ)


Anuradha

Content Editor

Related News