ਮੋਦੀ ਨੇ ਯੋਗ ਨੂੰ ਦਿਵਾਈ ਵਿਸ਼ਵ ''ਚ ਪਛਾਣ

Monday, Jul 23, 2018 - 07:16 AM (IST)

ਮੋਦੀ ਨੇ ਯੋਗ ਨੂੰ ਦਿਵਾਈ ਵਿਸ਼ਵ ''ਚ ਪਛਾਣ

ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਭਾਰਤ ਦਾ ਪਹਿਲਾ ਪ੍ਰਮਾਣੂ ਧਮਾਕਾ ਕੀਤਾ। ਸੰਯੁਕਤ ਰਾਸ਼ਟਰ ਵਿਚ ਹਿੰਦੀ 'ਚ ਪਹਿਲਾ ਭਾਸ਼ਣ ਦਿੱਤਾ, ਉਹ ਚੀਜ਼ਾਂ ਚੰਗੀਆਂ ਸਨ। ਆਪਣੇ ਦੇਸ਼ ਦਾ ਨਾਂ ਵਿਸ਼ਵ 'ਚ ਗੂੰਜਿਆ ਸੀ ਪਰ ਵਿਸ਼ਵ ਨੂੰੂ ਤਾਂ ਭਾਰਤ ਤੋਂ ਆਸ ਸੀ ਕਿ ਭਾਰਤ ਵਿਸ਼ਵ ਨੂੰ ਕੁਝ ਦੇ ਸਕਦਾ ਹੈ, ਜਿਸ ਨਾਲ ਵਿਸ਼ਵ ਦੇ ਲੋਕਾਂ 'ਚ ਕੁਝ ਚੰਗਾ ਹੋਵੇ। ਇਹ ਕਰ ਕੇ ਦਿਖਾਇਆ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ। ਸੰਯੁਕਤ ਰਾਸ਼ਟਰ ਵਿਚ ਯੋਗ ਦਿਵਸ ਮਨਾਉਣ ਦਾ ਪ੍ਰਸਤਾਵ ਰੱਖਿਆ। ਪ੍ਰਸਤਾਵ 'ਤੇ ਬਹੁਤ ਥੋੜ੍ਹੇ ਸਮੇਂ ਵਿਚ ਵਿਸ਼ਵ ਦੇ 177 ਦੇਸ਼ਾਂ ਦੀ ਸਹਿਮਤੀ ਹਾਸਿਲ ਕੀਤੀ। 21 ਜੂਨ ਨੂੰ ਯੋਗ ਦਿਵਸ ਐਲਾਨਿਆ ਗਿਆ। 
ਯੋਗ ਤਾਂ ਪਹਿਲਾਂ ਵੀ ਸੀ ਪਰ ਦਿਸਦਾ ਨਹੀਂ ਸੀ। ਅੱਜ ਯੋਗ ਸਿਰਫ ਦਿਸਦਾ ਹੀ ਨਹੀਂ, ਸਗੋਂ ਸਾਰੇ ਵਿਸ਼ਵ ਵਿਚ ਛਾ ਗਿਆ ਹੈ। ਫਿਲਮੀ ਸਿਤਾਰਿਆਂ, ਰਾਜਿਆਂ-ਮਹਾਰਾਜਿਆਂ ਤੋਂ ਲੈ ਕੇ ਝੁੱਗੀਆਂ-ਝੌਂਪੜੀਆਂ ਤਕ ਇਸ ਦੀ ਚਰਚਾ ਹੈ। ਚਰਚਾ ਸੀ ਕਿ ਸੰਸਕ੍ਰਿਤੀ ਵਿਚ ਭਾਰਤ ਵਿਸ਼ਵ ਗੁਰੂ ਹੈ। ਭਾਰਤ ਵਿਸ਼ਵ ਨੂੰ ਬਹੁਤ ਕੁਝ ਦੇ ਸਕਦਾ ਹੈ। ਅੱਜ ਪਹਿਲੀ ਵਾਰ ਸੱਚਮੁਚ ਭਾਰਤ ਨੇ ਵਿਸ਼ਵ ਨੂੰ ਕੁਝ ਦਿੱਤਾ ਹੈ। ਯੋਗ ਨੇ ਭਾਰਤ ਹੀ ਨਹੀਂ, ਵਿਸ਼ਵ ਦੇ ਅਣਗਿਣਤ ਲੋਕਾਂ ਵਿਚ ਕੁਝ ਚੰਗਾ ਕੀਤਾ ਹੈ। 
21 ਜੂਨ 2018 ਨੂੰ ਪੂਰੇ ਵਿਸ਼ਵ ਵਿਚ ਚੌਥਾ ਵਿਸ਼ਵ ਯੋਗ ਦਿਵਸ ਮਨਾਇਆ ਗਿਆ। ਖ਼ੁਦ ਪ੍ਰਧਾਨ ਮੰਤਰੀ ਅਨੇਕ ਮੁੱਖ ਮੰਤਰੀਆਂ ਅਤੇ ਕੇਂਦਰੀ ਤੇ ਪ੍ਰਦੇਸ਼ ਮੰਤਰੀਆਂ ਨਾਲ ਯੋਗ ਕਰਦੇ ਨਜ਼ਰ ਆਏ। ਭਾਰਤ ਦੇ ਰਾਸ਼ਟਰਪਤੀ ਨੇ ਸੂਰੀਨਾਮ ਵਿਚ ਉਥੋਂ ਦੇ ਰਾਸ਼ਟਰਪਤੀ ਅਤੇ ਲੋਕਾਂ ਨਾਲ ਯੋਗ ਕੀਤਾ। ਇਹ ਸੱਚਮੁਚ ਚੰਗੇ ਦਿਨਾਂ ਦੀ ਸ਼ੁਰੂਆਤ ਹੈ। 
ਲੋਕ ਆਪਣੇ ਦੇਸ਼ ਅਤੇ ਵਿਦੇਸ਼ਾਂ ਵਿਚ ਯੋਗ ਦੀ ਸਿੱਖਿਆ ਦੇ ਕੇ ਪੈਸਾ ਕਮਾ ਰਹੇ ਹਨ। ਇਕੱਲੇ ਯੋਗ ਨੇ ਹਜ਼ਾਰਾਂ ਨਹੀਂ, ਲੱਖਾਂ ਲੋਕਾਂ ਨੂੰ ਰੋਜ਼ਗਾਰ ਦਿੱਤਾ। ਇੰਨਾ ਵੱਡਾ ਰੋਜ਼ਗਾਰ ਤਾਂ ਪਹਿਲਾਂ ਕਦੇ ਦੇਖਿਆ ਨਹੀਂ ਸੀ। ਯੋਗ ਕਰੋ ਅਤੇ ਕਰਵਾਓ, ਖ਼ੁਦ ਵੀ ਸਿਹਤਮੰਦ ਰਹੋ ਤੇ ਦੁਨੀਆ ਨੂੰ ਵੀ ਸਿਹਤਮੰਦ ਬਣਾਓ। ਚੰਗੇ ਬਣੋ ਅਤੇ ਸਾਰਿਆਂ ਨੂੰ ਚੰਗਾ ਬਣਾਓ। ਕੀ ਅਜੇ ਵੀ ਮੋਦੀ ਦੇ ਚੰਗੇ ਦਿਨ ਅਸਲੀਅਤ ਨਹੀਂ, ਸਗੋਂ ਜੁਮਲਾ ਹਨ?
ਪਿਛਲੇ ਦਿਨੀਂ ਚਰਚਾ ਚੱਲੀ ਕਿ ਕੀ ਪਕੌੜਿਆਂ ਦੀ ਦੁਕਾਨ ਵੀ ਕਾਰੋਬਾਰ ਹੈ? ਅਨੇਕ ਪਕੌੜਿਆਂ ਵਾਲੇ, ਛੋਟੇ ਕਾਰੋਬਾਰ ਵਾਲੇ ਆਈ. ਏ. ਐੱਸ. ਅਧਿਕਾਰੀਆਂ ਦੀ ਤਨਖਾਹ ਨਾਲੋਂ ਵੱਧ ਕਮਾਉਂਦੇ ਹਨ। ਈਮਾਨਦਾਰੀ ਨਾਲ ਕੀਤਾ ਗਿਆ ਕੋਈ ਵੀ ਕੰਮ ਕਾਰੋਬਾਰ ਹੀ ਤਾਂ ਹੈ। ਨੌਕਰੀ ਤਾਂ ਫਿਰ ਨੌਕਰੀ ਹੈ, ਭਾਵੇਂ ਜਿੰਨੀ ਮਰਜ਼ੀ ਵੱਡੀ ਕਿਉਂ ਨਾ ਹੋਵੇ। ਨੌਕਰੀ ਕਰਨ ਵਾਲੇ ਨੂੰ ਮਾਲਕ ਦੀ ਇੱਛਾ ਅਨੁਸਾਰ ਕੰਮ ਕਰਨਾ ਪੈਂਦਾ ਹੈ, ਭਾਵੇਂ ਉਸ ਦਾ ਆਪਣਾ ਮਨ ਨਾ ਵੀ ਮੰਨੇ। ਆਪਣੀ ਆਜ਼ਾਦੀ ਨਾਲ ਕੰਮ ਕਰਨਾ ਬਹੁਤ ਵੱਡੀ ਗੱਲ ਹੈ। ਇਸ ਵਿਚ ਤੁਸੀਂ ਕਈ ਹੋਰ ਲੋਕਾਂ ਨੂੰ ਰੋਜ਼ਗਾਰ ਦਿੰਦੇ ਹੋ, ਉਹ ਵੀ ਕੰਮ ਸਿੱਖ ਕੇ ਕੱਲ ਨੂੰ ਆਪਣਾ ਰੋਜ਼ਗਾਰ ਖੜ੍ਹਾ ਕਰ ਸਕਦੇ ਹਨ।  ਲੋਕਾਂ ਨੇ ਨੌਕਰੀ ਦਾ ਆਈਡੀਆ ਛੱਡ ਕੇ ਸਵੈ-ਰੋਜ਼ਗਾਰ ਦਾ ਆਈਡੀਆ ਅਪਣਾਉਣਾ ਸ਼ੁਰੂ ਕੀਤਾ। ਗੁਲਾਮੀ ਦਾ ਆਈਡੀਆ ਛੱਡ ਕੇ ਆਜ਼ਾਦੀ ਦਾ ਆਈਡੀਆ ਅਪਣਾਉਣਾ ਸ਼ੁਰੂ ਕੀਤਾ। ਅਜਿਹਾ ਦੇਸ਼ ਵਿਚ ਪਹਿਲੀ ਵਾਰ ਹੋਇਆ, ਜਦਕਿ ਅੱਜ ਤਕ ਤਾਂ ਸਭ ਨੌਕਰੀ ਦੀ ਗੱਲ ਸੋਚਿਆ ਕਰਦੇ ਸਨ। ਪੜ੍ਹੋ, ਚੰਗੇ ਨੰਬਰ ਲਓ ਅਤੇ ਨੌਕਰੀ ਕਰੋ। ਇਹ ਬਦਲਾਅ ਕੀ ਚੰਗੇ ਦਿਨਾਂ ਦੀ ਸ਼ੁਰੂਆਤ ਨਹੀਂ? 
ਫਿਰ ਨੌਕਰੀਆਂ ਵੀ ਕਿੱਥੇ ਘੱਟ ਹਨ? ਇਕੱਲੇ ਪਤੰਜਲੀ ਨੇ ਇਨ੍ਹੀਂ ਦਿਨੀਂ 50,000 ਲੋਕਾਂ ਨੂੰ ਨੌਕਰੀ 'ਤੇ ਰੱਖਣ ਲਈ ਅਰਜ਼ੀਆਂ ਮੰਗੀਆਂ ਹਨ। ਕਿੰਨੇ ਹੀ ਨਵੇਂ ਟਾਟਾ, ਬਿਰਲਾ, ਅੰਬਾਨੀ, ਮਿੱਤਲ ਇਸ ਦੇਸ਼ ਵਿਚ ਬਣ ਰਹੇ ਹਨ ਅਤੇ ਨੌਕਰੀਆਂ ਦੇ ਰਹੇ ਹਨ, ਫਿਰ ਹਰ ਸਮੇਂ ਇਹ ਚਰਚਾ ਕਿ ਨੌਕਰੀਆਂ ਨਹੀਂ ਹਨ, ਕੀ ਵਿਅਰਥ ਦੀ ਚਰਚਾ ਨਹੀਂ? ਕੌਸ਼ਲ ਵਿਕਾਸ ਕਰੋ ਅਤੇ ਕੁਝ ਬਣੋ, ਬਸ। 
ਅਨੇਕ ਦੇਸ਼ਾਂ ਅਤੇ ਅਨੇਕ ਲੋਕਾਂ ਲਈ ਮੋਦੀ ਯੋਗ ਗੁਰੂ ਹਨ ਪਰ ਇਕ ਨਵਾਂ ਰੋਜ਼ਗਾਰ ਦੇਖ ਕੇ ਤਾਂ ਲੱਗਾ ਕਿ ਮੋਦੀ ਰਾਜਗੁਰੂ ਹਨ। ਟੀ. ਵੀ. 'ਤੇ ਉੱਤਰਾਖੰਡ ਦੇ ਰੈਥਲ ਪਿੰਡ ਦਾ ਪ੍ਰੋਗਰਾਮ ਦੇਖਿਆ, ਵਿਲੇਜ ਟੂਰਿਜ਼ਮ। ਅਨੇਕ ਵਿਦੇਸ਼ੀ ਸੈਲਾਨੀ ਵੱਡੇ ਸ਼ਹਿਰਾਂ ਦੀ ਭੀੜ-ਭਾੜ ਵਿਚ ਰਹਿਣਾ ਪਸੰਦ ਨਹੀਂ ਕਰਦੇ। ਉਨ੍ਹਾਂ ਸੈਲਾਨੀਆਂ ਲਈ ਮੋਦੀ ਸਰਕਾਰ ਦੇਸ਼ ਦੀਆਂ ਵੱਖ-ਵੱਖ ਥਾਵਾਂ 'ਤੇ ਵਿਲੇਜ ਟੂਰਿਜ਼ਮ ਦਾ ਵਿਕਾਸ ਕਰ ਰਹੀ ਹੈ। ਰੈਥਲ ਵਿਚ ਪਿੰਡ ਦੇ ਲੋਕਾਂ ਦੇ ਘਰਾਂ ਵਿਚ ਵਿਦੇਸ਼ੀ ਸੈਲਾਨੀ ਠਹਿਰਦੇ ਹਨ। ਸ਼ਾਮ ਨੂੰ ਪਿੰਡ ਦੇ ਲੋਕ ਆਪਣੇ ਸਥਾਨਕ ਸੱਭਿਆਚਾਰਕ ਪ੍ਰੋਗਰਾਮ ਕਰਦੇ ਹਨ। ਵਿਦੇਸ਼ੀ ਸੈਲਾਨੀ ਮੰਤਰ-ਮੁਗਧ ਹੋ ਕੇ ਇਨ੍ਹਾਂ ਪ੍ਰੋਗਰਾਮਾਂ ਨੂੰ ਦੇਖਦੇ ਹਨ, ਪਿੰਡ ਦਾ ਵਿਕਾਸ ਹੁੰਦਾ ਹੈ, ਪਿੰਡ ਦੇ ਲੋਕ ਖੁਸ਼ਹਾਲ ਹੁੰਦੇ ਹਨ। ਅਜਿਹੇ ਕਈ ਨਵੇਂ ਰੋਜ਼ਗਾਰ ਮੋਦੀ ਸਰਕਾਰ ਦੇਸ਼ ਦੇ ਲੋਕਾਂ ਨੂੰ ਮੁਹੱੱਈਆ ਕਰਵਾ ਰਹੀ ਹੈ। ਬੀ. ਪੀ. ਓ. ਵੀ ਇਕ ਅਜਿਹੀ ਰੋਜ਼ਗਾਰ ਯੋਜਨਾ ਹੈ, ਜੋ ਆਲੇ-ਦੁਆਲੇ ਦੇ 8-10 ਜ਼ਿਲਿਆਂ ਦੇ ਲੋਕਾਂ ਨੂੰ ਅਜਿਹੇ ਕੰਮ ਸਿਖਾਉਂਦੀ ਹੈ, ਜਿਨ੍ਹਾਂ ਕੰਮਾਂ ਦੀ ਉਸੇ ਖੇਤਰ ਦੇ ਉਦਯੋਗਾਂ ਨੂੰ ਲੋੜ ਹੈ। ਬੀ. ਪੀ. ਓ. ਵਿਚ ਲੋਕ ਕੰਮ ਵੀ ਸਿੱਖਦੇ ਹਨ ਅਤੇ ਤਨਖਾਹ ਵੀ ਲੈਂਦੇ ਹਨ। 
ਪ੍ਰਾਈਵੇਟ ਅਨੇਕ ਲੋਕ ਘਰ-ਘਰ 'ਚ ਰੋਜ਼ਗਾਰ ਪਹੁੰਚਾ ਰਹੇ ਹਨ ਤਾਂ ਸਰਕਾਰ ਦੇ ਅਨੇਕ ਪ੍ਰੋਗਰਾਮ ਵੀ ਦਲਿਤ, ਪੀੜਤ, ਗਰੀਬ ਕਿਸਾਨ ਆਦਿ ਲੋਕਾਂ ਤਕ ਆਪਣੀ ਪਹੁੰਚ ਬਣਾ ਰਹੇ ਹਨ। 
ਸੰਤ ਬਿਨਾਂ ਸਵੱਛਤਾ ਦੇ ਭਗਵਾਨ-ਭਜਨ ਬਾਰੇ ਸੋਚ ਵੀ ਨਹੀਂ ਸਕਦੇ। ਮਹਾਤਮਾ ਗਾਂਧੀ ਨੇ ਵੀ ਇਹੀ ਸੰਦੇਸ਼ ਦਿੱਤਾ ਪਰ 2014 ਤਕ ਹੋਇਆ ਕੁਝ ਵੀ ਨਹੀਂ। ਅੱਜ ਅਨੇਕ ਲੋਕ ਆਪਣੀ ਖ਼ੁਦ ਦੀ ਪ੍ਰੇਰਨਾ ਨਾਲ ਸਵੱਛਤਾ ਮੁਹਿੰਮ ਨਾਲ ਜੁੜੇ ਹਨ। ਹਜ਼ਾਰਾਂ ਸ਼ਹਿਰਾਂ ਦੇ ਸਵੱਛਤਾ ਸਰਵੇ 'ਚ ਇੰਦੌਰ, ਭੋਪਾਲ ਅਤੇ ਚੰਡੀਗੜ੍ਹ ਨੇ ਕ੍ਰਮਵਾਰ ਪਹਿਲੇ 3 ਸਥਾਨ ਹਾਸਿਲ ਕੀਤੇ ਹਨ। ਹੁਣ ਇਸ ਸਵੱਛਤਾ ਅੰਦੋਲਨ ਦੇ ਜ਼ਰੀਏ ਵੀ ਮੋਦੀ ਘਰ-ਘਰ ਦਾਖਲ ਹੋ ਰਹੇ ਹਨ। ਚੋਣ ਕਮਿਸ਼ਨ ਨੇ ਤਾਂ ਹਰ-ਹਰ ਮੋਦੀ, ਘਰ-ਘਰ ਮੋਦੀ ਦੇ ਨਾਅਰੇ 'ਤੇ ਬੈਨ ਲਾ ਦਿੱਤਾ ਸੀ ਪਰ ਮੋਦੀ ਤਾਂ ਅਜਿਹੇ ਅਨੇਕ ਕਾਰਨਾਂ ਕਰਕੇ ਘਰ-ਘਰ 'ਚ ਦਾਖਲ ਹੁੰਦੇ ਜਾ ਰਹੇ ਹਨ। ਦੁਸ਼ਮਣਾਂ ਦੀ ਪ੍ਰੇਸ਼ਾਨੀ ਇਹ ਹੈ ਕਿ ਸਵੱਛਤਾ ਅੰਦੋਲਨ ਦੇ ਵਿਰੋਧ ਵਿਚ ਘਰ-ਘਰ ਕੂੜਾ ਵੀ ਤਾਂ ਨਹੀਂ ਸੁੱਟ ਸਕਦੇ। 
ਹਾਂ, ਝੂਠ ਫੈਲਾਅ ਸਕਦੇ ਹਨ, ਵਿਰੋਧੀ ਪੱਖ ਝੂਠ ਇੰਨੀ ਵਾਰ ਬੋਲਦਾ ਹੈ ਕਿ ਉਹ ਝੂਠ ਸੱਚ ਲੱਗਣ ਲੱਗੇ। ਕਾਂਗਰਸ ਨੇ 1947 ਦੀ ਦੇਸ਼ ਦੀ ਵੰਡ ਨੂੰ ਝੂਠ ਬੋਲ-ਬੋਲ ਕੇ ਆਜ਼ਾਦੀ ਦਾ ਨਾਂ ਦੇ ਦਿੱਤਾ। ਵੰਡ ਵਿਚ ਲੱਖਾਂ ਲੋਕ ਮਾਰੇ ਗਏ ਪਰ ਕਾਂਗਰਸ ਨੇ ਮੰਨਵਾ ਲਿਆ ਕਿ ਖੂਨ ਦਾ ਇਕ ਕਤਰਾ ਵੀ ਨਹੀਂ ਡਿੱਗਾ। ਜਨ-ਗਣ-ਮਨ ਅੰਗਰੇਜ਼ ਸ਼ਾਸਕ ਦੀ ਸ਼ਲਾਘਾ ਵਿਚ ਗਾਇਆ ਗੀਤ ਸੀ, ਮੰਨਵਾ ਲਿਆ ਕਿ ਇਹ ਰਾਸ਼ਟਰ ਗਾਨ ਹੈ। ਨੇਤਾਜੀ ਸੁਭਾਸ਼ ਦੀ ਲਾਸ਼ ਨਹੀਂ ਮਿਲੀ, ਤਾਂ ਵੀ ਮੰਨਵਾ ਲਿਆ ਕਿ ਨੇਤਾਜੀ ਪਲੇਨ ਕ੍ਰੈਸ਼ ਵਿਚ ਮਾਰੇ ਗਏ। ਦੇਸ਼ ਦੇ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦਾ ਪੋਸਟਮਾਰਟਮ ਤਕ ਨਹੀਂ ਹੋਇਆ ਪਰ ਮੰਨਵਾ ਲਿਆ ਕਿ ਉਨ੍ਹਾਂ ਨੂੰ ਕਿਸੇ ਨੇ ਮਾਰਿਆ ਨਹੀਂ।
ਦੂਜਾ ਤਰੀਕਾ, ਜੋ ਕਾਂਗਰਸ ਨੇ ਅੰਗਰੇਜ਼ਾਂ ਤੋਂ ਸਿੱਖਿਆ, ਉਹ ਹੈ ਫੁੱਟ ਪਾਓ ਅਤੇ ਰਾਜ ਕਰੋ। ਸਭ ਤੋਂ ਤਾਜ਼ੀ ਉਦਾਹਰਣ ਕਰਨਾਟਕ ਵਿਚ ਲਿੰਗਾਇਤ ਦੀ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਿਧਾਨ ਸਭਾ ਵਿਚ ਪਾਸ ਕਰਵਾ ਦਿੱਤਾ ਕਿ ਲਿੰਗਾਇਤ ਹਿੰਦੂ ਨਹੀਂ, ਵੱਖਰੇ ਹਨ। ਉਨ੍ਹਾਂ ਲਈ ਰਿਜ਼ਰਵੇਸ਼ਨ ਪਾਸ ਕਰ ਦਿੱਤੀ। ਇਸੇ ਤਰ੍ਹਾਂ ਪਿਛਲੇ 70 ਸਾਲਾਂ 'ਚ ਅਨੇਕ ਜਾਤੀਆਂ ਨੂੰ ਤੋੜਿਆ ਜਾ ਰਿਹਾ ਹੈ। 
ਅਜਿਹੇ ਹੀ ਯਤਨਾਂ ਨਾਲ ਮੋਦੀ ਦੇ ਵਿਰੋਧੀ ਨਾਂ ਤਾਂ ਲੈਂਦੇ ਗਰੀਬਾਂ, ਦਲਿਤਾਂ, ਕਿਸਾਨਾਂ, ਔਰਤਾਂ ਦਾ ਅਤੇ ਬੇਰੋਜ਼ਗਾਰਾਂ ਦਾ, ਤਾਲਮੇਲ ਕਰਦੇ ਹਨ ਨਕਸਲਵਾਦੀਆਂ ਅਤੇ ਪਾਕਿਸਤਾਨੀਆਂ ਨਾਲ ਤੇ ਦੇਸ਼ ਨੂੰ ਜੋੜਨ ਦੀ ਬਜਾਏ ਦੇਸ਼ ਨੂੰ ਤੋੜਨ 'ਚ ਲੱਗੇ ਹੋਏ ਹਨ।


Related News