ਮੁਕਤੀ ਵਾਹਿਨੀ ਅਤੇ 21 ਨਵੰਬਰ, 1971 ਦਾ ਦਿਨ

11/23/2021 7:32:40 PM

ਭਾਰਤੀ ਉਪ-ਮਹਾਦੀਪ ਦੇ ਇਤਿਹਾਸ ’ਚ 1971 ਇਕ ਫਲਦਾਇਕ ਸਾਲ ਸੀ। 25 ਮਾਰਚ, 1971 ਨੂੰ ਪੱਛਮੀ ਪਾਕਿਸਤਾਨ ਦੀ ਫੌਜ ਨੇ ਆਪ੍ਰੇਸ਼ਨ ਸਰਚ ਲਾਈਟ ਸ਼ੁਰੂ ਕੀਤਾ ਅਤੇ ਸਿਰਫ ਢਾਕਾ ’ਚ ਹੀ ਰਾਤ ਭਰ ਚੱਲੀ ਕਾਰਵਾਈ ’ਚ 7000 ਤੋਂ ਵੱਧ ਬੰਗਾਲੀ ਵਿਦਵਾਨਾਂ ਅਤੇ ਹੋਰ ਮਹੱਤਵਪੂਰਨ ਲੋਕਾਂ ਦਾ ਕਤਲੇਆਮ ਕਰ ਦਿੱਤਾ ਗਿਆ। ਇਸ ’ਤੇ ਮ੍ਰਿਤੁੰਜਯ ਦੇਵਰਤ ਦੀ ਇਕ ਬਹੁਤ ਦਿਲ ਪਿਘਲਾ ਦੇਣ ਵਾਲੀ ਫਿਲਮ ਹੈ ਜਿਸ ਦਾ ਨਾਂ ‘ਚਿਲਡਰਨ ਆਫ ਵਾਰ’ ਤੇ ‘ਦਿ ਬਾਸਟਰਡ ਚਾਈਲਡ’ (ਮਈ 2014) ਹੈ ਅਤੇ ਇਸ ’ਚ ਦਿਖਾਇਆ ਗਿਆ ਹੈ ਕਿ ਪੱਛਮੀ ਪਾਕਿਸਤਾਨ ਦੀ ਫੌਜ ਨੇ ਪੂਰਬੀ ਪਾਕਿਸਤਾਨ ਦੇ ਜਾਤੀ ਬਦਲਾਅ ਲਈ ਜੰਗ ਦੇ ਹਥਿਆਰ ਦੇ ਤੌਰ ’ਤੇ ਜਬਰ-ਜ਼ਨਾਹ ਅਤੇ ਔਰਤਾਂ ਨੂੰ ਗਰਭਵਤੀ ਬਣਾਇਆ।

9 ਮਹੀਨੇ ਬਾਅਦ ਖੌਫ ਦੀ ਉਹ ਰਾਤ ਆਖਿਰਕਾਰ ਪੂਰਬੀ ਪਾਕਿਸਤਾਨ ਦੇ ਤਸੀਹੇ ਦਿੱਤੇ ਗਏ ਲੋਕਾਂ ਲਈ ਖਤਮ ਹੋਈ। ਫੈਸਲਾਕੁੰਨ ਤੌਰ ’ਤੇ ਦਰੜ ਦਿੱਤੀ ਗਈ ਪੱਛਮੀ ਪਾਕਿਸਤਾਨ ਦੀ ਫੌਜ ਨੇ ਆਖਿਰਕਾਰ 16 ਦਸੰਬਰ, 1971 ਨੂੰ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਦੇ ਸਾਹਮਣੇ ਆਤਮਸਮਰਪਣ ਕਰ ਿਦੱਤਾ। ਜਨਰਲ ਆਮਿਰ ਅਬਦੁੱਲ ਖਾਨ ਨਿਆਜ਼ੀ ਅਧੀਨ 93,000 ਪਾਕਿਸਤਾਨੀ ਫੌਜੀਆਂ ਨੂੰ ਜੰਗਬੰਦੀ ਬਣਾ ਲਿਆ ਗਿਆ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਇਕ ਵਾਰ ਫਿਰ 1971 ਦੇ ਬਾਅਦ ਦੱਖਣੀ ਏਸ਼ੀਆ ਦੇ ਨਕਸ਼ੇ ਨੂੰ ਦੁਬਾਰਾ ਬਣਾਉਣ ਦਾ ਸਿਹਰਾ ਜਾਂਦਾ ਹੈ ਅਤੇ ਜਨਰਲ (ਬਾਅਦ ’ਚ ਫੀਲਡ ਮਾਰਸ਼ਲ) ਸੈਮ ਮਾਨਿਕ ਸ਼ਾਹ ਇਕ ਜੰਗੀ ਨਾਇਕ ਦੇ ਤੌਰ ’ਤੇ ਉੱਭਰੇ।

ਪਹਿਲੇ ਆਪ੍ਰੇਸ਼ਨ ਸਰਚ ਲਾਈਟ ਦੇ ਬਾਰੇ ’ਚ ਪਾਕਿਸਤਾਨ ਨੈਸ਼ਨਲ ਅਸੰਬਲੀ ਲਈ ਚੋਣਾਂ 7 ਦਸੰਬਰ, 1970 ਨੂੰ ਹੋਈਆਂ। ਸੰਜੋਗ ਨਾਲ ਇਹ ਪਹਿਲੀ ਚੋਣ ਸੀ ਜੋ ਪਾਕਿਸਤਾਨ ਦੇ ਜਨਮ ਤੋਂ ਬਾਅਦ ਹੋਈ ਅਤੇ ਸੰਜੋਗ ਤੋਂ ਬਾਅਦ ਬੰਗਲਾਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਹੋਣ ਵਾਲੀ ਇਕੋ-ਇਕ ਸੀ। ਸਾਰੇ 300 ਚੋਣ ਹਲਕਿਆਂ ’ਚ ਵੋਟਾਂ ਪਾਈਆਂ ਗਈਆ। ਉਨ੍ਹਾਂ ’ਚੋਂ 162 ਪੂਰਬੀ ਪਾਕਿਸਤਾਨ ’ਚ ਸਨ ਅਤੇ 138 ਪੱਛਮੀ ਪਾਕਿਸਤਾਨ ’ਚ। ਪੂਰਬੀ ਪਾਕਿਸਤਾਨ ’ਚ ਮੌਜੂਦ 162 ਸੀਟਾਂ ’ਚੋਂ ਸ਼ੇਖ ਮੁਜ਼ੀਬੁਰਰਹਿਮਾਨ ਦੀ ਅਾਵਾਮੀ ਲੀਗ 160 ਸੀਟਾਂ ਜਿੱਤਣ ’ਚ ਸਫਲ ਰਹੀ। ਪਾਕਿਸਤਾਨ ਪੀਪੁਲਜ਼ ਪਾਰਟੀ ਨੇ ਪੱਛਮੀ ਪਾਕਿਸਤਾਨ ’ਚ ਪੈਂਦੀਆਂ ਸਾਰੀਆਂ ਸੀਟਾਂ ’ਚੋਂ ਸਿਰਫ 81 ਜਿੱਤੀਆਂ।

ਪਾਕਿਸਤਾਨ ਦੇ ਫੌਜੀ ਤਾਨਾਸ਼ਾਹ ਜਨਰਲ ਯਾਹੀਆ ਖਾਨ ਨੇ ਇਸ ਫੈਸਲੇ ਨੂੰ ਪ੍ਰਵਾਨ ਕਰਨ ਤੋਂ ਨਾਂਹ ਕਰ ਿਦੱਤੀ ਅਤੇ ਰਸਮੀ ਤੌਰ ’ਤੇ ਨੈਸ਼ਨਲ ਅਸੰਬਲੀ ਦਾ ਉਦਘਾਟਨ ਕਰ ਦਿੱਤਾ। ਉਹ ਅਤੇ ਪਾਕਿਸਤਾਨ ਪੀਪੁਲਜ਼ ਪਾਰਟੀ (ਪੀ. ਪੀ. ਪੀ.) ਦੇ ਨੇਤਾ ਜ਼ੁਲਫਿਕਾਰ ਅਲੀ ਭੁੱਟੋ ਨਹੀਂ ਚਾਹੁੰਦੇ ਸਨ ਕਿ ਇਕ ਸੰਘੀ ਸਰਕਾਰ ਦੀ ਅਗਵਾਈ ਪੂਰਬੀ ਪਾਕਿਸਤਾਨ ਆਧਾਰਿਤ ਅਾਵਾਮੀ ਲੀਗ ਸ਼ੇਖ ਮੁਜ਼ੀਬੁਰਰਹਿਮਾਨ ਕਰਨ। ਜਨਰਲ ਨੇ ਪੂਰਬੀ ਪਾਕਿਸਤਾਨ ਤੋਂ ਇਕ ‘ਗੱਦਾਰ’ ਨਰੂਲ ਅਮੀਨ ਨੂੰ ਪ੍ਰਧਾਨ ਮੰਤਰੀ ਦੇ ਤੌਰ ’ਤੇ ਿਨਯੁਕਤ ਕਰ ਿਦੱਤਾ। ਉਸ ਨੂੰ ਆਵਾਮੀ ਲੀਗ ਅਤੇ ਪਾਕਿਸਤਾਨ ਪੀਪੁਲਜ਼ ਪਾਰਟੀ ਦੇ ਦਰਮਿਆਨ ਝਗੜੇ ਨੂੰ ਸੁਲਝਾਉਣ ਦਾ ਕੰਮ ਸੌਂਪਿਆ ਗਿਆ।

22 ਫਰਵਰੀ, 1971 ਨੂੰ ਪੱਛਮੀ ਪਾਕਿਸਤਾਨ ਦੇ ਜਨਰਲਾਂ ਦੀ ਬੈਠਕ ’ਚ ਕੋਰ ਕਮਾਂਡਰਾਂ ਨੇ ਸਰਬਸੰਮਤੀ ਨਾਲ ਫੈਸਲਾ ਲਿਆ ਕਿ ਪ੍ਰਤੀਰੋਧ ਦੀ ਬੰਗਾਲੀ ਭਾਵਨਾ ਨੂੰ ਖਤਮ ਕਰਨ ਲਈ ਕਤਲੇਆਮ ਤੋਂ ਘੱਟ ਕੁਝ ਵੀ ਨਹੀਂ ਚੱਲੇਗਾ। ਬੈਠਕ ’ਚ ਰਾਸ਼ਟਰਪਤੀ ਯਾਹੀਆ ਖਾਨ ਨੇ ਹੁਕਮ ਦਿੱਤਾ ਕਿ ਉਨ੍ਹਾਂ ’ਚੋਂ 30 ਲੱਖ ਨੂੰ ਮਾਰ ਦਿਓ ਤੇ ਬਾਕੀ ਦੇ ਸਾਡੇ ਹੱਕਾਂ ’ਚ ਆ ਜਾਣਗੇ।ਲੁੱਟ, ਜਬਰ-ਜ਼ਨਾਹ ਤੇ ਕਤਲੇਆਮ ਨੂੰ ਨਿਆਉਚਿਤ ਠਹਿਰਾਉਣ ਲਈ ਮੁਸਲਮਾਨਾਂ ਨੂੰ ਹਿੰਦੂਆਂ ਦੇ ਭੇਸ ’ਚ ਭੇਜਿਆ ਗਿਆ। 25 ਮਈ, 1971 ਤਕ 30 ਲੱਖ ਬੰਗਾਲੀਆਂ ਨੂੰ ਬੜੀ ਬੇਰਹਿਮੀ ਨਾਲ ਵੱਢ ਦਿੱਤਾ ਗਿਆ ਜਦਕਿ ਹੋਰ ਇਕ ਕਰੋੜ ਸਰਹੱਦ ਪਾਰ ਕਰਕੇ ਭਾਰਤ ਭੱਜ ਗਏ। ਇਸ ਲਈ 25 ਮਾਰਚ, 1971 ਦੀ ਿਮਤੀ ਨੂੰ ਅਸਾਮ ਦੇ 1985 ਦੇ ਸਮਝੌਤੇ ਦੇ ਪੈਰਾ 5.8 ’ਚ ਇਕ ਪ੍ਰਮੁੱਖ ਉਲੇਖ ਹਾਸਲ ਹੈ।

ਪਲਕ ਝਪਕਦੇ ਹੀ ਪੂਰਬੀ ਪਾਕਿਸਤਾਨ ਰਾਈਫਲਜ਼ ਅਤੇ ਪੂਰਬੀ ਪਾਕਿਸਤਾਨ ਪੁਲਸ ’ਚ ਤਾਇਨਾਤ ਹਜ਼ਾਰਾਂ ਬੰਗਾਲੀਆਂ ਨੇ ਆਪਣੇ ਨਿਰਦੋਸ਼ ਭਰਾਵਾਂ ’ਤੇ ਕੀਤੇ ਜਾ ਰਹੇ ਅੱਤਿਆਚਾਰਾਂ ਵਿਰੁੱਧ ਬਗਾਵਤ ਕਰ ਦਿੱਤੀ। ਉਨ੍ਹਾਂ ਨੇ ਆਪਣੀਆਂ ਰੈਜੀਮੈਂਟਸ ਅਤੇ ਬਟਾਲੀਅਨਾਂ ਨੂੰ ਛੱਡ ਦਿੱਤਾ ਅਤੇ ਇਕ ਪ੍ਰਤੀਰੋਧ ਅੰਦੋਲਨ ਸ਼ੁਰੂ ਕੀਤਾ।ਕਾਰਵਾਈ ’ਚ ਜ਼ਮੀਨੀ ਪੱਧਰ ’ਤੇ ਤਾਲਮੇਲ ਬਣਾਉਣ ਲਈ ਇਕ ਕਮਾਂਡ ਹੈੱਡਕੁਆਰਟਰ ਬਣਾਉਣਾ ਜ਼ਰੂਰੀ ਬਣ ਗਿਆ ਸੀ। ਇਸ ਦੀ ਸਥਾਪਨਾ ਕਲਕੱਤਾ ’ਚ ਕੀਤੀ ਗਈ ਅਤੇ ਇਸ ਨੂੰ ਭਾਰਤੀ ਫੌਜ ਦੀ ਪੂਰਬੀ ਕਮਾਂਡ ਦੇ ਕੰਟਰੋਲ ’ਚ ਪੂਰਬੀ ਪਾਕਿਸਤਾਨ ਦੀ ਜਲਾਵਤਨ ਸਰਕਾਰ ਨਾਲ ਜੋੜਿਆ ਗਿਆ। ਜਨਰਲ ਜਗਜੀਤ ਸਿੰਘ ਅਰੋੜਾ ਨੂੰ ਹਥਿਆਰਬੰਦ ਬਲਾਂ ਅਤੇ ਮੁਕਤੀ ਵਾਹਿਨੀ ਦੇ ਨਾਂ ਨਾਲ ਜਾਣੇ ਜਾਂਦੇ ਪ੍ਰਤੀਰੋਧੀ ਲੜਾਕਿਆਂ ਦੇ ਸੁਪਰੀਮ ਕਮਾਂਡਰ ਦੇ ਤੌਰ ’ਤੇ ਨਾਮਜ਼ਦ ਕੀਤਾ ਗਿਆ।

ਵੱਡੀ ਗਿਣਤੀ ’ਚ ਟ੍ਰੇਂਡ ਅਤੇ ਅਨਟ੍ਰੇਂਡ ਪ੍ਰਤੀਰੋਧੀ ਲੜਾਕਿਆਂ, ਜੋ ਪੂਰਬੀ ਪਾਕਿਸਤਾਨ ਤੋਂ ਭਾਰਤ ਪਹੁੰਚੇ ਸਨ, ਨੂੰ ਵੀ ਆਪਣੀ ਗੁਰਿੱਲਾ ਜੰਗ ਰੈਜੀਮੈਂਟ ਦੇ ਇਲਾਵਾ 3 ਇਨਫੈਂਟਰੀ ਬ੍ਰਿਗੇਡਜ਼ ’ਚ ਸੰਗਠਿਤ ਕੀਤਾ ਗਿਆ। ਕਿਉਂਕਿ ਮੁਕਤੀ ਵਾਹਿਨੀ ਦੇ ਮੈਂਬਰ ਸਰਹੱਦ ਪਾਰ ਦੀ ਜ਼ਮੀਨ ਤੋਂ ਜਾਣੂ ਸਨ, ਉਨ੍ਹਾਂ ਦੀ ‘ਕੋਲੈਬੋਰੇਟਰਸ’ ਅਤੇ ਰਜ਼ਾਕਾਰਾਂ ਨੂੰ ਖਤਮ ਕਰਨ ਲਈ ਬਿਹਤਰ ਵਰਤੋਂ ਕੀਤੀ ਤਾਂ ਕਿ ਭਾਰਤੀ ਫੌਜ ਢਾਕਾ ਵੱਲ ਵਧ ਸਕੇ।221 ਨਵੰਬਰ, 1971 ਨੂੰ ਮੁਕਤੀ ਵਾਹਿਨੀ ਵਲੋਂ ਪੱਛਮੀ ਪਾਕਿਸਤਾਨ ਦੀ ਫੌਜ ਦੀ ਫਾਰਮੇਸ਼ਨਜ਼ ’ਚ ਡਰ ਪੈਦਾ ਕਰਨ ਲਈ ਛਾਪਿਆਂ ਜਿਨ੍ਹਾਂ ਨੂੰ ਅੱਜਕਲ ਦੀ ਭਾਸ਼ਾ ’ਚ ਸਰਜੀਕਲ ਸਟ੍ਰਾਈਕ ਕਿਹਾ ਜਾਂਦਾ ਹੈ, ਦੀ ਸ਼ੁਰੂਆਤ ਕੀਤੀ। 30 ਨਵੰਬਰ ਤਕ ਪੱਛਮੀ ਪਾਕਿਸਤਾਨ ਦੀ ਸੁਰੱਖਿਆ ਨੂੰ ਪ੍ਰਭਾਵੀ ਤੌਰ ’ਤੇ ਕਮਜ਼ੋਰ ਕਰ ਦਿੱਤਾ ਗਿਆ ਤਾਂ ਕਿ ਭਾਰਤੀ ਫੌਜ ਆਪਣਾ ਫੈਸਲਾਕੁੰਨ ਹਮਲਾ ਬੋਲ ਸਕੇ। ਇਹ ਹਮਲਾ 30 ਨਵੰਬਰ ਤੇ 1 ਦਸੰਬਰ, 1971 ਦੀ ਅੱਧੀ ਰਾਤ ਨੂੰ ਸ਼ੁਰੂ ਹੋਇਆ। 16 ਦਸੰਬਰ ਤਕ ਢਾਕਾ ਭਾਰਤ ਦੇ ਹੱਥਾਂ ’ਚ ਆ ਗਿਆ। ਇਸ ਤਰ੍ਹਾਂ ਬੰਗਲਾਦੇਸ਼ ਦਾ ਜਨਮ ਹੋਇਆ। ਇਸ ਤਰ੍ਹਾਂ ਪੂਰਬੀ ਪਾਕਿਸਤਾਨ ’ਚ ਫੌਜੀ ਆਪ੍ਰੇਸ਼ਨ 21 ਨਵੰਬਰ ਨੂੰ ਸ਼ੁਰੂ ਹੋਏ ਨਾ ਕਿ 10-12 ਦਿਨ ਬਾਅਦ ਜਿਵੇਂ ਕਿ ਆਮ ਤੌਰ ’ਤੇ ਮੰਨਿਆ ਜਾਂਦਾ ਹੈ।


Karan Kumar

Content Editor

Related News