ਰਾਹੁਲ ਦੀ ''ਸ਼ਾਹੀ ਜੀਵਨਸ਼ੈਲੀ'' ਲਈ ਪੈਸਾ ਕੌਣ ਖਰਚ ਕਰਦੈ

Sunday, Dec 25, 2016 - 07:54 AM (IST)

ਰਾਹੁਲ ਦੀ ''ਸ਼ਾਹੀ ਜੀਵਨਸ਼ੈਲੀ'' ਲਈ ਪੈਸਾ ਕੌਣ ਖਰਚ ਕਰਦੈ

''''ਦੋ ਸਾਲ ਪਹਿਲਾਂ ਮੈਂ ਉਨ੍ਹਾਂ ਨੂੰ ਪੂਰੇ ਢਾਈ ਲੱਖ ਰੁਪਏ ਨਾਲ ਭਰਿਆ ਅਟੈਚੀ ਭੇਜਿਆ ਸੀ ਪਰ ਉਨ੍ਹਾਂ ਨੇ ਮੇਰਾ ਅਟੈਚੀ ਵੀ ਵਾਪਿਸ ਭੇਜਣ ਦੀ ਜਹਿਮਤ ਨਹੀਂ ਉਠਾਈ |'''' ਇਹ ਕਹਿਣਾ ਹੈ ਕਾਂਗਰਸ ਪਾਰਟੀ ਦੇ ਸਭ ਤੋਂ ਲੰਮੇ ਸਮੇਂ ਤਕ ਖ਼ਜ਼ਾਨਚੀ ਰਹੇ ਐੱਸ. ਕੇ. ਪਾਟਿਲ ਦਾ | ਅਜਿਹਾ ਉਨ੍ਹਾਂ ਨੇ 1969 ''ਚ ਕਾਂਗਰਸ ਪਾਰਟੀ ''ਚ ਫੁੱਟ ਪੈਣ ਮੌਕੇ ਕਿਹਾ ਸੀ | ਨੋਟਾਂ ਦਾ ਭਰਿਆ ਅਟੈਚੀ ਉਨ੍ਹਾਂ ਨੇ ਕਿਸੇ ਹੋਰ ਨੂੰ ਨਹੀਂ, ਸਗੋਂ ਉਸ ਵੇਲੇ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਭੇਜਿਆ ਸੀ | 50 ਦੇ ਦਹਾਕੇ ਦੇ ਸ਼ੁਰੂ ''ਚ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਅਕਸਰ ਸਿਆਸਤ ''ਚੋਂ ਕਾਲੇ ਧਨ ਨੂੰ ਖਤਮ ਕਰਨ ਦੀਆਂ ਗੱਲਾਂ ਕਰਦੇ ਸਨ ਅਤੇ ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਹਰੇਕ ਕਾਲਾਬਾਜ਼ਾਰੀ ਨੇੜਲੇ ਖੰਭੇ ਨਾਲ ਫਾਂਸੀ ''ਤੇ ਲਟਕਾ ਦਿੱਤਾ ਜਾਵੇਗਾ ਪਰ ਅਜਿਹੀਆਂ ਗੱਲਾਂ ਉਹ ਉਦੋਂ ਤਕ ਕਰਦੇ ਰਹੇ, ਜਦੋਂ ਤਕ ਕੌੜੀ ਸੱਚਾਈ ਨੇ ਉਨ੍ਹਾਂ ਨੂੰ ਜ਼ਮੀਨ ''ਤੇ ਨਹੀਂ ਪਟਕ ਦਿੱਤਾ | ਕਾਨਪੁਰ ਦੇ ਇਕ ਧਨਾਢ ਨੇ ਉਨ੍ਹਾਂ ਦੇ ਮੰੂਹ ''ਤੇ ਕਿਹਾ ਸੀ :
''''ਜਵਾਹਰ ਲਾਲ, ਤੁਸੀਂ ਕੀ ਸੋਚਦੇ ਹੋ ਕਿ ਵਿਜੇਲਕਸ਼ਮੀ (ਨਹਿਰੂ ਦੀ ਭੈਣ) ਜਹਾਜ਼ ''ਚ ਆਪਣੇ ਪੈਸੇ ਨਾਲ ਉੱਡਦੀ ਹੈ? ਉਸ ਦੀ ਮੰੁਬਈ ਦੀ ਟਿਕਟ ਮੈਂ ਹੁਣੇ-ਹੁਣੇ ਕਰਵਾਈ ਹੈ ਤੇ ਨਾਲ ਖਰਚ ਲਈ 25 ਹਜ਼ਾਰ ਰੁਪਏ ਵੀ ਦਿੱਤੇ ਹਨ |'''' ਇਹ ਸੁਣਦਿਆਂ ਹੀ ਪੰ. ਨਹਿਰੂ ਦੀ ਬੋਲਤੀ ਬੰਦ ਹੋ ਗਈ ਤੇ ਕਾਲੇ ਧਨ ਵਿਰੁੱਧ ਲੜਨ ਦਾ ਉਨ੍ਹਾਂ ਦਾ ਸੰਕਲਪ ਠੰਡਾ ਪੈ ਗਿਆ |
ਕਈ ਸਾਲ ਪਹਿਲਾਂ ਮਹਾਤਮਾ ਗਾਂਧੀ 1937 ਦੀਆਂ ਚੋਣਾਂ ਤੋਂ ਬਾਅਦ ਬਣੀਆਂ ਸੂਬਾਈ ਸਰਕਾਰਾਂ ਵਿਚ ਕਾਂਗਰਸੀ ਮੰਤਰੀਆਂ ਦੇ ਭਿ੍ਸ਼ਟਾਚਾਰ ਤੋਂ ਇੰਨੇ ਨਿਰਾਸ਼ ਹੋਏ ਸਨ ਕਿ ਉਨ੍ਹਾਂ ਨੇ ਕਾਂਗਰਸ ਨੂੰ ਹੀ ਅਲਵਿਦਾ ਕਹਿ ਦੇਣ ਦੀ ਧਮਕੀ ਦੇ ਦਿੱਤੀ ਸੀ ਤੇ ਇਹ ਧਮਕੀ ਉਦੋਂ ਹੀ ਵਾਪਿਸ ਲਈ ਸੀ, ਜਦੋਂ ਹੋਰਨਾਂ ਨੇਤਾਵਾਂ ਨੇ ਉਨ੍ਹਾਂ ਅੱਗੇ ਤਰਲੇ ਕੀਤੇ ਕਿ ਇਸ ਕਦਮ ਨਾਲ ਆਜ਼ਾਦੀ ਅੰਦੋਲਨ ਨੂੰ ਬਹੁਤ ਵੱਡਾ ਧੱਕਾ ਲੱਗੇਗਾ |
ਅਸੀਂ ਕਿਸ ਗੱਲ ''ਤੇ ਇੰਨਾ ਭੜਕ ਰਹੇ ਹਾਂ? ਸਿੱਧੀ ਗੱਲ ਇਹ ਹੈ ਕਿ ਸਿਆਸਤ ਅਤੇ ਕਾਲਾ ਧਨ ਜੌੜੇ ਭਰਾਵਾਂ ਵਾਂਗ ਹਨ | ਬੇਸ਼ੱਕ ਆਮ ਲੋਕਾਂ ਨੇ ਆਜ਼ਾਦੀ ਅੰਦੋਲਨ ਵਿਚ ਆਪਣੀ ਮਰਜ਼ੀ ਨਾਲ ਹਿੱਸਾ ਲਿਆ ਸੀ ਪਰ ਅਸਲ ਵਿਚ ਕਾਂਗਰਸ ਪਾਰਟੀ ਧਨਾਢਾਂ, ਭਾਵ ਸ਼ਾਹੂਕਾਰਾਂ ਦੀ ਵਿੱਤੀ ਸਹਾਇਤਾ ਦੇ ਸਹਾਰੇ ਹੀ ਚੱਲਦੀ ਸੀ | ਉਹ ਆਪਣੇ ਬਸਤੀਵਾਦੀ ਮਾਲਕਾਂ ਦੇ ਡਰੋਂ ਕਾਂਗਰਸ ਨੂੰ ਪੈਸਾ ਚੈੱਕ ਦੇ ਰੂਪ ''ਚ ਨਹੀਂ ਦਿੰਦੇ ਸਨ |
ਨਹਿਰੂ-ਗਾਂਧੀ ਪਰਿਵਾਰ ਬਹੁਤ ਲੰਮੇ ਸਮੇਂ ਤੋਂ 7-ਸਟਾਰ ਸਟਾਈਲ ਦੀ ਸ਼ਾਹੀ ਜ਼ਿੰਦਗੀ ਬਿਤਾਉਂਦਾ ਆ ਰਿਹਾ ਹੈ, ਜਦਕਿ ਉਸ ਕੋਲ ਆਮਦਨ ਦਾ ਕੋਈ ਜਾਇਜ਼ ਸੋਮਾ ਨਹੀਂ ਹੈ ਤੇ ਨਾ ਹੀ ਉਸ ਨੇ ਕਦੇ ਇਸ ਸੰਬੰਧ ਵਿਚ ਕੋਈ ਵਿਆਖਿਆ ਕੀਤੀ ਹੈ ਕਿ ਉਸ ਕੋਲ ਧਨ-ਦੌਲਤ ਕਿੱਥੋਂ ਆ ਰਹੀ ਹੈ | ਅਸਲ ''ਚ ਇਹ ਅਣਪਛਾਤੇ ਦਾਨੀਆਂ ਦੀ ਖੁੱਲ੍ਹਦਿਲੀ ਦਾ ਹੀ ਕ੍ਰਿਸ਼ਮਾ ਹੈ |
ਕਈ ਸਾਲਾਂ ਤਕ ਵਿਦੇਸ਼ਾਂ ਵਿਚ ਇਸ ਪਰਿਵਾਰ ਦੇ ਬੱਚੇ ਪੜ੍ਹਾਈ ਕਰਦੇ ਰਹੇ ਹਨ, ਬੇਸ਼ੱਕ ਅਸਲ ਵਿਚ ਉਨ੍ਹਾਂ ਨੇ ਕੋਈ ਡਿਗਰੀ ਹਾਸਿਲ ਨਹੀਂ ਕੀਤੀ ਤੇ ਨਾ ਹੀ ਉਨ੍ਹਾਂ ਕੋਲ ਸੱਚਮੁਚ ਦੀ ਸਿੱਖਿਆ ਹੈ | ਵਿਦੇਸ਼ੀ ਸਿੱਖਿਆ ਕਿਸੇ ਵੀ ਤਰ੍ਹਾਂ ਸਸਤੀ ਨਹੀਂ ਹੈ, ਫਿਰ ਇਸ ਸਿੱਖਿਆ ਦਾ ਖਰਚਾ ਕੌਣ ਉਠਾਉਂਦਾ ਸੀ? ਨਹਿਰੂ-ਗਾਂਧੀ ਪਰਿਵਾਰ ਦੇ ਮੈਂਬਰ ਅਕਸਰ ਵਿਦੇਸ਼ ਯਾਤਰਾਵਾਂ ''ਤੇ ਜਾਂਦੇ ਰਹਿੰਦੇ ਹਨ | ਇਨ੍ਹਾਂ ਯਾਤਰਾਵਾਂ ਦਾ ਖਰਚਾ ਵੀ ਕੋਈ ਨਾ ਕੋਈ ਉਠਾਉਂਦਾ ਹੀ ਹੈ |
ਰਾਹੁਲ ਗਾਂਧੀ ''ਰਾਜਕੁਮਾਰਾਂ'' ਵਰਗਾ ਜੀਵਨ ਬਿਤਾਉਂਦੇ ਹਨ | ਇਸ ਸ਼ਾਹੀ ਜੀਵਨਸ਼ੈਲੀ ਲਈ ਪੈਸਾ ਕੌਣ ਖਰਚ ਕਰਦਾ ਹੈ? ਇਸ ਵਿਸ਼ੇ ''ਤੇ ਉੱਠਣ ਵਾਲੇ ਸਵਾਲਾਂ ਅਤੇ ਵਿਵਾਦਾਂ ਤੋਂ ਖ਼ੁਦ ਨੂੰ ਬਚਾਉਣ ਲਈ ਰਾਹੁਲ ਗਾਂਧੀ ਨੂੰ ਕਾਫੀ ਦੇਰ ਨਾਲ ਇਹ ਵਿਚਾਰ ਸੁੱਝਾ ਕਿ ਕਿਉਂ ਨਾ ਮੋਦੀ ''ਤੇ ਤੋਹਮਤ ਲਗਾਈ ਜਾਵੇ | ਇਸੇ ਉਦੇਸ਼ ਨਾਲ ਉਨ੍ਹਾਂ ਨੇ 2013 ਦੀ ਇਕ ਡਾਇਰੀ ਵਿਚ ਦਰਜ ਗੱਲਾਂ ਦੇ ਆਧਾਰ ''ਤੇ ਮੋਦੀ ''ਤੇ ਨਿਸ਼ਾਨਾ ਲਗਾਇਆ ਪਰ ਇਹ ਨਿਸ਼ਾਨਾ ਸਹੀ ਜਗ੍ਹਾ ਨਹੀਂ ਲੱਗ ਸਕਿਆ |
ਜੇ ਅਸੀਂ ਇਸ ਡਾਇਰੀ ਵਿਚ ਦਰਜ ਗੱਲਾਂ ਨੂੰ ਇਕ ਪਲ ਲਈ ਸਹੀ ਮੰਨ ਵੀ ਲਈਏ ਤਾਂ ਨਾ ਤਾਂ ਭਾਜਪਾ ਵਿਚ ਅਤੇ ਨਾ ਹੀ ਭਾਜਪਾ ਤੋਂ ਬਾਹਰ ਕੋਈ ਵਿਅਕਤੀ ਇਹ ਯਕੀਨ ਕਰੇਗਾ ਕਿ ਪ੍ਰਧਾਨ ਮੰਤਰੀ ਨੇ ਇਕ ਵੀ ਪੈਸਾ ਆਪਣੇ ਖਾਤੇ ਵਿਚ ਟਰਾਂਸਫਰ ਕੀਤਾ ਹੋਵੇਗਾ | ਇਸ ਪੈਸੇ ਨਾਲ ਭਾਜਪਾ ਨੇ ਆਪਣੀ ਹੁਣ ਤਕ ਦੀ ਸਭ ਤੋਂ ਮਹਿੰਗੀ ਚੋਣ ਮੁਹਿੰਮ ਚਲਾਈ ਸੀ ਤੇ ਕੇਂਦਰ ਵਿਚ ਬਹੁਮਤ ਹਾਸਿਲ ਕਰਕੇ ਸੱਤਾ ਵਿਚ ਆਈ | ਇਸ ਡਾਇਰੀ ਵਿਚ ਕਈ ਕਾਂਗਰਸੀ ਨੇਤਾਵਾਂ ਦੇ ਨਾਂ ਵੀ ਹਨ | ਰਾਹੁਲ ਨੂੰ ਉਨ੍ਹਾਂ ਬਾਰੇ ਚਿੰਤਾ ਕਰਨੀ ਚਾਹੀਦੀ ਹੈ ਕਿ ਉਨ੍ਹਾਂ ਨੇ ਬਾਕੀ ਬਚਿਆ ਪੈਸਾ ਪਾਰਟੀ ਦੇ ਖਾਤੇ ਵਿਚ ਜਮ੍ਹਾ ਕਿਉਂ ਨਹੀਂ ਕਰਵਾਇਆ |
ਰਾਹੁਲ ਗਾਂਧੀ ਜਿਨ੍ਹਾਂ ਡਾਇਰੀਆਂ ਦਾ ਰੌਲਾ ਪਾ ਰਹੇ ਹਨ, ਉਨ੍ਹਾਂ ''ਚੋਂ ਇਕ ਤਾਂ ਸੌ ਫੀਸਦੀ ਜਾਅਲਸਾਜ਼ੀ ਹੈ, ਜੋ ਕਿਸੇ ਵੀ ਸਮੇਂ ਹੋਣ ਵਾਲੀ ਆਮਦਨ ਕਰ ਵਿਭਾਗ ਦੀ ਛਾਪੇਮਾਰੀ ਨੂੰ ਟਾਲਣ ਲਈ ਹੀ ਤਿਆਰ ਕਰਵਾਈ ਗਈ ਹੈ | ਜ਼ਿਕਰਯੋਗ ਹੈ ਕਿ 2004 ਤੋਂ 2014 ਤਕ ਕਾਂਗਰਸ ਨੇ ਸੱਤਾ ਵਿਚ ਰਹਿੰਦਿਆਂ ਅਧਿਕਾਰਤ ਤੌਰ ''ਤੇ ਲੱਗਭਗ 3500 ਕਰੋੜ ਰੁਪਏ ਫੰਡ ਇਕੱਠਾ ਕੀਤਾ ਸੀ, ਜਿਸ ''ਚੋਂ 80 ਫੀਸਦੀ ਤੋਂ ਵੀ ਜ਼ਿਆਦਾ ਫੰਡ ਅਣਪਛਾਤੇ ਸੋਮਿਆਂ ਤੋਂ ਆਇਆ ਸੀ ਤੇ ਇਹ ਗੱਲ ਆਮਦਨ ਕਰ ਵਿਭਾਗ ਅੱਗੇ ਪੇਸ਼ ਕੀਤੇ ਗਏ ਦਸਤਾਵੇਜ਼ਾਂ ਵਿਚ ਵੀ ਦਰਜ ਹੈ |
ਭਾਜਪਾ ਵੀ ਇਸ ਮਾਮਲੇ ਵਿਚ ਪਿੱਛੇ ਨਹੀਂ | ਇਸ ਨੇ ਵੀ ਲੱਗਭਗ 3 ਹਜ਼ਾਰ ਕਰੋੜ ਰੁਪਏ ਦਾ ਫੰਡ ਇਸੇ ਇਕ ਮਿਆਦ ਵਿਚ ਇਕੱਠਾ ਕੀਤਾ ਸੀ ਤੇ ਇਸ ''ਚੋਂ ਵੀ ਲੱਗਭਗ 80 ਫੀਸਦੀ ਅਣਪਛਾਤੇ ਸੋਮਿਆਂ ਤੋਂ ਆਇਆ ਸੀ | ਸਿਆਸੀ ਖੇਡ ਵਿਚ ਸ਼ਾਮਿਲ ਇਕ ਵੀ ਵਿਅਕਤੀ ਕਾਲੇ ਧਨ ਤੋਂ ਬਿਨਾਂ ਕੰਮ ਨਹੀਂ ਚਲਾ ਸਕਦਾ |
ਜ਼ਰਾ ਇਹ ਯਾਦ ਕਰੋ ਕਿ ''ਆਮ ਆਦਮੀ ਪਾਰਟੀ'' (ਆਪ) ਨੇ ਜਾਇਜ਼ ਢੰਗ ਨਾਲ ਫੰਡ ਇਕੱਠਾ ਕਰਨ ਦੀ ਸ਼ੇਖੀ ਮਾਰਨ ਲਈ ਕਿਸ ਤਰ੍ਹਾਂ ਕਾਲੇ ਧਨ ਨੂੰ ਚਿੱਟੇ ਧਨ ਵਿਚ ਬਦਲਣ ਲਈ ਹਵਾਲਾ ਤੰਤਰ ਦੀ ਸਹਾਇਤਾ ਲਈ ਸੀ | ਅਸਲ ਵਿਚ ਇਸ ਨੇ ਵੀ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਮੌਕੇ ਕਾਲੇ ਧਨ ਨੂੰ ਚਿੱਟੇ ਧਨ ਵਿਚ ਬਦਲਣ ਲਈ ਕੋਲਕਾਤਾ ਦੇ ਇਕ ਬਦਨਾਮ ਹਵਾਲਾ ਕਾਰੋਬਾਰੀ ਦੀਆਂ ਹੀ ਸੇਵਾਵਾਂ ਲਈਆਂ ਸਨ |
ਜ਼ਿਕਰਯੋਗ ਹੈ ਕਿ ਜਿਸ ਵੈੱਬਸਾਈਟ ਉੱਤੇ ''ਆਮ ਆਦਮੀ ਪਾਰਟੀ'' ਦਾਨੀ ਸੱਜਣਾਂ ਦੀ ਸੂਚੀ ਆਨਲਾਈਨ ਕਰਨ ਦੀ ਆਕੜ ਦਿਖਾਉਂਦੀ ਹੈ, ਉਸ ਨੂੰ ਕਈ ਮਹੀਨਿਆਂ ਤੋਂ ''ਨਿਰਮਾਣ ਅਧੀਨ'' ਹੀ ਦੱਸਿਆ ਜਾ ਰਿਹਾ ਹੈ, ਜੋ ਇਸ ਗੱਲ ਦਾ ਸਬੂਤ ਹੈ ਕਿ ''ਆਪ'' ਵੀ ਦੂਜੀਆਂ ਪਾਰਟੀਆਂ ਨਾਲੋਂ ਕਿਸੇ ਤਰ੍ਹਾਂ ਵੱਖਰੀ ਨਹੀਂ ਹੈ |
                         (virendra1946@yahoo.co.in)


Related News