ਹਿਮਾਚਲ ਦੀ ਤਰੱਕੀ ’ਚ ਬਜ਼ੁਰਗਾਂ ਦਾ ਆਸ਼ੀਰਵਾਦ ਮਹੱਤਵਪੂਰਨ

05/16/2022 11:03:06 AM

ਸਮਾਜਿਕ ਸੁਰੱਖਿਆ ਦੀ ਧਾਰਨਾ ਨੂੰ ਵਧਾ ਕੇ ਸਨਮਾਨ, ਸੇਵਾ, ਸਨੇਹ ਦੇ ਸਰੋਕਾਰਾਂ ਨਾਲ ਸਰਾਬੋਰ ਹਿਮਾਚਲ ਪ੍ਰਦੇਸ਼ ਸਰਕਾਰ ਨੇ ਸਮਾਜਿਕ ਸਬੰਧਾਂ ਦੀ ਨਵੀਂ ਇਬਾਰਤ ਲਿਖੀ ਹੈ। ਮੁੱਖ ਮੰਤਰੀ ਜੈਰਾਮ ਠਾਕੁਰ ਨੇ ਆਪਣੀ ਜ਼ਿੰਦਗੀ ਦੇ ਨਿੱਜੀ ਤਜਰਬਿਆਂ ਨਾਲ ਜੋ ਸਿੱਖਿਆ ਹਾਸਲ ਕੀਤੀ, ਉਸੇ ’ਚ ਬਜ਼ੁਰਗਾਂ ਦੇ ਸੰਬਲ ਦਾ ਰਸਤਾ ਉਨ੍ਹਾਂ ਨੇ ਖੁਦ ਕੱਢਿਆ ਹੈ। ਮੌਜੂਦਾ ਹਿਮਾਚਲ ਸਰਕਾਰ ਨੇ ਕਾਰਜਭਾਰ ਸੰਭਾਲਦੇ ਹੀ ਬਿਰਧ ਪੈਨਸ਼ਨ ਦੀ ਉਮਰ ਹੱਦ 80 ਸਾਲ ਤੋਂ ਘਟਾ ਕੇ 70 ਸਾਲ ਕੀਤੀ। ਪੈਨਸ਼ਨ ਦੀਆਂ ਦਰਾਂ ’ਚ ਵਾਧਾ 750 ਤੋਂ ਵਧਾ ਕੇ 1500 ਰੁਪਏ ਪ੍ਰਤੀ ਮਹੀਨਾ ਕੀਤਾ ਗਿਆ। ਪਹਿਲੇ 3 ਸਾਲਾਂ ’ਚ 3 ,90,000 ਤੋਂ ਵੱਧ ਲਾਭਪਾਤਰੀਆਂ ਨੂੰ ਪ੍ਰਤੀ ਮਹੀਨਾ 1500 ਰੁਪਏ ਦੀ ਪੈਨਸ਼ਨ ਦੀ ਸਹੂਲਤ ਦਿੱਤੀ ਜਾ ਰਹੀ ਸੀ। ਇਸ ਦੇ ਇਲਾਵਾ 2021 ਤੱਕ ਹੀ 1,20,911 ਤੋਂ ਵੱਧ ਵਿਧਵਾ ਪੈਨਸ਼ਨਰਜ਼, 64,145 ਤੋਂ ਵੱਧ ਦਿਵਿਆਂਗ ਪੈਨਸ਼ਨਰਜ਼, 1,482 ਤੋਂ ਵੱਧ ਕੋਹੜ ਰੋਗੀ ਪੈਨਸ਼ਨਰਜ਼ ਅਤੇ 150 ਟ੍ਰਾਂਸਜੈਂਡਰ ਪੈਨਸ਼ਨਰਜ਼ ਨੂੰ ਪੈਨਸ਼ਨ ਯੋਜਨਾ ਨਾਲ ਲਾਭਵੰਦ ਕੀਤਾ ਜਾ ਰਿਹਾ ਸੀ। ਮੌਜੂਦਾ ਸੂਬਾ ਸਰਕਾਰ ਨੇ ਪੈਨਸ਼ਨ ਯੋਜਨਾ ਦੇ ਬਜਟ ਨੂੰ 436 ਕਰੋੜ ਤੋਂ ਵਧਾ ਕੇ 1330 ਕਰੋੜ ਰੁਪਏ ਕੀਤਾ ਹੈ। ਸਮਾਜਿਕ ਸੁਰੱਖਿਆ ਪੈਨਸ਼ਨ ਦੇ 2 , 22,000 ਨਵੇਂ ਮਾਮਲੇ ਪ੍ਰਵਾਨ ਕੀਤੇ ਗਏ ਹਨ। ਹੁਣ ਮੁੱਖ ਮੰਤਰੀ ਜੈਰਾਮ ਠਾਕੁਰ ਨੇ 60 ਸਾਲ ਤੋਂ ਉਪਰ ਵਾਲੇ ਬਜ਼ੁਰਗਾਂ ਨੂੰ ਜਿਨ੍ਹਾਂ ਦੇ ਪਰਿਵਾਰ ’ਚ ਇਨਕਮ ਟੈਕਸਦਾਤਾ ਨਹੀਂ ਹੈ, ਨੂੰ 1000 ਰੁਪਏ ਪੈਨਸ਼ਨ ਪ੍ਰਵਾਨ ਕੀਤੀ ਹੈ ਜਿਸ ਨਾਲ ਸੂਬੇ ’ਚ 7,78,000 ਪਰਿਵਾਰਾਂ ਨੂੰ ਸਮਾਜਿਕ ਸੁਰੱਖਿਆ ਦਾ ਸਹਾਰਾ ਮਿਲੇਗਾ। ਜੋ ਮੁੱਖ ਮੰਤਰੀ ਆਪਣੇ ਸੂਬੇ ਦੇ 10 ਫੀਸਦੀ ਬਿਰਧ ਲੋਕਾਂ ਦੀ ਚਿੰਤਾ ਹਰ ਮਹੀਨੇ ਕਰਦਾ ਹੈ, ਉਨ੍ਹਾਂ ਨੂੰ ਉਨ੍ਹਾਂ ਦਾ ਭਰਪੂਰ ਆਸ਼ੀਰਵਾਦ ਵੀ ਮਿਲ ਰਿਹਾ ਹੈ। ਪਹਿਲੀਆਂ ਸਰਕਾਰਾਂ ’ਚ ਜਿਸ ਤਰ੍ਹਾਂ 80 ਸਾਲ ਤੋਂ ਉਪਰ ਦੇ ਬਜ਼ੁਰਗਾਂ ਨੂੰ ਪੈਨਸ਼ਨ ਲਈ ਭਟਕਣਾ ਪੈਂਦਾ ਸੀ, ਪੈਨਸ਼ਨ ਮਹੀਨੇ ਤੱਕ ਲਟਕਦੀ ਰਹਿੰਦੀ ਸੀ।

ਕਾਂਗਰਸ ਦੇ ਕਈ ਵਿਧਾਇਕ ਅਤੇ ਕਾਂਗਰਸ ਸਰਕਾਰ ਇਸ ਨੂੰ ਅਹਿਸਾਨ ਦੱਸਦੀ ਸੀ ਪਰ ਜੈਰਾਮ ਠਾਕੁਰ ਨੇ ਵਿਵਸਥਾ ’ਚ ਮਾਮੂਲੀ ਤਬਦੀਲੀ ਕਰ ਦਿੱਤੀ। ਕਾਂਗੜਾ ਜ਼ਿਲੇ ਦੇ ਸ਼ਾਹਪੁਰ ’ਚ ਹੋਏ ਪ੍ਰੋਗਰਾਮ ’ਚ ਬਟਨ ਦਬਾਉਂਦੇ ਹੀ ਸੂਬੇ ਦੇ 7 ਲੱਖ ਬਜ਼ੁਰਗਾਂ ਦੇ ਖਾਤੇ ’ਚ ਇਕੱਠੀ ਉਨ੍ਹਾਂ ਦੀ ਪੈਨਸ਼ਨ ਆ ਗਈ। ਬਜ਼ੁਰਗਾਂ ਦੇ ਚਿਹਰੇ ਦੀ ਖੁਸ਼ੀ ਉਸ ਸਮੇਂ ਦੇਖਦੇ ਹੀ ਬਣਦੀ ਸੀ। ਹੁਣ ਬਜ਼ੁਰਗਾਂ ਦੀ ਨਜ਼ਰ ਪੈਸੇ ਲਈ ਕਿਸੇ ਦੇ ਅੱਗੇ ਨਹੀਂ ਝੁਕੇਗੀ। ਸਰਕਾਰ ਨੇ ਉਨ੍ਹਾਂ ਦੇ ਸੰਘਰਸ਼ ਨੂੰ ਸਰਕਾਰ ਨੇ ਪਛਾਣ ਕੇ ਹੀ ਇਹ ਯੋਜਨਾ ਸਮਰਪਿਤ ਕੀਤੀ ਹੈ। ਸਾਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ, ਸਾਡੇ ’ਚੋਂ ਬਹੁਤ ਘੱਟ ਆਪਣੇ ਮਾਤਾ-ਪਿਤਾ ਦੀ ਆਰਥਿਕ ਤੌਰ ’ਤੇ ਮਦਦ ਕਰ ਕੇ ਉਨ੍ਹਾਂ ਦਾ ਕਰਜ਼ਾ ਮੋੜਦੇ ਹਨ। ਘਰ ’ਚੋਂ ਛੋਟੇ ਬੱਚਿਆਂ ਦੇ ਬਾਹਰ ਜਾਂਦੇ ਸਮੇਂ ਘਰ ਦੇ ਬਜ਼ੁਰਗ ਬੱਚਿਆਂ ਨੂੰ ਕੁਝ ਰੁਪਏ ਦੇ ਕੇ ਉਨ੍ਹਾਂ ਨੂੰ ਮਠਿਆਈ ਖਾਣ ਲਈ ਕਹਿੰਦੇ ਹਨ ਪਰ ਬਜ਼ੁਰਗ ਸਮਾਜਿਕ ਸੁਰੱਖਿਆ ਦੀ ਘਾਟ ’ਚ ਕਿਤੇ ਹੋਰ ਦੇਖਦੇ ਸਨ ਪਰ ਜੈਰਾਮ ਠਾਕੁਰ ਦੇ ਇਸ ਕਦਮ ਨਾਲ ਪੁਰਾਣੀ ਰਵਾਇਤ ਫਿਰ ਜਾਗ੍ਰਿਤ ਹੋਈ ਹੈ। ਬਜ਼ੁਰਗਾਂ ਅਤੇ ਬੱਚਿਆਂ ’ਚ ਜੋ ਸਨੇਹ-ਪਿਆਰ ਦਾ ਗਠਜੋੜ ਬਣਿਆ ਹੈ ਉਸ ਦੇ ਿਪੱਛੇ ਜੈਰਾਮ ਠਾਕੁਰ ਦੀ ਖਾਹਿਸ਼ੀ ਯੋਜਨਾ ਹੈ। ਜੈਰਾਮ ਠਾਕੁਰ ਅੱਜ ਖੁਦ 7 ਲੱਖ ਬਜ਼ੁਰਗਾਂ ਦਾ ਪੁੱਤ ਬਣ ਕੇ ਸੂਬੇ ਦੇ ਬਜ਼ੁਰਗਾਂ ਕੋਲੋਂ ਸਨਮਾਨ ’ਚ ਜੁਟ ਗਿਆ ਹੈ। ਪਾਲਮਪੁਰ ਵਿਧਾਨ ਸਭਾ ਹਲਕੇ ਦੇ ਇਕ ਪਿੰਡ ’ਚ ਜਦੋਂ ਮੈਂ 71 ਸਾਲਾ ਸ਼੍ਰੀ ਝੌਂਫੀ ਰਾਮ ਨੂੰ ਮਿਲਿਆ ਤਾਂ ਮੈਨੂੰ ਇਸ ਯੋਜਨਾ ਦੀ ਸਾਰਥਕਤਾ ਦਾ ਅਨੁਭਵ ਹੋਇਆ। ਝੌਂਫੀ ਰਾਮ ਦੇ ਸ਼ਬਦਾਂ ’ਚ ਕਹਾਂ ਤਾਂ ‘ਮੈਂ ਅੱਜ ਫਿਰੀ ਜੀ ਪੇਯਾ’ ਭਾਵ ਮੈਨੂੰ ਅੱਜ ਫਿਰ ਜ਼ਿੰਦਗੀ ਮਿਲ ਗਈ। ਸਨਮਾਨ ਨਾਲ ਜਿਊਣਾ, ਆਰਥਿਕ ਆਜ਼ਾਦੀ ਦੇ ਨਾਲ ਜਿਊਣਾ ਇਸ ਸਰਕਾਰ ’ਚ ਜੈਰਾਮ ਠਾਕੁਰ ਦਾ ਬਜ਼ੁਰਗਾਂ ਲਈ ਬਹੁਤ ਵੱਡਾ ਤੋਹਫਾ ਹੈ।

ਇਹ ਸੱਚ ਹੈ ਕਿ ਜਿਸ ਸੂਬੇ ’ਚ ਬਜ਼ੁਰਗ, ਬੱਚੇ ਖੁਸ਼ ਰਹਿੰਦੇ ਹਨ ਉੱਥੇ ਰੱਬ ਦੀ ਕਿਰਪਾ ਵੀ ਰਹਿੰਦੀ ਹੈ, ਤਦ ਹੀ ਹਿਮਾਚਲ ਪੂਰੇ ਦੇਸ਼ ’ਚ ‘ਹੈਪੀਨੈੱਸ ਇੰਡੈਕਸ’ ’ਚ ਪਹਿਲੀ ਥਾਂ ’ਤੇ ਹੈ। ਇਨ੍ਹਾਂ ਯਤਨਾਂ ਤੋਂ ਉਤਸ਼ਾਹਿਤ ਹੋ ਕੇ ਹਿਮਾਚਲ ਨੇ ਧੀਆਂ ਦੇ ਵਿਆਹ ’ਚ 31,000 ਦਾ ਸ਼ਗਨ ਦੇਣ ਦੀ ਯੋਜਨਾ ਚਲਾਈ, ਸਹਾਰਾ ਯੋਜਨਾ ਨਾਲ ਗੰਭੀਰ ਬੀਮਾਰੀ ਨਾਲ ਗ੍ਰਸਤ ਮਰੀਜ਼ਾਂ ਨੂੰ 3000 ਮਹੀਨਾ ਪੈਨਸ਼ਨ ਲਾਈ ਹੈ। ਚਿੰਤਪੂਰਨੀ ਨਾਲ ਲੱਗਦੇ ਮੋਇਨ ਪਿੰਡ ਦਾ ਨੌਜਵਾਨ ਡਰਾਈਵਰ ਜੋ ਸੜਕ ਹਾਦਸੇ ’ਚ ਆਪਣੀ ਰੀੜ੍ਹ ਦੀ ਹੱਡੀ ਦੀ ਸੱਟ ਕਾਰਨ ਬਿਸਤਰੇ ’ਤੇ ਲੇਟਣ ਨੂੰ ਮਜਬੂਰ ਹੋ ਗਿਆ, ਜਦੋਂ ਉਸ ਦੀ ਧਰਮਪਤਨੀ ਆਪਣੀ ਰਸੋਈ ’ਚ ਚਾਹ ਬਣਾਉਂਦੇ ਹੋਏ ਜੈਰਾਮ ਠਾਕੁਰ ਨੂੰ ਆਸ਼ੀਰਵਾਦ ਦਿੰਦੇ ਹੋਏ ਕਹਿੰਦੀ ਹੈ ਕਿ ਸਹਾਰਾ ਯੋਜਨਾ ਹੀ ਸਹਾਰਾ ਹੈ ਤਾਂ ਇਨ੍ਹਾਂ ਯੋਜਨਾਵਾਂ ਦੀ ਉਪਯੋਗਿਤਾ ਪਤਾ ਲੱਗਦੀ ਹੈ। ਦਿਹਾਤੀ ਇਲਾਕਿਆਂ ’ਚ ਪਾਣੀ ਅਤੇ ਸੂਬੇ ਭਰ ’ਚ ਬਿਜਲੀ ਦੇ ਬਿੱਲਾਂ ’ਚ 125 ਯੂਨਿਟ ਮੁਫਤ ਦੇਣ ਨਾਲ, ਗ੍ਰਹਿਣੀ ਯੋਜਨਾ ’ਚ ਮੁਫਤ ਗੈਸ ਦੇ ਬਾਅਦ ਸਾਲਾਨਾ 3 ਸਿਲੰਡਰ ਮਿਲਣ ਨਾਲ ਹਿਮਾਚਲ ਦੀ ਆਮ ਜਨਤਾ ਨੂੰ ਆਰਥਿਕ ਸੁਰੱਖਿਆ ਤਾਂ ਮਿਲੀ ਹੈ, ਉਨ੍ਹਾਂ ਦੀ ਖਰਚ ਸ਼ਕਤੀ ਵੀ ਵਧੀ ਹੈ। ਇਸ ਨਾਲ ਸੂਬੇ ਦੀ 65 ਫੀਸਦੀ ਆਬਾਦੀ ਨੂੰ ਸਿੱਧਾ ਲਾਭ ਮਿਲਿਆ ਹੈ। ਹਿਮਾਚਲ ਦੇ ਮੁਲਾਜ਼ਮਾਂ ਨੂੰ ਵੀ ਜੈਰਾਮ ਸਰਕਾਰ ’ਚ ਪ੍ਰਤੀ ਮਹੀਨਾ 4,000 ਰੁਪਏ ਤੋਂ 25,000 ਰੁਪਏ ਦਾ ਵਾਧਾ ਹੋਇਆ ਹੈ। ਇਸ ਨਾਲ ਬਾਜ਼ਾਰਾਂ ਦੀ ਰੌਣਕ ਵਧੀ ਹੈ। ਵਪਾਰ ਵਧਣ ਨਾਲ ਵਪਾਰੀ ਭਰਾਵਾਂ ਦੀ ਵੀ ਸਮਾਜਿਕ ਸੁਰੱਖਿਆ ਨੂੰ ਵਧਾਉਣ ਦਾ ਕੰਮ ਮੌਜੂਦਾ ਸਰਕਾਰ ’ਚ ਹੋਇਆ ਹੈ।

ਅੱਜ ਪਿਛਲੇ ਸਾਢੇ 4 ਸਾਲਾਂ ਦੇ ਕਾਰਜਕਾਲ ’ਤੇ ਝਾਤੀ ਮਾਰੀਏ ਤਾਂ ਕੋਰੋਨਾ ਦੇ 2 ਸਾਲਾਂ ਦੇ ਮੁਸ਼ਕਲ ਸਮੇਂ ਦੇ ਬਾਅਦ ਹਿਮਾਚਲ ਨੇ ਸੜਕ ਨਿਰਮਾਣ ’ਚ ਪਿਛਲੀਆਂ ਸਾਰੀਆਂ ਸਰਕਾਰਾਂ ਨਾਲੋਂ ਵੱਧ ਨਿਰਮਾਣ ਕਰ ਕੇ ਰਿਕਾਰਡ ਸਥਾਪਿਤ ਕੀਤਾ ਹੈ। ਜਲ ਜੀਵਨ ਮਿਸ਼ਨ, ਹਸਪਤਾਲਾਂ ’ਚ ਆਕਸੀਜਨ ਬੈਂਕ ਦਾ ਵਾਧਾ, ਹਰ ਜ਼ਿਲੇ ’ਚ ਡਾਇਲਸਿਸ ਦੀ ਸ਼ੁਰੂਆਤ ਕਰ ਕੇ ਕਈ ਕਦਮ ਮੌਜੂਦਾ ਸਰਕਾਰ ਨੇ ਚੁੱਕੇ ਹਨ ਜਿਸ ਦਾ ਵਿਸਥਾਰ ’ਚ ਵਰਨਣ ਅਗਲੇ ਲੇਖ ’ਚ ਕਰਾਂਗੇ। ਕੁਲ ਮਿਲਾ ਕੇ ਹਿਮਾਚਲ ’ਚ ਵਿਆਪਕ ਤਰੱਕੀ ’ਚ ਜੈਰਾਮ ਸਰਕਾਰ ਦਾ ਹਿਮਾਚਲ ਮਾਡਲ ਅਤੇ ਬਜ਼ੁਰਗਾਂ ਦੇ ਆਸ਼ੀਰਵਾਦ ਮਹੱਤਵਪੂਰਨ ਹਨ।
 

ਤ੍ਰਿਲੋਕ ਕਪੂਰ, ਮਹਾਮੰਤਰੀ ਭਾਜਪਾ ਹਿਮਾਚਲ
 


Anuradha

Content Editor

Related News