ਵਿਆਹ ਦੇ ਲਈ ਧਰਮ-ਪਰਿਵਰਤਨ
Sunday, Nov 01, 2020 - 03:47 AM (IST)

ਡਾ. ਵੇਦਪ੍ਰਤਾਪ ਵੈਦਿਕ ਪੜ੍ਹੀ ਹੈ
ਵਿਆਹ ਦੇ ਲਈ ਕਿਸੇ ਵਰ ਜਾਂ ਕੰਨਿਆਂ ਦਾ ਧਰਮ-ਪਰਿਵਰਤਨ ਕਰਨਾ ਕੀ ਕਾਨੂੰਨ ਅਨੁਸਾਰ ਸਹੀ ਹੈ? ਇਸ ਸਵਾਲ ਦਾ ਜਵਾਬ ਇਲਾਹਾਬਾਦ ਹਾਈ ਕੋਰਟ ਨੇ ਇਹ ਦਿੱਤਾ ਹੈ ਕਿ ਇਹ ਠੀਕ ਨਹੀਂ ਹੈ। ਇਸ ਮਾਮਲੇ ’ਚ ਇਕ ਹਿੰਦੂ ਲੜਕੇ ਨੇ ਇਕ ਮੁਸਲਮਾਨ ਲੜਕੀ ਨਾਲ ਵਿਆਹ ਕੀਤਾ ਪਰ ਵਿਆਹ ਤੋਂ ਇਕ ਮਹੀਨਾ ਪਹਿਲਾਂ ਉਸਨੇ ਉਸ ਲੜਕੀ ਨੂੰ ਮੁਸਲਮਾਨ ਤੋਂ ਹਿੰਦੂ ਬਣਾ ਲਿਆ ਅਤੇ ਫਿਰ ਫੇਰੇ ਪੜ੍ਹ ਕੇ ਹਿੰਦੂ ਰੀਤੀ ਨਾਲ ਉਸਦੇ ਨਾਲ ਵਿਆਹ ਕਰ ਲਿਆ ਹੁਣ ਉਸਨੇ ਅਦਾਲਤ ’ਚ ਰਿੱਟ ਲਗਾਈ ਕਿ ਦੋਵਾਂ ਦੇ ਰਿਸ਼ਤੇਦਾਰ ਉਨ੍ਹਾਂ ਨੂੰ ਪਰੇਸ਼ਾਨ ਕਰ ਰਹੇ ਹਨ। ਅਦਾਲਤ ਉਨ੍ਹਾਂ ’ਤੇ ਰੋਕ ਲਗਾਏ।
ਇਸ ’ਤੇ ਅਦਾਲਤ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ’ਚ ਕੋਈ ਦਖਲਅੰਦਾਜ਼ੀ ਨਹੀਂ ਕਰੇਗੀ, ਕਿਉਂਕਿ ਸਿਰਫ ਵਿਆਹ ਦੇ ਲਈ ਧਰਮ-ਪਰਿਵਰਤਨ ਕਾਨੂੰਨ ਦੇ ਅਨੁਸਾਰ ਸਹੀ ਨਹੀਂ ਹੈ। ਇਸ ਫੈਸਲੇ ਦਾ ਆਧਾਰ 2014 ਦੇ ਇਕ ਹੋਰ ਫੈਸਲੇ ਨੂੰ ਬਣਾਇਆ ਗਿਆ ਹੈ, ਜਿਸ ’ਚ ਇਕ ਹਿੰਦੂ ਲੜਕੀ ਵਿਆਹ ਤੋਂ ਕੁਝ ਸਮਾਂ ਪਹਿਲਾਂ ਮੁਸਲਮਾਨ ਬਣ ਗਈ ਸੀ। ਉਸ ਮਾਮਲੇ ’ਚ ਅਦਾਲਤ ਨੇ ਕੁਰਾਨ-ਸ਼ਰੀਫ ਦੇ ਅਧਿਆਏ 2 ਅਤੇ ਮੰਤਰ 221 ਦਾ ਵਿਖਿਆਨ ਕਰਦੇ ਹੋਏ ਕਿਹਾ ਸੀ ਕਿ ਇਸਲਾਮ ਨੂੰ ਸਮਝੇ ਬਿਨਾਂ ਮੁਸਲਮਾਨ ਬਣ ਜਾਣਾ ਗਲਤ ਹੈ। ਇਸ ਲਈ ਉਹ ਧਰਮ-ਪਰਿਵਰਤਨ ਵੀ ਗਲਤ ਸੀ।
ਦੂਸਰੇ ਸ਼ਬਦਾਂ ’ਚ ਕੋਈ ਹਿੰਦੂ ਤੋਂ ਮੁਸਲਮਾਨ ਬਣੇ ਜਾਂ ਮੁਸਲਮਾਨ ਤੋਂ ਹਿੰਦੂ ਬਣੇ ਪਰ ਬਿਨਾਂ ਸਮਝ ਅਤੇ ਆਸਥਾ ਦੇ ਬਣੇ ਤਾਂ ਉਹ ਅਣਉੱਚਿਤ ਹੈ ਅਤੇ ਜੇਕਰ ਉਹ ਸਿਰਫ ਵਿਆਹ ਦੇ ਲਈ ਬਣੇ ਤਾਂ ਉਹ ਵੀ ਗੈਰ-ਕਾਨੂੰਨੀ ਹੈ। ਅਦਾਲਤ ਦਾ ਇਹ ਫੈਸਲਾ ਮੋਟੇ ਤੌਰ ’ਤੇ ਨਿਰਪੱਖ ਅਤੇ ਠੀਕ ਜਾਪਦਾ ਹੈ। ਇਹ ਹਿੰਦੂ ਅਤੇ ਮੁਸਲਮਾਨ ਦੋਵਾਂ ਦੇ ਲਈ ਇਕੋ ਜਿਹਾ ਹੈ ਪਰ ਇਸ’ਤੇ ਕਈ ਸਵਾਲ ਖੜ੍ਹੇ ਹੋ ਜਾਂਦੇ ਹਨ।
ਸਭ ਤੋਂ ਪਹਿਲਾ ਸਵਾਲ ਤਾਂ ਇਹੀ ਹੈ ਕਿ ਦੁਨੀਆ ’ਚ ਅਜਿਹੇ ਕਿੰਨੇ ਲੋਕ ਹਨ, ਜੋ ਕਿਸੇ ਧਰਮ ਦੇ ਬਾਰੇ ’ਚ ਸੋਚ-ਸਮਝ ਕੇ ਜਾਂ ਪੜ੍ਹ- ਲਿਖ ਕੇ ਹਿੰਦੂ ਜਾਂ ਮੁਸਲਮਾਨ ਜਾਂ ਈਸਾਈ ਬਣੇ ਹਨ? ਕਿੰਨੇ ਹਿੰਦੂਆਂ ਨੇ ਵੇਦ ਪੜ੍ਹ ਕੇ, ਕਿੰਨੇ ਮੁਸਲਮਾਨਾਂ ਨੇ ਕੁਰਾਨ ਪੜ੍ਹ ਕੇ ਅਤੇ ਕਿੰਨੇ ਈਸਾਈਆਂ ਨੇ ਬਾਈਬਲ ਪੜ੍ਹ ਕੇ ਆਪਣੀ ਧਾਰਮਿਕ ਦੀਕਸ਼ਾ ਲਈ ਹੈ? ਸਾਰੀ ਦੁਨੀਆ ’ਚ ਅਜਿਹੇ ਲੋਕਾਂ ਦੀ ਗਿਣਤੀ ਕੁਝ ਲੱਖ ਵੀ ਨਹੀਂ ਹੋਵੇਗੀ।
ਸਾਰੇ ਲੋਕ ਉਸੇ ਮਜ਼੍ਹਬ ’ਚ ਢੱਲ ਜਾਂਦੇ ਹਨ ਜੋ ਉਨ੍ਹਾਂ ਦੇ ਮਾਤਾ-ਪਿਤਾ ਦਾ ਹੁੰਦਾ ਹੈ। ਮਜ਼੍ਹਬਾਂ ਅਤੇ ਫਿਰਕਿਆਂ ’ਚ ਮਤਭੇਦ ਜ਼ਰੂਰ ਹੁੰਦੇ ਹਨ ਉਹ ਉਨ੍ਹਾਂ ਦੇ ਅੰਗਾਂ ਅਤੇ ਉਪ-ਅੰਗਾਂ ’ਚ ਬਦਲ ਜਾਂਦੇ ਹਨ। ਮੌਲਿਕ ਸੋਚ ਹਰ ਮਜ਼੍ਹਬਾਂ ਦਾ ਜਾਨੀ ਦੁਸ਼ਮਣ ਹੁੰਦਾ ਹੈ। ਮੌਲਿਕ ਸੋਚ ਦੇ ਆਧਾਰ ’ਤੇ ਹੀ ਨਵੇਂ-ਨਵੇਂ ਮਜ਼੍ਹਬ, ਪੰਥ , ਅੰਦੋਲਨ, ਸੰਗਠਨ ਵਗੈਰਾ ਬਣ ਜਾਂਦੇ ਹਨ ਪਰ ਉਨ੍ਹਾਂ ਦੇ ਵਧੇਰੇ ਪੈਰੋਕਾਰ ਭੇਡਚਾਲ ਚੱਲਦੇ ਹਨ।
ਉਹ ਪੈਸੇ, ਅਹੁਦੇ, ਰੁੱਤਬੇ , ਸੈਕਸ-ਆਕਰਸ਼ਣ ਆਦਿ ਦੇ ਕਾਰਨ ਧਰਮ-ਪਰਿਵਰਤਨ ਕਰ ਲੈਂਦੇ ਹਨ । ਵਿਆਹ ਦੇ ਲਈ ਜੇਕਰ ਕੋਈ ਧਰਮ-ਪਰਿਵਰਤਨ ਕਰਦਾ ਹੈ ਤਾਂ ਇਸ ’ਚ ਅਜੂਬਾ ਕੀ ਹੈ? ਵੈਸੇ ਮੇਰੀ ਸੋਚ ਹੈ ਕਿ ਸਫਲ ਵਿਆਹ ਦੇ ਲਈ ਧਰਮ-ਪਰਿਵਰਤਨ ਜ਼ਰੂਰੀ ਨਹੀਂ ਹੈ। ਮੈਂ ਸੁਰਿਨਾਮ, ਗਿਆਨਾ, ਮਾਰੀਸ਼ਸ ਅਤੇ ਆਪਣੇ ਅੰਡੇਮਾਨ-ਨਿਕੋਬਾਰ ’ਚ ਅਜਿਹੇ ਕਈ ਘਰ-ਗ੍ਰਹਿਸਥੀਆਂ ਨੂੰ ਦੇਖਿਆ ਹੈ, ਜਿਨ੍ਹਾਂ ਦੇ ਧਰਮ ਅਲੱਗ-ਅਲੱਗ ਹਨ। ਉਹ ਬੜੇ ਪਿਆਰ ਨਾਲ ਰਹਿੰਦੇ ਹਨ ਅਤੇ ਸਮਾਜ ’ਚ ਉਨ੍ਹਾਂ ਦੀ ਮੁਕੰਮਲ ਪ੍ਰਵਾਨਗੀ ਵੀ ਹੈ। ਅਜਿਹੇ ਜੋੜੇ ਸਿੱਧ ਕਰਦੇ ਹਨ ਕਿ ਇਨ੍ਹਾਂ ਮਜ਼੍ਹਬਾਂ ਜਾਂ ਧਰਮਾਂ ਨਾਲੋਂ ਉੱਚੀ ਚੀਜ਼ ਹੈ- ਇਨਸਾਨੀਅਤ।