ਇੰਗਲੈਂਡ ’ਚ ਦੋਬਾਰਾ ਲਾਕਡਾਊਨ-ਕੋਰੋਨਾ ਸਥਿਤੀ

11/03/2020 3:43:53 AM

ਲੰਦਨ ਤੋਂ ਕ੍ਰਿਸ਼ਨ ਭਾਟੀਆ

ਇੰਗਲੈਂਡ ’ਚ ਮੁੜ ਤੋਂ ਲਾਕਡਾਊਨ ਲਗਾ ਦਿੱਤਾ ਗਿਆ ਹੈ । ਇਹ 5 ਨਵੰਬਰ ਤੋਂ ਸ਼ੁਰੂ ਹੋ ਕੇ 2 ਦਸੰਬਰ ਤਕ ਲਾਗੂ ਰਹੇਗਾ। ਇਸ ਨੂੰ ਲਾਗੂ ਕਰਨ ਦਾ ਫੈਸਲਾ ਕੋਰੋਨਾ ਵਾਇਰਸ ਤੋਂ ਪੈਦਾ ਹੋਈ ਬਹੁਤ ਹੀ ਗੰਭੀਰ ਸਥਿਤੀ ਦੇ ਕਾਰਨ ਇਕ ਹੰਗਾਮੀ ਹਾਲਤ ਵਾਲੇ ਫੈਸਲੇ ਦੇ ਰੂਪ ’ਚ ਕੀਤਾ ਗਿਆ ਹੈ। ਸਥਿਤੀ ਕਿੰਨੀ ਗੰਭੀਰ ਹੈ ਇਸਦਾ ਅੰਦਾਜ਼ਾ ਐਤਵਾਰ ਸੂਬੇ ਦੇ ਬ੍ਰਿਟਿਸ਼ ਅਖਬਾਰਾਂ ਦੇ ਮੁੱਖ ਪੰਨੇ ਦੇ ਸਿਰਲੇਖ ਤੋਂ ਲਗਾਇਆ ਜਾ ਸਕਦਾ ਹੈ।

ਲਕਾਡਾਊਨ ਦੀ ਮਿਆਦ ਦੌਰਾਨ ਉਹ ਸਾਰੀਆਂ ਦੁਕਾਨਾਂ, ਸਟੋਰ, ਕਾਰੋਬਾਰ ਚੌਕਸੀ ਵਜੋਂ ਬੰਦ ਰਹਿਣਗੇ, ਜਿਨ੍ਹਾਂ ਦਾ ਖੁੱਲ੍ਹੇ ਰਹਿਣਾ ਜ਼ਿੰਦਗੀ ਦੇ ਲਈ ਜ਼ਿਆਦਾ ਜ਼ਰੂਰੀ ਨਹੀਂ। ਪਬ ਅਤੇ ਰੈਸਟੋਰੈਂਟ ਵੀ ਬੰਦ ਰਹਿਣਗੇ। ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਖੁੱਲ੍ਹੀਆਂ ਰਹਿਣਗੀਆਂ।

ਜਨਤਾ ਨੂੰ ਕਿਹਾ ਗਿਆ ਹੈ ਕਿ ਉਹ ਘਰਾਂ ਤੋਂ ਬਾਹਰ ਨਾ ਜਾਵੇ, ਸਿਰਫ ਉਸ ਹਾਲਤ ’ਚ ਘਰੋਂ ਨਿਕਲੇ ਜਦੋਂ ਬਹੁਤ ਜ਼ਰੂਰੀ ਹੋਵੇ, ਜਿਵੇਂ ਕਿ ਕੰਮ ’ਤੇ ਜਾਣ ਦੇ ਲਈ ਜੇਕਰ ਘਰੋਂ ਹੀ ਕੰਮ ਕਰ ਸਕਣਾ ਸੰਭਵ ਨਾ ਹੋਵੇ ਜਾਂ ਫਿਰ ਖਾਣ-ਪੀਣ ਦੀ ਸਮੱਗਰੀ ਲੈਣ ਦੇ ਲਈ ਅਤੇ ਡਾਕਟਰ ਜਾਂ ਮੈਡੀਕਲ ਲਈ ਲਾਜ਼ਮੀ ਹੋਣ ਦੇ ਲਈ, ਅਜਿਹੇ ਲੋਕਾਂ ਦੀ ਦੇਖਭਾਲ ਦੇ ਲਈ ਜੋ ਰੋਗੀ ਅਤੇ ਬਜ਼ੁਰਗ ਹੋਣ ਅਤੇ ਜਿਨ੍ਹਾਂ ਦੀ ਦੇਖਭਾਲ ਕਰਨ ਵਾਲਾ ਕੋਈ ਦੂਸਰਾ ਨਾ ਹੋਵੇ।

60 ਸਾਲ ਦੀ ਉਮਰ ਦੇ ਉੱਪਰ ਦੇ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣਾ ਵਿਸ਼ੇਸ਼ ਧਿਆਨ ਰੱਖਣ, ਅਜਿਹੇ ਲੋਕਾਂ ਦੇ ਸੰਪਰਕ ’ਚ ਨਾ ਆਉਣ, ਜਿਨ੍ਹਾਂ ਨਾਲ ਮਿਲਣਾ ਖਤਰਨਾਕ ਹੋ ਸਕਦਾ ਹੈ। ਸਾਧਾਰਨ ਰੋਜ਼ਮੱਰਾ ’ਚ ਲੋਕ ਇਕ ਦੂਸਰੇ ਤੋਂ ਦੂਰੀ, ਫਰਕ ਬਣਾ ਕੇ ਰੱਖਣ, ਮਾਸਕ ਪਹਿਨਣ ਅਤੇ ਸਫਾਈ ਨਿਯਮਾਂ ਦੀ ਪਾਲਣਾ ਕਰਨ, ਨਿਯਮਿਤ ਤੌਰ ’ਤੇ ਹੱਥ ਥੋਣ ਆਦਿ।

ਲਾਕਡਾਊਨ ਦੀ ਮਜਬੂਰੀ

ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸ਼ਨੀਵਾਰ ਸ਼ਾਮ ਇਕ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਸਾਨੂੰ ਰਾਸ਼ਟਰੀ ਪੱਧਰ ’ਤੇ ਲਾਕਡਾਊਨ ਇਸ ਲਈ ਲਾਗੂ ਕਰਨ ਲਈ ਮਜਬੂਰ ਹੋਣਾ ਪਿਆ ਹੈ ਕਿਉਂਕਿ ਕੋਰੋਨਾ ਵਾਇਰਸ ਬੜੀ ਤੇਜ਼ੀ ਨਾਲ ਫੈਲ ਿਰਹਾ ਹੈ। ਮਰਨ ਵਾਲਿਆਂ ਦੀ ਗਿਣਤੀ ਵਧ ਰਹੀ ਹੈ। ਸਭ ਤੋਂ ਵੱਧ ਚਿੰਤਾ ਵਾਲੀ ਗੱਲ ਇਹ ਹੈ ਕਿ ਇਸ ਤਬਾਹਕੁੰਨ ਸਥਿਤੀ ਨਾਲ ਨਜਿੱਠਣ ਲਈ ਸਾਡੇ ਕੋਲ ਨੈਸ਼ਨਲ ਹੈਲਥ ਸਰਵਿਸ ਦੀਆਂ ਸੇਵਾਵਾਂ ਦੀ ਕਮੀ ਹੁੰਦੀ ਜਾ ਰਹੀ ਹੈ।

ਡਾਕਟਰਾਂ-ਨਰਸਾਂ ਦੀ ਮੁਸ਼ਕਲ

ਇਹ ਦੂਸਰੀ ਵਾਰ ਹੈ ਕਿ ਇੰਗਲੈਂਡ ’ਚ ਦੂਸਰੀ ਵਾਰ ਲਾਕਡਾਊਨ ਲਾਗੂ ਕੀਤਾ ਗਿਆ ਹੈ। ਚੀਫ ਸੈਂਟੀਫਿਕ ਅਫਸਰ ਨੇ ਚਿਤਾਵਨੀ ਦਿੱਤੀ ਹੈ ਕਿ : ‘ਸਥਿਤੀ ਬੜੀ ਗੰਭੀਰ’ ਹੈ। ਵਾਇਰਸ ਨਾਲ ਇਨਫੈਕਟਿਡ ਹੋਣ ਅਤੇ ਮਰਨ ਵਾਲਿਆਂ ਦੀ ਗਿਣਤੀ ਰੋਜ਼ਾਨਾ ਵਧਦੀ ਜਾ ਰਹੀ ਹੈ। ਹਸਪਤਾਲਾਂ ’ਚ ਨਵੇਂ ਰੋਗੀਆਂ ਦੇ ਦਾਖਲੇ ਦੀ ਗੁੰਜਾਇਸ਼ ਘੱਟ ਹੁੰਦੀ ਜਾ ਰਹੀ ਹੈ। ਜੋ ਰੋਗੀ ਹਸਪਤਾਲਾਂ ’ਚ ਹਨ ਉਨ੍ਹਾਂ ਦੀ ਪੂਰੀ ਤਰ੍ਹਾਂ ਦੇਖਭਾਲ ਦੇ ਸਾਧਨ-ਸਹੂਲਤਾਂ ਘੱਟ ਪੈ ਰਹੀਆਂ ਹਨ। ਡਾਕਟਰਾਂ-ਨਰਸਾਂ ਦੇ ਸਾਹਮਣੇ ਇਹ ਫੈਸਲਾ ਲੈਣ ਦੀ ਦੁਖਦਾਈ ਦੁਚਿੱਤੀ ਹੈ ਕਿ ਕਿਹੜੇ ਰੋਗੀਆਂ ਨੂੰ ਬਚਾਏ ਰੱਖਣ ਦੇ ਯਤਨ ਕੀਤੇ ਜਾਣ ਅਤੇ ਕਿਸਨੂੰ ਮਰਨ ਦੇ ਲਈ ਛੱਡ ਦਿੱਤਾ ਜਾਵੇ।

ਅਗਲੇ ਕੁੱਝ ਹੀ ਦਿਨਾਂ ’ਚ ਤਿਉਹਾਰਾਂ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ। ਇਸ ਦੇਸ਼ ਦਾ ਸਭ ਤੋਂ ਵੱਡਾ ਤਿਉਹਾਰ ਕ੍ਰਿਸਮਿਸ ਕਿਵੇਂ ਮਨਾਇਆ ਜਾਵੇ। ਇਹ ਵੱਡੀ ਚਿੰਤਾ ਦਾ ਵਿਸ਼ਾ ਬਣ ਰਿਹਾ ਹੈ। ਇਸ ਮੌਕੇ ’ਤੇ ਅੰਗਰੇਜ਼ ਪਰਿਵਾਰ ਆਪਸ ’ਚ ਮਿਲਦੇ ਹਨ ਇਕੱਠੇ ਹੁੰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਸਾਡੇ ਲਈ ਕ੍ਰਿਸਮਿਸ ਨੂੰ ਪਹਿਲਾਂ ਵਾਂਗ ਰਵਾਇਤੀ ਢੰਗ ਨਾਲ ਮਨਾਉਣਾ ਬੜਾ ਔਖਾ ਜਿਹਾ ਲੱਗ ਰਿਹਾ ਹੈ।

ਕਰਵਾਚੌਥ ਜਾਂ ਦੀਵਾਲੀ

ਇੰਗਲੈਂਡ ’ਚ ਵਸੇ ਭਾਰਤੀਆਂ ਲਈ ਲਾਕਡਾਊਨ ਦੇ ਇਹ ਦਿਨ ਧਾਰਮਿਕ ਅਤੇ ਸਮਾਜਿਕ ਨਜ਼ਰੀਏ ਤੋਂ ਵਿਸ਼ੇਸ਼ ਮਹੱਤਵਪੂਰਨ ਵਾਲੇ ਹਨ। ਕਿਉਂਕਿ 2 ਵੱਡੇ ਤਿਉਹਾਰ ਕਰਵਾਚੌਥ ਅਤੇ ਦੀਵਾਲੀ ਇਸੇ ਦਿਨ ਮਨਾਏ ਜਾਣੇ ਹਨ। ਇਨ੍ਹਾਂ ਦੋਵਾਂ ਮੌਕਿਆਂ ’ਤੇ ਲੋਕਾਂ ’ਚ ਉਤਸ਼ਾਹ ਅਤੇ ਖੁਸ਼ੀਆਂ ਦੇਖਣ ਵਾਲੀਆਂ ਬਣਦੀਆਂ ਹਨ। ਲਾਕਡਾਊਨ ਦੀਆਂ ਪਾਬੰਦੀਆਂ ਸਾਨੂੰ ਭਾਰਤੀਆਂ ਨੂੰ ਬੇਸ਼ੱਕ ਹੀ ਘਰਾਂ ਦੇ ਅੰਦਰ ਸੀਮਤ ਰੱਖਣਗੀਆਂ ਪਰ ਸਾਡੀ ਸਾਰਿਆਂ ਦੀ ਇਕ -ਦੂਸਰੇ ਦੇ ਲਈ ਇਹ ਪ੍ਰਾਰਥਨਾ ਅਤੇ ਸ਼ੁੱਭਕਾਮਨਾ ਹੈ ਕਿ ਕੋਰੋਨਾ ਦੇ ਸੰਕਟ ਤੋਂ ਸਾਰੇ ਸੁਰੱਖਿਅਤ ਰਹਿਣ ਅਤੇ ਹੋਰ ਤਿਉਹਾਰ ਆਪਣੇ ਪਰਿਵਾਰ, ਮਿੱਤਰਾਂ ਦੇ ਨਾਲ ਖੁਸ਼ੀ-ਖੁਸ਼ੀ ਮਨਾਉਣ।


Bharat Thapa

Content Editor

Related News