ਸੋਲੋਮੋਨ ’ਚ ਚੀਨ ਦੀ ਮੱਕਾਰੀ ਤੋਂ ਆਸਟ੍ਰੇਲੀਆ ਚੌਕਸ

05/27/2022 5:04:22 PM

ਜਿਵੇਂ ਪਹਿਲਾਂ ਸਮਝਿਆ ਜਾ ਰਿਹਾ ਸੀ ਕਿ ਅਗਲੀ ਵਿਸ਼ਵ ਜੰਗ ਜੇਕਰ ਹੁੰਦੀ ਹੈ ਤਾਂ ਉਸ ਦੇ ਕੇਂਦਰ ’ਚ ਦੱਖਣੀ ਚੀਨ ਸਾਗਰੀ ਖੇਤਰ ਰਹੇਗਾ ਕਿਉਂਕਿ ਚੀਨ ਇਸ ਪੂਰੇ ਇਲਾਕੇ ਨੂੰ ਆਪਣੇ ਘੇਰੇ ’ਚ ਲੈਣ ਦੀ ਪੂਰੀ ਕੋਸ਼ਿਸ਼’ਚ ਲੱਗਾ ਹੋਇਆ ਹੈ ਪਰ ਹਾਲ ਹੀ ਦੇ ਕੁਝ ਘਟਨਾਕ੍ਰਮਾਂ ਨੇ ਇਹ ਦੱਸਿਆ ਕਿ ਦੱਖਣੀ ਚੀਨ ਸਾਗਰ ਵੱਲ ਦੱਖਣ ’ਚ, ਆਸਟ੍ਰੇਲੀਆ ਦੇ ਨੇੜੇ ਇਕ ਛੋਟੇ ਜਿਹੇ ਟਾਪੂ ਸੋਲੋਮੋਨ ਆਈਲੈਂਡਸ ’ਚ ਚੀਨ ਦੀ ਧਮਕ ਸਾਫ ਦੇਖੀ ਜਾ ਸਕਦੀ ਹੈ। ਪਹਿਲਾਂ ਚੀਨ ਨੇ ਚੁਪ-ਚਪੀਤੇ ਢੰਗ ਨਾਲ ਆਪਣੇ ਗੁਆਂਢੀ ਦੇਸ਼ਾਂ ਜਿਨ੍ਹਾਂ ’ਚ ਬੁਰਨੇਈ, ਇੰਡੋਨੇਸ਼ੀਆ, ਵੀਅਤਨਾਮ, ਫਿਲੀਪੀਨਜ਼ ਤੋਂ ਲੈ ਕੇ ਤਾਈਵਾਨ ਤੱਕ ਸ਼ਾਮਲ ਹਨ, ਸਾਰਿਅਾਂ ਦੀ ਜ਼ਮੀਨ ’ਤੇ ਜਬਰੀ ਕਬਜ਼ਾ ਕੀਤਾ ਤੇ ਫਿਰ ਉੱਥੇ ਫੌਜੀ ਅੱਡੇ ਬਣਾਏ। ਹੁਣ ਉਹ ਆਪਣੇ ਪੈਸਿਆਂ ਦੇ ਜ਼ੋਰ ’ਤੇ ਸੋਲੋਮੋਨ ਆਈਲੈਂਡਸ ’ਚ ਆਪਣੀ ਪਹੁੰਚ ਵਧਾ ਰਿਹਾ ਹੈ ਜਿਸ ਨਾਲ ਆਸਟ੍ਰੇਲੀਆ ਦੀ ਪ੍ਰੇਸ਼ਾਨੀ ’ਤੇ ਜ਼ੋਰ ਪੈਣਾ ਜ਼ਾਹਿਰ ਹੈ।

19 ਅਪ੍ਰੈਲ, 2022 ਨੂੰ ਚੀਨ ਦੇ ਵਿਦੇਸ਼ ਬੁਲਾਰੇ ਵਾਂਗ ਵੇਨਪਿਨ ਨੇ ਕਿਹਾ ਸੀ ਕਿ ਚੀਨ ਸਰਕਾਰ ਨੇ ਸੋਲੋਮੋਨ ਸਰਕਾਰ ਨਾਲ ਇਕ ਸਮਝੌਤਾ ਕੀਤਾ ਹੈ ਜਿਸ ’ਤੇ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਅਤੇ ਸੋਲੋਮੋਨ ਆਈਲੈਂਡਸ ਦੇ ਵਿਦੇਸ਼ ਮੰਤਰੀ ਜੇਰੇਮਿਆ ਮਾਨੇਲੇ ਨੇ ਦਸਤਖਤ ਵੀ ਕੀਤੇ ਹਨ। ਇਸ ਸਮਝੌਤੇ ਅਨੁਸਾਰ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਸੁਰੱਖਿਆ ਨੂੰ ਲੈ ਕੇ ਆਪਸੀ ਸਹਿਯੋਗ ’ਤੇ ਸਹਿਮਤੀ ਪ੍ਰਗਟਾਈ ਹੈ। ਦੋਵਾਂ ਦੇਸ਼ਾਂ ਦਰਮਿਆਨ ਹੋਏ ਇਸ ਸਮਝੌਤੇ ਕਾਰਨ ਵਿਸ਼ਵ ਦੀਆਂ ਵੱਡੀਆਂ ਸ਼ਕਤੀਆਂ ਦੇ ਕੰਨ ਖੜ੍ਹੇ ਹੋ ਗਏ। ਇਸ ਸਮਝੌਤੇ ਦਾ ਇਕ ਲੁਕਿਆ ਹੋਇਆ ਹਿੱਸਾ ਸੀ, ਜੋ ਮਾਰਚ ’ਚ ਲੋਕਾਂ ਦੇ ਸਾਹਮਣੇ ਆਇਆ। ਇਸ ਲੁਕੇ ਹੋਏ ਸਮਝੌਤੇ ’ਚ ਲਿਖਿਆ ਸੀ ਕਿ ਚੀਨ ਸੋਲੋਮੋਨ ਆਈਲੈਂਡਸ ਦੀ ਸੁਰੱਖਿਆ ਲਈ ਆਪਣੀ ਫੌਜ ਉੱਥੇ ਤਾਇਨਾਤ ਕਰ ਸਕਦਾ ਹੈ ਅਤੇ ਆਪਣਾ ਸਮੁੰਦਰੀ ਫੌਜ ਦਾ ਅੱਡਾ ਵੀ ਬਣਾ ਸਕਦਾ ਹੈ।

ਸੋਲੋਮੋਨ ਆਈਲੈਂਡਸ ਦੱਖਣੀ ਪ੍ਰਸ਼ਾਂਤ ਖੇਤਰ ’ਚ ਜੰਗੀ ਮਹੱਤਵ ਰੱਖਦਾ ਹੈ ਤੇ ਅਮਰੀਕਾ ਤੋਂ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਰਸਤੇ ’ਚ ਪੈਂਦਾ ਹੈ ਜਿਸ ਦੇ ਕਾਰਨ ਇਸ ਦਾ ਸਿਆਸੀ ਮਹੱਤਵ ਵਧ ਜਾਂਦਾ ਹੈ। ਇਹ ਤਾਂ ਗਵਾਦਾਲ ਕਨਾਲ ਨਾਲ ਆਸਟ੍ਰੇਲੀਆ ਨੂੰ ਜੋੜਦੀ ਹੈ ਜਿੱਥੋਂ ਆਸਟ੍ਰੇਲੀਆ ਦਾ ਸੰਪਰਕ ਉੱਤਰੀ ਇਲਾਕੇ ਨਾਲ ਹੁੰਦਾ ਹੈ। ਇਸ ਦੇ ਰੁਕਣ ਨਾਲ ਆਸਟ੍ਰੇਲੀਆ ਦਾ ਉੱਤਰ ’ਚ ਜਾਣ ਦਾ ਰਸਤਾ ਬਲਾਕ ਹੋ ਜਾਵੇਗਾ। ਗਵਾਦਾਲ ਕਨਾਲ ਇਲਾਕਾ ਦੁਨੀਆ ਦੀ ਸਭ ਤੋਂ ਡੂੰਘੀ ਅਤੇ ਵਿਸਥਾਰਤ ਮੂੰਗੇ ਦੀਆਂ ਚੱਟਾਨਾਂ ਲਈ ਜਾਣਿਆ ਜਾਂਦਾ ਹੈ ਅਤੇ ਗੋਤਾਖੋਰੀ ਕਰਨ ਵਾਲਿਆਂ ਲਈ ਇਹ ਥਾਂ ਸਵਰਗ ਮੰਨੀ ਜਾਂਦੀ ਹੈ।

ਗਵਾਦਾਲ ਕਨਾਲ ਇਲਾਕਾ ਸਾਲ 1942 ’ਚ ਪਹਿਲੀ ਵਾਰ ਉਦੋਂ ਚਰਚਾ ’ਚ ਆਇਆ ਸੀ ਜਦੋਂ ਦੂਜੀ ਵਿਸ਼ਵ ਜੰਗ ਦੌਰਾਨ ਅਮਰੀਕੀ ਏਅਰਕ੍ਰਾਫਟ ਕੈਰੀਅਰ ਤੇ ਜਾਪਾਨੀ ਏਅਰ ਕ੍ਰਾਫਟ ਕੈਰੀਅਰ ਦਰਮਿਆਨ ਜੰਗ ਹੋਈ ਸੀ ਜਿਸ ’ਚ ਅਮਰੀਕਾ ਦੀ ਜਿੱਤ ਹੋਈ ਸੀ। ਇਸ ਦੇ ਬਾਅਦ ਕਈ ਦਹਾਕੇ ਤੱਕ ਸੋਲੋਮੋਨ ਆਈਲੈਂਡਸ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਨੇੜੇ ਅਮਰੀਕੀ ਫੌਜੀ ਅੱਡੇ ਦਾ ਕੇਂਦਰ ਬਣਿਆ ਰਿਹਾ ਅਤੇ ਇਸ ਪੂਰੇ ਇਲਾਕੇ ’ਚ ਸ਼ਾਂਤੀ ਤੇ ਸਥਿਰਤਾ ਬਣੀ ਹੋਈ ਸੀ। ਪਰ ਹਾਲ ਦੇ ਸਾਲਾਂ ’ਚ ਇਸ ਇਲਾਕੇ ’ਚ ਚੀਨ ਦੇ ਆਉਣ ਨਾਲ ਇਕ ਵਾਰ ਫਿਰ ਉਥਲ-ਪੁਥਲ ਸ਼ੁਰੂ ਹੋ ਗਈ ਹੈ ਜਿਸ ਤੋਂ ਆਸਟ੍ਰੇਲੀਆ ਚਿੰਤਤ ਹੈ ਤੇ ਅਮਰੀਕਾ ਨੂੰ ਵੀ ਇਸ ਗੱਲ ਦਾ ਡਰ ਹੈ ਕਿ ਅਗਲੀ ਵੱਡੀ ਜੰਗ ਦਾ ਕੇਂਦਰ ਸੋਲੋਮਨ ਆਈਲੈਂਡਸ ਦਾ ਇਲਾਕਾ ਹੋ ਸਕਦਾ ।

ਦਰਅਸਲ 24 ਮਾਰਚ ਨੂੰ ਚੀਨ ਤੇ ਸੋਲੋਮੋਨ ਆਈਲੈਂਡਸ ਦਰਮਿਆਨ ਇਕ ਸੁਰੱਖਿਆ ਸਮਝੌਤੇ ਦੀ ਇਕ ਕਾਪੀ ਇੰਟਰਨੈੱਟ ’ਤੇ ਲੀਕ ਹੋ ਗਈ ਜਿਸ ਦੇ ਤਹਿਤ ਚੀਨ ਆਪਣੀ ਸਮੁੰਦਰੀ ਫੌਜ ਨੂੰ ਉੱਥੇ ਟ੍ਰਾਂਜ਼ਿਟ ਲਈ ਰੋਕ ਸਕਦਾ ਸੀ, ਨਾਲ ਹੀ ਇਕ ਸਮੁੰਦਰੀ ਫੌਜ ਦਾ ਅੱਡਾ ਵੀ ਬਣਾ ਸਕਦਾ ਹੈ ਤਾਂ ਕਿ ਸੋਲੋਮੋਨ ਆਈਲੈਂਡਸ ’ਚ ਚੀਨੀ ਲੋਕਾਂ ਤੇ ਕੰਪਨੀਆਂ ਦੀ ਸੁਰੱਖਿਆ ਕੀਤੀ ਜਾ ਸਕੇ। ਇਸ ਨੂੰ ਲੈ ਕੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੋਵੇਂ ਦੇਸ਼ ਚਿੰਤਤ ਹਨ ਜਿਸ ਦੇ ਬਾਅਦ ਆਸਟ੍ਰੇਲੀਆ ਹਰਕਤ ’ਚ ਆ ਗਿਆ।

ਅਪ੍ਰੈਲ ਦੇ ਆਖਰੀ ਹਫਤੇ ’ਚ ਵ੍ਹਾਈਟ ਹਾਊਸ ਦੇ ਹਿੰਦ ਪ੍ਰਸ਼ਾਂਤ ਖੇਤਰ ਦੇ ਕੋਆਰਡੀਨੇਟਰ ਕਰਟ ਕੈਂਪਬੇਲ ਨੇ ਸੋਲੋਮੋਨ ਆਈਲੈਂਡਸ, ਫਿਜੀ ਤੇ ਪਾਪੂਆ ਨਿਊ ਗਿਨੀ ਦੀ ਯਾਤਰਾ ਕੀਤੀ। ਵਫਦ ਨੇ ਹਵਾਈ ਟਾਪੂ ’ਤੇ ਰੁਕ ਕੇ ਹਿੰਦ-ਪ੍ਰਸ਼ਾਂਤ ਇਲਾਕੇ ਦੇ ਸੀਨੀਅਰ ਅਮਰੀਕੀ ਫੌਜੀ ਅਧਿਕਾਰੀਆਂ ਦੇ ਇਲਾਵਾ ਖੇਤਰੀ ਸਹਿਯੋਗੀਆਂ ਦੀ ਟੀਮ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ 13 ਅਪ੍ਰੈਲ ਨੂੰ ਆਸਟ੍ਰੇਲੀਆ ਦੇ ਵਿਦੇਸ਼ ਵਿਭਾਗ ਦੇ ਪ੍ਰਸ਼ਾਂਤ ਖੇਤਰ ਦੇ ਮੰਡੀ ਜ਼ੈੱਡ ਸੇਸੇਲਜਾ ਨੇ ਆਪਣੇ ਗ੍ਰਹਿ ਨਗਰ ’ਚ ਚੋਣਾਂ ਦੇ ਦੌਰਿਆਂ ਨੂੰ ਰੱਦ ਕਰ ਕੇ ਸੋਲੋਮੋਨ ਆਈਲੈਂਡਸ ਦੀ ਯਾਤਰਾ ਕੀਤੀ। ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਦੋ ਸੀਨੀਅਰ ਖੂਫੀਆ ਵਿਭਾਗ ਦੇ ਅਧਿਕਾਰੀਆਂ ਨੇ ਸੋਲੋਮੋਨ ਆਈਲੈਂਡਸ ਦੀ ਯਾਤਰਾ ਕਰ ਕੇ ਉੱਥੋਂ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰ ਕੇ ਚੀਨ ਨਾਲ ਸੁਰੱਖਿਆ ਸਬੰਧਾਂ ’ਤੇ ਹੋਏ ਸਮਝੌਤੇ ਨੂੰ ਲੈ ਕੇ ਆਸਟ੍ਰੇਲੀਆ ਸਰਕਾਰ ਦੀ ਚਿੰਤਾ ਪ੍ਰਗਟਾਈ।

ਚੀਨ ਲਈ ਸਭ ਤੋਂ ਵੱਡੀ ਜਿੱਤ ਇਹ ਸੀ ਕਿ ਸੋਲੋਮੋਨ ਆਈਲੈਂਡਸ ਨੇ ਤਾਈਵਾਨ ਨੂੰ ਛੱਡ ਕੇ ਚੀਨ ਦਾ ਪੱਲਾ ਫੜ ਲਿਆ ਪਰ ਚੀਨ ਦੇ ਮਨਸੂਬੇ ਕੁਝ ਹੋਰ ਹਨ। ਜਦੋਂ ਤੋਂ ਆਸਟ੍ਰੇਲੀਆ ਨੇ ਚੀਨ ’ਚ ਕੋਰੋਨਾ ਮਹਾਮਾਰੀ ਦੀ ਜਾਂਚ ਦੇ ਲਈ ਨਿਰਪੱਖ ਕੌਮਾਂਤਰੀ ਮੈਡੀਕਲ ਟੀਮ ਭੇਜਣ ਦੀ ਮੰਗ ਕੀਤੀ ਹੈ ਉਦੋਂ ਤੋਂ ਚੀਨ ਆਸਟ੍ਰੇਲੀਆ ਨੂੰ ਲੈ ਕੇ ਚਿੜਿਆ ਹੋਇਆ ਹੈ ਤੇ ਉਸ ਨੂੰ ਘੇਰਨ ਦੀ ਹਰ ਕੋਸ਼ਿਸ਼ ਕਰ ਰਿਹਾ ਹੈ।

ਆਸਟ੍ਰੇਲੀਆ ਚੀਨ ਦੀ ਦੱਖਣੀ ਖੇਤਰ ’ਚ ਸਰਗਰਮੀਆਂ ਅਤੇ ਸੋਲੋਮੋਨ ਆਈਲੈਂਡਸ ’ਚ ਦਖਲਅੰਦਾਜ਼ੀ ਤੋਂ ਚਿੰਤਤ ਹੈ ਪਰ ਚੀਨ ਨਾਲ ਨਜਿੱਠਣ ਲਈ ਉਸ ਨੇ ਆਪਣੀ ਉਤਰੀ ਕੰਡੇ ਡਾਰਵਿਨ ਬੰਦਰਗਾਹ ਨੂੰ ਮਜ਼ਬੂਤ ਬਣਾਉਣ ਦੀ ਸ਼ੁਰੂਆਤ ਕਰ ਿਦੱਤੀ ਹੈ। ਆਸਟ੍ਰੇਲੀਆ ਸਰਕਾਰ ਨੇ ਡਾਰਵਿਨ ਬੰਦਰਗਾਹ ਨੂੰ ਸਾਲ 2015 ’ਚ ਚੀਨ ਦੀ ਕੰਪਨੀ ਲੈਂਡਬ੍ਰਿਜ ਗਰੁੱਪ ਨੂੰ 99 ਸਾਲ ਲਈ ਪਟੇ ’ਤੇ ਦਿੱਤਾ ਸੀ, ਹੁਣ ਆਸਟ੍ਰੇਲੀਆ ਇਸ ਨੂੰ ਖੁਦ ਲਈ ਖਤਰਾ ਮਹਿਸੂਸ ਕਰ ਰਿਹਾ ਹੈ। 31 ਮਾਰਚ 2022 ਨੂੰ ਆਸਟ੍ਰੇਲੀਆਈ ਵਿੱਤ ਮੰਤਰੀ ਸਾਈਮਨ ਬਰਮਿੰਘਮ ਨੇ ਦੱਸਿਆ ਕਿ ਆਸਟ੍ਰੇਲੀਆ 1.1 ਅਰਬ ਅਮਰੀਕੀ ਡਾਲਰ ਦੀ ਲਾਗਤ ਨਾਲ ਇਕ ਨਿਊ ਡਾਰਵਿਨ ਬੰਦਰਗਾਹ ਬਣਾਉਣ ਦੀ ਜੁਗਤ ’ਚ ਜੁਟ ਗਿਆ ਹੈ ਜਿਸ ਨੂੰ ਆਸਟ੍ਰੇਲੀਆਈ ਤੇ ਅਮਰੀਕੀ ਜੰਗੀ ਬੇੜੇ ਆਪਣੀ ਸਹੂਲਤ ਲਈ ਵਰਤ ਸਕਣਗੇ।

ਹਾਲ ਹੀ ’ਚ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਲੈਂਡਬਰਿਜ ਗਰੁੱਪ ਚੀਨ ਦੇ ਸਬੰਧ ਸੀ. ਪੀ. ਸੀ. ਤੇ ਪੀ. ਐੱਲ. ਦੇ ਨਾਲ ਵੀ ਹਨ। ਆਸਟ੍ਰੇਲੀਆ ਚੀਨ ਨੂੰ ਦਿੱਤੇ ਗਏ ਪਟੇ ਨੂੰ ਰੱਦ ਕਰਨ ’ਚ ਅਸਮਰਥ ਹੈ ਅਤੇ ਡਾਰਵਿਨ ਬੰਦਰਗਾਹ ਤੋਂ ਅਮਰੀਕੀ ਸਮੁੰਦਰੀ ਫੌਜ ਦੇ ਜੰਗੀ ਬੇੜੇ ਦੱਖਣੀ ਪ੍ਰਸ਼ਾਂਤ ਖੇਤਰ ਨੂੰ ਪਾਰ ਕਰ ਕੇ ਆਸਟ੍ਰੇਲੀਆ ਆਉਂਦੇ ਸਨ, ਚੀਨ ਦੇ ਡਾਰਵਿਨ ਨੂੰ ਪਟੇ ’ਤੇ ਲੈਣ ਨਾਲ ਇਹ ਸਭ ਖਤਰੇ ’ਚ ਪੈ ਗਿਆ ਹੈ। ਓਧਰ ਚੀਨ ਦੀ ਸਮੁੰਦਰੀ ਫੌਜ ਆਸਟ੍ਰੇਲੀਆ ਦੀ ਸਮੁੰਦਰੀ ਫੌਜ ਨਾਲੋਂ ਬਹੁਤ ਮਜ਼ਬੂਤ ਹੈ।

ਦੱਖਣੀ ਪ੍ਰਸ਼ਾਂਤ ਖੇਤਰ ਅਤੇ ਆਸਟ੍ਰੇਲੀਆ ਦੇ ਉਤਰੀ ਖੇਤਰ ’ਚ ਵਧਦੇ ਤਣਾਅ ਨੂੰ ਦੇਖਦੇ ਹੋਏ ਵਿਸ਼ਵ ਦੀਆਂ ਸਾਰੀਆਂ ਲੋਕਤੰਤਰੀ ਸ਼ਕਤੀਆਂ ਇਕ ਹੋ ਰਹੀਆਂ ਹਨ ਤਾਂ ਕਿ ਕਮਿਊਨਿਸਟ ਚੀਨ ਨੂੰ ਇਸ ਪੂਰੇ ਇਲਾਕੇ ’ਚ ਅਲੱਗ ਥਲੱਗ ਕਰ ਕੇ ਇੱਥੋਂ ਬਾਹਰ ਕੀਤਾ ਜਾਵੇ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਲੋਕਤੰਤਰੀ ਸ਼ਕਤੀਆਂ ਵਿਸ਼ਵ ਦੀ ਇਕਲੌਤੀ ਕਮਿਊਨਿਸਟ ਸ਼ਕਤੀ ’ਤੇ ਕਿਵੇਂ ਜਿੱਤ ਹਾਸਲ ਕਰਦੀਆਂ ਹਨ।


Aarti dhillon

Content Editor

Related News